HOME » NEWS » Life

ਬੱਚੇ ਦੀ ਜ਼ਿੰਦਗੀ ਦੀ ਸ਼ਾਨਦਾਰ ਸ਼ੁਰੂਆਤ ਲਈ, ਇੱਕ ਸਭ ਤੋਂ ਜ਼ਰੂਰੀ ਚੀਜ਼ ਹੈ - ਸਹੀ ਪੋਸ਼ਣ!

News18 Punjabi | News18 Punjab
Updated: January 14, 2021, 6:27 PM IST
share image
ਬੱਚੇ ਦੀ ਜ਼ਿੰਦਗੀ ਦੀ ਸ਼ਾਨਦਾਰ ਸ਼ੁਰੂਆਤ ਲਈ, ਇੱਕ ਸਭ ਤੋਂ ਜ਼ਰੂਰੀ ਚੀਜ਼ ਹੈ - ਸਹੀ ਪੋਸ਼ਣ!
Photo by Marcus Neto on Unsplash

 ਤੁਹਾਡੇ ਬੱਚੇ ਨੂੰ ਪੋਸ਼ਣ ਕਿਵੇਂ ਲੰਬੇ ਸਮੇਂ ਤੱਕ ਪ੍ਰਭਾਵਿਤ ਕਰ ਸਕਦਾ ਹੈ

  • Share this:
  • Facebook share img
  • Twitter share img
  • Linkedin share img
ਤੁਹਾਡੇ ਬੱਚੇ ਦੇ ਸ਼ੁਰੂਆਤੀ ਸਾਲਾਂ ਵਿੱਚ ਚੰਗਾ ਪੋਸ਼ਣ, ਚੰਗੀ ਸਿਹਤ ਅਤੇ ਵਿਕਾਸ ਲਈ ਇੱਕ ਲਾਜ਼ਮੀ ਚੀਜ਼ ਹੈ। ਉਸ ਵੇਲੇ ਅਨੁਕੂਲ ਪੋਸ਼ਣ ਪ੍ਰਾਪਤ ਕਰਨਾ ਜਾਂ ਪੌਸ਼ਟਿਕ ਕਮੀਆਂ ਨੂੰ ਦੂਰ ਕਰਨ ਦੇ ਸਹੀ ਤਰੀਕਿਆਂ ਨੂੰ ਸਮਝਣਾ ਵੀ ਬਹੁਤ ਅਹਿਮ ਹੁੰਦਾ ਹੈ, ਕਿਉਂਕਿ ਇਹ ਹੀ ਉਹ ਸਮਾਂ ਹੈ, ਜਦੋਂ ਬੱਚੇ ਸਭ ਤੋਂ ਵਧੀਆ ਸਿੱਖਦੇ ਹਨ।


ਵੱਡਿਆਂ ਦੀ ਤਰ੍ਹਾਂ, ਬੱਚਿਆਂ ਵਿੱਚ ਵੀ ਵੱਖੋ-ਵੱਖ ਦਿਲਚਸਪੀ ਵਿਕਸਿਤ ਹੁੰਦੀ ਹੈ ਅਤੇ ਉਹ ਵੀ ਕੁਝ ਚੁਨਿੰਦਾ ਚੀਜ਼ਾਂ ਖਾਣ ਵਾਲੇ ਬਣ ਸਕਦੇ ਹਨ। ਕੁਝ ਖਾਣ ਦੀਆਂ ਚੀਜ਼ਾਂ ਨੂੰ ਉਹ ਦੂਜਿਆਂ ਨਾਲੋਂ ਵੱਧ ਪਸੰਦ ਕਰਦੇ ਹਨ, ਪਰ ਜ਼ਿਆਦਾਤਰ ਉਹ ਚੀਜ਼ਾਂ ਸਿਹਤਮੰਦ ਨਹੀਂ ਹੁੰਦੀਆਂ। ਹੋ ਸਕਦਾ ਹੈ ਕਿ ਭਾਵੇਂ ਉਹ ਸਬਜ਼ੀਆਂ ਖਾਉਣ, ਪਰ ਸ਼ਾਇਦ ਉਨ੍ਹਾਂ ਵਿੱਚ ਸੰਤੁਲਿਤ ਖੁਰਾਕ ਲਈ ਲੋੜੀਂਦੀ ਹਰੇਕ ਚੀਜ਼ ਸ਼ਾਮਲ ਨਾ ਹੋਵੇ। ਇੱਕ ਜ਼ਿੰਮੇਵਾਰ ਮਾਪੇ ਅਤੇ ਦੇਖਭਾਲ ਕਰਨ ਵਾਲੇ ਹੋਣ ਦੇ ਨਾਤੇ, ਤੁਸੀਂ ਨਾ ਸਿਰਫ ਬੱਚਿਆਂ ਨੂੰ ਭੋਜਨ ਦਾ ਸਹੀ ਮਿਸ਼ਰਨ ਖੁਆਉਣ ਲਈ ਜ਼ਿੰਮੇਵਾਰ ਹੁੰਦੇ ਹੋ, ਬਲਕਿ ਸਹੀ ਇਮਿਊਨ ਸਿਸਟਮ ਬਣਾਉਣ ਅਤੇ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਬਣਾਉਣ ਵਿੱਚ ਵੀ ਉਨ੍ਹਾਂ ਦੀ ਸਹਾਇਤਾ ਕਰਦੇ ਹੋ, ਜੋ ਕਿ ਜ਼ਿੰਦਗੀ ਭਰ ਲਈ ਸਹਾਇਕ ਹੋਣਗੀਆਂ।
ਛੋਟੇ ਸਮੇਂ ਵਿੱਚ, ਇਸਦੇ ਫਾਇਦੇ, ਬਿਮਾਰੀਆਂ ਜਾਂ ਇੰਫੈਕਸ਼ਨਸ ਪ੍ਰਤੀ ਵੱਧ ਪ੍ਰਤੀਰੋਧਕ ਸਮਰੱਥਾ ਅਤੇ ਵੱਧ ਸਥਿਰ ਮੂਡ ਅਤੇ ਐਨਰਜੀ ਲੈਵਲ ਹੋ ਸਕਦੇ ਹਨ। ਜਦ ਕਿ ਲੰਬੇ ਸਮੇਂ ਵਿੱਚ, ਇਸਦੇ ਫਾਇਦੇ, ਲੰਬੇ ਬੱਚੇ, ਬਿਹਤਰ BMI ਸੂਚਕਾਂਕ, ਵਧੀਆ ਮੈਮੋਰੀ ਅਤੇ ਬਿਹਤਰ ਅਕੈਡਮਿਕ ਸਫਲਤਾ ਹੋ ਸਕਦੇ ਹਨ।

 

ਚੰਗਾ ਪੋਸ਼ਣ ਕੀ ਹੁੰਦਾ ਹੈ?

ਪੈਦਾ ਹੋਣ ਤੋਂ ਲੈ ਕੇ ਜਵਾਨੀ ਤੱਕ, ਤੁਹਾਡੇ ਬੱਚਿਆਂ ਦੇ ਸਰੀਰ ਵਿੱਚ ਤੇਜ਼ੀ ਨਾਲ ਬਦਲਾਵ ਹੁੰਦਾ ਹੈ। ਇਸਦੇ ਨਾਲ, ਉਨ੍ਹਾਂ ਦੇ ਮੈਕਰੋ ਪੌਸ਼ਟਿਕ ਤੱਤਾਂ (ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ) ਅਤੇ ਸੂਖਮ ਪੌਸ਼ਟਿਕ ਤੱਤਾਂ (ਵਿਟਾਮਿਨ ਅਤੇ ਖਣਿਜ) ਦੀਆਂ ਜ਼ਰੂਰਤਾਂ ਵੀ ਬਦਲਦੀਆਂ ਹਨ। ਲੋੜੀਂਦੇ ਪੋਸ਼ਣ ਵਿੱਚ ਖਾਣ ਅਤੇ ਪੀਣ ਦਾ ਸੰਤੁਲਨ ਹੁੰਦਾ ਹੈ, ਜੋ ਸਾਡੇ ਸਰੀਰ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ। ਜੇ ਤੁਹਾਡੇ ਬੱਚੇ ਦੀ ਖੁਰਾਕ ਵਿੱਚ ਜ਼ਿਆਦਾਤਰ ਸਟ੍ਰੀਟ ਫੂਡ, ਵਾਧੂ ਗੈਸ ਵਾਲੇ ਡ੍ਰਿੰਕ ਅਤੇ ਕੈਂਡੀ ਸ਼ਾਮਲ ਹਨ, ਤਾਂ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦਾ ਪੇਟ ਤਾਂ ਭਰ ਜਾਂਦਾ ਹੋਵੇ, ਪਰ ਉਸ ਦੇ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਭੁੱਖ ਕਾਇਮ ਰਹੇ।

ਜਦੋਂ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਦਿਨ ਭਰ ਵਿੱਚ ਖਾਣ-ਪੀਣ ਦੀਆਂ ਕੁਝ ਚੀਜ਼ਾਂ ਰਾਹੀਂ, ਪੋਸ਼ਣ ਦੀ ਲੋੜੀਂਦੀ ਮਾਤਰਾ ਪ੍ਰਾਪਤ ਹੋ ਰਹੀ ਹੋਵੇ, ਪਰ ਤੁਹਾਨੂੰ ਕਿਵੇਂ ਪਤਾ ਕਿ ਉਹ ਲੋੜੀਂਦੀ ਮਾਤਰਾ ਪ੍ਰਾਪਤ ਕਰ ਰਹੇ ਹਨ ਜਾਂ ਨਹੀਂ?

Photo by Johnny McClung on Unsplash


ਲੋੜੀਂਦੇ ਪੋਸ਼ਣ ਨੂੰ ਯਕੀਨਨ ਕਿਵੇਂ ਬਣਾਈਏ

ਜੇ ਤੁਹਾਡਾ ਪਰਿਵਾਰ, ਪਹਿਲਾਂ ਹੀ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਨਾਲ ਭਰਪੂਰ ਸੰਤੁਲਿਤ ਖੁਰਾਕ ਖਾਂਦਾ ਹੈ, ਤਾਂ ਤੁਹਾਨੂੰ ਬਹੁਤ ਜ਼ਿਆਦਾ ਬਦਲਾਵ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਤੁਹਾਡੇ ਪਰਿਵਾਰ ਦੀ ਖੁਰਾਕ, ਅਜਿਹੇ ਸਿਹਤਮੰਦ ਭੋਜਨ ਨਾਲ ਭਰਪੂਰ ਨਹੀਂ ਹੈ, ਜਿਸ ਦੀ ਤੁਹਾਨੂੰ ਉਮੀਦ ਸੀ, ਤਾਂ ਇਸਨੂੰ ਬਚਪਨ ਤੋਂ ਹੀ ਸੰਭਾਲਣ ਦੀ ਲੋੜ ਹੈ!

ਆਪਣੇ ਬੱਚੇ ਨੂੰ ਪੇਟ ਭਰਨ ਤੱਕ ਆਰਾਮ ਨਾਲ ਭੋਜਨ ਖਾਣ ਲਈ ਪ੍ਰੇਰਿਤ ਕਰੋ, ਹੈਲਥੀ ਰੁਟੀਨ ਬਣਾਓ ਜਿਵੇਂ ਕਿ ਦਿਨ ਦੀ ਸ਼ੁਰੂਆਤ ਸੰਤੁਲਿਤ ਨਾਸ਼ਤੇ ਨਾਲ ਕਰਨਾ ਅਤੇ ਵਿਕਲਪਿਕ ਸਰੋਤਾਂ ਵਿੱਚ ਬਿਨਾਂ ਸ਼ੂਗਰ ਦੀ ਹੈਲਥ ਡ੍ਰਿੰਕ ਆਫਰ ਕਰਨਾ, ਤੁਹਾਡੇ ਬੱਚੇ ਦੇ ਲੋੜੀਂਦੇ ਪੋਸ਼ਣ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

ਅਜਿਹੇ ਹਾਲਤ ਬਣਾਉਣਾ, ਜਿਸ ਰਾਹੀਂ ਬੱਚਿਆਂ ਦਾ ਭੋਜਨ ਨਾਲ ਪੋਜ਼ੀਟਿਵ ਸੰਬੰਧ ਬਣੇ, ਤਾਂਕਿ ਉਹ ਸਾਰੀ ਉਮਰ ਉਨ੍ਹਾਂ ਨੂੰ ਕਾਇਮ ਰੱਖਣ, ਪਰ ਸਹੀ ਚੀਜ਼ਾਂ ਨੂੰ ਲੱਭਣਾ ਮੁਸ਼ਕਿਲ ਹੋ ਸਕਦਾ ਹੈ।NANGROW, ਪੌਸ਼ਟਿਕ ਮਿਲਕ ਡ੍ਰਿੰਕ ਵਾਲਾ ਇੱਕ ਸੁਆਦਲਾ, ਕ੍ਰੀਮੀ ਵਨੀਲਾ ਫਲੇਵਰ ਹੈ, ਜੋ ਦੋ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਲਈ ਖਾਸ ਤੌਰ ਤੇ ਤਿਆਰ ਕੀਤਾ ਜਾਂਦਾ ਹੈ।ਤੁਹਾਡੇ ਬੱਚੇ ਦੇ ਪੋਸ਼ਣ ਵਿੱਚ ਸਹਾਇਕ, ਇੱਕ ਹੈਲਥੀ ਡ੍ਰਿੰਕ
Nestle NANGROW ਇੱਕ ਪੌਸ਼ਟਿਕ ਮਿਲਕ ਡ੍ਰਿੰਕ ਹੈ, ਇਸ ਵਿੱਚ ਲੋੜੀਂਦਾ ਪੋਸ਼ਣ ਹੁੰਦਾ ਹੈ, ਜੋ ਬੱਚਿਆਂ ਦੇ ਵਿਆਸ ਵਿੱਚ ਸਹਾਇਕ ਹੁੰਦਾ ਹੈ

DHA ਦਿਮਾਗ ਦੇ ਆਮ ਵਿਕਾਸ ਵਿੱਚ ਯੋਗਦਾਨ ਦਿੰਦਾ ਹੈ

ਆਇਰਨ ਅਤੇ ਆਇਓਡੀਨ ਆਮ ਬੋਧਿਕ ਵਿਕਾਸ ਵਿੱਚ ਸਹਾਇਤਾ ਕਰਦੇ ਹਨ

ਵਿਟਾਮਿਨ , ਸੀ, ਆਇਰਨ, ਸੇਲੇਨੀਅਮ ਵਰਗੇ ਇਮਿਊਨੋ ਪੌਸ਼ਟਿਕ ਤੱਤ, ਆਮ ਇਮਿਊਨ ਸਿਸਟਮ ਦੇ ਫੰਕਸ਼ਨ ਦਾ ਸਮਰਥਨ ਕਰਦੇ ਹਨ

ਵੇਹ ਪ੍ਰੋਟੀਨ, ਸਾਰੇ ਜ਼ਰੂਰੀ ਅਮੀਨੋ ਐਸਿਡ ਦਾ ਇੱਕ ਸਰੋਤ ਹੈ ਅਤੇ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈਅੰਤ ਵਿੱਚ, ਜੋ ਮਾਪੇ, ਬਚਪਨ ਵਿੱਚ ਪੋਸ਼ਣ ਦੀਆਂ ਚੰਗੀਆਂ ਚੋਣਾਂ ਦੀ ਅਹਿਮੀਅਤ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ, ਉਨ੍ਹਾਂ ਦੇ ਬੱਚੇ ਸਹੀ ਤਰੀਕੇ ਨਾਲ ਵਿਕਸਿਤ ਹੁੰਦੇ ਹਨ ਅਤੇ ਆਸਾਨੀ ਨਾਲ ਆਪਣੀ ਪੂਰੀ ਸਮਰੱਥਾ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਨ। ਯਾਦ ਰੱਖੋ, ਕੁਝ ਵੀ ਨਾਮੁਮਕਿਨ ਨਹੀਂ ਹੁੰਦਾ!

Nestlé NANGROW ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, ਇੱਥੇ ਕਲਿੱਕ ਕਰੋ; ਤੁਹਾਡੇ ਬੱਚੇ ਨੂੰ ਵਿਕਸਿਤ ਕਰਨ ਲਈ, ਇੱਕ ਸੁਆਦਲਾ ਕ੍ਰੀਮੀ ਵਨੀਲਾ ਮਿਲਕ ਡ੍ਰਿੰਕ

 

ਇਹ ਪੋਸਟ ਭਾਗੀਦਾਰੀ ਵਿੱਚ ਹੈ


                                                                                                                                                                                                                                                           

ਸਰੋਤ:
https://medicaldialogues.in/pediatrics-neonatology/news/poor-nutrition-in-school-years-linked-to-stunted-growthchildhood-obesity-lancet-71182
https://novakdjokovicfoundation.org/importance-nutrition-early-childhood-development/
https://www.nangrow.in/health-nutrition/right-nutrition-kids
https://www.hopkinsmedicine.org/news/articles/childhood-obesity-a-focus-on-hypertension
Published by: Ashish Sharma
First published: January 14, 2021, 6:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading