• Home
 • »
 • News
 • »
 • lifestyle
 • »
 • FOUR PER CENT HIKE IN DA FOR GOVERNMENT EMPLOYEES KNOW HOW MUCH WILL TRAVEL ALLOWANCE INCREASE 7TH PAY COMMISSION AS

ਖੁਸ਼ਖਬਰੀ: ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿਚ 4% ਹੋਵੇਗਾ ਵਾਧਾ! ਜਾਣੋ ਕਿੰਨਾ ਵਧੇਗਾ ਯਾਤਰਾ ਭੱਤਾ

ਨਿਰਮਲਾ ਸਿਥਾਰਮਨ ਨੇ PPF, NSC, KVP, SCSS ਤੇ ਵਿਆਜ ਘਟਾਉਣ ਦਾ ਫ਼ੈਸਲਾ ਵਾਪਸ ਲਿਆ

 • Share this:
  ਨਵੀਂ ਦਿੱਲੀ. ਕੇਂਦਰ ਸਰਕਾਰ ਜਲਦੀ ਹੀ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਅਤੇ 60 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਖੁਸ਼ਖਬਰੀ ਦੇਣ ਜਾ ਰਹੀ ਹੈ। ਦਰਅਸਲ, ਕੇਂਦਰੀ ਕਰਮਚਾਰੀਆਂ ਲਈ ਮਹਿੰਗਾਈ ਭੱਤਾ (D.A) ਦੀ ਘੋਸ਼ਣਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਹੈ। ਇਹ ਇੰਤਜ਼ਾਰ ਬਹੁਤ ਜਲਦੀ ਖ਼ਤਮ ਹੋ ਸਕਦਾ ਹੈ। ਕੇਂਦਰ ਸਰਕਾਰ ਇਸ ਮਹੀਨੇ ਕੇਂਦਰੀ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਵਿਚ 4 ਪ੍ਰਤੀਸ਼ਤ ਵਾਧੇ ਦਾ ਐਲਾਨ ਕਰ ਸਕਦੀ ਹੈ। ਇਸ ਨਾਲ ਉਨ੍ਹਾਂ ਦੀ ਤਨਖਾਹ ਵਿਚ ਸਿੱਧਾ ਵਾਧਾ ਹੋਵੇਗਾ। ਦੱਸ ਦਈਏ ਕਿ ਲੇਬਰ ਵਿਭਾਗ ਨੇ ਕੁਝ ਸਮਾਂ ਪਹਿਲਾਂ ਆਲ ਇੰਡੀਆ ਕੰਜ਼ਿਊਮਰਪ੍ਰਾਈਸ ਇੰਡੈਕਸ (AICPI) ਦਾ ਐਲਾਨ ਕੀਤਾ ਸੀ। ਇਸ ਨਾਲ ਕੇਂਦਰੀ ਕਰਮਚਾਰੀਆਂ ਵਿੱਚ ਮਹਿੰਗਾਈ ਭੱਤੇ ਵਿੱਚ ਵਾਧੇ ਲਈ ਉਮੀਦ ਜਾਗੀ ਹੈ। ਮਹਿੰਗਾਈ ਭੱਤੇ ਦੀ ਦਰ ਕੇਂਦਰ ਸਰਕਾਰ ਏਆਈਸੀਪੀਆਈ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।

  ਸਰਕਾਰ ਟੀਏ (TA) ਵਿਚ ਵੀ ਕਰੇਗੀ 4% ਦਾ ਵਾਧਾ

  ਏਆਈਸੀਪੀਆਈ ਦੇ ਅਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਮਹਿੰਗਾਈ ਭੱਤੇ ਵਿੱਚ 4 ਪ੍ਰਤੀਸ਼ਤ ਦਾ ਵਾਧਾ ਕਰੇਗੀ, ਜਿਸ ਨਾਲ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਫਾਇਦਾ ਮਿਲੇਗਾ। ਸੱਤਵੇਂ ਤਨਖਾਹ ਕਮਿਸ਼ਨ (7th Pay commission) ਅਨੁਸਾਰ, ਜੇ ਕੇਂਦਰੀ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਵਿਚ 4 ਪ੍ਰਤੀਸ਼ਤ ਵਾਧਾ ਹੁੰਦਾ ਹੈ, ਤਾਂ ਉਨ੍ਹਾਂ ਦਾ ਯਾਤਰਾ ਭੱਤਾ (ਟੀ.ਏ.) ਵਿੱਚ ਵੀ 4 ਪ੍ਰਤੀਸ਼ਤ ਵਾਧਾ ਹੋਵੇਗਾ। ਹਾਲਾਂਕਿ, 1 ਜੁਲਾਈ 2020 ਤੋਂ 1 ਜਨਵਰੀ 2021 ਤੱਕ ਕੇਂਦਰੀ ਕਰਮਚਾਰੀਆਂ ਨੂੰ ਡੀਏ ਨਹੀਂ ਦਿੱਤਾ ਜਾਵੇਗਾ। ਦਰਅਸਲ, ਕੇਂਦਰ ਸਰਕਾਰ ਨੇ ਅਪ੍ਰੈਲ 2020 ਵਿੱਚ ਕੋਰੋਨਾ ਸੰਕਟ ਕਾਰਨ ਮਹਿੰਗਾਈ ਭੱਤੇ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਸਮੇਂ ਕੇਂਦਰ ਦੀ ਘੋਸ਼ਣਾ ਅਨੁਸਾਰ ਜੂਨ 2021 ਤੱਕ ਕੇਂਦਰੀ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਨਹੀਂ ਮਿਲੇਗਾ।

  ਇਸ ਵਾਧੇ ਨਾਲ 21 ਪ੍ਰਤੀਸ਼ਤ ਹੋ ਜਾਵੇਗਾ ਮਹਿੰਗਾਈ ਭੱਤਾ

  ਇਸ ਵੇਲੇ ਕੇਂਦਰੀ ਕਰਮਚਾਰੀਆਂ ਨੂੰ ਡੀਏ ਅਤੇ ਡਿਰਨੇਸ ਰਿਲੀਫ਼ (D.R) ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ। ਇਸ ਸਮੇਂ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 17 ਪ੍ਰਤੀਸ਼ਤ ਹੈ। ਡੀਏ ਵਿਚ 4 ਪ੍ਰਤੀਸ਼ਤ ਵਾਧੇ ਤੋਂ ਬਾਅਦ ਮਹਿੰਗਾਈ ਭੱਤਾ 21 ਪ੍ਰਤੀਸ਼ਤ ਹੋ ਜਾਵੇਗਾ ਅਤੇ ਯਾਤਰਾ ਭੱਤਾ ਵੀ 4 ਪ੍ਰਤੀਸ਼ਤ ਵਧ ਜਾਵੇਗਾ। ਇਸ ਨਾਲ ਕਰਮਚਾਰੀਆਂ ਦੀ ਤਨਖਾਹ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਵਿਚ ਮਹੱਤਵਪੂਰਨ ਵਾਧਾ ਹੋਵੇਗਾ। ਸਮੇਂ-ਸਮੇਂ 'ਤੇ ਕੇਂਦਰ ਮਹਿੰਗਾਈ ਭੱਤੇ ਵਿੱਚ ਸੋਧ ਕਰਦਾ ਹੈ। ਡੀਏ ਦੀ ਗਣਨਾ ਬੇਸਿਕ ਤਨਖਾਹ ਦੇ ਅਧਾਰ ਤੇ ਕੀਤੀ ਜਾਂਦੀ ਹੈ। ਇਹ ਭੱਤਾ ਕੇਂਦਰੀ ਕਰਮਚਾਰੀਆਂ ਨੂੰ ਮਹਿੰਗਾਈ ਦੇ ਮੱਦੇਨਜ਼ਰ ਆਪਣੇ ਖਰਚਿਆਂ ਨੂੰ ਰਹਿਣ-ਸਹਿਣ ਵਿੱਚ ਸਹਾਇਤਾ ਕਰਨ ਲਈ ਦਿੱਤਾ ਜਾਂਦਾ ਹੈ। ਇਸ ਬਾਰੇ ਜਨਵਰੀ ਅਤੇ ਜੁਲਾਈ ਵਿੱਚ ਸਾਲ 'ਚ ਦੋ ਵਾਰ ਐਲਾਨ ਕੀਤਾ ਜਾਂਦਾ ਹੈ ਅਤੇ ਮਹਿੰਗਾਈ ਭੱਤਾ ਐਚਆਰਏ ਨਾਲ ਜੋੜਿਆ ਜਾਂਦਾ ਹੈ।
  Published by:Anuradha Shukla
  First published:
  Advertisement
  Advertisement