Carrot Barfi Recipe: ਸਰਦੀਆਂ ਦੇ ਮੌਸਮ ਵਿੱਚ ਗਾਜਰਾਂ ਪ੍ਰਮੁੱਖ ਰੂਪ ਵਿੱਚ ਖਾਧੀਆਂ ਜਾਂਦੀਆਂ ਹਨ। ਗਾਜਰਾਂ ਨੂੰ ਅਸੀਂ ਕਈ ਤਰੀਕਿਆਂ ਨਾਲ ਖਾ ਸਕਦੇ ਹਾਂ। ਇਹ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਬਹੁਤ ਸਾਰੇ ਲੋਕ ਗਾਜਰ ਬਰਫ਼ੀ ਖਾਣਾ ਪਸੰਦ ਕਰਦੇ ਹਨ। ਤੁਸੀਂ ਵੀ ਬਾਜ਼ਾਰ ਦੀ ਜਾਂ ਘਰ ਵਿੱਚ ਬਣੀ ਗਾਜਰ ਬਰਫ਼ੀ ਜ਼ਰੂਰ ਖਾਧੀ ਹੋਵੇਗੀ। ਸਰਦੀਆਂ ਦੇ ਮੌਸਮ ਵਿੱਚ ਚਾਹ ਦੇ ਨਾਲ ਗਾਜਰ ਬਰਫ਼ੀ ਬਹੁਤ ਹੀ ਸਵਾਦ ਲੱਗਦੀ ਹੈ। ਤੁਸੀਂ ਘਰ ਵਿੱਚ ਇਸਨੂੰ ਬਹੁਤ ਹੀ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਇਸਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗਾਜਰ ਬਰਫ਼ੀ ਬਣਾਉਣ ਦੀ ਆਸਾਨ ਰੈਸਿਪੀ ਕੀ ਹੈ।
ਗਾਜਰ ਬਰਫ਼ੀ ਬਣਾਉਣ ਲਈ ਲੋੜੀਂਦੀ ਸਮੱਗਰੀ
ਗਾਜਰ ਦੀ ਬਰਫ਼ੀ ਬਣਾਉਣ ਲਈ ਲੋੜੀਂਦੀਆਂ ਚੀਜ਼ਾਂ ਆਮ ਤੌਰ 'ਤੇ ਤੁਹਾਡੇ ਘਰ ਵਿੱਚ ਮੌਜੂਦ ਹੋਣਗੀਆਂ। ਇਸਨੂੰ ਬਣਾਉਣ ਦੇ ਲਈ ਤੁਹਾਨੂੰ ਅੱਧਾ ਕਿੱਲੋਂ ਗਾਜਰਾਂ, 1 ਕੱਪ ਖੋਇਆ, 1 ਕੱਪ ਫੁੱਲ ਕਰੀਮ ਦੁੱਧ, ਅੱਧਾ ਕੱਪ ਕਾਜੂ ਪਾਊਡਰ, 2 ਚਮਚ ਦੇਸੀ ਘਿਓ, ਇਲਾਚੀ, ਸੁੱਕੇ ਮੇਵੇ (ਪਿਸਤਾ, ਕਾਜੂ, ਬਦਾਮ) ਆਦਿ ਦੀ ਲੋੜ ਪਵੇਗੀ।
ਗਾਜਰ ਬਰਫ਼ੀ ਰੈਸਿਪੀ
- ਗਾਜਰ ਬਰਫ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ। ਇਸ ਤੋਂ ਬਾਅਦ ਗਾਜਰਾਂ ਨੂੰ ਬਾਰੀਕ ਕੱਦੂਕਸ਼ ਕਰ ਲਓ।
- ਕੋਈ ਡੂੰਘੇ ਤਲੇ ਵਾਲਾ ਭਾਂਡੇ ਲਓ। ਇਸ ਵਿੱਚ ਦੁੱਧ ਪਾ ਕੇ ਇਸਨੂੰ ਮੱਧਮ ਅੱਗ ਉੱਤ ਗਰਮ ਕਰੋ।
- ਦੁੱਧ ਨੂੰ ਉਬਾਲਾ ਆਉਣ ਤੋਂ ਬਾਅਦ ਕੱਦੂਕਸ਼ ਕੀਤੀਆਂ ਗਾਜਰਾਂ ਨੂੰ ਦੁੱਧ ਦੇ ਵਿੱਚ ਪਾਓ ਤੇ ਇਸਨੂੰ ਚੰਗੀ ਤਰ੍ਹਾਂ ਪਕਾਓ। ਧਿਆਨ ਰੱਖੋ ਕਿ ਕੜਛੀ ਦੀ ਮਦਦ ਨਾਲ ਚੰਗੀ ਤਰ੍ਹਾਂ ਹਿਲਾਉਂਦੇ ਰਹੋ।
- ਜਦੋਂ ਗਾਜਰਾਂ ਵਿੱਚ ਦੁੱਧ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਵਿੱਚ 2 ਚਮਚ ਦੇਸੀ ਘਿਓ ਮਿਕਸ ਕਰ ਦਿਓ। ਇਸ ਤੋਂ ਬਾਅਦ ਇਸਨੂੰ 3 ਤੋਂ 4 ਮਿੰਟ ਲਈ ਚੰਗੀ ਤਰ੍ਹਾਂ ਪਕਾਓ ਤੇ ਕੜਛੀ ਦੀ ਮਦਦ ਨਾਲ ਹਿਲਾਉਂਦੇ ਰਹੋ।
- ਜਦੋਂ ਗਾਜਰਾਂ ਦੇਸੀ ਘਿਓ ਵਿੱਚ ਚੰਗੀ ਤਰ੍ਹਾਂ ਭੁੱਜ ਜਾਣ ਤਾਂ ਇਸ ਵਿੱਚ ਚੀਨੀ ਮਿਕਸ ਕਰੋ। ਚੀਨੀ ਦਾ ਪਾਣੀ ਖਤਮ ਹੋਣ ਤੱਕ ਇਸਨੂੰ ਪਕਾਉਂਦੇ ਰਹੋ।
- ਇਸ ਤੋਂ ਬਾਅਦ ਇਸ ਵਿੱਚ ਮੈਸ਼ ਕੀਤਾ ਹੋਇਆ ਮਾਵਾ ਪਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸਨੂੰ ਕੁਝ ਦੇਰ ਤੱਕ ਹੋਰ ਪਕਾਓ।
- ਹੁਣ ਇਸ ਵਿੱਚ ਸੁੱਕੇ ਮੇਵੇ ਮਿਲਾਓ। ਇਸ ਮਿਸ਼ਰਨ ਨੂੰ ਟ੍ਰੇ ਜਾਂ ਥਾਲ ਵਿੱਚ ਪਾਓ ਤੇ ਚਾਰੇ ਪਾਸੇ ਫੈਲਾਅ ਕੇ ਚੰਗੀ ਤਰ੍ਹਾਂ ਸੈੱਟ ਕਰ ਲਓ। ਥਾਲ ਜਾਂ ਟ੍ਰੇ ਨੂੰ ਪਹਿਲਾਂ ਘਿਓ ਨਾਲ ਗਰੀਸ ਕਰ ਲਓ ਜਾਂ ਫਿਰ ਬਟਰ ਪੇਪਰ ਦੀ ਵਰਤੋਂ ਕਰੋ।
- ਬਰਫ਼ੀ ਨੂੰ ਸੁੱਕੇ ਮੇਵਿਆਂ ਦੇ ਕੁਝ ਟੁਕੜਿਆਂ ਨਾਲ ਗਾਰਨਿਸ਼ ਕਰੋ। ਸੈੱਟ ਹੋਣ ਤੋਂ ਬਾਅਦ ਇਸਨੂੰ ਮਨਚਾਹੇ ਆਕਾਰ ਵਿੱਚ ਕੱਟ ਲਓ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।