• Home
 • »
 • News
 • »
 • lifestyle
 • »
 • FROM GENIUSES OF CARNATIC MUSIC TO INNOVATORS FOR PARKINSON S PATIENTS EPISODE 2 OF BYJUSYOUNGGENIUS2 IS A MUST WATCH

ਕਰਨਾਟਕ ਸੰਗੀਤ ਦੇ ਜੀਨੀਅਸ ਤੋਂ ਲੈ ਕੇ ਪਾਰਕਿੰਸਨ ਦੇ ਮਰੀਜ਼ਾਂ ਲਈ ਇਨੋਵੇਟਰ ਤੱਕ, #BYJUSYoungGenius2 ਦਾ ਐਪੀਸੋਡ 2 ਜ਼ਰੂਰ ਦੇਖਣਾ ਚਾਹੀਦਾ ਹੈ

BYJU'S Young Genius 2 ਦਾ ਦੂਜਾ ਐਪੀਸੋਡ ਭਾਰਤ ਦੇ ਦੋ ਬੇਮਿਸਾਲ ਹੁਨਰ ਵਾਲੇ ਬੱਚਿਆਂ ਦੇ ਜਨੂੰਨ ਅਤੇ ਸਮਰਪਣ ਨਾਲ ਸੰਬੰਧਿਤ ਹੈ

ਕਰਨਾਟਕ ਸੰਗੀਤ ਦੇ ਜੀਨੀਅਸ ਤੋਂ ਲੈ ਕੇ ਪਾਰਕਿੰਸਨ ਦੇ ਮਰੀਜ਼ਾਂ ਲਈ ਇਨੋਵੇਟਰ ਤੱਕ, #BYJUSYoungGenius2 ਦਾ ਐਪੀਸੋਡ 2 ਜ਼ਰੂਰ ਦੇਖਣਾ ਚਾਹੀਦਾ ਹੈ

 • Share this:
  ਪਿਛਲੇ ਹਫਤੇ, BYJUS Young Genius 2 ਨੇ ਦੋ ਵਾਰ ਦੀ ਵਿਸ਼ਵ ਕਿੱਕਬਾਕਸਿੰਗ ਚੈਂਪੀਅਨ 14 ਸਾਲ ਦੀ ਤਜਾਮੂਲ ਇਸਲਾਮ, ਓਲੰਪੀਆਡ ਅਤੇ ਪੁਰਸਕਾਰ ਜਿੱਤਣ ਵਾਲੀ ਐਪ ਦੇ ਡਿਵੈਲਪਰ 14 ਸਾਲ ਦੇ ਹਰਮਨਜੀਤ ਸਿੰਘ ਦੀਆਂ ਕਹਾਣੀਆਂ ਨਾਲ ਜ਼ਬਰਦਤ ਸ਼ੁਰੂਆਤ ਕੀਤੀ ਸੀ।

  ਇਸ ਹਫਤੇ, ਸਾਡੇ ਕੋਲ ਦੇਸ਼ ਦੇ ਦੋ ਵੱਖ-ਵੱਖ ਹਿੱਸਿਆਂ - ਬੈਂਗਲੁਰੂ ਅਤੇ ਪੁਣੇ ਤੋਂ ਉਨ੍ਹਾਂ ਲੋਕਾਂ ਬਾਰੇ ਅਵਿਸ਼ਵਾਸ਼ਯੋਗ ਕਹਾਣੀਆਂ ਹਨ, ਜੋ ਆਪਣੇ ਬੇਮਿਸਾਲ ਹੁਨਰ ਨਾਲ ਦੁਨੀਆ ਵਿੱਚ ਕਈ ਤਰੀਕਿਆਂ ਨਾਲ ਫਰਕ ਲਿਆ ਰਹੇ ਹਨ। ਆਖਰਕਾਰ, #BYJUSYoungGenius 2 ਦਾ ਉਦੇਸ਼ ਬੇਮਿਸਾਲ ਹੁਨਰ ਵਾਲੇ ਬੱਚਿਆਂ ਨੂੰ ਸਾਹਮਣੇ ਲਿਆਉਣਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਅਤੇ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਨਾ ਹੈ।

  ਰਾਹੁਲ ਵੇਲਾਲ ਅਤੇ ਸਿਰੀ ਗਿਰੀਸ਼ ਨੂੰ ਮਿਲੋਕਰਨਾਟਕ ਸੰਗੀਤ ਦੇ ਮਾਹਰ

  ਆਓ ਇਸ ਹਫਤੇ ਦੇ ਬੇਮਿਸਾਲ ਹੁਨਰ ਵਾਲੇ ਬੱਚਿਆਂ 'ਤੇ ਇੱਕ ਨਜ਼ਰ ਮਾਰੀਏ। ਇਸ ਹਫਤੇ ਦੀ ਸ਼ੁਰੂਆਤ ਰਾਹੁਲ ਵੇਲਾਲ ਨਾਲ ਹੋਈ ਹੈ, ਜੋ ਸਿਰਫ਼ 14 ਸਾਲ ਦਾ ਹੈ ਅਤੇ ਕਰਨਾਟਕ ਸੰਗੀਤ ਦਾ ਮਾਹਰ ਹੈ, ਉਸਨੇ ਸਾਢੇ ਛੇ ਸਾਲ ਦੀ ਉਮਰ ਵਿੱਚ ਸਟੇਜ 'ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਇੰਨਾ ਹੀ ਨਹੀਂ ਸਗੋਂ ਢਾਈ ਸਾਲ ਦੀ ਉਮਰ ਵਿੱਚ ਉਹ ਘਰ ਵਿਖੇ ਸੁਣੇ ਜਾਂਦੇ ਸਾਰੇ ਗੀਤਾਂ ਨੂੰ ਪੂਰੀ ਤਰ੍ਹਾਂ ਦੁਹਰਾ ਲੈਂਦਾ ਸੀ।

  ਵੇਲਾਲ ਨੇ ਹੁਣ ਤੱਕ ਛੇ ਭਾਸ਼ਾਵਾਂ - ਕੰਨੜ, ਤਮਿਲ, ਤੇਲਗੂ, ਹਿੰਦੀ, ਮਰਾਠੀ=ਅਤੇ ਗੁਜਰਾਤੀ ਵਿੱਚ ਪ੍ਰਦਰਸ਼ਨ ਕੀਤਾ ਹੈ। ਉਸ ਦੇ ਅਨੁਸਾਰ, ਰਚਨਾਤਮਕਤਾ ਕਾਰਨਾਟਿਕ ਸੰਗੀਤ ਦਾ ਦਿਲ ਅਤੇ ਸੁੰਦਰਤਾ ਹੈ ਜਿਸਦੀ ਉਸ ਯੰਗ ਜੀਨੀਅਸ ਨੇ ਜ਼ਿੰਦਗੀ ਦੇ ਇੱਕ ਫਲਸਫੇ ਵਜੋਂ ਪਾਲਣਾ ਕੀਤੀ ਹੈ।

  ਵੇਲਾਲ ਨੇ ਇੱਕ ਦਹਾਕੇ ਦੇ ਅਭਿਆਸ ਤੋਂ ਬਾਅਦ, ਬਹੁਤ ਸਾਰੇ ਇਨਾਮ ਜਿੱਤੇ ਹਨ ਅਤੇ ਇਸ ਖੇਤਰ ਵਿੱਚ ਨਾਮ ਕਮਾਇਆ ਹੈ। ਉਸ ਨੂੰ ਕਾਰਨਾਟਿਕ ਵੋਕਲ (2018-2020) ਲਈ ਸ਼ਨਮੁਖਾਨੰਦ ਐਮ ਐਸ ਸੁਬੂਲਕਸ਼ਮੀ ਫੈਲੋਸ਼ਿਪ 2018 ਪ੍ਰਾਪਤ ਹੋਈ। ਉਸਨੇ ਇੱਕ ਸੰਗੀਤਕ ਵੀਡੀਓ ਵਿੱਚ ਬਹੁਪੱਖੀ ਸੰਗੀਤਕਾਰ ਕੁਲਦੀਪ ਐਮ ਪਾਈ ਨਾਲ ਵੀ ਕੰਮ ਕੀਤਾ ਅਤੇ "ਦ ਲਾਇਨ ਕਿੰਗ" (ਤੇਲਗੂ ਐਡੀਸ਼ਨ) ਦੇ ਮੁੱਖ ਕਿਰਦਾਰ ਸਿੰਬਾ ਲਈ ਆਪਣੀ ਆਵਾਜ਼ ਦੇ ਨਾਲ ਡਿਜ਼ਨੀ ਦੀ ਐਨੀਮੇਟਿਡ ਫਿਲਮ ਲਈ ਵੀ ਗਾਇਆ।

  ਦੂਜੇ ਪਾਸੇ, ਵੇਲਾਲ ਆਪਣੀ ਰਫਤਾਰ ਹੌਲੀ ਕਰਨ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ। ਉਹ ਕਾਰਨਾਟਕ ਸੰਗੀਤ ਗਾਉਣਾ ਅਤੇ ਇਸ ਨੂੰ ਪੂਰੀ ਦੁਨੀਆ ਵਿੱਚ ਪੇਸ਼ ਕਰਨਾ ਚਾਹੁੰਦਾ ਹੈ। ਅਸੀਂ ਉਸਦੇ ਬੇਮਿਸਾਲ ਹੁਨਰ ਅਤੇ ਇਸ ਰਵਾਇਤੀ ਸੰਗੀਤ ਸ਼ੈਲੀ ਪ੍ਰਤੀ ਉਸਦੀ ਅਟੱਲ ਸ਼ਰਧਾ ਤੋਂ ਹੈਰਾਨ ਹੋ ਕੇ, ਉਸਨੂੰ ਸਲਾਮ ਕਰਦੇ ਹਾਂ, ਜਿਵੇਂ ਮਹਿਮਾਨ ਸ਼ੰਕਰ ਮਹਾਦੇਵਨ ਨੇ ਇਸ ਐਪੀਸੋਡ ਵਿੱਚ ਕੀਤਾ ਸੀ।

  ਜਦੋਂ ਬੈਂਗਲੁਰੂ ਦੀ ਰਹਿਣ ਵਾਲੀ 14 ਸਾਲਾ ਸਿਰੀ ਗਿਰੀਸ਼ ਨੇ ਆਪਣਾ ਨਵਾਂ ਰਾਗ 'ਨਮੋਵੀਣਾਪਾਨੀ' ਗਾਇਆ ਤਾਂ ਮਹਾਦੇਵਨ ਨੇ ਵੀ ਆਪਣਾ ਸਿਰ ਝੁਕਾ ਦਿੱਤਾ ਸੀ। ਉਸਨੇ ਨਵਾਂ ਕਾਰਨਾਟਕ ਰਾਗ ਬਣਾਉਣ ਵਾਲੀ ਸਭ ਤੋਂ ਛੋਟੀ ਕੁੜੀ ਹੋਣ ਦਾ ਇੱਕ ਨਵਾਂ ਰਿਕਾਰਡ ਬਣਾਇਆ।

  ਸਾਡੇ ਐਪੀਸੋਡ ਦਾ ਸਭ ਤੋਂ ਬਿਹਤਰੀਨ ਪਲ ਉਹ ਸੀ ਜਦੋਂ ਉਨ੍ਹਾਂ ਨੇ ਇਕੱਠਿਆਂ ਵੰਦੇ ਮਾਤਰਮ ਨੂੰ ਗਾਉਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਆਵਾਜ਼ ਅੱਗੇ ਸਭ ਕੁਝ ਫਿੱਕਾ ਪੈ ਗਿਆ, ਉਨ੍ਹਾਂ ਦੇ ਨਾਲ ਗਾਉਣ ਲਈ ਅਸੀਂ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ। ਇਸ ਵਿਸ਼ੇਸ਼ ਪਲ ਲਈ ਤੁਹਾਨੂੰ ਵੀ ਇਹ ਐਪੀਸੋਡ ਜ਼ਰੂਰ ਦੇਖਣਾ ਚਾਹੀਦਾ ਹੈ।

  ਪਾਰਕਿੰਸਨ ਲਈ ਜੂਈ ਕੇਸਕਰ ਦੀ ਨਵੀਨਤਾ, ਤੁਹਾਨੂੰ ਵੀ ਹੈਰਾਨ ਕਰ ਦੇਵੇਗੀ

  ਜਦੋਂ ਉਸ ਦੇ ਚਾਚੇ ਨੇ ਲੱਛਣ ਦਿਖਾਉਣੇ ਸ਼ੁਰੂ ਕੀਤੇ ਅਤੇ ਬਾਅਦ ਵਿੱਚ ਜਿਸ ਵੇਲੇ ਪਾਰਕਿੰਸਨ ਦੀ ਬਿਮਾਰੀ ਦਾ ਪਤਾ ਲੱਗਿਆ, ਤਾਂ ਨੌਜਵਾਨ ਜੂਈ ਕੇਸਕਰ ਉਸ ਲਈ ਕੁਝ ਕਰਨ ਦਾ ਪੱਕਾ ਮਨ ਬਣਾ ਲਿਆ। ਉਸ ਦੀ ਨਵੀਨਤਾ JTremor-3D ਡਿਵਾਈਸ ਦੇ ਰੂਪ ਵਿੱਚ ਸਾਹਮਣੇ ਆਈ, ਜੋ ਪਾਰਕਿੰਸਨ ਦੇ ਮਰੀਜ਼ਾਂ ਵਿੱਚ ਕੰਬਣ ਨੂੰ ਮਾਪਣ ਵਿੱਚ ਮਦਦ ਕਰਦੀ ਹੈ ਅਤੇ ਡਾਕਟਰਾਂ ਨੂੰ ਡੇਟਾ ਭੇਜਦੀ ਹੈ ਤਾਂ ਜੋ ਮਰੀਜ਼ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾ ਸਕੇ।  ਪੁਣੇ ਦੀ 15 ਸਾਲਾ ਲੜਕੀ ਨੇ ਆਪਣੇ ਡਿਵਾਈਸ ਲਈ ਕਈ ਪੁਰਸਕਾਰ ਜਿੱਤੇ ਹਨ, ਜਿਸ ਵਿੱਚ 2020 ਵਿੱਚ ਡਾਕਟਰ ਏਪੀਜੇ ਅਬਦੁਲ ਕਲਾਮ ਨੈਸ਼ਨਲ ਅਵਾਰਡ ਫਾਰ ਇਨੋਵੇਸ਼ਨ ਐਂਡ ਕ੍ਰਿਏਟੀਵਿਟੀ ਅਤੇ ਸ਼ੰਘਾਈ ਯੂਥ ਸਾਇੰਸ ਐਜੂਕੇਸ਼ਨ ਫੇਅਰ ਦਾ ਵਿਸ਼ੇਸ਼ ਪੁਰਸਕਾਰ – ਰੇਜੀਨੇਰੋਨ ਇੰਟਰਨੈਸ਼ਨਲ ਸਾਇੰਸ ਐਂਡ ਇੰਜੀਨੀਅਰਿੰਗ ਫੇਅਰ, ਯੂਐਸਏ 2021 ਵਿਖੇ ਸਾਇੰਸ ਸੀਡ ਅਵਾਰਡ ਸ਼ਾਮਲ ਹਨ। ਇੰਨਾ ਹੀ ਨਹੀਂ, ਪਾਰਕਿੰਸਨ ਦੀ ਐਸੋਸੀਏਸ਼ਨ ਨੇ ਉਸ ਨੂੰ ਇਸ ਬਿਮਾਰੀ ਬਾਰੇ ਮਰੀਜ਼ਾਂ ਅਤੇ ਡਾਕਟਰਾਂ ਨੂੰ ਦੱਸਣ ਲਈ ਵੀ ਸੱਦਾ ਦਿੱਤਾ ਹੈ।

  ਪੂਰੀ ਦੁਨੀਆ ਵਿੱਚ ਪਾਰਕਿੰਸਨ ਦੇ ਮਰੀਜ਼ਾਂ ਦੀ ਮਦਦ ਕਰਨ ਲਈ JTremor-3D ਡਿਵਾਈਸ ਦਾ ਵਪਾਰਕ ਸੰਸਕਰਣ ਲਾਂਚ ਕਰਨ ਤੋਂ ਪਹਿਲਾਂ, ਕੇਸਕਰ ਇਸ ਵੇਲੇ ਡਿਵਾਈਸ ਦੀ ਲਾਗਤ ਨੂੰ ਹੋਰ ਘਟਾਉਣ ਅਤੇ ਕਾਨੂੰਨੀ ਮੁੱਦਿਆਂ 'ਤੇ ਕੰਮ ਕਰਨ ਦੇ ਤਰੀਕਿਆਂ ਦੀ ਤਲਾਸ਼ ਕਰ ਰਹੀ ਹੈ।

  ਇਸ ਤਰ੍ਹਾਂ ਦੀ ਸਮੱਸਿਆ ਹੱਲ ਕਰਨ ਵਾਲੀ ਮਾਨਸਿਕਤਾ, ਅਤੇ ਨਾਲ ਹੀ ਆਪਣੀ ਯੋਗਤਾ ਅਤੇ ਹੁਨਰ ‘ਤੇ ਵਿਸ਼ਵਾਸ, ਉਹ ਚੀਜ਼ਾਂ ਹਨ ਜੋ ਇਹਨਾਂ ਵਰਗੇ ਨੌਜਵਾਨ ਜੀਨੀਅਸ ਨੂੰ ਬੇਮਿਸਾਲ ਬਣਾਉਂਦੀਆ ਹਨ ਅਤੇ ਇਨ੍ਹਾਂ ਕਾਰਨਾਂ ਕਰਕੇ ਹੀ ਲੋਕਾਂ ਵੀ ਵੱਡੀ ਗਿਣਤੀ ਉਨ੍ਹਾਂ ਦੀ ਤਾਰੀਫ ਕਰਦੀ ਹੈ। ਅਜੇ ਤੱਕ ਤਾਂ ਅਸੀਂ ਸਿਰਫ਼ ਐਪੀਸੋਡ 2 ਦੀ ਹੀ ਗੱਲ ਕੀਤੀ ਹੈ, ਪਰ ਇਸ ਵਿੱਚ ਪ੍ਰਦਰਸ਼ਿਤ ਪ੍ਰਾਪਤੀਆਂ ਅਤੇ ਹੁਨਰ ਦਾ ਪੱਧਰ ਸਾਡੇ ਲਈ ਅਵਿਸ਼ਵਾਸ਼ਯੋਗ ਹੈ।

  BYJU’S Young Genius ਸੀਜ਼ਨ 2 ਦਾ ਦੂਜਾ ਐਪੀਸੋਡ, Network18 ਪਲੇਟਫਾਰਮ 'ਤੇ ਪ੍ਰਸਾਰਿਤ ਹੁੰਦਿਆਂ ਹੀ ਜ਼ਰੂਰ ਦੇਖਣਾ।
  Published by:Ashish Sharma
  First published: