• Home
  • »
  • News
  • »
  • lifestyle
  • »
  • FROM 1 JULY IT IS COMPULSORY TO GIVE ADHAAR CARD DETAILS TO FILE INCOME TAX RETURNS AS

New Rules: ਕੋਲ ਨਹੀਂ ਹੈ Aadhaar ਕਾਰਡ ਤਾਂ ਨਹੀਂ ਬਣੇਗਾ Passport ਨਾ PAN ਕਾਰਡ

  • Share this:
    ਅੱਜ 1 ਜੁਲਾਈ ਤੋਂ ਇਨਕਮ ਟੈਕਸ ਤੇ ਆਧਾਰ (Aadhaar) ਨਾਲ ਜੁੜੇ ਕਈ ਨਿਯਮ ਬਦਲ ਗਏ ਹਨ। ਹੁਣ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋਏ ਆਧਾਰ ਨੰਬਰ ਦੇਣਾ ਜ਼ਰੂਰੀ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਅੱਜ ਤੋਂ ਜੇ ਤੁਹਾਡੇ ਕੋਲ ਆਧਾਰ ਨੰਬਰ ਨਹੀਂ ਹੈ ਤਾਂ ਤੁਸੀਂ ਇਨਕਮ ਟੈਕਸ ਰਿਟਰਨ ਨਹੀਂ ਫਾਈਲ ਕਰ ਸਕਦੇ।
    ਅੱਜ ਤੋਂ ਬਾਅਦ ਜੇ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਤੁਸੀਂ ਪੈਨ (PAN card) ਕਾਰਡ ਵੀ ਨਹੀਂ ਬਣਵਾ ਸਕਦੇ।
    ਵਿਦੇਸ਼ ਮੰਤਰਾਲੇ ਨੇ ਆਧਾਰ ਕਾਰਡ ਨੂੰ ਪਾਸਪੋਰਟ ਬਣਵਾਉਣ ਲਈ ਵੀ ਜ਼ਰੂਰੀ ਕਰ ਦਿੱਤਾ ਹੈ।

    PF ਖਾਤਿਆਂ ਨਾਲ ਜੋੜਨਾ ਹੋਇਆ ਜ਼ਰੂਰੀ
    EPFO ਨੇ PF ਖਾਤਿਆਂ ਨਾਲ ਆਧਾਰ ਨੂੰ ਜੋੜਨਾ ਵੀ ਜ਼ਰੂਰੀ ਕਰ ਦਿੱਤਾ ਹੈ। ਪੈਨਸ਼ਨ ਲੈਣ ਵਾਲਿਆਂ ਨੂੰ ਵੀ ਹੁਣ ਆਧਾਰ ਨੰਬਰ ਦੀ ਜਾਣਕਾਰੀ ਦੇਣੀ ਹੋਵੇਗੀ। EPFO ਮੁਤਾਬਿਕ ਆਧਾਰ ਲਿੰਕ ਹੋਣ ਨਾਲ PF ਦਾ ਪੈਸਾ ਕੱਢਣ ਚ ਘੱਟ ਟਾਈਮ ਲੱਗੇਗਾ। ਹੁਣ ਤੱਕ ਇਸ ਚ 20 ਦਿਨ ਦਾ ਸਮਾਂ ਲੱਗਦਾ ਸੀ। ਇਹ ਹੁਣ ਆਧਾਰ ਦੇ ਲਿੰਕ ਹੋਣ ਤੋਂ ਬਾਅਦ 10 ਦਿਨ ਦਾ ਰਹਿ ਜਾਵੇਗਾ।

    ਆਧਾਰ ਕਾਰਡ ਦਾ ਕਿੱਥੇ ਇਸਤੇਮਾਲ ਹੋਇਆ ਇੰਜ ਲਾਓ ਪਤਾ
    ਸਭ ਤੋਂ ਪਹਿਲਾਂ ਤੁਸੀਂ https://resident.uidai.gov.in ਵੈੱਬਸਾਈਟ ਖੋਲੇ ਤੇ ਆਧਾਰ ਓਥੇਂਟਿਕੇਸ਼ਨ ਹਿਸਟਰੀ ਪੇਜ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ। ਹੁਣ ਆਪਣਾ ਆਧਾਰ ਨੰਬਰ ਤੇ ਸਿਕਿਉਰਿਟੀ ਕੋਡ ਭਰੋ। ਇਸ ਤੋਂ ਬਾਅਦ 'Generate OTP' ਤੇ ਕਲਿੱਕ ਕਰ ਕੇ ਮੋਬਾਈਲ ਤੇ OTP ਮਿਲ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ UIDAI ਵੈੱਬਸਾਈਟ ਤੇ ਤੁਹਾਡਾ ਮੋਬਾਈਲ ਨੰਬਰ ਪਹਿਲਾਂ ਹੀ ਰਜਿਸਟਰ ਹੋਵੇ।

    OTP ਪਾਉਣ ਤੋਂ ਬਾਅਦ ਕੁਜ ਹੋਰ ਜਾਣਕਾਰੀ ਭਰਨੀ ਹੋਵੇਗੀ ਜਿਵੇਂ ਕਿ ਕਿੰਨੇ ਟ੍ਰਾੰਜ਼ਿਕਸ਼ਨ ਕੀਤੇ। 'Submit'ਤੇ ਕਲਿੱਕ ਕਰਨ ਤੋਂ ਬਾਅਦ ਚੋਣ ਕੀਤੇ ਹੋਏ ਸਮੇਂ ਦੌਰਾਨ ਓਥੇਂਟਿਕੇਸ਼ਨ ਦੀ ਤਾਰੀਖ਼ ਸਮਾਂ ਪਤਾ ਚੱਲ ਜਾਵੇਗਾ।
    Published by:Anuradha Shukla
    First published:
    Advertisement
    Advertisement