Home /News /lifestyle /

Garlic Pickle Recipe: ਘਰੇ ਬਣਾਓ ਚਟਕਾਰੇਦਾਰ ਲਸਣ ਦਾ ਅਚਾਰ, ਆਸਾਨ ਹੈ ਵਿਧੀ

Garlic Pickle Recipe: ਘਰੇ ਬਣਾਓ ਚਟਕਾਰੇਦਾਰ ਲਸਣ ਦਾ ਅਚਾਰ, ਆਸਾਨ ਹੈ ਵਿਧੀ

Garlic Pickle Recipe: ਘਰੇ ਬਣਾਓ ਚਟਕਾਰੇਦਾਰ ਲਸਣ ਦਾ ਅਚਾਰ, ਆਸਾਨ ਹੈ ਵਿਧੀ

Garlic Pickle Recipe: ਘਰੇ ਬਣਾਓ ਚਟਕਾਰੇਦਾਰ ਲਸਣ ਦਾ ਅਚਾਰ, ਆਸਾਨ ਹੈ ਵਿਧੀ

Garlic Pickle Recipe: ਗੁਣਾਂ ਨਾਲ ਭਰਪੂਰ ਲਸਣ ਦੇ ਨਿਯਮਤ ਸੇਵਨ ਨਾਲ ਪੁਰਸ਼ਾਂ ਵਿੱਚ ਸਰੀਰਕ ਕਮਜ਼ੋਰੀ ਨਹੀਂ ਆਉਂਦੀ। ਜ਼ੁਕਾਮ ਤੋਂ ਇਲਾਵਾ ਲਸਣ ਫਲੂ ਦੇ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਲਸਣ ਪੇਟ ਦਾ ਖ਼ਿਆਲ ਰੱਖਦਾ ਹੈ, ਇਸ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਦਾ ਹੈ। ਲਸਣ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖਦਾ ਹੈ। ਇਨ੍ਹਾਂ ਗੁਣਾਂ ਕਾਰਨ ਹੀ ਇਸ ਨੂੰ ਭਾਰਤੀ ਰਸੋਈ ਵਿੱਚ ਵਰਤਿਆਂ ਜਾਂਦਾ ਹੈ। ਇਸ ਨੂੰ ਸਬਜ਼ੀ ਵਿੱਚ ਪਾਉਣ ਤੋਂ ਇਲਾਵਾ ਇਸ ਦੀ ਚਟਨੀ ਤੇ ਅਚਾਰ ਵੀ ਬਣਾਇਆ ਜਾਂਦਾ ਹੈ ਤੇ ਅੱਜ ਅਸੀਂ ਤੁਹਾਨੂੰ ਸੁਆਦਿਸ਼ਟ ਲਸਣ ਦੇ ਅਚਾਰ ਦੀ ਆਸਾਨ ਰੈਸੇਪੀ ਦੱਸਣ ਜਾ ਰਹੇ ਹਾਂ।

ਹੋਰ ਪੜ੍ਹੋ ...
  • Share this:

ਲਸਣ ਦੇ ਅਚਾਰ ਲਈ ਸਮੱਗਰੀ

ਲਸਣ - 250 ਗ੍ਰਾਮ, ਰਾਈ - 1 ਚਮਚ, ਮੇਥੀ ਦੇ ਬੀਜ - 1 ਚਮਚ, ਸੌਂਫ - 1 ਚਮਚ, ਲਾਲ ਮਿਰਚ ਪਾਊਡਰ - 1 ਚੱਮਚ, ਹਲਦੀ - 1/2 ਚਮਚ, ਹਿੰਗ - 3-4 ਚੁਟਕੀ, ਨਿੰਬੂ - 1/2, ਤੇਲ - 250 ਗ੍ਰਾਮ, ਲੂਣ - ਸੁਆਦ ਅਨੁਸਾਰ

ਇੰਝ ਬਣਾਓ ਲਸਣ ਦਾ ਅਚਾਰ

ਲਸਣ ਦਾ ਅਚਾਰ ਬਣਾਉਣ ਲਈ ਪਹਿਲਾਂ ਲਸਣ ਦੀ ਗੰਢ ਤੋਂ ਕਲੀਆਂ ਨੂੰ ਵੱਖ ਕਰ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਥੋੜ੍ਹੀ ਦੇਰ ਲਈ ਪਾਣੀ 'ਚ ਰੱਖ ਦਿਓ ਤਾਂ ਕਿ ਛਿਲਕੇ ਆਸਾਨੀ ਨਾਲ ਬਾਹਰ ਆ ਸਕਣ। ਇਸ ਤੋਂ ਬਾਅਦ ਲਸਣ ਦੀਆਂ ਕਲੀਆਂ ਨੂੰ ਇਕ ਕਟੋਰੀ 'ਚ ਕੱਢ ਕੇ ਰੱਖ ਲਓ। ਹੁਣ ਮੇਥੀ ਦੇ ਦਾਣੇ, ਸੌਂਫ ਅਤੇ ਸਰ੍ਹੋਂ ਨੂੰ ਮਿਕਸਰ ਜਾਰ 'ਚ ਪੀਸ ਕੇ ਪਾਊਡਰ ਬਣਾ ਲਓ।

ਹੁਣ ਕੜਾਹੀ 'ਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਲਸਣ ਦੀਆਂ ਕਲੀਆਂ ਪਾ ਕੇ ਕੁਝ ਦੇਰ ਭੁੰਨ ਲਓ। ਇਸ ਤੋਂ ਬਾਅਦ ਲਸਣ 'ਚ ਲਾਲ ਮਿਰਚ ਪਾਊਡਰ, ਹਲਦੀ ਅਤੇ ਹਿੰਗ ਪਾ ਕੇ ਕੜਾਈ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਮੇਥੀ, ਸਰ੍ਹੋਂ ਅਤੇ ਸੌਂਫ ਦਾ ਤਿਆਰ ਕੀਤਾ ਹੋਇਆ ਪਾਊਡਰ ਪਾ ਕੇ ਮਿਕਸ ਕਰ ਲਓ। ਹੁਣ ਸਵਾਦ ਅਨੁਸਾਰ ਨਮਕ ਪਾਓ ਅਤੇ ਮਿਕਸ ਕਰੋ ਅਤੇ 4-5 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਲਸਣ ਦੇ ਅਚਾਰ 'ਚ ਨਿੰਬੂ ਦਾ ਰਸ ਨਿਚੋੜ ਲਓ ਅਤੇ ਇਸ ਨੂੰ ਕੜਾਈ ਨਾਲ ਚੰਗੀ ਤਰ੍ਹਾਂ ਮਿਲਾਓ। ਹੁਣ ਬਚਿਆ ਹੋਇਆ ਤੇਲ ਅਚਾਰ ਵਿੱਚ ਪਾ ਦਿਓ। ਤੁਹਾਡਾ ਸੁਆਦੀ ਅਤੇ ਪੌਸ਼ਟਿਕ ਲਸਣ ਦਾ ਅਚਾਰ ਤਿਆਰ ਹੈ। ਇਸ ਨੂੰ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਕਈ ਦਿਨਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ।

Published by:Rupinder Kaur Sabherwal
First published:

Tags: Food, Garlic, Garlics, Recipe