HOME » NEWS » Life

1 ਅਕਤੂਬਰ ਤੋਂ ਵਿਦੇਸ਼ ਭੇਜੇ ਜਾਣ ਵਾਲੇ ਪੈਸਿਆਂ ‘ਤੇ ਲੱਗੇਗਾ 5 ਫੀਸਦੀ ਟੈਕਸ, ਜਾਣੋ ਨਵੇਂ ਨਿਯਮਾਂ ਬਾਰੇ...

News18 Punjabi | News18 Punjab
Updated: September 9, 2020, 4:50 PM IST
share image
1 ਅਕਤੂਬਰ ਤੋਂ ਵਿਦੇਸ਼ ਭੇਜੇ ਜਾਣ ਵਾਲੇ ਪੈਸਿਆਂ ‘ਤੇ ਲੱਗੇਗਾ 5 ਫੀਸਦੀ ਟੈਕਸ, ਜਾਣੋ ਨਵੇਂ ਨਿਯਮਾਂ ਬਾਰੇ...
ਵਿਦੇਸ਼ ਭੇਜੇ ਜਾਣ ਵਾਲੇ ਪੈਸਿਆਂ ‘ਤੇ ਲੱਗੇਗਾ 5 ਫੀਸਦੀ ਟੈਕਸ

ਜਿਹੜੇ ਵਿਦੇਸ਼ਾਂ ਵਿੱਚ ਪੈਸੇ ਭੇਜਦੇ ਹਨ ਉਹਨਾਂ ਨੂੰ 1 ਅਕਤੂਬਰ ਤੋਂ ਲਾਗੂ TCS (Tax Collected at Source - ਕਮਾਈ ‘ਤੇ ਲਾਗੂ ਸਰੋਤ) ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। 2020 ਦੇ ਵਿੱਤ ਐਕਟ ਦੇ ਅਨੁਸਾਰ  ਆਰਬੀਆਈ ਦੇ liberalized remittance scheme ਸਕੀਮ ਤਹਿਤ ਵਿਦੇਸ਼ ਭੇਜੇ ਜਾਣ ਵਾਲੇ ਪੈਸੇ ਉਤੇ 5% TCS (Tax Collected at Source - ਕਮਾਈ ‘ਤੇ ਲਾਗੂ ਸਰੋਤ) 'ਤੇ ਭੁਗਤਾਨ ਕਰਨਾ ਪਏਗਾ।

  • Share this:
  • Facebook share img
  • Twitter share img
  • Linkedin share img


ਜੇ ਤੁਸੀਂ ਵਿਦੇਸ਼ ਵਿਚ ਪੈਸਾ ਭੇਜਦੇ ਹੋ ਤਾਂ ਇਸ ਖ਼ਬਰ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਕਿਉਂਕਿ ਹੁਣ ਤੁਹਾਡੇ ਲਈ ਕੁਝ ਨਿਯਮਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੋਏਗਾ। ਜਿਹੜੇ ਵਿਦੇਸ਼ਾਂ ਵਿੱਚ ਪੈਸੇ ਭੇਜਦੇ ਹਨ ਉਹਨਾਂ ਨੂੰ 1 ਅਕਤੂਬਰ ਤੋਂ ਲਾਗੂ TCS (Tax Collected at Source - ਕਮਾਈ ‘ਤੇ ਲਾਗੂ ਸਰੋਤ) ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। 2020 ਦੇ ਵਿੱਤ ਐਕਟ ਦੇ ਅਨੁਸਾਰ  ਆਰਬੀਆਈ ਦੇ liberalized remittance scheme ਸਕੀਮ ਤਹਿਤ ਵਿਦੇਸ਼ ਭੇਜੇ ਜਾਣ ਵਾਲੇ ਪੈਸੇ ਉਤੇ 5% TCS (Tax Collected at Source - ਕਮਾਈ ‘ਤੇ ਲਾਗੂ ਸਰੋਤ) 'ਤੇ ਭੁਗਤਾਨ ਕਰਨਾ ਪਏਗਾ।

ਸਾਰੇ ਪੈਸਿਆਂ ਉਤੇ ਇਹ ਟੈਕਸ ਲਾਗੂ ਨਹੀਂ ਹੋਵੇਗਾ
ਸਰਕਾਰ ਨੇ ਇਸ ਮਾਮਲੇ ਵਿਚ ਕੁਝ ਛੋਟ ਦਿੱਤੀ ਹੈ, ਜਿਸ ਤਹਿਤ ਇਹ ਟੈਕਸ ਵਿਦੇਸ਼ ਭੇਜਣ ਵਾਲੇ ਸਾਰੇ ਪੈਸਿਆਂ ‘ਤੇ ਲਾਗੂ ਨਹੀਂ ਹੋਵੇਗਾ। ਉਦਾਹਰਣ ਵਜੋਂ ਇਹ ਨਿਯਮ ਭੇਜੀ ਗਈ ਰਕਮ 7000,000 ਰੁਪਏ ਤੋਂ ਘੱਟ ਹੈ ਜਾਂ ਟੂਰ ਪੈਕੇਜ ਖਰੀਦਣ ਉਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਹ ਟੈਕਸ ਸਿਰਫ ਵਿਦੇਸ਼ਾਂ ਵਿੱਚ ਭੇਜੇ 700,000 ਰੁਪਏ ਤੋਂ ਵੱਧ ਦੀ ਰਕਮ ਤੇ ਲਾਗੂ ਹੋਵੇਗਾ, ਜਦੋਂ ਇਹ ਰਕਮ ਕਿਸੇ ਟੂਰ ਪੈਕੇਜ ਲਈ ਨਹੀਂ ਹੋਵੇਗੀ।

ਇਸ ਉਤੇ ਲੱਗੇਗਾ ਟੈਕਸ

ਬਹੁਤ ਸਾਰੇ ਭਾਰਤੀ ਲੋਕ ਵਿਦੇਸ਼ਾਂ ਵਿਚ ਪੜ੍ਹਨ ਲਈ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਲੈਂਦੇ ਹਨ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਨਿਯਮ ਬਣਾਇਆ ਗਿਆ ਹੈ ਕਿ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈ ਕੇ ਜੋ ਪੈਸੇ ਪੜ੍ਹਾਈ ਲਈ ਵਿਦੇਸ਼ਾਂ ਨੂੰ ਭੇਜਿਆ ਗਿਆ ਹੈ ਜੇਕਰ ਉਹ ਪੈਸਾ 700,000 ਰੁਪਏ ਤੋਂ ਵੱਧ ਹੈ ਤਾਂ 0.5 ਪ੍ਰਤੀਸ਼ਤ ਟੀਸੀਐਸ ਲਗਾਇਆ ਜਾਵੇਗਾ।

ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ

ਇਸ ਤੋਂ ਇਲਾਵਾ ਦੇਸ਼ ਵਿਚ ਸਾਰੇ ਟੈਕਸ ਅਦਾ ਕਰਨ ਵਾਲਿਆਂ 'ਤੇ ਟੀ.ਡੀ.ਐੱਸ. ਲਾਗੂ ਹੁੰਦਾ ਹੈ। ਅਜਿਹੀ ਸਥਿਤੀ ਵਿਚ ਇਕ ਨਿਯਮ ਬਣਾਇਆ ਗਿਆ ਹੈ ਕਿ ਟੈਕਸ ਅਦਾ ਕਰਨ ਵਾਲਿਆਂ 'ਤੇ ਟੀਡੀਐਸ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ ਤਾਂ ਟੀਸੀਐਸ ਨਾਲ ਸਬੰਧਤ ਵਿਵਸਥਾਵਾਂ ਉਨ੍ਹਾਂ 'ਤੇ ਲਾਗੂ ਨਹੀਂ ਹੋਣਗੀਆਂ। ਇਹ ਨਿਯਮ 17 ਮਾਰਚ ਨੂੰ ਵਿੱਤ ਐਕਟ ਵਿਚ ਘੋਸ਼ਿਤ ਕੀਤੇ ਗਏ ਹਨ, ਜੋ ਕਿ 1 ਅਕਤੂਬਰ ਤੋਂ ਲਾਗੂ ਹੋਵੇਗਾ।
Published by: Ashish Sharma
First published: September 9, 2020, 4:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading