HOME » NEWS » Life

SBI, ATM ਤੋਂ ਕੈਸ਼ ਕਢਵਾਉਣ ਤੋਂ ਲੈ ਕੇ DL ਤੱਕ ਦੇ ਅੱਜ ਬਦਲ ਗਏ ਹਨ ਪੰਜ ਨਿਯਮ

News18 Punjabi | Trending Desk
Updated: July 1, 2021, 3:48 PM IST
share image
SBI, ATM ਤੋਂ ਕੈਸ਼ ਕਢਵਾਉਣ ਤੋਂ ਲੈ ਕੇ DL ਤੱਕ ਦੇ ਅੱਜ ਬਦਲ ਗਏ ਹਨ ਪੰਜ ਨਿਯਮ
SBI, ATM ਤੋਂ ਕੈਸ਼ ਕਢਵਾਉਣ ਤੋਂ ਲੈ ਕੇ DL ਤੱਕ ਦੇ ਅੱਜ ਬਦਲ ਗਏ ਹਨ ਪੰਜ ਨਿਯਮ

  • Share this:
  • Facebook share img
  • Twitter share img
  • Linkedin share img
01 ਜੁਲਾਈ ਤੋਂ ਨਵਾਂ ਮਹੀਨਾ ਸ਼ੁਰੂ ਹੋ ਗਿਆ ਹੈ । ਇਸਦੇ ਨਾਲ਼ ਹੀ ਬੈਕਿੰਗ,ਟੀਡੀਐੱਸ, ਲਾਈਸੈਂਸ ਤੋਂ ਲੈ ਕੇ ਕੈਸ਼ ਕਢਵਾਉਣ ਤੱਕ ਦੇ ਨਿਯਮਾਂ ਵਿੱਚ ਪੰਜ ਵੱਡੇ ਬਦਲਾਅ ਹੋਏ ਹਨ , ਜਿਹਨਾਂ ਦਾ ਸਿੱਧਾ ਅਸਰ ਤੁਹਾਡੇ ਜੀਵਨ ਤੇ ਪੈਣ ਵਾਲਾ ਹੈ ।ਅਸੀਂ ਤੁਹਾਨੂੰ ਇਹਨਾਂ ਪੰਜ ਨਿਯਮਾਂ ਬਾਰੇ ਦੱਸਾਗੇ ਜੋ ਤੁਹਾਡੀ ਰੋਜ਼ਮਰਾ ਦੀ ਜਿੰਦਗੀ ਨੂੰ ਪ੍ਰਭਾਵਿਤ ਕਰਨਗੇ ।

  1. SBI ਤੋਂ ਬੈਕਿੰਗ ਹੋਵੇਗੀ ਮਹਿੰਗੀ

ਭਾਰਤੀ ਸਟੇਟ ਬੈਂਕ ਦੇ ਗ੍ਰਾਹਕਾਂ ਨੂੰ 01 ਜੁਲਾਈ ਯਾਨਿ ਅੱਜ ਤੋਂ ਨਕਦ ਨਿਕਾਸੀ ਤੇ ਚੈੱਕ ਇਸਤੇਮਾਲ ਕਰਨ ਲਈ ਜਿਆਦਾ ਪੈਸੇ ਦੇਣੇ ਹੋਣਗੇ । SBI ਦੇ ਗ੍ਰਾਹਕਾਂ ਨੂੰ ਚਾਰ ਵਾਰ ਤੋਂ ਵੱਧ ਪੈਸੇ ਕਢਵਾਉਣ ਤੇ ਵਾਧੂ ਚਾਰਜ਼ ਦੇਣਾ ਪਵੇਗਾ ਜਿਸ ਵਿੱਚ ਬੈਂਕ ਦੇ ATM ਵੀ ਸ਼ਾਮਿਲ ਹਨ ।4 ਵਾਰ ਪੈਸਾ ਕੱਢਣ ਤੋਂ ਬਾਅਦ ਹਰ ਵਾਰ ਪੈਸੇ ਕਢਵਾਉਣ ਤੇ 15 ਰੁਪਏ ਜੀਐਸਟੀ ਜੋੜ ਕੇ ਸ਼ੁਲਕ ਦੇਣਾ ਹੋਵੇਗਾ । ਸਾਰੇ ਨਵੇਂ ਸਰਵਿਸ ਚਾਰਜ ਬੇਸਿੱਕ ਸੇਵਿੰਗਜ ਬੈਂਕ ਡਿਪਾਜਿਟ ਖਾਤਾ ਧਾਰਕਾਂ ਤੇ ਲਾਗੂ ਹੋਵੇਗਾ ।ਇਹਨਾਂ ਖਾਤਾ ਧਾਰਕਾਂ ਨੂੰ 10 ਚੈੱਕ ਲੈਣ ਤੇ 40 ਰੁਪਏ +ਜੀਐਸਟੀ ਚਾਰਜ਼ ਦੇਣਾ ਹੋਵੇਗਾ ।

  1. ਐਕਸਿਸ ਬੈਂਕ ਦੇ ਨਵੇਂ ਐਸਐਮਐਸ ਅਲਰਟ ਸ਼ੁਲਕ


ਟੈਲੀਕਾੱਮ ਰੈਗੂਲੈਟਰੀ ਅਥਾਰਿਟੀ ਦੁਆਰਾ ਸ਼ੁਰੂ ਕੀਤੀ ਗਈ ਨਵੀਂ ਵਿਵਸਥਾ ਦੇ ਬਾਅਦ ਐਕਸਿਸ ਬੈਂਕ 01 ਜੁਲਾਈ 2021 ਤੋਂ ਹਰੇਕ ਐਸਐਮਐਸ ਲਈ ਗ੍ਰਾਹਕਾਂ ਤੋਂ 25 ਪੈਸੇ ਪ੍ਰਤੀ SMS ਜਾਂ ਮਹੀਨੇ ਵਿੱਚ ਅਧਿਕਤਰ 25 ਰੁਪਏ ਵਸੂਲ ਕਰੇਗਾ । ਇਸ SMS ਵਿੱਚ ਲੈਣਦੇਣ ਦੇ ਪ੍ਰਮਾਣੀਕਰਨ ਲਈ ਭੇਜੇ ਗਏ ਓਟੀਪੀ ਸ਼ਾਮਿਲ ਨਹੀਂ ਹੋਣਗੇ ।

  1. ਜਿਆਦਾ ਕਟੇਗਾ TDS ਤੇ TCS


ਆਇਕਰ ਵਿਭਾਗ ਟੈਕਸ ਨਹੀਂ ਭਰਨ ਵਾਲਿਆਂ ਤੋਂ 01 ਜੁਲਾਈ, ਅੱਜ ਤੋਂ ਜਿਆਦਾ TDS ਤੇ TCS ਵਸੂਲ ਕਰੇਗਾ ।ਆਇਕਰ ਵਿਭਾਗ ਨੇ ਤਹਿ ਕੀਤਾ ਹੈ ਕਿ ਜਿਹਨਾਂ ਨੇ ਪਿਛਲੇ ਦੋ ਸਾਲਾਂ ਤੋਂ ਜਿਹਨਾਂ ਨੇ ਟੈਕਸ ਨਹੀਂ ਦਿੱਤਾ , ਉਹਨਾਂ ਨਾਲ਼ ਹੁਣ ਸ਼ਖ਼ਤੀ ਨਾਲ਼ ਨਿਪਟਿਆ ਜਾਵੇਗਾ । ਇਹ ਨਿਯਮ ਉਹਨਾਂ ਟੈਕਸਪੇਅਸ ਤੇ ਲਾਗੂ ਹੋਵੇਗਾ ਜਿਹਨਾਂ ਦਾ ਸਲਾਨਾ TDS 50,000 ਰੁਪਏ ਜਾਂ ਇਸ ਤੋਂ ਜਿਆਦਾ ਹੁੰਦਾ ਹੈ । ਇਨਕਨ ਟੈਕਸ ਰਿਟਰਨ ਨਾ ਭਰਨ ਵਾਲਿਆਂ ਤੇ ਲਾਗੂ ਦਰ ਤੋਂ ਜਿਆਦਾ ਟੈਕਸ ਦਰ ਡਿਡਕਸ਼ਨ ਦਾ ਪ੍ਰਵਾਧਾਨ ਹੈ । ਨਿਊਨਤਮ 5 ਪ੍ਰਤੀਸ਼ਤ ਜਾਂ ਸੰਬੰਧਿਤ ਸ਼ੈਕਸ਼ਨ ਵਿੱਚ ਦਿੱਤੇ ਗਏ ਰੇਟਸ ਦਾ ਦੌਗੁਣਾ ਵਿੱਚੋ ਜੋ ਵੀ ਜਿਆਦਾ ਹੋਵੇਗਾ ਉਹ ਰੇਟ ਹੋਵੇਗਾ ।

  1. ਆਰਟੀਓ ਜਾਣ ਦੀ ਜਰੂਰਤ ਨਹੀਂ ਹੋਵੇਗੀ


ਲਰਨਿੰਗ ਲਾਇਸੈਂਸ ਬਣਾਉਣ ਲਈ ਹੁਣ ਤੁਹਾਨੂੰ ਆਰਟੀਓ ਜਾਣ ਦੀ ਜਰੂਰਤ ਨਹੀਂ ਹੋਵੇਗੀ ।ਆੱਨਲਾਈਨ ਆਵੇਦਨ ਕਰਨ ਦੇ ਨਾਲ਼ ਹੀ ਹੁਣ ਘਰ ਤੋਂ ਹੀ ਟੈਸਟ ਦਿੱਤਾ ਜਾ ਸਕਦਾ ਹੈ ।ਟੈਸਟ ਪਾਸ ਹੋਣ ਤੇ ਲਰਨਿੰਗ ਲਾਇਸੈਂਸ ਤੁਹਾਡੇ ਘਰ ਪਹੁੰਚ ਜਾਵੇਗਾ । ਹਾਲਾਂਕਿ ਸਥਾਈ ਲਾਇਸੈਸ ਲਈ ਟਰੈਕ ਤੇ ਵਾਹਨ ਚਲਾ ਕੇ ਦਿਖਾਉਣਾ ਹੋਵੇਗਾ । ਨਵੀਂ ਵਿਵਸਥਾਵਾਂ ਜੁਲਾਈ ਤੋਂ ਕਈ ਰਾਜਾਂ ਵਿੱਚ ਲਾਗੂ ਹੋਣਗੀਆਂ ।

5 ਨਵੇਂ IFSC ਕੋਡਸ ਦਾ ਕਰਨਾ ਹੋਵੇਗਾ ਇਸਤੇਮਾਲ

ਸਿੰਡੀਕੇਟ ਬੈਂਕ ਦਾ ਕੇਨਰਾ ਬੈਂਕ ਵਿੱਚ ਵਿਲਯ ਹੋ ਚੁੱਕਿਆ ਹੈ , ਇਸ ਲਈ 01 ਜੁਲਾਈ ਤੋਂ ਬੈਂਕ ਦੇ IFSC ਕੋਡਸ ਬਦਲ ਦਿੱਤੇ ਜਾਣਗੇ । ਇਸਦੇ ਨਾਲ਼ ਹੀ IDBI 01 ਜੁਲਾਈ ਤੋਂ ਚੈੱਕ ਲੀਫ ਚਾਰਜ, ਸੇਵਿੰਗ ਅਕਾਂਊਟ ਚਾਰਜ ਤੇ ਲਾੱਕਰ ਚਾਰਜ ਵਿੱਚ ਵੀ ਬਦਲਾਅ ਹੋ ਗਿਆ ਹੈ ।
Published by: Ramanpreet Kaur
First published: July 1, 2021, 3:48 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News