Home /News /lifestyle /

France ਨੂੰ ਇਹ ਤਿੰਨ ਮੁੱਖ ਸਥਾਨ ਬਣਾਉਂਦੇ ਹਨ World's Most Visited Country

France ਨੂੰ ਇਹ ਤਿੰਨ ਮੁੱਖ ਸਥਾਨ ਬਣਾਉਂਦੇ ਹਨ World's Most Visited Country

France ਨੂੰ ਇਹ ਤਿੰਨ ਮੁੱਖ ਸਥਾਨ ਬਣਾਉਂਦੇ ਹਨ World's Most Visited Country

France ਨੂੰ ਇਹ ਤਿੰਨ ਮੁੱਖ ਸਥਾਨ ਬਣਾਉਂਦੇ ਹਨ World's Most Visited Country

World's Most Visited Country: ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਆਪਣੀ ਖੂਬਸੂਰਤੀ ਕਾਰਨ ਫਰਾਂਸ (France) ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਇਹੀ ਕਾਰਨ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਟੂਰਿਜ਼ਮ ਸਪਾਟ ਫਰਾਂਸ (France) ਨੂੰ ਕਿਹਾ ਜਾਂਦਾ ਹੈ। ਹਰ ਸਾਲ ਕਰੋੜਾਂ ਲੋਕ ਇੱਥੇ ਘੁੰਮਣ ਆਉਂਦੇ ਹਨ ਤੇ ਇੱਥੋਂ ਦੀ ਖੂਬਸੂਰਤੀ ਦੇ ਗਵਾਹ ਬਣਦੇ ਹਨ। CNBC ਦੇ ਅਨੁਸਾਰ, ਸਾਲ 2019 ਵਿੱਚ ਲਗਭਗ 90 ਮਿਲੀਅਨ ਅੰਤਰਰਾਸ਼ਟਰੀ ਸੈਲਾਨੀਆਂ ਨੇ ਫਰਾਂਸ ਦਾ ਦੌਰਾ ਕੀਤਾ ਸੀ।

ਹੋਰ ਪੜ੍ਹੋ ...
  • Share this:

World's Most Visited Country: ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਆਪਣੀ ਖੂਬਸੂਰਤੀ ਕਾਰਨ ਫਰਾਂਸ (France) ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਇਹੀ ਕਾਰਨ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਟੂਰਿਜ਼ਮ ਸਪਾਟ ਫਰਾਂਸ (France) ਨੂੰ ਕਿਹਾ ਜਾਂਦਾ ਹੈ। ਹਰ ਸਾਲ ਕਰੋੜਾਂ ਲੋਕ ਇੱਥੇ ਘੁੰਮਣ ਆਉਂਦੇ ਹਨ ਤੇ ਇੱਥੋਂ ਦੀ ਖੂਬਸੂਰਤੀ ਦੇ ਗਵਾਹ ਬਣਦੇ ਹਨ। CNBC ਦੇ ਅਨੁਸਾਰ, ਸਾਲ 2019 ਵਿੱਚ ਲਗਭਗ 90 ਮਿਲੀਅਨ ਅੰਤਰਰਾਸ਼ਟਰੀ ਸੈਲਾਨੀਆਂ ਨੇ ਫਰਾਂਸ ਦਾ ਦੌਰਾ ਕੀਤਾ ਸੀ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ,ਇੱਥੋਂ ਦਾ ਸੈਰ-ਸਪਾਟਾ ਉਦਯੋਗ ਦੇਸ਼ ਦੇ ਜੀਡੀਪੀ ਵਿੱਚ 8 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਇਸ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਜੇਕਰ ਤੁਸੀਂ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਵਿੱਚੋਂ ਇੱਕ ਵਿੱਚ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਥੋਂ ਦੇ 3 ਮੁੱਖ ਸਥਾਨਾਂ ਬਾਰੇ ਦੱਸਾਂਗੇ :

ਮਾਰਸੇਲ (MARSEILLE) : ਫਰਾਂਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦਾ ਦਿਲ ਕਿਹਾ ਜਾਣ ਵਾਲਾ ਮਾਰਸੇਲ ਦਰਅਸਲ ਬਹੁਤ ਪੁਰਾਣੀ ਬੰਦਰਗਾਹ ਹੈ। ਅਦਭੁਤ ਵਾਟਰਫਰੰਟ ਕੈਫੇ, ਬਾਰਸ ਅਤੇ ਦੁਕਾਨਾਂ ਦੇ ਕਾਰਨ ਇਸ ਬੰਦਰਗਾਹ ਉੱਤੇ ਸਦਾ ਹੀ ਹਲਚਲ ਤੇ ਲੋਕਾਂ ਦੀ ਚਹਿਲਕਦਮੀ ਰਹਿੰਦੀ ਹੈ। ਵੱਖ-ਵੱਖ ਅਜਾਇਬ ਘਰ, ਆਰਟ ਗੈਲਰੀਆਂ ਅਤੇ ਇਤਿਹਾਸਕ ਸਮਾਰਕ ਜਿਵੇਂ ਕਿ ਲਾ ਵਿਏਲ ਚੈਰੀਟ (La Vieille Charite) ਅਤੇ ਬਾਸਿਲਿਕ ਨੋਟਰੇ-ਡੇਮ-ਡੇ-ਲਾ-ਗਾਰਡੇ (Basilique Notre-Dame-de-la-Garde) ਇਸ ਨੂੰ ਫਰਾਂਸ ਵਿੱਚ ਦੇਖਣ ਲਈ ਪ੍ਰਮੁੱਖ ਸਥਾਨਾਂ ਵਿੱਚੋਂ ਇੱਕ ਬਣਾਉਂਦੇ ਹਨ।

ਪੈਰਿਸ (PARIS) : ਫਰਾਂਸ (France) ਘੁੰਮਣ ਆਉਣ ਵਾਲੇ ਸੈਲਾਨੀਆਂ ਦੀ ਕੁਲ ਗਿਣਤੀ ਵਿੱਚੋਂ ਅੱਧੇ ਤੋਂ ਵੱਧ ਲੋਕ ਪੈਰਿਸ (PARIS) ਘੁੰਮਣ ਆਉਂਦੇ ਹਨ,ਇਸ ਲਈ ਇਹ ਸਪੱਸ਼ਟ ਤੌਰ 'ਤੇ ਦੁਨੀਆ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸ਼ਹਿਰ ਹੈ। ਪੈਰਿਸ ਬਹੁਤ ਸਾਰੇ ਉਪਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਨ੍ਹਾਂ ਵਿੱਚ ਪਿਆਰ ਦਾ ਸ਼ਹਿਰ (City of Love), ਲਾਈਟਾਂ ਦਾ ਸ਼ਹਿਰ (City of Lights) ਅਤੇ ਫੈਸ਼ਨ ਦੀ ਰਾਜਧਾਨੀ (Capital of Fashion) ਪ੍ਰਮੁੱਖ ਹਨ। ਇੱਥੇ ਸਭ ਤੋਂ ਪ੍ਰਸਿੱਧ ਸਥਾਨ ਨੋਟਰੇ ਡੈਮ ਕੈਥੇਡ੍ਰਲ (Notre Dame Cathedral), ਵਰਸੇਲਜ਼ ਪੈਲੇਸ (Versailles Palace), ਸੈਕਰ-ਕੋਅਰ (Sacre-Coeur) ਅਤੇ ਸਭ ਤੋਂ ਮਸ਼ਹੂਰ ਆਈਫਲ ਟਾਵਰ (Eiffel Tower) ਇਸੇ ਸ਼ਹਿਰ ਵਿੱਚ ਹੈ।

ਫ੍ਰੈਂਚ ਰਿਵੀਏਰਾ (FRENCH RIVIERA) : ਇਹ ਭੂਮੱਧ ਸਾਗਰ ਤੱਟ ਪੂਰਬ ਵਿੱਚ ਇਤਾਲਵੀ ਸਰਹੱਦ ਤੋਂ ਪੱਛਮ ਵਿੱਚ ਕੈਸਿਸ ਤੱਕ ਫੈਲਿਆ ਹੋਇਆ ਹੈ। ਰਿਵੇਰਾ ਇੰਨਾ ਸੁੰਦਰ ਹੈ ਕਿ ਪਿਕਾਸੋ (Picasso) ਨੇ ਇਸ ਨੂੰ ਆਪਣੀ ਕਲਾਕਾਰੀ ਲਈ ਪ੍ਰੇਰਨਾ ਵਜੋਂ ਵਰਤਿਆ ਸੀ। ਮੋਨਾਕੋ, ਸੇਂਟ ਟ੍ਰੋਪੇਜ਼, ਸੇਂਟ-ਪੌਲ ਡੀ ਵੈਂਸ ਦੇ ਪਿੰਡ ਅਤੇ ਗ੍ਰਾਸ ਪਰਫਿਊਮਰੀਜ਼ ਰਿਵੇਰਾ ਵਿੱਚ ਦੇਖੀਆਂ ਜਾਣ ਵਾਲੀਆਂ ਥਾਵਾਂ ਹਨ। ਫ੍ਰੈਂਚ ਰਿਵੇਰਾ ਇੱਕ ਮਸ਼ਹੂਰ ਸੈਲਾਨੀ ਆਕਰਸ਼ਣ ਹੈ ਕਿਉਂਕਿ ਇਹ ਹਰ ਸਾਲ ਵੱਕਾਰੀ ਕਾਨਸ ਫਿਲਮ ਫੈਸਟੀਵਲ (Cannes Film Festival) ਦਾ ਆਯੋਜਨ ਕਰਦਾ ਹੈ ਜਿੱਥੇ ਫਿਲਮ ਆਲੋਚਕਾਂ ਅਤੇ ਦਰਸ਼ਕਾਂ ਨੂੰ ਦੁਨੀਆ ਭਰ ਦੀਆਂ ਸਭ ਤੋਂ ਵਧੀਆ ਫਿਲਮਾਂ ਦਿਖਾਈਆਂ ਜਾਂਦੀਆਂ ਹਨ। ਇਹਨਾਂ ਸਥਾਨਾਂ ਨੂੰ ਦੇਖ ਤੇ ਇੱਥੇ ਘੁੰਮ ਕੇ ਤੁਸੀਂ ਆਪਣੀ ਫਰਾਂਸ ਦੀ ਯਾਤਰਾ ਨੂੰ ਯਾਦਗਾਰ ਬਣਾ ਸਕਦੇ ਹੋ।

Published by:rupinderkaursab
First published:

Tags: France, Tourism, Travel, Travel agent