ਜੇਕਰ ਹਾਲ ਹੀ ਵਿੱਚ ਤੁਸੀਂ ਮਾਤਾ ਪਿਤਾ ਬਣੇ ਹੋ ਤਾਂ ਤੁਹਾਡੇ ਮਨ ਵਿੱਚ ਹਰ ਵੇਲੇ ਇਹ ਜਗਿਆਸਾ ਰਹਿੰਦੀ ਹੋਵੇਗੀ ਕਿ ਕਦੋਂ ਮੇਰਾ ਬੱਚਾ ਜਾਂ ਬੱਚੀ ਖਾਣਾ ਸ਼ੁਰੂ ਕਰੇਗਾ। ਇਸ ਤਰ੍ਹਾਂ ਗਲਤ ਜਾਣਕਾਰੀ ਹੋਣ ਕਰਕੇ ਬੱਚੇ ਨੂੰ ਸਿਹਤਮੰਦ ਬਣਾਉਣ ਦੇ ਚੱਕਰ ਵਿੱਚ ਮਾਂ ਪਿਓ ਬੱਚਿਆਂ ਨੂੰ ਫਲ ਅਤੇ ਸਬਜ਼ੀਆਂ ਖ਼ਵਾਉਣੀਆਂ ਸ਼ੁਰੂ ਕਰ ਦਿੰਦੇ ਹਨ।
ਇੱਥੇ ਇਹ ਜਾਨਣਾ ਜ਼ਰੂਰੀ ਹੈ ਕਿ ਇੱਕ ਸਾਲ ਤੱਕ ਦੇ ਬੱਚੇ ਦੀ ਪਾਚਨ ਪ੍ਰਣਾਲੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ। ਇਸ ਦੌਰਾਨ ਡਾਕਟਰ ਉਨ੍ਹਾਂ ਨੂੰ ਮਹਿਜ਼ ਤਰਲ ਪਦਾਰਥ ਖਵਾਉਣ ਦੀ ਹੀ ਸਲਾਹ ਦਿੰਦੇ ਹਨ। ਜਦੋਂ ਤੱਕ ਬੱਚਾ 6 ਮਹੀਨੇ ਤੱਕ ਦਾ ਨਹੀਂ ਹੋ ਜਾਂਦਾ ਤਦੋਂ ਤੱਕ ਬਿਹਤਰ ਹੈ ਕਿ ਉਸਨੂੰ ਸਿਰਫ ਮਾਂ ਦਾ ਹੀ ਦੁੱਧ ਦਿੱਤਾ ਜਾਵੇ। ਫਿਰ ਜਦੋਂ ਉਹ 6 ਮਹੀਨਿਆਂ ਦਾ ਹੋ ਜਾਵੇ ਤਾਂ ਉਸਨੂੰ ਸਬਜ਼ੀਆਂ ਦਾ ਸੂਪ, ਦਾਲ ਦਾ ਪਾਣੀ, ਚੌਲ ਦਾ ਪਾਣੀ ਆਦਿ ਦੇਣਾ ਸ਼ੁਰੂ ਕਰ ਸਕਦੇ ਹੋ।
ਐਨਬੀਟੀ ਦੀ ਖ਼ਬਰ ਮੁਤਾਬਕ, ਇੰਝ ਕਰਨ ਨਾਲ ਨਾ ਸਿਰਫ ਬੱਚਿਆਂ ਦੀ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਬਲਕਿ ਉਹ ਸਿਹਤਮੰਦ ਵੀ ਰਹਿੰਦੇ ਹਨ। ਲੇਕਿਨ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇੱਕ ਸਾਲ ਤੱਕ ਦੇ ਬੱਚਿਆਂ ਦੀ ਪਾਚਨ ਪ੍ਰਣਾਲੀ ਬਹੁਤੀ ਮਜ਼ਬੂਤ ਨਹੀਂ ਹੁੰਦੀ। ਇਸ ਦੌਰਾਨ ਉਨ੍ਹਾਂ ਨੂੰ ਕੁੱਝ ਚੀਜ਼ਾਂ ਨੂੰ ਖਵਾਉਣ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
ਤਾਂ ਆਓ ਫਿਰ ਜਾਣਦੇ ਹਾਂ ਕਿ ਨਵ ਜੰਮੇ ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਖਵਾਉਣ ਤੋਂ ਸੰਕੋਚ ਰੱਖਣਾ ਚਾਹੀਦਾ ਹੈ ਤੇ ਗਲਤੀ ਨਾਲ ਵੀ ਨਹੀਂ ਖਵਾਉਣੀ ਚਾਹੀਦੀ।
ਇੱਕ ਸਾਲ ਤੱਕ ਦੇ ਬੱਚਿਆਂ ਨੂੰ ਭੁੱਲ ਕੇ ਵੀ ਨਾ ਖਵਾਓ ਇਹ ਚੀਜ਼ਾਂ:
1. ਗਾਂ ਦਾ ਦੁੱਧ
ਇਹ ਸੁਣਨ ਨੂੰ ਜ਼ਰੂਰ ਅਜੀਬ ਲੱਗੇਗਾ ਲੇਕਿਨ ਗਾਂ ਦਾ ਦੁੱਧ ਨਵ ਜੰਮਿਆਂ ਦੀ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਅਸਾਨੀ ਨਾਲ ਉਸ ਨੂੰ ਬਿਮਾਰ ਕਰ ਸਕਦਾ ਹੈ। ਇੱਕ ਸਾਲ ਤੱਕ ਦੇ ਬੱਚਿਆਂ ਨੂੰ ਸਿਰਫ ਮਾਂ ਦਾ ਦੁੱਧ ਜਾਂ ਫਾਰਮੂਲੇ ਵਾਲਾ ਦੁੱਧ ਹੀ ਦੇਣਾ ਲਾਜ਼ਮੀ ਹੈ। ਜੇਕਰ ਫਿਰ ਵੀ ਤੁਸੀਂ ਬੱਚਿਆਂ ਨੂੰ ਗਾਂ ਦਾ ਦੁੱਧ ਦਿੰਦੇ ਹੋ ਤਾਂ ਉਨ੍ਹਾਂ ਦੇ ਗੁਰਦਿਆਂ 'ਤੇ ਭਾਰ ਪੈ ਸਕਦਾ ਹੈ ਅਤੇ ਇਸਦੇ ਨਤੀਜੇ ਘਾਤਕ ਸਾਬਿਤ ਹੋ ਸਕਦੇ ਹਨ।
ਸਾਈਟ੍ਰਿਕ ਖਾਣਾ
ਦਰਸਲ ਸਾਈਟ੍ਰਿਕ ਫਲਾਂ (citrus fruits) ਵਿੱਚ ਐਸੀਡੀਕ ਤੱਤ ਹੁੰਦਾ ਹੈ ਜੋ ਕਿ ਨਵ ਜੰਮੇ ਬੱਚੇ ਦੇ ਪਾਚਨ ਤੰਤਰ ਲਈ ਹਜ਼ਮ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਵਜ੍ਹਾ ਨਾਲ ਟਿੱਡ ਖਰਾਬ ਹੋ ਸਕਦਾ ਹੈ ਅਤੇ ਟਿੱਡ ਵਿੱਚ ਪੀੜ ਵੀ ਉੱਠ ਸਕਦੀ ਹੈ। ਖੱਟੇ ਫਲਾਂ ਦੇ ਕਰਕੇ ਕਈ ਵਾਰ ਬੱਚੇ ਦੇ ਸ਼ਰੀਰ 'ਤੇ ਧੱਫੜ ਵੀ ਪੈ ਸਕਦੇ ਹਨ।
3. ਨਮਕ
ਨਵ ਜੰਮੇ ਦੇ ਗੁਰਦੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੇ, ਇਸ ਦੌਰਾਨ ਜੇਕਰ ਉਨ੍ਹਾਂ ਦੇ ਭੋਜਨ ਵਿੱਚ ਨਮਕ ਪਾਇਆ ਜਾਵੇ ਤਾਂ ਇਹ ਨੁਕਸਾਨ ਦਾਇਕ ਹੋ ਸਕਦਾ ਹੈ। ਦੱਸਣਯੋਗ ਹੈ ਕਿ ਦਿਨ ਭਰ ਵਿੱਚ ਇੱਕ ਗਰਾਮ ਤੋਂ ਵੀ ਘੱਟ ਨਮਕ ਉਨ੍ਹਾਂ ਲਈ ਵਾਜਿਬ ਹੈ, ਜੋ ਉਨ੍ਹਾਂ ਨੂੰ ਮਾਂ ਦੇ ਦੁੱਧ ਜਾਂ ਫਾਰਮੂਲਾ ਵਾਲੇ ਦੁੱਧ ਤੋਂ ਪ੍ਰਾਪਤ ਹੋ ਜਾਂਦਾ ਹੈ।
4. ਚੀਨੀ
ਚੀਨੀ ਕਈ ਕੈਮੀਕਲਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਡੇ ਘਰ ਤੱਕ ਪਹੁੰਚਦੀ ਹੈ। ਇਸ ਦੌਰਾਨ ਇਹ ਨਵ ਜੰਮੇ ਬੱਚੇ ਲਈ ਘਾਤਕ ਸਾਬਤ ਹੋ ਸਕਦੀ ਹੈ। ਚੀਨੀ ਨਵ ਜੰਮਿਆਂ ਦੀ ਪਾਚਨ ਸ਼ਕਤੀ ਨੂੰ ਵੀ ਕਮਜ਼ੋਰ ਕਰਦੀ ਹੈ।
5. ਅੰਗੂਰ
ਜੇਕਰ ਤੁਸੀਂ ਨਿੱਕੇ ਬੱਚਿਆਂ ਨੂੰ ਅੰਗੂਰ ਖਿਲਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਉਨ੍ਹਾਂ ਦੇ ਗਲੇ ਵਿੱਚ ਅਟਕ ਸਕਦੇ ਹਨ ਅਤੇ ਦਮ ਘੁੱਟ ਸਕਦਾ ਹੈ। ਇਨ੍ਹਾਂ ਵਿੱਚ ਖਟਾਸ ਵੀ ਹੁੰਦੀ ਹੈ ਜੋ ਨਿੱਕੇ ਜਵਾਕਾਂ ਦੇ ਟਿੱਡ ਵਿੱਚ ਪੀੜ ਦਾ ਕਾਰਣ ਬਣ ਸਕਦੇ ਹਨ।
6. ਅੰਡਾ
ਵਾਜਿਬ ਇਹੀ ਹੈ ਕਿ ਨਵ ਜੰਮੇ ਨੂੰ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਹੀ ਅੰਡਾ ਦਿੱਤਾ ਜਾਵੇ। ਸ਼ੁਰੂ ਵਿੱਚ ਵੀ ਅੰਡੇ ਦਾ ਪੀਲਾ ਭਾਗ ਹੀ ਖਿਲਾਇਆ ਜਾਵੇ, ਸਫੇਦ ਹਿੱਸੇ ਕਰਕੇ ਨਵ ਜੰਮਿਆਂ ਨੂੰ ਐਲਰਜੀ ਹੋ ਸਕਦੀ ਹੈ। ਕਈ ਵਾਰ ਅੰਡਾ ਟਿੱਡ ਪੀੜ, ਉਲਟੀਆਂ ਅਤੇ ਚਮੜੀ ਦੀ ਐਲਰਜੀ ਦਾ ਕਰਣ ਬਣ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Baby, Child, Health, Health care tips, Health tips, Lifestyle, Newborn, Parenting, Parents