Home /News /lifestyle /

ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਵਿੱਚ ਕੀਤਾ ਇੰਨ੍ਹੇ ਕਰੋੜ ਦਾ ਨਿਵੇਸ਼, ਜਾਣੋ ਸਤੰਬਰ ਦੀ ਡੀਟੇਲ

ਨਿਵੇਸ਼ਕਾਂ ਦੁਆਰਾ ਕਿਸੇ ਹੋਰ ਦੇਸ਼ ਵਿਚ ਰੱਖੀਆਂ ਵਿੱਤੀ ਸੰਪਤੀਆਂ ਆਦਿ ਨੂੰ ਐਫਪੀਆਈ (FPI) ਕਿਹਾ ਜਾਂਦਾ ਹੈ। ਇਸਦਾ ਪੂਰਾ ਨਾਮ ਵਿਦੇਸ਼ੀ ਪੋਰਟਫੋਲੀਓ ਨਿਵੇਸ਼ (Foreign portfolio investment) ਹੈ। ਕਿਸੇ ਵੀ ਦੇਸ਼ ਦੇ ਸ਼ੇਅਰ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲਾ ਇਹ ਇਕ ਅਹਿਮ ਪੱਖ ਹੈ। ਇਸ ਮਹੀਨੇ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਹੁਣ ਤੱਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾ ਨੇ 12,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁਦਰਾ ਸਫੀਤੀ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ, ਅਜਿਹੇ ਵਿਚ FPIs ਨੂੰ ਆਸ ਹੈ ਕਿ ਦੁਨੀਆਂ ਭਰ ਦੇ ਕੇਂਦਰੀ ਬੈਂਕ ਖਾਸਰ ਅਮਰੀਕੀ ਫੈਡਰਲ ਰਿਜ਼ਰਵ ਵਿਆਜ਼ ਦਰਾਂ ਦੇ ਵਾਧੇ ਦੇ ਮਾਮਲੇ ਵਿਚ ਨਰਮੀ ਦਿਖਾ ਸਕਦੇ ਹਨ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਬੀਤੇ ਮਹੀਨੇ ਅਗਸਤ ਵਿਚ FPIs ਨੇ ਭਾਰਤੀ ਬਾਜ਼ਾਰਾਂ ਵਿਚ 51,200 ਕਰੋੜ ਰੁਪਏ ਨਿਵੇਸ਼ ਕੀਤੇ ਸਨ। ਇਸ ਤੋਂ ਪਹਿਲਾਂ ਜੁਲਾਈ ਵਿਚ ਇਹ ਰਾਸ਼ੀ 5,000 ਕਰੋੜ ਰੁਪਏ ਸੀ। FPIs ਲਗਾਤਾਰ ਨੌਂ ਮਹੀਨਿਆਂ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਬਾਹਰ ਰਹੇ ਸਨ ਜਿਸ ਉਪਰੰਤ ਜੁਲਾਈ ਵਿੱਚ ਸ਼ੁੱਧ ਖਰੀਦਦਾਰ ਬਣ ਗਏ। ਜ਼ਿਕਰਯੋਗ ਹੈ ਕਿ ਅਕਤੂਬਰ 2021 ਤੋਂ ਜੂਨ 2022 ਦੇ ਵਿਚਕਾਰ FPIs ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਲਗਭਗ 2.46 ਲੱਖ ਕਰੋੜ ਰੁਪਏ ਕਢਵਾਏ ਸਨ।

ਨਿਵੇਸ਼ ਮਾਹਿਰਾਂ ਅਨੁਸਾਰ ਆਰਥਿਕ ਵਿਕਾਸ ਦੀ ਗਤੀ ਸੰਬੰਧੀ ਪੁਰਉਮੀਦ ਹੋਣ ਸਦਕਾ FPIs ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਡਿਪਾਜ਼ਿਟਰੀ ਤੋਂ ਪ੍ਰਾਪਤ ਅੰਕੜਿਆਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਸਤੰਬਰ ਮਹੀਨੇ ਵਿਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ 12,084 ਕਰੋੜ ਰੁਪਏ ਨਿਵੇਸ਼ ਕੀਤੇ ਹਨ।

ਮਾਰਨਿੰਗਸਟਾਰ ਇੰਡੀਆ (morningstar india) ਦੇ ਐਸੋਸੀਏਟ ਡਾਇਰੈਕਟਰ ਮੈਨੇਜਰ ਹਿਮਾਂਸ਼ੂ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ, "ਵਿਦੇਸ਼ੀ ਨਿਵੇਸ਼ਕ ਇਸ ਉਮੀਦ 'ਤੇ ਭਾਰਤੀ ਸਟਾਕ ਬਾਜ਼ਾਰਾਂ ਵਿੱਚ ਨਿਵੇਸ਼ ਕਰ ਰਹੇ ਹਨ ਕਿ ਗਲੋਬਲ ਕੇਂਦਰੀ ਬੈਂਕ, ਖਾਸ ਤੌਰ 'ਤੇ ਫੈਡਰਲ ਰਿਜ਼ਰਵ, ਮਹਿੰਗਾਈ ਵਿੱਚ ਗਿਰਾਵਟ ਸ਼ੁਰੂ ਹੋਣ 'ਤੇ ਦਰਾਂ ਵਿੱਚ ਵਾਧੇ ਨੂੰ ਲੈ ਕੇ ਨਰਮ ਰੁਖ ਅਪਣਾ ਸਕਦਾ ਹੈ।''

ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਵਧਦੀ ਮਹਿੰਗਾਈ ਅਤੇ ਵਿਸ਼ਵ ਪੱਧਰ ਤੇ ਦੇਸ਼ਾਂ ਵਿਚਕਾਰ ਵੱਧ ਰਹੀਆਂ ਰਾਜਸੀ ਵਿਰੋਧਤਾਈਆਂ ਨੂੰ ਦੇਖਦਿਆਂ ਹੋਇਆ ਭਾਰਤੀ ਸ਼ੇਅਰ ਬਾਜ਼ਾਰ ਵਿਚ ਵਿਦੇਸ਼ੀ ਨਿਵੇਸ਼ਕਾਂ ਦਾ ਰੁਝਾਨ ਅਸਿਥਰ ਰਹਿਣ ਦੀ ਸੰਭਾਵਨਾ ਹੈ।

Published by:Rupinder Kaur Sabherwal
First published:

Tags: Business, Businessman, Investment, Systematic investment plan