• Home
  • »
  • News
  • »
  • lifestyle
  • »
  • FOR THESE REASONS WE MUST DO STRETCHING WITH EXERCISE MUST READ GH RUP AS

ਇਨ੍ਹਾਂ 5 ਕਾਰਨਾਂ ਕਰਕੇ ਸਾਨੂੰ ਕਸਰਤ ਦੇ ਨਾਲ ਕਰਨੀ ਚਾਹੀਦੀ ਹੈ ਸਟ੍ਰੈਚਿੰਗ, ਜ਼ਰੂਰ ਪੜ੍ਹੋ

ਜੇਕਰ ਤੁਸੀਂ ਫਿਟਨੈਸ ਟ੍ਰੇਨਿੰਗ ਜਾਂ ਸਪੋਰਟਸ ਕੋਚਿੰਗ ਲਈ ਕਿਤੇ ਜਾਂਦੇ ਹੋ। ਇਸ ਦੌਰਾਨ ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਤੁਹਾਡਾ ਫਿਟਨੈਸ ਕੋਚ ਤੁਹਾਨੂੰ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਟ੍ਰੈਚਿੰਗ ਕਰਨ ਲਈ ਕਹਿੰਦਾ ਹੈ। ਭਾਵੇਂ ਤੁਸੀਂ ਜਿਮ ਨਹੀਂ ਜਾਂਦੇ ਹੋ, ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਟ੍ਰੈਚਿੰਗ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਓ। ਮਾਹਿਰਾਂ ਅਨੁਸਾਰ ਸਟਰੈਚਿੰਗ ਕਰਦੇ ਸਮੇਂ ਸਰੀਰ ਦੇ ਹੇਠਲੇ ਅੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਨ੍ਹਾਂ 5 ਕਾਰਨਾਂ ਕਰਕੇ ਸਾਨੂੰ ਕਸਰਤ ਦੇ ਨਾਲ ਕਰਨੀ ਚਾਹੀਦੀ ਹੈ ਸਟ੍ਰੈਚਿੰਗ, ਜ਼ਰੂਰ ਪੜ੍ਹੋ

  • Share this:
ਜੇਕਰ ਤੁਸੀਂ ਫਿਟਨੈਸ ਟ੍ਰੇਨਿੰਗ ਜਾਂ ਸਪੋਰਟਸ ਕੋਚਿੰਗ ਲਈ ਕਿਤੇ ਜਾਂਦੇ ਹੋ। ਇਸ ਦੌਰਾਨ ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਤੁਹਾਡਾ ਫਿਟਨੈਸ ਕੋਚ ਤੁਹਾਨੂੰ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਟ੍ਰੈਚਿੰਗ ਕਰਨ ਲਈ ਕਹਿੰਦਾ ਹੈ। ਭਾਵੇਂ ਤੁਸੀਂ ਜਿਮ ਨਹੀਂ ਜਾਂਦੇ ਹੋ, ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਟ੍ਰੈਚਿੰਗ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਓ। ਮਾਹਿਰਾਂ ਅਨੁਸਾਰ ਸਟਰੈਚਿੰਗ ਕਰਦੇ ਸਮੇਂ ਸਰੀਰ ਦੇ ਹੇਠਲੇ ਅੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਦਾਹਰਨ ਲਈ ਹੈਮਸਟ੍ਰਿੰਗਜ਼, ਪਿੰਡੀ, ਪੈਲਵਿਸ ਵਿੱਚ ਹਿੱਪ ਫਲੈਕਸਰ ਅਤੇ ਪੱਟ ਦੇ ਅਗਲੇ ਪਾਸੇ ਕਵਾਡ੍ਰਿਸੇਪਸ। ਸਰੀਰ ਦੇ ਇਹ ਸਾਰੇ ਅੰਗ ਤੁਹਾਡੀ ਸੈਰ ਅਤੇ ਹਰ ਗਤੀਵਿਧੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਤੋਂ ਇਲਾਵਾ ਮੋਢੇ, ਗਰਦਨ ਅਤੇ ਪਿੱਠ ਦੇ ਹੇਠਲੇ ਹਿੱਸੇ ਨੂੰ ਸਟ੍ਰੈਚਿੰਗ ਦੇ ਫਾਇਦੇ ਮਿਲਦੇ ਹਨ। ਮਾਹਰ ਰੋਜ਼ਾਨਾ ਜਾਂ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਜਾਂ ਚਾਰ ਵਾਰ ਸਟ੍ਰੈਚਿੰਗ ਦਾ ਸੁਝਾਅ ਦਿੰਦੇ ਹਨ। ਸਟ੍ਰੈਚਿੰਗ ਨਾਲ ਨਾ ਸਿਰਫ਼ ਤੁਹਾਨੂੰ ਚੱਲਣਫਿਰਨ ਜਾਂ ਕਸਰਤ ਲਈ ਤਿਆਰ ਹੋਣ ਵਿੱਚ ਮਦਦ ਮਿਲਦੀ ਹੈ, ਸਗੋਂ ਦਿਨ ਭਰ ਵਿੱਚ ਪਿੱਠ ਦੇ ਦਰਦ ਅਤੇ ਤਣਾਅ ਨੂੰ ਵੀ ਘਟਾਇਆ ਜਾ ਸਕਦਾ ਹੈ, ਅਤੇ ਇਹ ਤੁਹਾਡੀ ਨੀਂਦ ਨੂੰ ਵੀ ਸੁਧਾਰ ਸਕਦੀ ਹੈ। ਆਓ 5 ਕਾਰਨਾਂ 'ਤੇ ਇੱਕ ਨਜ਼ਰ ਮਾਰੀਏ ਕਿ ਕਿਉਂ ਸਟ੍ਰੈਚਿੰਗ ਹਰੇਕ ਲਈ ਮਹੱਤਵਪੂਰਨ ਹੈ।

ਸਮੁੱਚੀ ਸਿਹਤ ਨੂੰ ਮਿਲਦਾ ਹੈ ਲਾਭ : ਇੱਕ ਸਧਾਰਨ ਸਟ੍ਰੈਚਿੰਗ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ, ਸਰੀਰ ਵਿੱਚ ਖੂਨ ਦੀਆਂ ਨਾੜੀਆਂ ਦੀ ਸਿਹਤ, ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਭਾਵੇਂ ਤੁਸੀਂ ਦਫਤਰ ਜਾ ਰਹੇ ਹੋ ਜਾਂ ਘਰ ਤੋਂ ਕੰਮ ਕਰ ਰਹੇ ਹੋ - ਘੰਟਿਆਂ ਤੱਕ ਡੈਸਕ 'ਤੇ ਬੈਠਣਾ ਤੁਹਾਡੀ ਗਰਦਨ ਅਤੇ ਹੋਰ ਜੋੜਾਂ ਲਈ ਬੁਰਾ ਹੈ। ਦਫਤਰੀ ਕਰਮਚਾਰੀਆਂ ਲਈ ਸਟ੍ਰੈਚਿੰਗ ਕੰਮ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਗਰਦਨ ਜਾਂ ਮੋਢੇ ਦੇ ਦਰਦ ਨੂੰ ਘੱਟ ਕਰਨ ਤੋਂ ਲੈ ਕੇ ਖਤਮ ਵੀ ਕਰ ਸਕਦਾ ਹੈ।

ਸਰੀਰ ਨੂੰ ਮਿਲਦਾ ਹੈ ਬਿਹਤਰ ਸੰਤੁਲਨ : ਯੋਗ ਵਿੱਚ ਅਜਿਹੇ ਕਈ ਆਸਨ ਹਨ ਜਿਨ੍ਹਾਂ ਲਈ ਤੁਹਾਡੇ ਸਰੀਰ ਵਿੱਚ ਬੈਲੇਂਸ ਜਾਂ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਸਟ੍ਰੈਚਿੰਗ ਦੀ ਮਦਦ ਲੈ ਸਕਦੇ ਹੋ, ਇਸ ਨਾਲ ਤੁਹਾਡੇ ਸਰੀਰ ਵਿੱਚ ਸੰਤੁਲਨ ਮਿਲੇਗਾ। ਸਟ੍ਰੈਚਿੰਗ ਨਾ ਸਿਰਫ ਮਾਂਸਰੇਸ਼ੀਆਂ, ਬਲਕਿ ਜੋੜਾਂ ਲਈ ਵੀ ਫਾਇਦੇਮੰਦ ਹੈ। ਇਸ ਲਈ ਇਹ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।

ਸਟ੍ਰੈਚਿੰਗ ਊਰਜਾ ਦਾ ਪੱਧਰ ਵਧਾਉਂਦੀ ਹੈ : ਜੇ ਤੁਸੀਂ ਆਪਣੀ ਸਵੇਰ ਦੀ ਸ਼ੁਰੂਆਤ ਕੁਝ ਸਟ੍ਰੈਚਿੰਗ ਵਾਲੀਆਂ ਕਸਰਤਾਂ ਨਾਲ ਕਰਦੇ ਹੋ, ਤਾਂ ਇਹ ਤੁਹਾਨੂੰ ਦਿਨ ਭਰ ਊਰਜਾ ਅਤੇ ਪ੍ਰੋਡਕਟੀਵਿਟੀ ਵਧਾਉਣ ਵਿੱਚ ਮਦਦ ਕਰੇਗਾ। ਸਟ੍ਰੈਚਿੰਗ ਦੇ ਕੁਝ ਮਿੰਟ ਤੁਹਾਡੇ ਦਿਮਾਗ ਨੂੰ ਹੁਲਾਰਾ ਦੇ ਸਕਦੀਆਂ ਹਨ, ਖੂਨ ਦੇ ਪ੍ਰਵਾਹ ਨੂੰ ਵਧਾ ਸਕਦੀਆਂ ਹਨ ਤੇ ਸੁਸਤੀ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ।

ਗਤੀ ਵਿੱਚ ਸੁਧਾਰ ਹੁੰਦਾ ਹੈ : ਸਟ੍ਰੈਚਿੰਗ ਲੋਕਾਂ ਨੂੰ ਗਤੀ ਵਿੱਚ ਵੀ ਸੁਧਾਰ ਕਰਦੀ ਹੈ। ਇਸ ਨਾਲ ਮੋਢੇ ਦੇ ਬਲੇਡਾਂ ਨੂੰ ਖੁਲ੍ਹਣ ਦਾ ਮੌਕਾ ਮਿਲਦਾ ਹੈ ਤੇ ਪੂਰੇ ਸਰੀਰ ਵਿੱਚ ਲਚਕੀਲਾਪਣ ਰਹਿੰਦਾ ਹੈ। ਇਹ ਲਚਕੀਲਾਪਣ ਵਧਦੀ ਉਮਰ ਦੇ ਨਾਲ ਤੁਹਾਡੇ ਬਹੁਤ ਕੰਮ ਆਉਂਦਾ ਹੈ। ਇਸ ਦੇ ਨਾਲ, ਇਹ ਜੋੜਾਂ ਦੀ ਕਠੋਰਤਾ ਅਤੇ ਦਰਦ ਨੂੰ ਰੋਕਣ ਵਿੱਚ ਤੁਹਾਡੀ ਮਦਦ ਕਰਦਾ ਹੈ।

ਬਿਹਤਰ ਨੀਂਦ : ਜੇਕਰ ਤੁਹਾਡੀਆਂ ਮਾਸਪੇਸ਼ੀਆਂ ਵਿੱਚ ਤਣਾਅ ਹੁੰਦਾ ਹੈ, ਤਾਂ ਸਟ੍ਰੈਚਿੰਗ ਨਾਲ ਉਨ੍ਹਾਂ ਨੂੰ ਆਰਾਮ ਮਿਲਦਾ ਹੈ ਤੇ ਇਸ ਨਾਲ ਕੈਲੋਰੀ ਬਰਨ ਕਰਨ ਵਿੱਚ ਮਦਦ ਮਿਲਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਟ੍ਰੈਚਿੰਗ ਨਾਲ ਆਰਾਮਦਾਇਕ ਨੀਂਦ ਆਉਂਦੀ ਹੈ। ਇਹ ਰੈਸਟਲੈੱਸ ਲੈਗਸ ਸਿੰਡਰੋਮ ਦੇ ਦਰਦ ਤੋਂ ਵੀ ਰਾਹਤ ਦਿੰਦੀ ਹੈ। ਜ਼ਿਕਰਯੋਗ ਹੈ ਕਿ ਰੈਸਟਲੈੱਸ ਲੈਗਸ ਸਿੰਡਰੋਮ ਵਰਗੀਆਂ ਬਿਮਾਰੀਆਂ ਨਾਲ ਹੋਣ ਵਾਲੇ ਦਰਦ ਕਾਰਨ ਤੁਸੀਂ ਸੌਂ ਨਹੀਂ ਸਕਦੇ, ਤੇ ਸਟ੍ਰੈਚਿੰਗ ਨਾਲ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ।
Published by:rupinderkaursab
First published: