Home /News /lifestyle /

Frozen Shoulder : ਕਈ ਕਾਰਨਾਂ ਕਰਕੇ ਹੋ ਸਕਦਾ ਹੈ ਮੋਢੇ 'ਚ ਅਕੜਾਅ, ਜਾਣੋ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ

Frozen Shoulder : ਕਈ ਕਾਰਨਾਂ ਕਰਕੇ ਹੋ ਸਕਦਾ ਹੈ ਮੋਢੇ 'ਚ ਅਕੜਾਅ, ਜਾਣੋ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ

Frozen Shoulder ਦੀ ਸਮੱਸਿਆ ਤੋਂ ਕਿਵੇਂ ਪਾਈਏ ਛੁਟਕਾਰਾ?

Frozen Shoulder ਦੀ ਸਮੱਸਿਆ ਤੋਂ ਕਿਵੇਂ ਪਾਈਏ ਛੁਟਕਾਰਾ?

ਮੋਢੇ ਵਿਚ ਅਕੜਾਅ ਦੇ ਇਹ ਕਾਰਨ ਹੋ ਸਕਦੇ ਹਨ : ਮੋਢੇ ਵਿਚ ਅਕੜਾਅ ਦੀ ਸਮੱਸਿਆ ਸਭ ਤੋਂ ਵੱਧ ਔਰਤਾਂ ਨੂੰ ਹੁੰਦੀ ਹੈ। ਮੋਢੇ ਵਿਚ ਅਕੜਾਅ ਦੀ ਸਮੱਸਿਆ ਲਈ ਕਈ ਚੀਜ਼ਾਂ ਜ਼ਿੰਮੇਵਾਰ ਹੁੰਦੀਆਂ ਹਨ। ਕਈ ਵਾਰ ਮਰੀਜ਼ ਦੀ ਕੋਈ ਮੈਡੀਕਲ ਹਿਸਟਰੀ, ਕੋਈ ਐਕਸੀਡੈਂਟ , ਆਪਰੇਸ਼ਨ ਸਰਜਰੀ ਜਾਂ ਮਾਂਸਪੇਸ਼ੀਆਂ ਵਿੱਚ ਖਿੱਚ ਆਦਿ ਦੇ ਇਲਾਜ ਦੌਰਾਨ ਇਹ ਸਮੱਸਿਆ ਆ ਸਕਦੀ ਹੈ।

ਹੋਰ ਪੜ੍ਹੋ ...
 • Share this:

  ਜਦੋਂ ਤੁਸੀਂ ਲੰਬੇ ਸਮੇਂ ਤੱਕ ਕੰਮ ਕਰਦੇ ਹੋ ਤਾਂ ਤੁਹਾਡੇ ਮੋਢੇ ਵਿੱਚ ਤੁਹਾਨੂੰ ਅਕੜਾਅ ਮਹਿਸੂਸ ਹੋ ਸਕਦਾ ਹੈ। ਮੋਢੇ ਵਿਚ ਅਕੜਾਅ ਦੀ ਸਮੱਸਿਆ ਦੌਰਾਨ ਮੋਢੇ ਤੋਂ ਗਰਦਨ ਦੇ ਹੇਠਲੇ ਹਿੱਸੇ ਤੱਕ ਦਰਦ ਰਹਿੰਦਾ ਹੈ। ਇਸ ਕਾਰਨ ਮੋਢੇ ਦੀ ਹੱਡੀ ਨੂੰ ਹਿਲਾਉਣ ਵਿੱਚ ਵੀ ਦਿੱਕਤ ਆਉਂਦੀ ਹੈ। ਦਰਦ ਹੌਲੀ-ਹੌਲੀ ਵਧਦਾ ਰਹਿੰਦਾ ਹੈ। ਇਸ ਕਾਰਨ ਕੰਮ ਕਰਨ, ਕੋਈ ਚੀਜ਼ ਚੁੱਕਣ ਜਾਂ ਗੱਡੀ ਚਲਾਉਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਕਈ ਵਾਰ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਮੋਢੇ ਵਿਚ ਅਕੜਾਅ ਹੈ ਤੇ ਉਹ ਇਸ ਨੂੰ ਆਮ ਪਿੱਠ ਦਰਦ ਵਾਂਗ ਸਮਝ ਲੈਂਦੇ ਹਨ। ਪਰ ਅੱਜ ਅਸੀਂ ਚੁਹਾਨੂੰ ਮੋਢੇ ਵਿਚ ਅਕੜਾਅ ਦੇ ਕਾਰਨਾਂ ਤੇ ਇਸ ਤੋਂ ਰਾਹਤ ਪਾਉਣ ਦੇ ਤਰੀਕਿਆਂ ਬਾਰੇ ਦੱਸਾਂਗੇ।

  ਮੋਢੇ ਵਿਚ ਅਕੜਾਅ ਦੇ ਇਹ ਕਾਰਨ ਹੋ ਸਕਦੇ ਹਨ : ਮੋਢੇ ਵਿਚ ਅਕੜਾਅ ਦੀ ਸਮੱਸਿਆ ਸਭ ਤੋਂ ਵੱਧ ਔਰਤਾਂ ਨੂੰ ਹੁੰਦੀ ਹੈ। ਮੋਢੇ ਵਿਚ ਅਕੜਾਅ ਦੀ ਸਮੱਸਿਆ ਲਈ ਕਈ ਚੀਜ਼ਾਂ ਜ਼ਿੰਮੇਵਾਰ ਹੁੰਦੀਆਂ ਹਨ। ਕਈ ਵਾਰ ਮਰੀਜ਼ ਦੀ ਕੋਈ ਮੈਡੀਕਲ ਹਿਸਟਰੀ, ਕੋਈ ਐਕਸੀਡੈਂਟ , ਆਪਰੇਸ਼ਨ ਸਰਜਰੀ ਜਾਂ ਮਾਂਸਪੇਸ਼ੀਆਂ ਵਿੱਚ ਖਿੱਚ ਆਦਿ ਦੇ ਇਲਾਜ ਦੌਰਾਨ ਇਹ ਸਮੱਸਿਆ ਆ ਸਕਦੀ ਹੈ। ਜੇਕਰ ਹਾਈ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਸਮੱਸਿਆ ਹੈ ਤਾਂ ਫਰੋਜ਼ਨ ਸ਼ੋਲਡਰ ਜਾਂ ਮੋਢੇ ਵਿਚ ਅਕੜਾਅ ਦੀ ਸਮੱਸਿਆ ਹੋ ਸਕਦੀ ਹੈ। ਦਿਲ ਦੇ ਰੋਗ, ਥਾਇਰਾਇਡ ਅਤੇ ਪਾਰਕਿੰਸਨਸ 'ਚ ਮੋਢੇ ਵਿਚ ਅਕੜਾਅ ਦੀ ਸਮੱਸਿਆ ਹੋ ਸਕਦੀ ਹੈ।

  ਮੋਢੇ ਵਿਚ ਅਕੜਾਅ ਤੋਂ ਕਿਵੇਂ ਪਾਈਏ ਰਾਹਤ

  ਮੋਢੇ ਵਿਚ ਅਕੜਾਅ ਤੋਂ ਰਾਹਤ ਪਾਉਣ ਲਈ ਤੁਸੀਂ ਸਰੀਰ ਦੀ ਸਟ੍ਰੈਚਿੰਗ ਕਰ ਸਕਦੇ ਹੋ। ਇਸ ਤੋਂ ਇਲਾਵਾ ਮੋਢਿਆਂ ਦੀ ਨਿਯਮਤ ਤੌਰ 'ਤੇ ਗਰਮ ਤੇਲ ਨਾਲ ਮਾਲਸ਼ ਕਰੋ। ਦਰਦ ਵਾਲੀ ਥਾਂ ਉੱਤੇ ਸੇਕ ਕਰੋ ਤੇ ਸਰੀਰ ਨੂੰ ਵੱਧ ਤੋਂ ਵੱਧ ਆਰਾਮ ਦਿਓ, ਭਾਰੀ ਵਸਤੂਆਂ ਨੂੰ ਨਾ ਚੁੱਕੋ। ਮੋਢੇ ਵਿਚ ਅਕੜਾਅ ਤੋਂ ਰਾਹਤ ਪਾਉਣ ਲਈ ਇਹ ਉਪਾਅ ਅਜ਼ਮਾਏ ਜਾ ਸਕਦੇ ਹਨ ਪਰ ਸਮੱਸਿਆ ਗੰਭੀਰ ਹੋਣ 'ਤੇ ਤੁਰੰਤ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।

  Published by:Shiv Kumar
  First published:

  Tags: Ayurveda health tips, Better Life, Health, Health benefits