ਓਮੀਕਰੋਨ ਵਾਇਰਸ ਕਰਕੇ ਵਿਦੇਸ਼ੀ ਮੁਲਕਾਂ ਨੇ ਘਟਾਇਆ ਭਾਰਤੀ ਬਾਜ਼ਾਰ 'ਚ ਨਿਵੇਸ਼, ਜਾਣੋ ਭਾਰਤੀ ਪੂੰਜੀ ਬਾਜ਼ਾਰ ਦੀ ਸਥਿਤੀ

  • Share this:
ਕਰੋਨਾ ਮਹਾਂਮਾਰੀ ਦੇ ਕਹਿਰ ਤੋਂ ਬਾਅਦ ਹੁਣ ਓਮੀਕਰੋਨ ਵਾਇਰਸ ਦਾ ਡਰ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਵਾਇਰਸ ਆਮ ਜੀਵਨ ਦੇ ਨਾਲ ਨਾਲ ਵਪਾਰ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਓਮੀਕਰੋਨ ਦੇ ਡਰੋਂ ਹੀ ਵਿਦੇਸ਼ਾਂ ਨੇ ਭਾਰਤੀ ਬਾਜ਼ਾਰ ਵਿੱਚ ਪੀ-ਨੋਟਸ ਜ਼ਰੀਏ ਹੋਣ ਵਾਲੇ ਨਿਵੇਸ਼ ਨੂੰ ਘਟਾ ਦਿੱਤਾ ਹੈ।

ਓਮੀਕਰੋਨ ਵਾਇਰਸ ਦੇ ਕਹਿਰ ਕਰਕੇ ਵਿਦੇਸ਼ਾਂ ਭਾਰਤੀ ਪੂੰਜੀ ਬਾਜ਼ਾਰ ਵਿੱਚ ਨਿਵੇਸ਼ ਨੂੰ ਘੱਟ ਕਰ ਦਿੱਤਾ ਹੈ। ਘੱਟ ਕੀਤਾ ਗਿਆ ਨਿਵੇਸ਼ ਪੀ-ਨੋਟਸ ਦੇ ਜ਼ਰੀਏ ਕੀਤਾ ਜਾਂਦਾ ਸੀ। ਦੱਸ ਦੇਈਏ ਕਿ ਭਾਰਤੀ ਪੂੰਜੀ ਬਾਜ਼ਾਰ ਵਿੱਚ ਪੀ-ਨੋਟਸ ਦੇ ਰਾਹੀਂ ਹੋਣ ਵਾਲਾ ਵਾਪਾਰ ਉੱਚ ਸਥਾਨ ਉੱਤੇ ਪਹੁੰਚ ਗਿਆ ਸੀ। ਜੋ ਕਿ ਨਵੰਬਰ ਮਹੀਨੇ ਦੇ ਅੰਤ ਤੱਕ ਘਟ ਕੇ 94,826 ਕਰੋੜ ਰੁਪਏ ਹੋ ਗਿਆ।
ਪੀ-ਨੋਟਸ ਬਾਰੇ ਤੁਹਾਨੂੰ ਦੱਸ ਦੇਈਏ ਕਿ ਆਪਣੇ ਆਪ ਨੂੰ ਰਜਿਸਟਰ ਕੀਤੇ ਬਿਨਾਂ ਭਾਰਤੀ ਸਟਾਕ ਮਾਰਕੀਟ ਵਿੱਚ ਸਿੱਧਾ ਨਿਵੇਸ਼ ਕਰਨ ਵਾਲਿਆ ਲਈ, ਪੀ-ਨੋਟਸ ਭਾਰਤੀ ਬਾਜ਼ਾਰਾਂ ਵਿੱਚ ਰਜਿਸਟਰਡ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPI) ਦੁਆਰਾ ਵਿਦੇਸ਼ੀ ਨਿਵੇਸ਼ਕਾਂ ਨੂੰ ਜਾਰੀ ਕੀਤੇ ਜਾਂਦੇ ਹਨ। ਹਾਲਾਂਕਿ, FPI ਨੂੰ ਪੀ-ਨੋਟਸ ਜਾਰੀ ਕਰਨ ਤੋਂ ਪਹਿਲਾਂ ਕਈ ਜ਼ਰੂਰੀ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਹਨ। ਇਸ ਦਾ ਕਾਰਨ ਓਮਿਕਰੋਨ ਦੁਆਰਾ ਪੈਦਾ ਕੀਤੀਆਂ ਗਈਆਂ ਅਨਿਸ਼ਚਿਤਤਾਵਾਂ ਹਨ।

ਜਿਕਰਯੋਗ ਹੈ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPI) ਨੇ ਦਸੰਬਰ ਵਿੱਚ ਹੁਣ ਤੱਕ ਭਾਰਤੀ ਬਾਜ਼ਾਰਾਂ ਵਿੱਚੋਂ 17,696 ਕਰੋੜ ਰੁਪਏ ਕਢਵਾ ਲਏ ਹਨ। ਅੰਕੜਿਆਂ ਦੇ ਅਨੁਸਾਰ, FPI ਨੇ 1 ਤੋਂ 17 ਦਸੰਬਰ ਦੇ ਵਿਚਕਾਰ ਇਕਵਿਟੀ ਤੋਂ 13,470 ਕਰੋੜ ਰੁਪਏ, ਕਰਜ਼ੇ ਦੇ ਹਿੱਸੇ ਤੋਂ 4,066 ਕਰੋੜ ਰੁਪਏ ਅਤੇ ਹਾਈਬ੍ਰਿਡ ਯੰਤਰਾਂ ਤੋਂ 160 ਕਰੋੜ ਰੁਪਏ ਕੱਢੇ ਹਨ। ਦੱਸ ਦੇਈਏ ਕਿ ਪਾਈਪਰ ਸੇਰਿਕਾ ਦੇ ਸੰਸਥਾਪਕ ਦਾ ਕਹਿਣਾ ਹੈ ਕਿ ਓਮੀਕਰੋਨ ਦੇ ਪ੍ਰਭਾਵ ਕਰਕੇ ਭਾਰਤੀ ਪੂੰਜੀ ਬਾਜ਼ਾਰ ਵਿਚ ਨਿਵੇਸ਼ ਹੋਰ ਘੱਟ ਹੋ ਸਕਦਾ ਹੈ।
ਮਾਰਕੀਟ ਰੈਗੂਲੇਟਰ SEBI ਦੇ ਅੰਕੜਿਆਂ ਦੇ ਅਨੁਸਾਰ, ਭਾਰਤੀ ਬਾਜ਼ਾਰਾਂ ਵਿੱਚ ਪੀ-ਨੋਟਸ ਰਾਹੀਂ ਨਿਵੇਸ਼ ਨਵੰਬਰ ਦੇ ਅੰਤ ਵਿੱਚ 94,826 ਕਰੋੜ ਰੁਪਏ ਰਿਹਾ, ਜਦੋਂ ਕਿ ਅਕਤੂਬਰ ਦੇ ਅੰਤ ਵਿੱਚ ਇਹ 1,02,553 ਕਰੋੜ ਰੁਪਏ ਸੀ। ਅਕਤੂਬਰ ਮਹੀਨੇ 'ਚ ਪੀ-ਨੋਟਸ ਰਾਹੀਂ ਨਿਵੇਸ਼ ਪਿਛਲੇ 43 ਮਹੀਨਿਆਂ ਭਾਵ ਮਾਰਚ 2018 ਤੋਂ ਸਭ ਤੋਂ ਵੱਧ ਸੀ। ਮਾਰਚ 2018 ਵਿੱਚ, ਪੀ-ਨੋਟਸ ਰਾਹੀਂ ਭਾਰਤੀ ਬਾਜ਼ਾਰ ਵਿੱਚ 1,06,403 ਕਰੋੜ ਰੁਪਏ ਦਾ ਨਿਵੇਸ਼ ਆਇਆ।
Published by:Anuradha Shukla
First published: