Home /News /lifestyle /

ਇਨ੍ਹਾਂ ਕਾਰਨਾਂ ਕਰਕੇ, ਤੁਹਾਨੂੰ ਆਪਣੇ ਜਿਗਰ ਦੇ ਪੋਸ਼ਣ ਵੱਲ ਧਿਆਨ ਦੇਣਾ ਚਾਹੀਦਾ ਹੈ

ਇਨ੍ਹਾਂ ਕਾਰਨਾਂ ਕਰਕੇ, ਤੁਹਾਨੂੰ ਆਪਣੇ ਜਿਗਰ ਦੇ ਪੋਸ਼ਣ ਵੱਲ ਧਿਆਨ ਦੇਣਾ ਚਾਹੀਦਾ ਹੈ

ਇਨ੍ਹਾਂ ਕਾਰਨਾਂ ਕਰਕੇ, ਤੁਹਾਨੂੰ ਆਪਣੇ ਜਿਗਰ ਦੇ ਪੋਸ਼ਣ ਵੱਲ ਧਿਆਨ ਦੇਣਾ ਚਾਹੀਦਾ ਹੈ

ਇਨ੍ਹਾਂ ਕਾਰਨਾਂ ਕਰਕੇ, ਤੁਹਾਨੂੰ ਆਪਣੇ ਜਿਗਰ ਦੇ ਪੋਸ਼ਣ ਵੱਲ ਧਿਆਨ ਦੇਣਾ ਚਾਹੀਦਾ ਹੈ

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ, ਜਿਗਰ ਦੀ ਬਿਮਾਰੀ 5 ਭਾਰਤੀਆਂ ਵਿੱਚੋਂ ਇੱਕ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਇਲਾਵਾ, ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਭਾਰਤ ਵਿੱਚ ਹਰ ਸਾਲ ਜਿਗਰ ਦੀ ਗੰਭੀਰ ਬਿਮਾਰੀ (cirrhosis) ਦੇ ਲਗਭਗ 1 ਮਿਲੀਅਨ ਮਰੀਜ਼ਾਂ ਦੀ ਪਛਾਣ ਕੀਤੀ ਜਾਂਦੀ ਹੈ। ਜਿਗਰ ਦੀ ਬਿਮਾਰੀ ਭਾਰਤ ਵਿੱਚ ਮੌਤ ਦਾ ਦਸਵਾਂ ਸਭ ਤੋਂ ਆਮ ਕਾਰਨ ਹੈ।

ਹੋਰ ਪੜ੍ਹੋ ...
 • Share this:
  ਤੁਸੀਂ ਪੁਰਾਣੀ ਕਹਾਵਤ ਸੁਣੀ ਹੋਵੇਗੀ ਕਿ 'ਅਸੀਂ ਉਹ ਬਣਦੇ ਹਾਂ ਜੋ ਅਸੀਂ ਖਾਂਦੇ ਹਾਂ'? ਸੋ, ਸਰੀਰ ਦਾ ਇੱਕ ਅੰਗ ਹੈ ਜੋ ਇਸ ਕਹਾਵਤ ਨੂੰ ਦਿਲ 'ਤੇ ਲੈਂਦਾ ਹੈ - ਨਹੀਂ, ਇਹ ਤੁਹਾਡਾ ਦਿਲ ਨਹੀਂ ਹੈ। ਅਸਲ ਵਿੱਚ ਇਹ ਤੁਹਾਡਾ ਜਿਗਰ ਹੈ। ਜਿਗਰ ਸਾਡੇ ਸਰੀਰ ਵਿੱਚੋਂ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ, ਵਿਟਾਮਿਨਾਂ ਅਤੇ ਖਣਿਜਾਂ ਨੂੰ ਸਟੋਰ ਕਰਨ ਅਤੇ ਪਾਚਨ ਵਿੱਚ ਸਹਾਇਤਾ ਕਰਨ ਅਤੇ ਸਰੀਰ ਦੇ 500 ਹੋਰ ਮਹੱਤਵਪੂਰਨ ਕਾਰਜਾਂ ਵਿੱਚ ਵਾਧੇ ਕਰਨ ਵਾਲੇ ਬਹੁਪੱਖੀ ਕੰਮ ਕਰਦਾ ਹੈ।

  ਇਸ ਲਈ ਸਾਨੂੰ ਇਸ ਮਹੱਤਵਪੂਰਨ ਸਰੀਰਕ ਅੰਗ ਦੀ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ!

  ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ, ਜਿਗਰ ਦੀ ਬਿਮਾਰੀ 5 ਭਾਰਤੀਆਂ ਵਿੱਚੋਂ ਇੱਕ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਇਲਾਵਾ, ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਭਾਰਤ ਵਿੱਚ ਹਰ ਸਾਲ ਜਿਗਰ ਦੀ ਗੰਭੀਰ ਬਿਮਾਰੀ (cirrhosis) ਦੇ ਲਗਭਗ 1 ਮਿਲੀਅਨ ਮਰੀਜ਼ਾਂ ਦੀ ਪਛਾਣ ਕੀਤੀ ਜਾਂਦੀ ਹੈ। ਜਿਗਰ ਦੀ ਬਿਮਾਰੀ ਭਾਰਤ ਵਿੱਚ ਮੌਤ ਦਾ ਦਸਵਾਂ ਸਭ ਤੋਂ ਆਮ ਕਾਰਨ ਹੈ।

  ਸਿਹਤਮੰਦ ਜਿਗਰ ਲਈ ਤੁਹਾਨੂੰ ਇਸਦੇ ਸਹੀ ਪੋਸ਼ਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਸਾਵਧਾਨ ਰਹਿਣਾ ਅਤੇ ਰੋਕਥਾਮ ਉਪਾਅ ਕਰਨਾ ਜਿਗਰ ਲਈ ਹਮੇਸ਼ਾਂ ਬਿਹਤਰ ਹੁੰਦਾ ਹੈ। ਜਿਗਰ ਨੂੰ ਸਿਹਤਮੰਦ ਬਣਾਉਣ ਲਈ ਤੁਹਾਨੂੰ ਹੇਠਲੀਆਂ ਕੁਝ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

  ਜਿਗਰ ਦਾ ਪੋਸ਼ਣ ਅਤੇ ਇਹ ਕਿਉਂ ਮਹੱਤਵਪੂਰਨ ਹੈ –

  ਸਾਡੀ ਸੁਸਤ ਜੀਵਨਸ਼ੈਲੀ ਵਿੱਚ ਬਾਹਰ ਦੀਆਂ ਚੀਜ਼ਾਂ ਖਾਣ ਕਰਕੇ, ਜਿਗਰ ਨੂੰ ਆਪਣਾ ਕੰਮ ਜਾਰੀ ਰੱਖਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਸੰਖੇਪ ਵਿੱਚ, ਅਸੀਂ ਆਪਣੇ ਜਿਗਰ ਤੋਂ ਬਹੁਤ ਜ਼ਿਆਦਾ ਕੰਮ ਕਰਵਾ ਰਹੇ ਹਾਂ ਤਾਂਕਿ ਇਹ ਸਾਡੇ ਸਰੀਰ ਵਿੱਚੋਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਸਕੇ – ਪਰ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਅਸੀਂ ਬਿਨਾਂ ਥਕਾਵਟ ਲਗਾਤਾਰ ਕੰਮ ਨਹੀਂ ਕਰ ਸਕਦੇ। ਇਸਲਈ, ਪਾਚਨ ਕਿਰਿਆ ਸੰਬੰਧੀ ਵੱਖੋ-ਵੱਖ ਬਿਮਾਰੀਆਂ (gastrointestinal) (GI) ਤੋਂ ਬਚਾ ਕੇ, ਜਿਗਰ ਨੂੰ ਸਿਹਤਮੰਦ ਬਣਾਉਣ ਲਈ ਲੋੜੀਂਦਾ ਪੋਸ਼ਣ ਬਹੁਤ ਮਹੱਤਵਪੂਰਨ ਹੈ।

  ਜਿਗਰ ਦੇ ਮਰੀਜ਼ਾਂ ਦੇ ਲੱਛਣ ਅਤੇ ਉਨ੍ਹਾਂ ਦੀ ਦੇਖਭਾਲ –

  ਜਿਗਰ ਦੀ ਬਿਮਾਰੀ ਦੇ ਵੱਖੋ-ਵੱਖ ਲੱਛਣ ਹੁੰਦੇ ਹਨ। ਜਿਗਰ ਦੀ ਬਿਮਾਰੀ ਦੇ ਸਭ ਤੋਂ ਪੁਰਾਣੇ ਲੱਛਣਾਂ ਵਿੱਚੋਂ ਕੁਝ ਵਿੱਚ ਜੀਅ ਮਤਲਾਉਣਾ, ਉਲਟੀਆਂ ਆਉਣਾ, ਪੇਟ ਦੇ ਸੱਜੇ ਪਾਸੇ ਉੱਪਰਲੇ ਹਿੱਸੇ ਵਿੱਚ ਦਰਦ ਹੋਣਾ, ਅਤੇ ਪੀਲੀਏ ਦੇ ਨਾਲ-ਨਾਲ ਥਕਾਵਟ ਹੋਣੀ, ਖਾਰਸ਼, ਕਮਜ਼ੋਰੀ ਅਤੇ ਭਾਰ ਘਟਣਾ ਆਦਿ ਸ਼ਾਮਲ ਹਨ।

  ਜਦੋਂ ਜਿਗਰ ਦੀ ਬਿਮਾਰੀ ਆਖਰੀ ਪੜਾਅ 'ਤੇ ਪਹੁੰਚ ਜਾਂਦੀ ਹੈ, ਉਦੋਂ ਇਸਦਾ ਨਤੀਜਾ ਆਮ ਤੌਰ 'ਤੇ ਸਿਰੋਸਿਸ (cirrhosis) ਦੇ ਨਾਮ ਤੋਂ ਜਾਣੀ ਜਾਂਦੀ ਗੰਭੀਰ ਬਿਮਾਰੀ ਵਜੋਂ ਨਿਕਲਦਾ ਹੈ। ਹੋ ਸਕਦਾ ਹੈ ਕਿ ਸ਼ੁਰੂਆਤ ਵਿੱਚ ਬਿਮਾਰੀ ਦੇ ਲੱਛਣ ਪਛਾਣੇ ਨਾ ਜਾ ਸਕਣ, ਪਰ ਜਿਵੇਂ-ਜਿਵੇਂ ਬਿਮਾਰੀ ਵਧਦੀ ਜਾਂਦੀ ਹੈ, ਵਿਅਕਤੀ ਨੂੰ ਥਕਾਵਟ, ਖਾਰਸ਼, ਉਲਝਣ ਅਤੇ ਸੁਸਤੀ ਦਾ ਅਨੁਭਵ ਹੋ ਸਕਦਾ ਹੈ।

  ਕਿਸੇ ਸਿਹਤਮੰਦ ਜਿਗਰ ਦੀ ਪ੍ਰਾਪਤੀ ਲਈ, ਸੰਤੁਲਿਤ ਖੁਰਾਕ ਅਤੇ ਕਸਰਤਾਂ ਸਹਾਇਕ ਸਰੋਤਾਂ ਵੱਜੋਂ ਕੰਮ ਕਰਦੀਆਂ ਹਨ, ਖਾਸ ਕਰਕੇ ਭਾਰ ਸਹਿਣ ਕਰਨਾ ਜਾਂ ਸਿਖਲਾਈ ਕਸਰਤਾਂ ਜੋ ਮਾਸਪੇਸ਼ੀਆਂ ਦੀ ਗੁਆਚੀ ਪਕੜ ਨੂੰ ਮੁੜ ਹਾਸਲ ਕਰਨ ਵਿੱਚ ਮਦਦ ਕਰਦੀਆਂ ਹਨ। ਕਿਉਂਕਿ ਜਿਵੇਂ ਜਿਵੇਂ ਜਿਗਰ ਦੀ ਬਿਮਾਰੀ ਵਧਦੀ ਹੈ, ਸਰੀਰ ਵੱਲੋਂ ਮਾਸਪੇਸ਼ੀਆਂ ਬਣਾਉਣ ਦੀ ਸਮਰੱਥਾ ਘਟਦੀ ਜਾਂਦੀ ਹੈ, ਇਸ ਲਈ ਜਿੰਨੀ ਜਲਦੀ ਹੋ ਸਕੇ ਇਸਦੀ ਜਾਂਚ ਕਰਵਾ ਕੇ, ਇਸਦੀ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। (4)

  ਨਾਲ ਹੀ, ਭੋਜਨ ਅਤੇ ਜੀਵਨਸ਼ੈਲੀ ਦੀਆਂ ਆਦਤਾਂ ਨੂੰ ਕਾਬੂ ਵਿੱਚ ਰੱਖਣਾ ਅਤੇ ਸ਼ਰਾਬ ਅਤੇ ਤੰਬਾਕੂਨੋਸ਼ੀ ਤੋਂ ਪਰਹੇਜ਼ ਕਰਨਾ, ਕੁਝ ਲਾਭਕਾਰੀ ਸੁਝਾਅ ਹਨ।

  Dr. Kartik Goyal Consultant Gastroenterologist, OSWAL HOSPITAL Ludhiana


     ਸਿਹਤਮੰਦ ਜਿਗਰ ਲਈ ਸੁਝਾਅ –

  ਸਿਹਤਮੰਦ ਜੀਵਨ ਲਈ ਲੋੜੀਂਦੇ ਉਪਾਅ ਕਰਨਾ, ਜਿਗਰ ਦੀ ਬਿਮਾਰੀ ਤੋਂ ਬਚਣ ਦਾ ਸਰਵੋਤਮ ਤਰੀਕਾ ਹੈ।

  ਤੁਹਾਨੂੰ ਨਿਯਮਤ ਕਸਰਤ ਕਰਨ, ਚੁਸਤ ਜੀਵਨ ਸ਼ੈਲੀ ਅਪਣਾਉਣ, ਸ਼ਰਾਬ ਅਤੇ ਤੰਬਾਕੂਨੋਸ਼ੀ ਤੋਂ ਪਰਹੇਜ਼ ਕਰਨ ਦੀ ਲੋੜ ਹੈ। ਤੁਹਾਡੀ ਖੁਰਾਕ ਵਿੱਚ ਵੱਧ ਫਾਈਬਰ ਅਤੇ ਘੱਟ ਚਰਬੀ ਹੋਣੀ ਚਾਹੀਦੀ ਹੈ। (3)

  ਤੁਹਾਡਾ ਟੀਚਾ ਆਪਣੀ ਉਮਰ ਅਤੇ ਲਿੰਗ ਦੇ ਅਧਾਰ ‘ਤੇ ਆਪਣੇ ਸਰੀਰ ਨੂੰ ਕਾਇਮ ਰੱਖਣ ਦਾ ਹੋਣਾ ਚਾਹੀਦਾ ਹੈ। ਇਸਲਈ, ਅਸੀਂ ਤੁਹਾਨੂੰ ਭਾਰ ਨੂੰ ਸੰਤੁਲਿਤ ਬਣਾਈ ਰੱਖਣ ਦਾ ਸੁਝਾਅ ਦਿੰਦੇ ਹਾਂ। ਅਜਿਹਾ ਕਰਨਾ ਮਹੱਤਵਪੂਰਨ ਹੈ, ਕਿਉਂਕਿ ਇਹ ਜਿਗਰ ਨਾਲ ਸੰਬੰਧਿਤ ਰੋਗ ਜਿਵੇਂ ਕਿ ਹੈਪੇਟਾਈਟਸ ਜਾਂ ਵਾਇਰਲ ਇਨਫੈਕਸ਼ਨ ਤੋਂ ਬਚਾ ਸਕਦਾ ਹੈ। ਆਖ਼ਰ ਵਿੱਚ, ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੇਸਟ੍ਰੋਲ ਨੂੰ ਖੁਰਾਕ, ਕਸਰਤ ਅਤੇ/ਜਾਂ ਦਵਾਈਆਂ ਦੇ ਨਾਲ ਕੰਟਰੋਲ ਵਿੱਚ ਰੱਖਦੇ ਹੋ ਤਾਂਕਿ ਇਹ ਸਭ ਜਿਗਰ ਦੇ ਨੁਕਸਾਨ ਨੂੰ ਸੀਮਤ ਕਰਨ ਅਤੇ ਰੋਕਣ ਵਿੱਚ ਤੁਹਾਡੀ ਮਦਦ ਕਰ ਸਕਣ।

  ਹਵਾਲੇ –

  1. GE Port J Gastroenterol. 2015;22(6):268---276

  2. Bemeur C, et al. J Nutr Metab. 2010;2010:1-12

  3. J. Clin. Med. 2019, 8, 1065

  4. Plauth M, et al. Clin Nutr. 2019;38(2):485-521 (ESPEN/international guidelines for nutritional recommendation)

  5. EASL Clinical Practice Guidelines on nutrition in chronic liver disease. J Hepatol. 2019;70(1):172-193. (EASL/international guidelines for nutritional recommendation)

  6. Gottschlich MM, et al. The A.S.P.E.N. NUTRITION SUPPORT CORE CURRICULUM: A CASE-BASED APPROACH—THE ADULT PATIENT. United States of America. ASPEN. 2007 (ASPEN/international guidelines for nutritional recommendation))


  IND2214612 (v1.2)  The information provided in this article is meant for the awareness only and this article should not be considered as a substitute for doctor’s advice. Please consult your doctor for more details. Abbott India Limited shall not be liable in any manner whatsoever for any action based on the information provided in this article and does not hold itself liable for any consequences, legal or otherwise, arising out of information in this article. This article has been produced on behalf of Abbott India’s #ULivStrong initiative, by Network18 team.
  Published by:Ashish Sharma
  First published:

  Tags: Health, Life style, Liver

  ਅਗਲੀ ਖਬਰ