Home /News /lifestyle /

ਸਾਵਧਾਨ! ਇੰਟਰਨੈੱਟ 'ਤੇ ਮੁਫਤ ਆਈਫੋਨ 13 ਦੇ ਚੱਕਰ 'ਚ ਲੋਕਾਂ ਨਾਲ ਹੋ ਰਿਹਾ ਸਕੈਮ, ਪੜ੍ਹੋ ਪੂਰੀ ਖਬਰ

ਸਾਵਧਾਨ! ਇੰਟਰਨੈੱਟ 'ਤੇ ਮੁਫਤ ਆਈਫੋਨ 13 ਦੇ ਚੱਕਰ 'ਚ ਲੋਕਾਂ ਨਾਲ ਹੋ ਰਿਹਾ ਸਕੈਮ, ਪੜ੍ਹੋ ਪੂਰੀ ਖਬਰ

ਇੰਟਰਨੈੱਟ 'ਤੇ ਮੁਫਤ ਆਈਫੋਨ 13 ਦੇ ਚੱਕਰ 'ਚ ਲੋਕਾਂ ਨਾਲ ਹੋ ਰਿਹਾ ਸਕੈਮ (File Photo)

ਇੰਟਰਨੈੱਟ 'ਤੇ ਮੁਫਤ ਆਈਫੋਨ 13 ਦੇ ਚੱਕਰ 'ਚ ਲੋਕਾਂ ਨਾਲ ਹੋ ਰਿਹਾ ਸਕੈਮ (File Photo)

ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਧਣ ਨਾਲ ਸਾਈਬਰ ਅਪਰਾਧ ਵੀ ਵਧਿਆ ਹੈ। ਅਪਰਾਧੀ ਲੋਕਾਂ ਨੂੰ ਠੱਗਣ ਲਈ ਹਮੇਸ਼ਾ ਨਵੇਂ-ਨਵੇਂ ਹੱਥਕੰਡੇ ਵਰਤਦੇ ਹਨ। ਕਈ ਵਾਰ ਉਹ ਲੋਕਾਂ ਨੂੰ ਵਧੀਆ ਵਧੀਆ ਆਫਰ ਦੇ ਕੇ ਭਰਮਾਉਂਦੇ ਹਨ ਤੇ ਕਈ ਵਾਰ ਧੋਖੇ ਨਾਲ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਲੋਕਾਂ ਨੂੰ ਇੰਸਟਾਗ੍ਰਾਮ 'ਤੇ ਮੁਫਤ ਆਈਫੋਨ 13 ਮੈਕਸ ਪ੍ਰੋ ਜਿੱਤਣ ਦਾ ਮੈਸੇਜ ਦੇ ਕੇ ਧੋਖਾ ਕੀਤਾ ਜਾ ਰਿਹਾ ਹੈ। ਹੁਣ ਤੱਕ ਕਈ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ।

ਹੋਰ ਪੜ੍ਹੋ ...
 • Share this:
  ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਧਣ ਨਾਲ ਸਾਈਬਰ ਅਪਰਾਧ ਵੀ ਵਧਿਆ ਹੈ। ਅਪਰਾਧੀ ਲੋਕਾਂ ਨੂੰ ਠੱਗਣ ਲਈ ਹਮੇਸ਼ਾ ਨਵੇਂ-ਨਵੇਂ ਹੱਥਕੰਡੇ ਵਰਤਦੇ ਹਨ। ਕਈ ਵਾਰ ਉਹ ਲੋਕਾਂ ਨੂੰ ਵਧੀਆ ਵਧੀਆ ਆਫਰ ਦੇ ਕੇ ਭਰਮਾਉਂਦੇ ਹਨ ਤੇ ਕਈ ਵਾਰ ਧੋਖੇ ਨਾਲ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਲੋਕਾਂ ਨੂੰ ਇੰਸਟਾਗ੍ਰਾਮ 'ਤੇ ਮੁਫਤ ਆਈਫੋਨ 13 ਮੈਕਸ ਪ੍ਰੋ ਜਿੱਤਣ ਦਾ ਮੈਸੇਜ ਦੇ ਕੇ ਧੋਖਾ ਕੀਤਾ ਜਾ ਰਿਹਾ ਹੈ। ਹੁਣ ਤੱਕ ਕਈ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਹਾਲਾਂਕਿ, ਕਈਆਂ ਨੇ ਇਸ ਸਾਈਬਰ ਧੋਖਾਧੜੀ ਨੂੰ ਪਛਾਣ ਲਿਆ ਅਤੇ ਹੁਣ ਉਹ ਲੋਕਾਂ ਨੂੰ ਇਸ ਘੁਟਾਲੇ ਬਾਰੇ ਚੇਤਾਵਨੀ ਵੀ ਦੇ ਰਹੇ ਹਨ।

  ਇੰਝ ਕੀਤਾ ਜਾਂਦਾ ਹੈ ਲੋਕਾਂ ਨਾਲ ਸਕੈਮ : ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਇੰਸਟਾਗ੍ਰਾਮ ਉਪਭੋਗਤਾਵਾਂ ਨੂੰ ਇੰਸਟਾਗ੍ਰਾਮ ਪੋਸਟਾਂ ਜਾਂ ਕਮੈਂਟਸ ਵਿੱਚ ਟੈਗ ਕਰ ਕੇ ਮੈਸੇਜ ਭੇਜਿਆ ਜਾਂਦਾ ਹੈ “ਵਧਾਈਆਂ! ਤੁਸੀਂ iPhone 13 ਜਿੱਤ ਲਿਆ ਹੈ।" ਇਸ ਸੰਦੇਸ਼ ਦੇ ਨਾਲ ਇੱਕ ਲਿੰਕ ਵੀ ਸਾਂਝਾ ਕੀਤਾ ਜਾ ਰਿਹਾ ਹੈ ਜਾਂ ਉਪਭੋਗਤਾਵਾਂ ਨੂੰ ਪ੍ਰੋਫਾਈਲ ਬਾਇਓ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਤੋਹਫ਼ਾ ਲੈਣ ਲਈ ਕਿਹਾ ਜਾਂਦਾ ਹੈ। ਬਹੁਤ ਸਾਰੇ ਇੰਸਟਾਗ੍ਰਾਮ ਉਪਭੋਗਤਾਵਾਂ ਨੂੰ ਮੁਫਤ ਆਈਫੋਨ 13 ਤੋਹਫ਼ੇ ਨਾਲ ਸਬੰਧਤ ਕਮੈਂਟਸ ਅਤੇ ਪੋਸਟਾਂ ਵਿੱਚ ਟੈਗ ਕੀਤਾ ਜਾਂਦਾ ਹੈ। ਧੋਖਾਧੜੀ ਕਰਨ ਵਾਲੇ ਅਜਿਹਾ ਫਰਜ਼ੀ ਖਾਤਿਆਂ ਅਤੇ ਪ੍ਰਮੋਸ਼ੰਸ ਰਾਹੀਂ ਕਰ ਰਹੇ ਹਨ। ਹਾਲਾਂਕਿ ਬਹੁਤ ਸਾਰੇ ਕੰਟੈਂਟ ਕ੍ਰਿਏਟਰਸ ਇੰਸਟਾਗ੍ਰਾਮ 'ਤੇ "giveaway" ਦੀ ਮੁਹਿੰਮ ਚਲਾਉਂਦੇ ਹਨ। ਪਰ ਅਜਿਹੀ ਦਿਖਣ ਵਾਲੀ ਹਰ ਪੋਸਟ ਸੱਚੀ ਨਹੀਂ ਹੁੰਦੀ ਹੈ।

  ਇਸ ਸਕੈਮ ਨਾਲ ਤੁਹਾਡਾ ਖਾਤਾ ਕਰ ਦਿੱਤਾ ਜਾਂਦਾ ਹੈ ਖਾਲੀ : ਜਿਸ ਲਿੰਕ 'ਤੇ ਯੂਜ਼ਰਸ ਨੂੰ ਆਈਫੋਨ 13 ਦਾ ਲਾਲਚ ਦਿੱਤਾ ਜਾਂਦਾ ਹੈ, ਉਹ ਉਨ੍ਹਾਂ ਨੂੰ ਫੇਕ ਵੈੱਬਪੇਜ 'ਤੇ ਲੈ ਜਾਂਦਾ ਹੈ। ਇੱਥੇ ਉਨ੍ਹਾਂ ਨੂੰ ਇੱਕ ਫਾਰਮ ਭਰਨ ਲਈ ਕਿਹਾ ਜਾਂਦਾ ਹੈ, ਜਿੱਥੇ ਉਨ੍ਹਾਂ ਤੋਂ ਨਿੱਜੀ ਜਾਣਕਾਰੀ ਲਈ ਜਾਂਦੀ ਹੈ। ਅੰਤ ਵਿੱਚ, ਉਪਭੋਗਤਾ ਤੋਂ ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਵੇਰਵੇ ਮੰਗਣ ਤੋਂ ਬਾਅਦ, ਕੁਝ ਰਕਮ ਸ਼ਿਪਿੰਗ ਚਾਰਜ ਵਜੋਂ ਮੰਗੀ ਜਾਂਦੀ ਹੈ। ਜਦੋਂ ਉਪਭੋਗਤਾ ਇਸ ਵੇਰਵੇ ਨੂੰ ਭਰਦਾ ਹੈ ਤਾਂ ਕਾਰਡ ਦਾ ਵੇਰਵਾ ਅਤੇ ਡੇਟਾ ਚੋਰੀ ਹੋ ਜਾਂਦਾ ਹੈ। ਠੱਗ iPhone 13 ਲਈ ਬਹੁਤ ਘੱਟ ਸ਼ਿਪਿੰਗ ਫੀਸ ਦੀ ਮੰਗ ਕਰਦੇ ਹਨ। ਦਰਅਸਲ, ਜੇਕਰ ਕੋਈ ਇੱਕ ਰੁਪਏ ਦਾ ਭੁਗਤਾਨ ਵੀ ਕਰਦਾ ਹੈ, ਤਾਂ ਸਕੈਮ ਕਰਨ ਵਾਲੇ ਨੂੰ ਕਾਰਡ ਅਤੇ ਭੁਗਤਾਨ ਨਾਲ ਜੁੜੀ ਜਾਣਕਾਰੀ ਮਿਲ ਜਾਂਦੀ ਹੈ। ਬਾਅਦ ਵਿੱਚ ਇਸ ਜਾਣਕਾਰੀ ਦੀ ਵਰਤੋਂ ਕਰ ਕੇ, ਉਹ ਬੈਂਕ ਖਾਤੇ ਨੂੰ ਕਲੀਅਰ ਕਰ ਸਕਦਾ ਹੈ। ਹੁਣ ਤੱਕ ਕਈ ਲੋਕ ਇਸ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ। ਕਈ ਉਪਭੋਗਤਾਵਾਂ ਨੇ ਟਵਿੱਟਰ 'ਤੇ ਆਈਫੋਨ 13 ਘੁਟਾਲੇ ਨਾਲ ਸਬੰਧਤ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਸਕਰੀਨਸ਼ਾਟ 'ਚ ਦਿਖਾਇਆ ਗਿਆ ਹੈ ਕਿ ਯੂਜ਼ਰਸ ਨੂੰ ਕਮੈਂਟ ਸੈਕਸ਼ਨ 'ਚ ਇਹ ਕਹਿੰਦੇ ਹੋਏ ਟੈਗ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਈਫੋਨ 13 ਮੈਕਸ ਜਿੱਤ ਲਿਆ ਹੈ।
  Published by:rupinderkaursab
  First published:

  Tags: Crime, Cyber crime, Social media

  ਅਗਲੀ ਖਬਰ