ਭਾਰਤੀ ਸਟਾਕ ਮਾਰਕੀਟ ਨਵੰਬਰ ਵਿੱਚ ਪਿਛਲੇ ਸਾਲ ਨਾਲੋਂ ਉੱਪਰ ਚੱਲ ਰਹੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵੱਡਾ ਨਿਵੇਸ਼ ਹੈ। ਜਿੱਥੇ ਪਿਛਲੇ ਸਾਲ ਵਿਦੇਸ਼ੀ ਨਿਵੇਸ਼ਕ ਲਗਾਤਾਰ ਆਪਣੇ ਪੈਸੇ ਨੂੰ ਮਾਰਕੀਟ ਵਿੱਚੋਂ ਬਾਹਰ ਕੱਢ ਰਹੇ ਸਨ ਉੱਥੇ ਹੀ ਇਸ ਸਾਲ ਨਵੰਬਰ ਤੱਕ FPIs ਨੇ ਕੁੱਲ 31,630 ਕਰੋੜ ਰੁਪਏ ਭਾਰਤੀ ਬਾਜ਼ਾਰ ਵਿੱਚ ਨਿਵੇਸ਼ ਕੀਤੇ ਹਨ। ਬਾਜ਼ਾਰ ਮਾਹਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ FPIs ਦਾ ਵੇਚਣ ਦਾ ਰੁਝਾਨ ਅੱਗੇ ਦੇਖਣ ਨੂੰ ਨਹੀਂ ਮਿਲੇਗਾ।
ਜੇਕਰ ਇਸ ਸਮੇਂ ਗੱਲ ਕਰੀਏ ਕਿ FPIs ਭਾਰਤ ਵਿੱਚ ਕਿਉਂ ਨਿਵੇਸ਼ ਕਰ ਰਹੇ ਹਨ ਤਾਂ ਇਸਦੇ ਕਈ ਕਾਰਨ ਹਨ। ਲਗਾਤਾਰ ਵਧਦੀਆਂ ਵਿਆਜ ਦਰਾਂ ਉੱਪਰ ਹੁਣ ਰੋਕ ਲੱਗ ਸਕਦੀ ਹੈ ਅਤੇ ਮਹਿੰਗਾਈ ਵਿੱਚ ਪੇਗਲਾਂ ਨਾਲੋਂ ਨਰਮੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਭਾਰਤੀ ਰੁਪਈਏ ਦੀ ਸਥਿਰਤਾ ਵੀ FPIs ਦੇ ਨਿਵੇਸ਼ ਦੀ ਇੱਕ ਵੱਡੀ ਵਜ੍ਹਾ ਹੈ। ਉੱਥੇ ਦੂਜੇ ਪਾਸੇ ਅਮਰੀਕਾ ਦੀ ਮੰਦੀ ਸੰਭਾਵਨਾ ਵੀ ਘੱਟ ਹੁੰਦੀ ਨਜ਼ਰ ਆ ਰਹੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ FPIs ਪਿਛਲੇ ਸਾਲ ਤੋਂ ਲਗਾਤਾਰ ਭਾਰਤੀ ਬਾਜ਼ਾਰ ਵਿਚੋਂ ਪੈਸੇ ਬਾਹਰ ਕੱਢ ਰਹੇ ਸਨ ਜਿਸ ਦੇ ਤਹਿਤ ਅਕਤੂਬਰ 'ਚ ਉਸ ਨੇ 8000 ਕਰੋੜ ਰੁਪਏ ਅਤੇ ਸਤੰਬਰ 'ਚ 7,624 ਕਰੋੜ ਰੁਪਏ ਕਢਵਾਏ ਸਨ। ਇੱਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਸਾਲ ਹੁਣ ਤੱਕ FPI ਨੇ ਸਟਾਕਾਂ ਤੋਂ 1.37 ਲੱਖ ਕਰੋੜ ਰੁਪਏ ਕਢਵਾਏ ਹਨ। ਰਿਪੋਰਟਿੰਗ ਮਿਆਦ ਵਿੱਚ, FPIs ਨੇ debt ਅਤੇ ਬਾਂਡ ਬਾਜ਼ਾਰਾਂ ਤੋਂ 2,300 ਕਰੋੜ ਰੁਪਏ ਕਢਵਾਏ ਹਨ। ਇਸ ਮਹੀਨੇ ਭਾਰਤ ਤੋਂ ਇਲਾਵਾ ਫਿਲੀਪੀਨਜ਼, ਦੱਖਣੀ ਕੋਰੀਆ, ਤਾਈਵਾਨ ਅਤੇ ਥਾਈਲੈਂਡ ਦੇ ਬਾਜ਼ਾਰਾਂ ਵਿੱਚ ਵੀ ਐਫਪੀਆਈ ਦਾ ਪ੍ਰਵਾਹ ਹਰੇ ਨਿਸ਼ਾਨ ਤੇ ਰਿਹਾ ਹੈ।
FPIs ਦੇ ਨਿਵੇਸ਼ ਨੂੰ ਲੈ ਕੇ ਬੋਲਦੇ ਹੋਏ ਕੋਟਕ ਸਕਿਓਰਿਟੀਜ਼ ਦੇ ਇਕੁਇਟੀ ਖੋਜ (ਰਿਟੇਲ) ਦੇ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ Geo-Politics ਚਿੰਤਾਵਾਂ ਦੇ ਕਾਰਨ, ਨੇੜੇ ਦੇ ਭਵਿੱਖ ਵਿੱਚ ਐਫਪੀਆਈਜ਼ ਦਾ ਰੁਝਾਨ ਅਸਥਿਰ ਰਹੇਗਾ। ਜਿਸਦਾ ਮਤਲਬ ਹੈ ਕਿ ਖਰੀਦਣਾ ਅਤੇ ਵੇਚਣਾ ਬਣਿਆ ਰਹਿਣ ਵਾਲਾ ਹੈ। ਉੱਥੇ ਹੀ FPIs ਦੇ ਨਿਵੇਸ਼ ਬਾਰੇ ਅਤੇ ਮਾਰਕੀਟ ਦੇ ਹਾਲਤਾਂ ਬਾਰੇ ਬੋਲਦੇ ਹੋਏ ਹਿਮਾਂਸ਼ੂ ਸ਼੍ਰੀਵਾਸਤਵ, ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ, ਮਾਰਨਿੰਗਸਟਾਰ ਇੰਡੀਆ ਨੇ ਕਿਹਾ ਕਿ ਨਵੰਬਰ ਵਿੱਚ ਐਫਪੀਆਈ ਪ੍ਰਵਾਹ ਵਿੱਚ ਵਾਧੇ ਦਾ ਕਾਰਨ ਸਟਾਕ ਬਾਜ਼ਾਰਾਂ ਵਿੱਚ ਵਾਧਾ, ਭਾਰਤੀ ਅਰਥਵਿਵਸਥਾ ਅਤੇ ਰੁਪਏ ਦੀ ਸਥਿਰਤਾ ਹੈ।
ਜੇਕਰ ਨਿਵੇਸ਼ ਦੀ ਗੱਲ ਕਰੀਏ ਤਾਂ ਡਿਪਾਜ਼ਿਟਰੀ ਦੇ ਅੰਕੜਿਆਂ ਦੇ ਅਨੁਸਾਰ, 1 ਤੋਂ 25 ਨਵੰਬਰ ਦੇ ਦੌਰਾਨ, FPIs ਨੇ ਸ਼ੇਅਰਾਂ ਵਿੱਚ ਸ਼ੁੱਧ 31,630 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।