Home /News /lifestyle /

Forbes India Rich List 2020: ਲਗਾਤਾਰ 13ਵੇਂ ਸਾਲ ਮੁਕੇਸ਼ ਅੰਬਾਨੀ ਬਣੇ ਸਭ ਤੋਂ ਅਮੀਰ ਭਾਰਤੀ

Forbes India Rich List 2020: ਲਗਾਤਾਰ 13ਵੇਂ ਸਾਲ ਮੁਕੇਸ਼ ਅੰਬਾਨੀ ਬਣੇ ਸਭ ਤੋਂ ਅਮੀਰ ਭਾਰਤੀ

ਫੋਰਬਜ਼ ਦੀ ਤਾਜ਼ਾ ਸੂਚੀ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਵਾਰ ਫਿਰ ਚੋਟੀ 'ਤੇ ਹਨ।

ਫੋਰਬਜ਼ ਦੀ ਤਾਜ਼ਾ ਸੂਚੀ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਵਾਰ ਫਿਰ ਚੋਟੀ 'ਤੇ ਹਨ।

ਮਸ਼ਹੂਰ ਮੈਗਜੀਨ ਫੋਰਬਜ਼ ਨੇ ਇਸ ਸਾਲ ਦੇ ਟਾਪ 100 ਅਮੀਰਾਂ ਦੀ ਸੂਚੀ ਨੇ ਜਾਰੀ ਕੀਤੀ ਹੈ। ਇਸ ਸਾਲ ਸੂਚੀ ਵਿਚ ਕਈ ਨਵੇਂ ਨਾਮ ਵੀ ਸ਼ਾਮਿਲ ਹੋਏ ਹਨ। ਦੇਸ਼ ਵਿਚ ਚੋਟੀ ਦੇ 100 ਅਮੀਰਾਂ ਦੀ ਦੌਲਤ ਪਿਛਲੇ ਇਕ ਸਾਲ ਵਿਚ 14 ਫੀਸਦੀ ਵੱਧ ਗਈ ਹੈ। ਮੈਗਜ਼ੀਨ ਅਨੁਸਾਰ ਮੁਕੇਸ਼ ਅੰਬਾਨੀ ਲਗਾਤਾਰ 13 ਵੇਂ ਸਾਲ ਵਿਚ ਸਭ ਤੋਂ ਅਮੀਰ ਭਾਰਤੀ ਕਾਰੋਬਾਰੀ ਹਨ।

ਹੋਰ ਪੜ੍ਹੋ ...
  • Share this:
    ਮਸ਼ਹੂਰ ਮੈਗਜੀਨ ਫੋਰਬਜ਼ ਨੇ ਇਸ ਸਾਲ ਦੇ ਟਾਪ 100 ਅਮੀਰਾਂ ਦੀ ਸੂਚੀ ਨੇ ਜਾਰੀ ਕੀਤੀ ਹੈ। ਇਸ ਸਾਲ ਸੂਚੀ ਵਿਚ ਕਈ ਨਵੇਂ ਨਾਮ ਵੀ ਸ਼ਾਮਿਲ ਹੋਏ ਹਨ। ਦੇਸ਼ ਵਿਚ ਚੋਟੀ ਦੇ 100 ਅਮੀਰਾਂ ਦੀ ਦੌਲਤ ਪਿਛਲੇ ਇਕ ਸਾਲ ਵਿਚ 14 ਫੀਸਦੀ ਵੱਧ ਗਈ ਹੈ। ਵੈਲਯੂ ਦੇ ਅਨੁਸਾਰ ਇਨ੍ਹਾਂ ਦੀ ਦੌਲਤ ਵਿਚ ਤਕਰੀਬਨ 51750 ਕਰੋੜ ਡਾਲਰ ਦਾ ਯਾਨੀ ਲਗਭਗ 39 ਲੱਖ ਕਰੋੜ ਰੁਪਏ ਦਾ ਇਜ਼ਾਫਾ ਹੋਇਆ ਹੈ। ਫੋਰਬਜ਼ ਨੇ ਇਹ ਜਾਣਕਾਰੀ ਭਾਰਤ ਦੇ 100 ਸਭ ਤੋਂ ਅਮੀਰ 2020 ਦੀ ਸੂਚੀ ਵਿੱਚ ਦਿੱਤੀ ਹੈ। ਮੈਗਜ਼ੀਨ ਅਨੁਸਾਰ ਮੁਕੇਸ਼ ਅੰਬਾਨੀ ਲਗਾਤਾਰ 13 ਵੇਂ ਸਾਲ ਵਿਚ ਸਭ ਤੋਂ ਅਮੀਰ ਭਾਰਤੀ ਕਾਰੋਬਾਰੀ ਹਨ।

    Top 10 ਦੀ ਸੂਚੀ ਵਿਚ ਇਹ ਸ਼ਾਮਿਲ

    (1) ਮੁਕੇਸ਼ ਅੰਬਾਨੀ: ਪਹਿਲੇ ਨੰਬਰ ਉਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹਨ। ਉਨ੍ਹਾਂ ਕੋਲ 88.7 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਜਿਓ ਪਲੇਟਫਾਰਮ ਅਤੇ ਰਿਲਾਇੰਸ ਰਿਟੇਲ ਵਿਚ ਗਲੋਬਲ ਇਨਵੈਸਟਰਸ ਨੇ ਭਾਰੀ ਨਿਵੇਸ਼ ਕੀਤਾ ਹੈ, ਜਿਸ ਨਾਲ ਆਰਆਈਐਲ ਦਾ ਸ਼ੇਅਰ ਆਪਣੇ ਉਚ ਰਿਕਾਰਡ ਉਤੇ ਪੁੱਜ ਗਿਆ। ਕੰਪਨੀ ਦਾ ਮਾਰਕੀਟ ਕੈਪ ਵੀ ਵੱਧ ਕੇ 16 ਲੱਖ ਕਰੋੜ ਉਤੇ ਪੁੱਜ ਗਿਆ ਸੀ।

    (2) ਗੌਤਮ ਅਡਾਨੀ : ਫੋਰਬਜ਼ ਦੀ ਦੂਜੀ ਸੂਚੀ ਵਿਚ ਗੌਤਮ ਅੰਡਾਨੀ ਦਾ ਨਾਂ ਹੈ। ਇਨ੍ਹਾਂ ਦੀ ਕੁਲ ਜਾਇਦਾਦ 25.2 ਅਰਬ ਡਾਲਰ ਹੈ। ਇਸ ਸਾਲ ਅਡਾਨੀ ਗਰੁੱਪ ਦੇ ਮੁੱਖੀ ਗੌਤਮ ਅਡਾਨੀ ਦੀ ਦੌਲਤ ਵਿਚ 61 ਫੀਸਦੀ ਵਾਧਾ ਹੋਇਆ ਅਤੇ ਉਨ੍ਹਾਂ ਦੀ ਕੁਲ ਜਾਇਦਾਦ 2520 ਕਰੋੜ ਡਾਲਰ ਹੋ ਗਈ। ਮੁੰਬਈ ਏਅਰਪੋਰਟ ਵਿਚ ਅਡਾਨੀ ਨੇ 74 ਫੀਸਦੀ ਸਟੇਕ ਹਾਸਿਲ ਕੀਤਾ ਹੈ।

    (3) ਸ਼ਿਵ ਨਾਡਰ : ਚੇਅਰਮੈਨ ਐਸਸੀਐਲ ਟੈਕ, ਇਨ੍ਹਾਂ ਦੀ ਕੁਲ ਜਾਇਦਾਦ 2040 ਕਰੋੜ ਡਾਲਰ ਹੈ।

    (4) ਆਰਕੇ ਦਮਾਨੀ: DMart ਫਾਊਂਡਰ ਕੋਲ ਜਾਇਦਾਦ 1540 ਕਰੋੜ ਡਾਲਰ ਹੈ।

    (5) ਹਿੰਦੂਜਾ ਬ੍ਰਦਰਜ਼: ਹਿੰਦੁਜਾ ਗਰੁੱਪ, ਕੁਲ ਜਾਇਦਾ 1280 ਕਰੋੜ ਡਾਲਰ ਹੈ।

    (6) ਸਾਇਰਸ ਪੂਨਾਵਾਲਾ : ਚੇਅਰਮੈਨ ਪੂਨਾਵਾਲਾ ਗਰੁੱਪ, ਕੁਲ ਜਾਇਦਾਦ 1150 ਕਰੋੜ ਡਾਲਰ ਹੈ।

    (7)  ਪਾਲੋਨਜੀ ਮਿਸਤਰੀ: ਚੇਅਰਮੈਨ ਸ਼ਪੂਰਜੀ ਪਾਲੋਨਜੀ, ਕੁਲ ਜਾਇਦਾ 1140 ਕਰੋੜ ਡਾਲਰ ਹੈ।

    (8) ਉਦੇ ਕੋਟਕ : ਚੇਅਰਮੈਨ ਕੋਟਕ ਮਹਿੰਦਰਾ ਬੈਂਕ, ਕੁਲ ਜਾਇਦਾਦ 1130 ਕਰੋੜ ਡਾਲਰ ਹੈ।

    (9) ਗੋਦਰੇਜ ਫੈਮਿਲੀ : ਗੋਦਰੇਜ, ਕੁਲ ਜਾਇਦਾਦ 1100 ਕਰੋੜ ਡਾਲਰ ਹੈ।

    (10) ਲਕਸ਼ਮੀ ਮਿੱਤਲ: ਚੇਅਰਮੈਨ ਆਰਸੇਲਰ ਮਿੱਤਲ ਕੁਲ ਜਾਇਦਾਦ 1030 ਕਰੋੜ ਡਾਲਰ ਹੈ।
    Published by:Ashish Sharma
    First published:

    Tags: Forbes, Mukesh ambani, Reliance industries, Reliance Jio, Richest person

    ਅਗਲੀ ਖਬਰ