Home /News /lifestyle /

ਬੇਰੁਜ਼ਗਾਰੀ ਲਈ ਕਮਾਈ ਦਾ ਵਧੀਆ ਸਾਧਨ ਹੋ ਸਕਦੀ ਹੈ ਇੰਡੀਆ ਪੋਸਟ ਦੀ ਫ੍ਰੈਂਚਾਇਜ਼ੀ ਸਕੀਮ, ਜਾਣੋ ਪੂਰੀ ਡਿਟੇਲ

ਬੇਰੁਜ਼ਗਾਰੀ ਲਈ ਕਮਾਈ ਦਾ ਵਧੀਆ ਸਾਧਨ ਹੋ ਸਕਦੀ ਹੈ ਇੰਡੀਆ ਪੋਸਟ ਦੀ ਫ੍ਰੈਂਚਾਇਜ਼ੀ ਸਕੀਮ, ਜਾਣੋ ਪੂਰੀ ਡਿਟੇਲ

ਬੇਰੁਜ਼ਗਾਰੀ ਲਈ ਕਮਾਈ ਦਾ ਵਧੀਆ ਸਾਧਨ ਹੋ ਸਕਦੀ ਹੈ ਇੰਡੀਆ ਪੋਸਟ ਦੀ ਫ੍ਰੈਂਚਾਇਜ਼ੀ ਸਕੀਮ, ਜਾਣੋ ਪੂਰੀ ਡਿਟੇਲ

ਬੇਰੁਜ਼ਗਾਰੀ ਲਈ ਕਮਾਈ ਦਾ ਵਧੀਆ ਸਾਧਨ ਹੋ ਸਕਦੀ ਹੈ ਇੰਡੀਆ ਪੋਸਟ ਦੀ ਫ੍ਰੈਂਚਾਇਜ਼ੀ ਸਕੀਮ, ਜਾਣੋ ਪੂਰੀ ਡਿਟੇਲ

ਦੇਸ਼ ਦੇ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਰੁਜ਼ਗਾਰ ਦੇ ਸਾਧਨ ਘੱਟ ਹਨ ਤੇ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ। ਨੌਕਰੀਪੇਸ਼ਾ ਲੋਕਾਂ ਲਈ ਵੀ ਬਚਤ ਕਰਨਾ ਤੇ ਗੁਜ਼ਾਰਾ ਕਰਨਾ ਦੋਨੋ ਹੀ ਮੁਸ਼ਕਿਲ ਹੋ ਗਏ ਹਨ। ਹਾਲਾਂਕਿ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਅਜੇ ਵੀ ਲੱਖਾਂ ਨੌਜਵਾਨ ਨੌਕਰੀਆਂ ਦੀ ਤਲਾਸ਼ ਵਿੱਚ ਇਧਰ-ਉਧਰ ਭਟਕ ਰਹੇ ਹਨ।

ਹੋਰ ਪੜ੍ਹੋ ...
  • Share this:

ਦੇਸ਼ ਦੇ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਰੁਜ਼ਗਾਰ ਦੇ ਸਾਧਨ ਘੱਟ ਹਨ ਤੇ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ। ਨੌਕਰੀਪੇਸ਼ਾ ਲੋਕਾਂ ਲਈ ਵੀ ਬਚਤ ਕਰਨਾ ਤੇ ਗੁਜ਼ਾਰਾ ਕਰਨਾ ਦੋਨੋ ਹੀ ਮੁਸ਼ਕਿਲ ਹੋ ਗਏ ਹਨ। ਹਾਲਾਂਕਿ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਅਜੇ ਵੀ ਲੱਖਾਂ ਨੌਜਵਾਨ ਨੌਕਰੀਆਂ ਦੀ ਤਲਾਸ਼ ਵਿੱਚ ਇਧਰ-ਉਧਰ ਭਟਕ ਰਹੇ ਹਨ। ਅਜਿਹੇ 'ਚ ਹਰ ਕਿਸੇ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲ ਸਕਦੀ, ਪਰ ਜੇਕਰ ਤੁਸੀਂ ਵੀ ਬੇਰੁਜ਼ਗਾਰੀ ਤੋਂ ਤੰਗ ਹੋ ਤੇ ਕੋਈ ਕਮਾਈ ਦਾ ਸਾਧਨ ਲੱਭ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਅਜਿਹਾ ਬਿਜ਼ਨੈੱਸ ਆਈਡੀਆ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਤੁਸੀਂ ਸਰਕਾਰੀ ਅਦਾਰੇ 'ਚ ਜਾ ਕੇ ਚੰਗੀ ਕਮਾਈ ਕਰ ਸਕਦੇ ਹੋ।

ਵੈਸੇ ਤਾਂ ਤੁਹਾਨੂੰ ਪੋਸਟ ਆਫਿਸ ਤੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਜ਼ਰੂਰ ਪਤਾ ਹੋਵੇਗਾ। ਇਸ ਦੇ ਜ਼ਰੀਏ, ਮਨੀ ਆਰਡਰ ਭੇਜਣਾ, ਸਟੈਂਪ ਅਤੇ ਸਟੇਸ਼ਨਰੀ ਭੇਜਣਾ, ਪੋਸਟਾਂ ਭੇਜਣਾ ਅਤੇ ਆਰਡਰ ਕਰਨਾ, ਛੋਟੇ ਬਚਤ ਖਾਤੇ ਖੋਲ੍ਹਣ ਵਰਗੇ ਕਈ ਕੰਮ ਕੀਤੇ ਜਾਂਦੇ ਹਨ। ਸਰਕਾਰ ਡਾਕਖਾਨੇ ਦੀਆਂ ਸਹੂਲਤਾਂ ਵਿੱਚ ਵੀ ਲਗਾਤਾਰ ਵਾਧਾ ਕਰ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਕਰੀਬ 1.55 ਲੱਖ ਡਾਕਘਰ ਹਨ। ਪਰ ਦੇਸ਼ ਦੇ ਕਈ ਖੇਤਰ ਅਜਿਹੇ ਹਨ ਜਿੱਥੇ ਅਜੇ ਤੱਕ ਡਾਕਖਾਨੇ ਵਿੱਚ ਕੁਝ ਸਹੂਲਤ ਉਪਲਬਧ ਨਹੀਂ ਹਨ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇੰਡੀਆ ਪੋਸਟ ਨੇ ਡਾਕਘਰ ਨੂੰ ਫਰੈਂਚਾਈਜ਼ ਸਕੀਮ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਜ਼ਰੀਏ ਤੁਸੀਂ ਪੋਸਟ ਆਫਿਸ ਦੀ ਫ੍ਰੈਂਚਾਇਜ਼ੀ ਵੀ ਲੈ ਸਕਦੇ ਹੋ। ਇਹ ਇੱਕ ਸਫਲ ਵਪਾਰਕ ਮਾਡਲ ਬਣ ਸਕਦਾ ਹੈ ਅਤੇ ਚੰਗੀ ਕਮਾਈ ਦਾ ਜ਼ਰੀਆ ਵੀ ਬਣ ਸਕਦਾ ਹੈ। ਇਸ ਸਕੀਮ ਨਾਲ ਜੁੜੇ ਤੁਹਾਡੇ ਬਹੁਤ ਸਾਰੇ ਸਵਾਲ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਸਵਾਲਾਂ ਦੇ ਜਵਾਬ ਅਸੀਂ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਇਸ ਸਕੀਮ ਪ੍ਰਤੀ ਸ਼ੰਕੇ ਦੂਰ ਹੋ ਸਕਣ।

ਪੋਸਟ ਆਫਿਸ ਫ੍ਰੈਂਚਾਇਜ਼ੀ ਸਕੀਮ ਕੀ ਹੈ?

ਸਭ ਤੋਂ ਜਾਣਦੇ ਹਾਂ ਕਿ ਆਖਰ ਇਹ ਸਕੀਮ ਕੀ ਹੈ। ਕਿਉਂਕਿ ਕਿਸੇ ਵੀ ਬਿਜਨੈੱਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਇਸ ਸਕੀਮ ਦੇ ਤਹਿਤ, ਡਾਕਘਰ ਦੋ ਤਰ੍ਹਾਂ ਦੀਆਂ ਫ੍ਰੈਂਚਾਇਜ਼ੀ ਦੀ ਸਹੂਲਤ ਪ੍ਰਦਾਨ ਕਰਦਾ ਹੈ, ਜਿਸ ਵਿੱਚ ਇੱਕ ਫਰੈਂਚਾਈਜ਼ਡ ਆਊਟਲੈਟ ਹੈ ਅਤੇ ਦੂਜਾ ਡਾਕ ਏਜੰਟਾਂ ਦੀ ਫ੍ਰੈਂਚਾਇਜ਼ੀ ਹੈ। ਤੁਸੀਂ ਇਹਨਾਂ ਵਿੱਚੋਂ ਕੋਈ ਵੀ ਫ੍ਰੈਂਚਾਇਜ਼ੀ ਲੈ ਸਕਦੇ ਹੋ। ਹੁਣ ਆਊਟਲੇਟ ਫ੍ਰੈਂਚਾਇਜ਼ੀ ਦੀ ਗੱਲ ਕਰੀਏ ਤਾਂ ਇਸ ਦੇ ਤਹਿਤ, ਇਸ ਨੂੰ ਅਜਿਹੇ ਖੇਤਰਾਂ ਵਿੱਚ ਖੋਲ੍ਹਿਆ ਜਾ ਸਕਦਾ ਹੈ ਜਿੱਥੇ ਕੋਈ ਡਾਕਖਾਨਾ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ। ਡਾਕ ਏਜੰਟ ਫ੍ਰੈਂਚਾਇਜ਼ੀਆਂ ਕੋਲ ਏਜੰਟ ਹੁੰਦੇ ਹਨ ਜੋ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਡਾਕ ਟਿਕਟਾਂ ਅਤੇ ਸਟੇਸ਼ਨਰੀ ਘਰ-ਘਰ ਪਹੁੰਚਾਉਣ ਦਾ ਕੰਮ ਕਰਦੇ ਹਨ।

ਯੋਗਤਾ ਕੀ ਹੈ?

ਹੁਣ ਗੱਲ ਆਉਂਦੀ ਹੈ ਕਿ ਇਸ ਸਕੀਮ ਨੂੰ ਕੋਣ ਪ੍ਰਾਪਤ ਕਰ ਸਕਦਾ ਹੈ ਜਾਂ ਇਸ ਕੰਮ ਲਈ ਕਿਸ ਤਰ੍ਹਾਂ ਦੀ ਯੋਗਤਾ ਦੀ ਲੋੜ ਹੁੰਦੀ ਹੈ। ਵੈਸੇ ਤਾਂ ਇਸ ਸਕੀਮ ਤਹਿਤ ਕੋਈ ਵੀ ਭਾਰਤੀ ਨਾਗਰਿਕ ਮੁੱਢਲੀ ਪ੍ਰਕਿਰਿਆ ਪੂਰੀ ਕਰਕੇ ਡਾਕਖਾਨਾ ਖੋਲ੍ਹ ਸਕਦਾ ਹੈ। ਜਿਸ ਲਈ ਬਿਨੈਕਾਰ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਭਾਰਤ ਦੇ ਡਾਕ ਵਿਭਾਗ ਵਿੱਚ ਨਹੀਂ ਹੋਣਾ ਚਾਹੀਦਾ। ਵਿੱਦਿਅਕ ਯੋਗਤਾ ਵਿੱਚ ਇਸ ਫ੍ਰੈਂਚਾਇਜ਼ੀ ਨੂੰ ਲੈਣ ਲਈ ਬਿਨੈਕਾਰ ਨੇ ਮਾਨਤਾ ਪ੍ਰਾਪਤ ਸਕੂਲ ਤੋਂ 8ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।

ਕਿੰਨਾ ਖਰਚਾ ਹੋਵੇਗਾ?

ਜੇਕਰ ਤੁਹਾਡੀ ਯੋਗਤਾ ਬਣ ਰਹੀ ਹੈ ਤਾਂ ਤੁਹਾਨੂੰ ਇਸ ਸਕੀਮ ਨੂੰ ਪ੍ਰਾਪਤ ਕਰਨ ਲਈ ਕੁਝ ਖਰਚਾ ਜ਼ਰੂਰ ਕਰਨਾ ਪਵੇਗਾ। ਦੱਸ ਦਈਏ ਕਿ ਆਊਟਲੈੱਟ ਫ੍ਰੈਂਚਾਇਜ਼ੀ ਦੀ ਲਾਗਤ ਡਾਕ ਏਜੰਟ ਦੇ ਮੁਕਾਬਲੇ ਘੱਟ ਹੈ, ਕਿਉਂਕਿ ਇਸ ਵਿੱਚ ਮੁੱਖ ਤੌਰ 'ਤੇ ਸਰਵਿਸ ਦਾ ਕੰਮ ਕਰਨਾ ਹੁੰਦਾ ਹੈ। ਦੂਜੇ ਪਾਸੇ, ਡਾਕ ਏਜੰਟ ਦਾ ਖਰਚਾ ਜ਼ਿਆਦਾ ਹੁੰਦਾ ਹੈ ਕਿਉਂਕਿ ਸਟੇਸ਼ਨਰੀ ਦੀਆਂ ਚੀਜ਼ਾਂ ਦੀ ਖਰੀਦ ਵਿਚ ਜ਼ਿਆਦਾ ਪੈਸਾ ਖਰਚ ਹੁੰਦਾ ਹੈ। ਪੋਸਟ ਆਫਿਸ ਆਊਟਲੈਟ ਖੋਲ੍ਹਣ ਲਈ ਘੱਟੋ-ਘੱਟ 200 ਵਰਗ ਫੁੱਟ ਦਾ ਦਫਤਰ ਦਾ ਖੇਤਰਫਲ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪੰਜ ਹਜ਼ਾਰ ਰੁਪਏ ਸੁਰੱਖਿਆ ਰਾਸ਼ੀ ਵਜੋਂ ਜਮ੍ਹਾਂ ਕਰਵਾਉਣੇ ਪੈਣਗੇ। ਜਿਸ ਤੋਂ ਬਾਅਦ ਤੁਸੀਂ ਫ੍ਰੈਂਚਾਇਜ਼ੀ ਲੈ ਸਕਦੇ ਹੋ।

ਫ੍ਰੈਂਚਾਇਜ਼ੀ ਕਿਵੇਂ ਪ੍ਰਾਪਤ ਕਰੀਏ?

ਇਹ ਸਭ ਕਰਨ ਤੋਂ ਬਾਅਦ ਤੁਹਾਨੂੰ ਪੋਸਟ ਆਫਿਸ ਫ੍ਰੈਂਚਾਇਜ਼ੀ ਲਈ ਅਰਜ਼ੀ ਦੇਣੀ ਪਵੇਗੀ। ਇਸ ਦੇ ਲਈ ਤੁਸੀਂ ਇੰਡੀਆ ਪੋਸਟ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਸਭ ਤੋਂ ਪਹਿਲਾਂ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰਨਾ ਹੋਵੇਗਾ ਤੇ ਫਿਰ ਉਸ ਨੂੰ ਭਰ ਕੇ ਜਮ੍ਹਾਂ ਕਰਵਾਉਣਾ ਪਵੇਗਾ। ਫ੍ਰੈਂਚਾਇਜ਼ੀ ਲਈ ਅਪਲਾਈ ਕਰਨ ਤੋਂ ਪਹਿਲਾਂ, ਇੰਡੀਆ ਪੋਸਟ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨਾ ਜ਼ਰੂਰੀ ਹੈ ਅਤੇ ਇਸ ਨੂੰ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਇਸ ਦੇ ਨਿਯਮਾਂ ਤੇ ਸ਼ਰਤਾਂ ਨੂੰ ਸਮਝਣਾ ਜ਼ਰੂਰੀ ਹੈ। ਇੱਕ ਵਾਰ ਜਦੋਂ ਤੁਹਾਡੀ ਅਰਜ਼ੀ ਚੁਣੀ ਜਾਂਦੀ ਹੈ, ਤੁਹਾਨੂੰ ਇੱਕ ਐਮਓਯੂ (MOU)'ਤੇ ਦਸਤਖਤ ਕਰਨੇ ਪੈਣਗੇ, ਤਾਂ ਹੀ ਤੁਸੀਂ ਗਾਹਕਾਂ ਦੀ ਸਹੂਲਤ ਦੇ ਯੋਗ ਬਣ ਸਕੋਗੇ।

ਕਿੰਨੀ ਹੋਵੇਗੀ ਆਮਦਨ?

ਵੈਸੇ ਤਾਂ ਕਿਸੇ ਵੀ ਕਾਰੋਬਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਦੀ ਲਾਗਤ ਤੇ ਉਸ ਤੋਂ ਹੋਣ ਵਾਲੀ ਆਮਦਨ ਦਾ ਪਤਾ ਹੋਣਾ ਚਾਹੀਦਾ ਹੈ। ਹੁਣ ਡਾਕ ਘਰ ਫ੍ਰੈਂਚਾਇਜ਼ੀ ਲੈਣ ਲਈ ਲਾਗਤ ਤੋਂ ਲੈ ਕੇ ਅਪਲਾਈ ਕਰਨ ਦੀ ਸਾਰੀ ਵਿਧੀ ਦੱਸ ਦਿੱਤੀ ਗਈ ਹੈ। ਪਰ ਇਨ੍ਹਾਂ ਸਭ ਚੀਜ਼ਾਂ ਤੋਂ ਬਾਅਦ ਸਵਾਲ ਇਹੀ ਹੈ ਕਿ ਇਸ ਕੰਮ ਤੋਂ ਆਮਦਨ ਕਿੰਨੀ ਹੋਵੇਗੀ। ਕਿਉਂਕਿ ਕਿਸੇ ਵੀ ਕਾਰੋਬਾਰ ਦਾ ਆਧਾਰ ਉਸ ਤੋਂ ਹੋਣ ਵਾਲੀ ਆਮਦਨ ਹੀ ਹੁੰਦਾ ਹੈ। ਹੁਣ ਪੋਸਟ ਆਫਿਸ ਫ੍ਰੈਂਚਾਇਜ਼ੀ ਤੋਂ ਕਮਾਈ ਦੀ ਗੱਲ ਕਰੀਏ ਤਾਂ ਸਪੀਡ ਪੋਸਟ 'ਤੇ 5 ਰੁਪਏ, ਮਨੀ ਆਰਡਰ 'ਤੇ 3 ਤੋਂ 5 ਰੁਪਏ, ਡਾਕ ਟਿਕਟ ਅਤੇ ਸਟੇਸ਼ਨਰੀ 'ਤੇ 5 ਫੀਸਦੀ ਕਮਿਸ਼ਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸੇ ਤਰ੍ਹਾਂ ਵੱਖ-ਵੱਖ ਸਰਵਿਸਿਸ ਅਨੁਸਾਰ ਕਮਿਸ਼ਨ ਮਿਲਦਾ ਰਹੇਗਾ।

Published by:Drishti Gupta
First published:

Tags: Jobs, Jobs in india, Post office