HOME » NEWS » Life

Mission Paani: USA ਦੇ ਸਾਬਕਾ ਉਪ-ਰਾਸ਼ਟਰਪਤੀ ਅਲ ਗੋਰ ਨੇ ਲਈ ਜਲ ਪ੍ਰਤਿਗਿਆ, ਜਲਵਾਯੂ ਸੰਕਟ ਬਾਰੇ ਕੀਤੀ ਗੱਲ

News18 Punjabi | News18 Punjab
Updated: November 19, 2020, 7:57 PM IST
share image
Mission Paani: USA ਦੇ ਸਾਬਕਾ ਉਪ-ਰਾਸ਼ਟਰਪਤੀ ਅਲ ਗੋਰ ਨੇ ਲਈ ਜਲ ਪ੍ਰਤਿਗਿਆ, ਜਲਵਾਯੂ ਸੰਕਟ ਬਾਰੇ ਕੀਤੀ ਗੱਲ
Mission Paani: ਅਲ ਗੋਰ ਨੇ ਕਿਹਾ ਕਿ ਵਿਕਸਤ ਅਤੇ ਵਿਕਾਸਸ਼ੀਲ ਦੋਵਾਂ ਦੇਸ਼ਾਂ ਨੂੰ ਸਮਝਣਾ ਕਿ ਤੰਦਰੁਸਤ ਜੀਵਨ ਲਈ ਪਾਣੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਲਵਾਯੂ ਸੰਕਟ ਨੂੰ ਖਤਮ ਕਰਨ ਵਿਚ ਭੂਮਿਕਾ ਨਿਭਾਉਣ ਲਈ ਅੱਗੇ ਆਉਣ।

Mission Paani: ਅਲ ਗੋਰ ਨੇ ਕਿਹਾ ਕਿ ਵਿਕਸਤ ਅਤੇ ਵਿਕਾਸਸ਼ੀਲ ਦੋਵਾਂ ਦੇਸ਼ਾਂ ਨੂੰ ਸਮਝਣਾ ਕਿ ਤੰਦਰੁਸਤ ਜੀਵਨ ਲਈ ਪਾਣੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਲਵਾਯੂ ਸੰਕਟ ਨੂੰ ਖਤਮ ਕਰਨ ਵਿਚ ਭੂਮਿਕਾ ਨਿਭਾਉਣ ਲਈ ਅੱਗੇ ਆਉਣ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਲ ਗੋਰ ਨੇ ਵੀ ਹਾਰਪਿਕ-ਨਿਊਜ਼18 ਮਿਸ਼ਨ ਪਾਣੀ ਮੁਹਿੰਮ ਦੇ ਤਹਿਤ ਆਯੋਜਿਤ ਜਲ ਪ੍ਰਤਿਗਿਆ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਗੋਰ ਨੇ ਵਿਸ਼ਵ ਦੇ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਨੂੰ ਸਮਝਣ ਦੀ ਸਲਾਹ ਦਿੱਤੀ। ਵਿਸ਼ੇਸ਼ ਗੱਲ ਇਹ ਹੈ ਕਿ ਜਲ ਪ੍ਰਤਿਗਿਆ ਦਿਵਸ ਦੇ ਮੌਕੇ ਅਦਾਕਾਰ ਅਕਸ਼ੈ ਕੁਮਾਰ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਜਲ ਊਰਜਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਰਗੀਆਂ ਕਈ ਵੱਡੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਅਲ ਗੋਰ ਨੇ ਵੀਰਵਾਰ ਨੂੰ ਕਿਹਾ ਕਿ ਵਿਸ਼ਵ ਦੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਲਵਾਯੂ ਸੰਕਟ ਨੂੰ ਖਤਮ ਕਰਨ ਲਈ ਭੂਮਿਕਾ ਨਿਭਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਵਿਕਸਤ ਅਤੇ ਵਿਕਾਸਸ਼ੀਲ ਦੋਵਾਂ ਦੇਸ਼ਾਂ ਨੂੰ ਸਮਝਣਾ ਕਿ ਤੰਦਰੁਸਤ ਜ਼ਿੰਦਗੀ ਲਈ ਪਾਣੀ ਬਹੁਤ ਮਹੱਤਵਪੂਰਨ ਹੈ। ਇਸ ਦੌਰਾਨ ਗੋਰ ਨੇ ਲੋਕਾਂ ਨੂੰ ਜਲ ਪ੍ਰਤਿਗਿਆ ਲੈਣ ਦੀ ਅਪੀਲ ਵੀ ਕੀਤੀ। ਗੋਰ ਇੱਕ ਮਸ਼ਹੂਰ ਵਾਤਾਵਰਣ ਪ੍ਰੇਮੀ ਅਤੇ ਨੋਬਲ ਪੁਰਸਕਾਰ ਵਿਜੇਤਾ ਹਨ।

ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਭਾਰਤ ਵਿੱਚ ਪਾਣੀ ਦਾ ਸੰਕਟ ਹੈ। ਭਵਿੱਖ ਵਿੱਚ, 'ਚਲਤਾ ਹੈ' ਵਾਲਾ ਰਵੱਈਆ ਕੰਮ ਨਹੀਂ ਕਰੇਗਾ। ਇਹ ਸਿਰਫ ਸਰਕਾਰ ਦਾ ਕੰਮ ਨਹੀਂ ਹੈ। ਸਾਨੂੰ ਸਮੂਹਕ ਤੌਰ ਤੇ ਇਕੱਠੇ ਹੋਣਾ ਪਏਗਾ। ਭਾਰਤ ਸਰਕਾਰ ਵਿੱਚ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ, ‘ਪਾਣੀ ਵਿੱਚ ਉਹ ਸ਼ਕਤੀ ਹੈ, ਜੋ ਜ਼ਿੰਦਗੀ ਨੂੰ ਕਾਇਮ ਰੱਖਦਾ ਹੈ ਅਤੇ ਬਚਾਉਂਦਾ ਹੈ। ਪਾਣੀ ਤੋਂ ਬਿਨਾਂ ਜ਼ਿੰਦਗੀ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ‘ਪਾਣੀ ਦੀ ਸੁਰੱਖਿਆ ਆਪਣੀ ਸੁਰੱਖਿਆ ਹੈ’। ਉਨ੍ਹਾਂ  ਨਿਊਜ਼ 18 ਦੇ ਮਿਸ਼ਨ ਪਾਨੀ ਦੇ ਯਤਨ 'ਤੇ ਖੁਸ਼ੀ ਜ਼ਾਹਰ ਕੀਤੀ।
ਮਿਸ਼ਨ ਪਾਣੀ ਦੇ ਅੰਬੈਂਸਡਰ ਅਤੇ ਅਭਿਨੇਤਾ ਅਕਸ਼ੈ ਕੁਮਾਰ ਨੇ ਕਿਹਾ ਕਿ ਘਰ ਨੂੰ ਸਾਫ ਸੁਥਰਾ ਰੱਖਣ, ਟਾਇਲਟ ਸਾਫ਼ ਕਰਨ ਅਤੇ ਨਹਾਉਣ ਲਈ ਪਾਣੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਇਸੇ ਲਈ ਉਹ ਇਸ ਮੁਹਿੰਮ ਦਾ ਹਿੱਸਾ ਬਣੇ ਹਨ। ਉਨ੍ਹਾਂ ਕਿਹਾ ‘ਸਾਫ਼ ਹਵਾ, ਸਾਫ ਪਾਣੀ ਜਾਂ ਸਾਫ ਘਰ ਦੇ ਨਾਲ ਸਾਫ ਟਾਇਲਟ ਵੀ ਜ਼ਰੂਰੀ ਹੈ। ਇਹ ਚੀਜ਼ਾਂ ਸਾਡੀ ਸਿਹਤ ਅਤੇ ਸਾਡੇ ਦੇਸ਼ ਲਈ ਬਹੁਤ ਬੁਨਿਆਦੀ ਹਨ।

ਵਰਲਡ ਟਾਇਲਟ ਸੁਸਾਇਟੀ ਦੇ ਸੰਸਥਾਪਕ, ਜੈਕ ਸਿਮ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਰੇ ਬੱਚੇ ਜਲ ਰੱਖਿਅਕ ਬਣਨ ਅਤੇ ਦੂਸਰਿਆਂ ਨੂੰ ਵੀ ਦੱਸਣ ਕਿ ਕੋਵਿਡ ਤੋਂ ਬਚਾਅ ਲਈ ਸਵਛਤਾ ਪਹਿਲਾਂ ਜ਼ਰੂਰੀ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਨੂੰ ਸਵੱਛਤਾ ਬਾਰੇ ਜਾਣਕਾਰੀ ਦੇਣ।

ਭਾਰਤ ਸਰਕਾਰ ਵਿੱਚ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ ਪਾਣੀ ਵਿੱਚ ਉਹ ਸ਼ਕਤੀ ਹੈ, ਜੋ ਜ਼ਿੰਦਗੀ ਨੂੰ ਕਾਇਮ ਰੱਖਦੀ ਹੈ ਅਤੇ ਬਚਾਉਂਦੀ ਹੈ। ਜ਼ਿੰਦਗੀ ਪਾਣੀ ਤੋਂ ਬਿਨਾਂ ਖਤਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਆਪਣੀ ਸੁਰੱਖਿਆ ਹੈ। ਉਨ੍ਹਾਂ ਨਿਊਜ਼18 ਵੱਲੋਂ ਚਲਾਏ ਮਿਸ਼ਨ ਪਾਨੀ ਦੇ ਯਤਨਾਂ 'ਤੇ ਖੁਸ਼ੀ ਜ਼ਾਹਰ ਕੀਤੀ।
Published by: Ashish Sharma
First published: November 19, 2020, 7:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading