Home /News /lifestyle /

UPI ਪੇਮੈਂਟ ਕਰਨ ਵਾਲੇ ਹੋ ਜਾਣ ਸਾਵਧਾਨ, ਇਨ੍ਹਾਂ ਆਸਾਨ ਤਰੀਕਿਆਂ ਨਾਲ ਹੋਣ ਵਾਲੇ ਧੋਖਿਆਂ ਤੋਂ ਬਚੋ

ਜੇਕਰ ਤੁਸੀਂ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਇੱਥੇ ਦਿੱਤੇ ਕੁਝ ਸਧਾਰਨ ਸੁਝਾਆਵਾਂ ਨੂੰ ਅਪਣਾ ਕੇ ਧੋਖਾਧੜੀ ਦੇ ਮਾਮਲਿਆਂ ਤੋਂ ਬਚ ਸਕਦੇ ਹੋ। ਜਿਵੇਂ ਕਿ ਅਣ-ਪ੍ਰਮਾਣਿਤ ਲਿੰਕਾਂ 'ਤੇ ਕਲਿੱਕ ਨਾ ਕਰਨਾ, ਧੋਖਾਧੜੀ ਵਾਲੀਆਂ ਕਾਲਾਂ ਦਾ ਜਵਾਬ ਨਾ ਦੇਣਾ ਅਤੇ ਮਹੱਤਵਪੂਰਨ ਲੈਣ-ਦੇਣ ਦੇ ਵੇਰਵੇ ਜਿਵੇਂ ਕਿ ਪਿੰਨ ਨੰਬਰ, ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨਾ।

ਹੋਰ ਪੜ੍ਹੋ ...
  • Share this:
ਅੱਜ ਦੇ ਈ-ਬੈੰਕਿੰਗ ਦੇ ਸਮੇਂ ਵਿੱਚ ਜਿਆਦਾਤਰ ਲੋਕ ਗੂਗਲ ਪੇ (Google Pay), ਫੋਨ ਪੇ (PhonePe), ਪੇਟੀਐਮ (Paytm) ਵਰਗੇ UPI ਭੁਗਤਾਨ ਪਲੈਟਫਾਰਮ ਦੀ ਵਰਤੋਂ ਕਰ ਰਹੇ ਹਨ। ਇਹ ਸਹੂਲਤਾਵਾਂ ਨੇ ਸਾਡੇ ਜੀਵਨ ਵਿੱਚ ਲੈਣ-ਦੇਣ ਵਾਲੇ ਕੰਮਾਂ ਨੂੰ ਹੋਰ ਸਰਲ ਤਾਂ ਬਣਾ ਹੀ ਦਿੱਤਾ ਹੈ ਇਸਦੇ ਨਾਲ ਸਾਨੂੰ ਕਈਂ ਤਰਾਂ ਦੇ ਪੈਸਿਆਂ ਦੀ ਛੋਟ ਵਾਲੇ ਆਫਰ ਵੀ ਮਿਲਦੇ ਹਨ। ਇਨ੍ਹਾਂ ਸੁਵਿਧਾਵਾਂ ਦੇ ਨਾਲ-ਨਾਲ ਇਸਦੇ ਕਈ ਨੁਕਸਾਨ ਵੀ ਹਨ, ਜਿਨ੍ਹਾਂ ਤੋਂ ਅਸੀਂ ਹਾਲੇ ਅਣਜਾਣ ਹਾਂ।

ਜੇਕਰ ਤੁਸੀਂ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਇੱਥੇ ਦਿੱਤੇ ਕੁਝ ਸਧਾਰਨ ਸੁਝਾਆਵਾਂ ਨੂੰ ਅਪਣਾ ਕੇ ਧੋਖਾਧੜੀ ਦੇ ਮਾਮਲਿਆਂ ਤੋਂ ਬਚ ਸਕਦੇ ਹੋ। ਜਿਵੇਂ ਕਿ ਅਣ-ਪ੍ਰਮਾਣਿਤ ਲਿੰਕਾਂ 'ਤੇ ਕਲਿੱਕ ਨਾ ਕਰਨਾ, ਧੋਖਾਧੜੀ ਵਾਲੀਆਂ ਕਾਲਾਂ ਦਾ ਜਵਾਬ ਨਾ ਦੇਣਾ ਅਤੇ ਮਹੱਤਵਪੂਰਨ ਲੈਣ-ਦੇਣ ਦੇ ਵੇਰਵੇ ਜਿਵੇਂ ਕਿ ਪਿੰਨ ਨੰਬਰ, ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨਾ।

ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਸੌਖੇ ਸੁਝਾਅ ਦੇਵਾਂਗੇ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਯੂਪੀਆਈ ਤੋਂ ਲੈਣ-ਦੇਣ ਕਰਦੇ ਸਮੇਂ ਸੁਰੱਖਿਅਤ ਰਹਿ ਸਕਦੇ ਹੋ। ਜੇਕਰ ਤੁਸੀਂ ਇਨ੍ਹਾਂ ਸੁਝਾਵਾਂ ਨੂੰ ਅਪਣਾ ਕੇ ਇਨ੍ਹਾਂ ਤੇ ਅਮਲ ਕਰੋਗੇ ਤਾਂ ਯੂਪੀਆਈ ਜਾਂ ਇੰਟਰਨੈਟ 'ਤੇ ਹੋਣ ਵਾਲੀ ਕਈ ਧੋਖੇਧੜੀਆਂ ਤੋਂ ਆਪਣਾ ਬਚਾਅ ਕਰ ਸਕੋਗੇ।

ਕਿਸੇ ਨਾਲ ਵੀ ਆਪਣਾ ਪਿੰਨ ਸਾਂਝਾ ਨਾ ਕਰੋ:

ਇਹ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਸੁਝਾਅ ਹੈ, ਤੁਹਾਨੂੰ ਆਪਣਾ PIN ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੀਦਾ। ਫਿਰ ਭਾਵੇਂ ਤੁਹਾਡੇ ਖਾਤੇ ਦਾ ਪਿੰਨ ਮੰਗਣ ਵਾਲਾ ਤੁਹਾਡਾ ਦੋਸਤ, ਰਿਸ਼ਤੇਦਾਰ ਜਾਂ ਸਭ ਤੋਂ ਭਰੋਸੇਮੰਦ ਵਿਅਕਤੀ ਹੀ ਕਿਉਂ ਨਾ ਹੋਵੇ ਕਿਉਂਕਿ ਇਸ ਨਾਲ ਧੋਖਾਧੜੀ ਦੀ ਸੰਭਾਵਨਾ ਆਪਣੇ ਆਪ ਵੱਧ ਜਾਂਦੀ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡਾ ਪਿੰਨ ਕਿਸੇ ਨੂੰ ਪਤਾ ਲੱਗ ਗਿਆ ਹੈ ਤਾਂ ਤੁਹਾਨੂੰ ਇਸ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ।

ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ:

ਮਜ਼ਬੂਤ ਪਾਸਵਰਡ ਦਾ ਮਤਲਬ ਹੈ ਕਿ ਤੁਹਾਡਾ ਪਾਸਵਰਡ ਹਮੇਸ਼ਾ ਅੱਖਰਾਂ, ਨੰਬਰਾਂ, ਵਿਸ਼ੇਸ਼ ਅੱਖਰਾਂ ਨਾਲ ਬਣਿਆ ਇਕ ਸੁਮੇਲ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਪਾਸਵਰਡ ਹੈਕ ਕਰਨੇ ਬਹੁਤ ਔਖੇ ਹੁੰਦੇ ਹਨ। ਹਾਲਾਂਕਿ ਦੇਖਿਆ ਗਿਆ ਹੈ ਕਿ ਕਈ ਲੋਕ ਆਪਣੇ ਨਾਮ, ਜਨਮ ਮਿਤੀ ਜਾਂ ਫੋਨ ਨੰ. ਵਰਗੇ ਸੌਖੇ ਪਾਸਵਰਡ ਰੱਖਦੇ ਹਨ। ਇਹ ਪਾਸਵਰਡ ਬਹੁਤ ਕਮਜ਼ੋਰ ਹੋਣ ਕਾਰਣ ਆਸਾਨੀ ਨਾਲ ਹੈਕ ਕੀਤੇ ਜਾ ਸਕਦੇ ਹਨ। ਇਸ ਕਰਕੇ ਹਮੇਸ਼ਾ ਮਜ਼ਬੂਤ ਪਾਸਵਰਡ ਰੱਖੋ ਅਤੇ ਹਰ 90 ਦਿਨਾਂ ਵਿੱਚ ਪਾਸਵਰਡ ਬਦਲਨ ਨਾਲ ਸੁਰੱਖਿਆ ਹੋਰ ਮਜ਼ਬੂਤ ਹੁੰਦੀ ਹੈ।

ਅਣ-ਪ੍ਰਮਾਣਿਤ ਲਿੰਕਾਂ 'ਤੇ ਕਲਿੱਕ ਨਾ ਕਰੋ:

ਅਣ-ਪ੍ਰਮਾਣਿਤ ਲਿੰਕ ਅਕਸਰ ਸਾਨੂੰ ਸਾਰਿਆਂ ਨੂੰ ਈ-ਮੇਲ, ਐਸਐਮਐਸ ਜਾਂ ਫੋਨ ਨੰਬਰ ਦੁਆਰਾ ਸਾਡੇ ਤੱਕ ਆਉਂਦੇ ਹਨ। ਇਨ੍ਹਾਂ ਵਿੱਚ ਅਜਿਹੇ ਬਹੁਤ ਸਾਰੇ ਲਿੰਕ ਜੁੜੇ ਹੁੰਦੇ ਹਨ ਜਿਨ੍ਹਾਂ 'ਤੇ ਕਲਿੱਕ ਕਰਨ ਲਈ ਤੁਹਾਨੂੰ ਲਲਚਾਇਆ ਜਾਂਦਾ ਹੈ। ਇਸ ਤਰਾਂ ਦੇ ਐਸਐਮਐਸ ਨੂੰ ਨਜ਼ਰਅੰਦਾਜ਼ ਕਰਨਾ ਹੀ ਜ਼ਰੂਰੀ ਸੁਝਾਵ ਹੈ ਕਿਉਂਕਿ ਇਹ ਮੈਸੇਜ ਤੁਹਾਡੇ ਡਾਟਾ ਨੂੰ ਹੈਕ ਕਰਨ ਲਈ ਹੀ ਬਣਾਏ ਹੁੰਦੇ ਹਨ। ਅਜਿਹੇ ਲਿੰਕ 'ਤੇ ਕਲਿੱਕ ਕਰਨ ਵਾਲੇ ਲੋਕ ਬਹੁਤ ਛੇਤੀ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਅਜਿਹੀ ਧੋਖਾਧੜੀ ਦੀ ਖਬਰਾਂ ਅਸੀਂ ਅੱਜ-ਕੱਲ ਆਮ ਅਖਬਾਰਾਂ ਵਿੱਚ ਪੜ੍ਹ ਰਹੇ ਹਾਂ।

ਸਿਰਫ਼ ਭਰੋਸੇਯੋਗ ਅਤੇ ਪ੍ਰਮਾਣਿਤ ਪੇਮੈਂਟ ਐਪਾਂ ਦੀ ਹੀ ਵਰਤੋਂ ਕਰੋ:

ਅੱਜ ਦੇ ਸਮੇਂ ਵਿੱਚ ਅਸੀਂ ਆਪਣੇ ਫੋਨਾਂ ਵਿੱਚ ਕਈ ਤਰਾਂ ਦੀ ਐਪ ਰੱਖਦੇ ਹਾਂ, ਇਨ੍ਹਾਂ ਵਿੱਚੋਂ ਕਈਂ ਐਪ ਤਾਂ ਪੈਸੇ ਦੇ ਲੈਣ-ਦੇਣ ਨਾਲ ਜੁੜੀਆਂ ਹੋਈਆਂ ਹਨ। ਹਾਲਾਂਕਿ, ਮਾਹਰ ਇਹ ਕਹਿੰਦੇ ਹਨ ਕਿ ਤੁਹਾਨੂੰ ਪੈਸਿਆਂ ਦੇ ਲੈਣ-ਦੇਣ ਨੂੰ ਸਾਧਾ ਰੱਖਣਾ ਚਾਹੀਦਾ ਹੈ। ਭਾਵ, ਤੁਹਾਡੇ ਕੋਲ ਕਈਂ ਭੁਗਤਾਨ ਐਪ ਤੋਂ ਬਿਨਾਂ ਸਿਰਫ਼ ਇੱਕ ਭੁਗਤਾਨ ਐਪ ਹੋਣੀ ਚਾਹੀਦੀ ਹੈ। ਜਦਕਿ ਇਹ ਭੁਗਤਾਨ ਐਪ ਭਰੋਸੇਯੋਗ ਅਤੇ ਪ੍ਰਮਾਣਿਤ ਹੋਣੀ ਚਾਹੀਦੀ ਹੈ। ਗੂਗਲ ਪਲੇ 'ਤੇ ਆਸਾਨੀ ਨਾਲ ਮਿਲਣ ਵਾਲੀ ਫੋਨ ਪੇ, ਗੂਗਲ ਪੇ, ਪੇਟੀਐਮ ਆਦਿ ਕੁੱਝ ਭਰੋਸੇਯੋਗ ਐਪ ਵਿੱਚੋਂ ਨੇ ਜਿਸਦੀ ਵਰਤੋਂ ਦਾ ਅਸੀਂ ਸੁਝਾਅ ਦਿੰਦੇ ਹਾਂ।
Published by:Ashish Sharma
First published:

Tags: Digital Payment System, Google app

ਅਗਲੀ ਖਬਰ