Home /News /lifestyle /

Forex Reserves : ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਫਿਰ ਘਟਿਆ, ਪਰ ਸੋਨੇ ਦੇ ਭੰਡਾਰ 'ਚ ਹੋਇਆ ਵਾਧਾ

Forex Reserves : ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਫਿਰ ਘਟਿਆ, ਪਰ ਸੋਨੇ ਦੇ ਭੰਡਾਰ 'ਚ ਹੋਇਆ ਵਾਧਾ

ਵਿਦੇਸ਼ੀ ਮੁਦਰਾ ਭੰਡਾਰ ਵਿੱਚ ਗਿਰਾਵਟ ਮੁੱਖ ਤੌਰ 'ਤੇ ਐਫਸੀਏ ਵਿੱਚ ਕਮੀ ਦੇ ਕਾਰਨ ਸੀ

ਵਿਦੇਸ਼ੀ ਮੁਦਰਾ ਭੰਡਾਰ ਵਿੱਚ ਗਿਰਾਵਟ ਮੁੱਖ ਤੌਰ 'ਤੇ ਐਫਸੀਏ ਵਿੱਚ ਕਮੀ ਦੇ ਕਾਰਨ ਸੀ

India Forex Reserves: 22 ਜੁਲਾਈ 2022 ਨੂੰ ਖਤਮ ਹੋਏ ਹਫਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1.152 ਅਰਬ ਡਾਲਰ ਘੱਟ ਕੇ 571.56 ਅਰਬ ਡਾਲਰ ਰਹਿ ਗਿਆ।

  • Share this:

India Forex Reserves: ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ (Foreign Exchange Reserves/Forex Reserves) ਫਿਰ ਤੋਂ ਹੇਠਾਂ ਆ ਗਿਆ ਹੈ। ਇਹ 22 ਜੁਲਾਈ 2022 ਨੂੰ ਖਤਮ ਹੋਏ ਹਫਤੇ 'ਚ 1.152 ਬਿਲੀਅਨ ਡਾਲਰ ਘੱਟ ਕੇ 571.56 ਬਿਲੀਅਨ ਡਾਲਰ ਰਹਿ ਗਿਆ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅੰਕੜਿਆਂ ਅਨੁਸਾਰ, 15 ਜੁਲਾਈ, 2022 ਨੂੰ ਖਤਮ ਹੋਏ ਪਿਛਲੇ ਹਫਤੇ ਇਹ 7.541 ਅਰਬ ਡਾਲਰ ਘੱਟ ਕੇ 572.712 ਅਰਬ ਡਾਲਰ ਰਹਿ ਗਿਆ ਸੀ। 8 ਜੁਲਾਈ ਨੂੰ ਖਤਮ ਹੋਏ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 8.062 ਅਰਬ ਡਾਲਰ ਘਟ ਕੇ 580.252 ਅਰਬ ਡਾਲਰ ਰਹਿ ਗਿਆ। ਇਸ ਤੋਂ ਪਹਿਲਾਂ 1 ਜੁਲਾਈ 2022 ਨੂੰ ਖਤਮ ਹੋਏ ਹਫਤੇ 'ਚ ਇਹ 5.008 ਅਰਬ ਡਾਲਰ ਘੱਟ ਕੇ 588.314 ਅਰਬ ਡਾਲਰ 'ਤੇ ਆ ਗਿਆ ਸੀ।

Foreign Currency Assets ਵਿੱਚ ਆਈ 1.426 ਬਿਲੀਅਨ ਡਾਲਰ ਦੀ ਗਿਰਾਵਟ

ਆਰਬੀਆਈ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 22 ਜੁਲਾਈ ਨੂੰ ਖਤਮ ਹੋਏ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ ਇਹ ਗਿਰਾਵਟ ਮੁੱਖ ਤੌਰ 'ਤੇ ਵਿਦੇਸ਼ੀ ਮੁਦਰਾ ਸੰਪਤੀਆਂ (Foreign Currency Assets) 'ਚ ਕਮੀ ਦੇ ਕਾਰਨ ਸੀ, ਜੋ ਕੁੱਲ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਰਿਪੋਰਟਿੰਗ ਹਫਤੇ 'ਚ ਭਾਰਤ ਦਾ ਐੱਫਸੀਏ (Foreign Currency Assets ) 1.426 ਅਰਬ ਡਾਲਰ ਘੱਟ ਕੇ 510.136 ਅਰਬ ਡਾਲਰ ਰਹਿ ਗਿਆ। ਡਾਲਰ ਵਿੱਚ ਦਰਸਾਏ ਗਏ FCAs, ਵਿਦੇਸ਼ੀ ਮੁਦਰਾ ਭੰਡਾਰ ਵਿੱਚ ਰੱਖੇ ਗਏ ਯੂਰੋ, ਪੌਂਡ ਅਤੇ ਯੇਨ ਵਰਗੀਆਂ ਵਿਦੇਸ਼ੀ ਮੁਦਰਾਵਾਂ ਦੇ ਮੁੱਲ ਵਿੱਚ ਵਾਧੇ ਜਾਂ ਕਮੀ ਦੇ ਪ੍ਰਭਾਵ ਨੂੰ ਵੀ ਸ਼ਾਮਲ ਕਰਦੇ ਹਨ।

ਗੋਲਡ ਰਿਜ਼ਰਵ (Gold reserve) 145 ਮਿਲੀਅਨ ਡਾਲਰ ਵਧਿਆ ਹੈ

ਅੰਕੜਿਆਂ ਮੁਤਾਬਕ ਇਸ ਦੌਰਾਨ ਸੋਨੇ ਦੇ ਭੰਡਾਰ ਦਾ ਮੁੱਲ ਵੀ 14.5 ਕਰੋੜ ਡਾਲਰ ਵਧ ਕੇ 38.502 ਅਰਬ ਡਾਲਰ ਹੋ ਗਿਆ। ਰਿਪੋਰਟਿੰਗ ਹਫ਼ਤੇ ਵਿੱਚ, ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਵਿੱਚ ਦੇਸ਼ ਦਾ ਐਸਡੀਆਰ (Special Drawing Rights) 106 ਮਿਲੀਅਨ ਡਾਲਰ ਵੱਧ ਕੇ 17.963 ਡਾਲਰ ਬਿਲੀਅਨ ਹੋ ਗਿਆ। IMF 'ਚ ਰੱਖਿਆ ਦੇਸ਼ ਦਾ ਮੁਦਰਾ ਭੰਡਾਰ ਵੀ 23 ਕਰੋੜ ਡਾਲਰ ਵਧ ਕੇ 4.96 ਅਰਬ ਡਾਲਰ ਹੋ ਗਿਆ ਹੈ।

Published by:Tanya Chaudhary
First published:

Tags: Business, Forex Reserves, Gold, RBI