Home /News /lifestyle /

Samsung Galaxy Unpacked Event ਵਿੱਚ ਅੱਜ ਲਾਂਚ ਕੀਤੇ ਜਾਣਗੇ Galaxy Z Fold 4 ਅਤੇ Z Flip 4, ਕੀਮਤ ਲੀਕ

Samsung Galaxy Unpacked Event ਵਿੱਚ ਅੱਜ ਲਾਂਚ ਕੀਤੇ ਜਾਣਗੇ Galaxy Z Fold 4 ਅਤੇ Z Flip 4, ਕੀਮਤ ਲੀਕ

Samsung Galaxy Unpacked Event ਵਿੱਚ ਅੱਜ ਲਾਂਚ ਕੀਤੇ ਜਾਣਗੇ Galaxy Z Fold 4 ਅਤੇ Z Flip 4, ਕੀਮਤ ਲੀਕ

Samsung Galaxy Unpacked Event ਵਿੱਚ ਅੱਜ ਲਾਂਚ ਕੀਤੇ ਜਾਣਗੇ Galaxy Z Fold 4 ਅਤੇ Z Flip 4, ਕੀਮਤ ਲੀਕ

ਸੈਮਸੰਗ (Samsung) ਦਾ ਸਭ ਤੋਂ ਵੱਡਾ ਈਵੈਂਟ ਅੱਜ ਹੋਣ ਜਾ ਰਿਹਾ ਹੈ, Galaxy Unpacked ਇਵੈਂਟ ਸ਼ਾਮ 6:30 ਵਜੇ ਸ਼ੁਰੂ ਹੋਵੇਗਾ ਅਤੇ ਗਾਹਕ ਕੰਪਨੀ ਦੇ ਯੂਟਿਊਬ ਚੈਨਲ, ਸੈਮਸੰਗ ਨਿਊਜ਼ਰੂਮ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਇਸਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹਨ। ਇਸ ਈਵੈਂਟ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਅਤੇ ਪਤਾ ਲੱਗਾ ਹੈ ਕਿ ਅੱਜ ਕੰਪਨੀ ਇਸ ਈਵੈਂਟ 'ਚ Samsung Galaxy Z Fold 4 ਅਤੇ Galaxy Z Flip 4 ਨੂੰ ਲਾਂਚ ਕਰੇਗੀ।

ਹੋਰ ਪੜ੍ਹੋ ...
  • Share this:
ਸੈਮਸੰਗ (Samsung) ਦਾ ਸਭ ਤੋਂ ਵੱਡਾ ਈਵੈਂਟ ਅੱਜ ਹੋਣ ਜਾ ਰਿਹਾ ਹੈ, Galaxy Unpacked ਇਵੈਂਟ ਸ਼ਾਮ 6:30 ਵਜੇ ਸ਼ੁਰੂ ਹੋਵੇਗਾ ਅਤੇ ਗਾਹਕ ਕੰਪਨੀ ਦੇ ਯੂਟਿਊਬ ਚੈਨਲ, ਸੈਮਸੰਗ ਨਿਊਜ਼ਰੂਮ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਇਸਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹਨ। ਇਸ ਈਵੈਂਟ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਅਤੇ ਪਤਾ ਲੱਗਾ ਹੈ ਕਿ ਅੱਜ ਕੰਪਨੀ ਇਸ ਈਵੈਂਟ 'ਚ Samsung Galaxy Z Fold 4 ਅਤੇ Galaxy Z Flip 4 ਨੂੰ ਲਾਂਚ ਕਰੇਗੀ। ਇਸ ਤੋਂ ਇਲਾਵਾ ਕਈ ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋ ਫੋਲਡੇਬਲ ਫੋਨਾਂ ਦੇ ਨਾਲ ਕੰਪਨੀ Galaxy Buds 2 Pro ਅਤੇ Galaxy Watch 5 ਸੀਰੀਜ਼ ਨੂੰ ਵੀ ਪੇਸ਼ ਕਰ ਸਕਦੀ ਹੈ।

ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਸੈਮਸੰਗ ਗਲੈਕਸੀ Z ਫੋਲਡ 4 ਦੀ ਯੂਰਪ ਵਿੱਚ 256GB ਸਟੋਰੇਜ ਵੇਰੀਐਂਟ ਦੀ ਕੀਮਤ 1,799 EUR (ਲਗਭਗ 1,46,400 ਰੁਪਏ) ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੇ 512GB ਸਟੋਰੇਜ ਵੇਰੀਐਂਟ ਦੀ ਕੀਮਤ EUR 1,919 (ਲਗਭਗ 1,56,200 ਰੁਪਏ) ਹੋ ਸਕਦੀ ਹੈ।

ਦੂਜੇ ਪਾਸੇ, Galaxy Z Flip 4 ਦੀ ਕੀਮਤ 128GB ਸਟੋਰੇਜ ਵੇਰੀਐਂਟ ਲਈ EUR 1,109 (ਲਗਭਗ 90,300 ਰੁਪਏ) ਅਤੇ 256GB ਸਟੋਰੇਜ ਵੇਰੀਐਂਟ ਲਈ EUR 1,169 (ਲਗਭਗ 95,100 ਰੁਪਏ) ਹੋ ਸਕਦੀ ਹੈ।

Galaxy Z Flip 4 'ਚ ਹੋ ਸਕਦੇ ਹਨ ਇਹ ਫੀਚਰਸ
ਸਭ ਤੋਂ ਪਹਿਲਾਂ ਗੱਲ ਕਰੀਏ Samsung Galaxy Z Flip 4 ਦੀ ਤਾਂ ਗਾਹਕਾਂ ਨੂੰ ਇਸ ਫੋਨ 'ਚ 6.7-ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ ਅਤੇ ਫੋਨ ਨੂੰ ਖੋਲ੍ਹਣ 'ਤੇ ਇਸ 'ਚ 2.1 ਦੀ ਸੈਕੰਡਰੀ ਡਿਸਪਲੇਅ ਵੀ ਮਿਲਦੀ ਹੈ। ਸੈਲਫੀ ਲਈ ਫੋਨ 'ਚ 10 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਪਾਵਰ ਲਈ, ਫੋਨ ਨੂੰ 3,700mAh ਦੀ ਬੈਟਰੀ ਮਿਲੇਗੀ, ਜੋ 25W ਫਾਸਟ ਚਾਰਜਿੰਗ ਦੇ ਨਾਲ ਆਵੇਗੀ।

Galaxy Z Fold 4 ਦੇ ਫੀਚਰਸ ਵੀ ਲੀਕ ਹੋ ਗਏ ਹਨ
ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸੰਗ ਦੇ ਈਵੈਂਟ 'ਚ Galaxy Z Fold 4 ਨੂੰ ਲਾਂਚ ਕੀਤਾ ਜਾਵੇਗਾ। ਇਸ 'ਚ 2K 7.6-ਇੰਚ ਦੀ AMOLED ਡਿਸਪਲੇ ਦਿੱਤੀ ਜਾ ਸਕਦੀ ਹੈ। ਸਕਰੀਨ 'ਚ 120Hz ਰਿਫਰੈਸ਼ ਰੇਟ ਸਪੋਰਟ ਦਿੱਤਾ ਗਿਆ ਹੈ। ਇਸ 'ਚ 16 ਮੈਗਾਪਿਕਸਲ ਦਾ ਅੰਡਰ-ਸਕ੍ਰੀਨ ਸੈਂਸਰ ਦੇਖਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਬਾਹਰੀ ਸਕਰੀਨ 6.2 ਇੰਚ ਹੋ ਸਕਦੀ ਹੈ। ਕੈਮਰੇ ਦੇ ਤੌਰ 'ਤੇ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ 'ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 2-ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ ਅਤੇ 2x ਆਪਟੀਕਲ ਜ਼ੂਮ ਵਾਲਾ 12-ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਸ਼ਾਮਲ ਹੈ। ਇਸ ਦੇ ਫਰੰਟ 'ਚ 10 ਮੈਗਾਪਿਕਸਲ ਦਾ ਕੈਮਰਾ ਹੈ।

ਹਾਲ ਹੀ ਵਿੱਚ, ਪ੍ਰਸਿੱਧ ਲੀਕਸਟਰ ਨੇ ਆਪਣੇ ਟਵਿੱਟਰ ਹੈਂਡਲ Noh_tech ਤੋਂ ਇੱਕ ਰੀਲ ਸ਼ੇਅਰ ਕੀਤੀ ਹੈ, ਜਿਸ ਵਿੱਚ ਫੋਨ ਦੀ ਲਾਈਵ ਇਮੇਜ ਦੇਖੀ ਜਾ ਸਕਦੀ ਹੈ। ਫੋਟੋ ਵਿੱਚ, ਗਲੈਕਸੀ ਫੋਲਡ 4 ਨੂੰ ਬਲੂ-ਈਸ਼ ਗ੍ਰੇ ਕਲਰ ਵਿੱਚ ਅਤੇ ਗਲੈਕਸੀ ਫਲਿੱਪ 4 ਨੂੰ ਬਲੂ ਕਲਰ ਵੇਰੀਐਂਟ ਵਿੱਚ ਦੇਖਿਆ ਜਾ ਸਕਦਾ ਹੈ।
Published by:Drishti Gupta
First published:

Tags: Samsung, Smartphone

ਅਗਲੀ ਖਬਰ