Home /News /lifestyle /

Recipe: ਸ਼ਾਮ ਦੀ ਚਾਹ ਲਈ ਬੈਸਟ ਸਨੈਕ ਹੈ ਗਾਰਲਿਕ ਆਲੂ ਸਟਿਕਸ, ਜਾਣੋ ਬਣਾਉਣ ਦੀ ਵਿਧੀ

Recipe: ਸ਼ਾਮ ਦੀ ਚਾਹ ਲਈ ਬੈਸਟ ਸਨੈਕ ਹੈ ਗਾਰਲਿਕ ਆਲੂ ਸਟਿਕਸ, ਜਾਣੋ ਬਣਾਉਣ ਦੀ ਵਿਧੀ

ਗਾਰਲਿਕ ਆਲੂ ਸਟਿਕਸ ਨੂੰ ਬਣਾਉਣਾ ਕਾਫੀ ਆਸਾਨ ਹੈ

ਗਾਰਲਿਕ ਆਲੂ ਸਟਿਕਸ ਨੂੰ ਬਣਾਉਣਾ ਕਾਫੀ ਆਸਾਨ ਹੈ

ਗਾਰਲਿਕ ਆਲੂ ਸਟਿਕਸ ਨੂੰ ਬਣਾਉਣਾ ਕਾਫੀ ਆਸਾਨ ਹੈ। ਤੁਸੀਂ ਇਸ ਨੂੰ ਡੀਪ ਫ੍ਰਾਈ ਕਰਕੇ ਜਾਂ ਓਵਨ ਵਿੱਚ ਬੇਕ ਕਰ ਕੇ ਤਿਆਰ ਕਰ ਸਕਦੇ ਹੋ, ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...

  • Share this:

Recipe: ਸ਼ਾਮ ਨੂੰ ਘਰ ਵਿੱਚ ਮੂਵੀ ਦੇਖਣ ਦਾ ਪਲਾਨ ਬਣਾਇਆ ਹੈ ਤਾਂ ਇਸ ਲਈ ਸਨੈਕਸ ਹੋਣੇ ਵੀ ਜ਼ਰੂਰੀ ਹਨ। ਹੁਣ ਚਿਪਸ ਤੇ ਪੋਪਕਾਰਨ ਤਾਂ ਬਹੁਤ ਆਮ ਜਿਹੀ ਗੱਲ ਹੈ ਪਰ ਸੁਆਦ ਆਉਂਦਾ ਹੈ ਆਪ ਤਿਆਰ ਕੀਤੇ ਹੋਏ ਸਨੈਕਸ ਦਾ। ਇਸ ਲਈ ਅੱਜ ਅਸੀਂ ਤੁਹਾਨੂੰ ਆਲੂ ਦੇ ਅਜਿਹੇ ਕੁਰਕੁਰੇ ਸਨੈਕ ਬਣਾਉਣ ਦੀ ਵਿਧੀ ਦੱਸਾਂਗੇ ਜਿਸ ਨੂੰ ਖਾ ਕੇ ਤੁਸੀਂ ਇਸ ਨੂੰ ਵਾਰ ਵਾਰ ਬਣਾਓਗੇ ਤੇ ਆਪਣੇ ਦੋਸਤਾਂ ਨੂੰ ਖਵਾਓਗੇ।

ਅਸੀਂ ਗੱਲ ਕਰ ਰਹੇ ਹਾਂ ਗਾਰਲਿਕ ਆਲੂ ਸਟਿਕਸ ਦੀ। ਗਾਰਲਿਕ ਆਲੂ ਸਟਿਕਸ ਨੂੰ ਬਣਾਉਣਾ ਕਾਫੀ ਆਸਾਨ ਹੈ। ਤੁਸੀਂ ਇਸ ਨੂੰ ਡੀਪ ਫ੍ਰਾਈ ਕਰਕੇ ਜਾਂ ਓਵਨ ਵਿੱਚ ਬੇਕ ਕਰ ਕੇ ਤਿਆਰ ਕਰ ਸਕਦੇ ਹੋ, ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...

ਗਾਰਲਿਕ ਆਲੂ ਸਟਿਕਸ ਬਣਾਉਣ ਲਈ ਸਮੱਗਰੀ

ਆਲੂ (ਛਿੱਲੇ ਅਤੇ ਕੱਟੇ ਹੋਏ) - 5, ਲੂਣ - 1/2 ਚਮਚ, ਧਨੀਆ - 1/2 ਕੱਪ, ਮੋਜ਼ਰੇਲਾ ਚੀਜ਼ - 1/2 ਕੱਪ, ਸੁੱਕਾ ਅਦਰਕ - 1/8 ਚਮਚ, ਲਾਲ ਮਿਰਚ ਪਾਊਡਰ - 1 ਚੱਮਚ, ਕੌਰਨ ਸਟਾਰਚ - 5 ਚਮਚੇ, ਤੇਲ - ਤਲ਼ਣ ਲਈ

ਗਾਰਲਿਕ ਆਲੂ ਸਟਿਕਸ ਬਣਾਉਣ ਲਈ ਇਹ Steps ਫਾਲੋ ਕਰੋ :

-ਪਹਿਲਾਂ ਆਲੂਆਂ ਨੂੰ ਛਿੱਲ ਲਓ ਅਤੇ ਫਿਰ ਉਨ੍ਹਾਂ ਨੂੰ ਲੰਬੇ ਟੁਕੜਿਆਂ ਵਿੱਚ ਕੱਟੋ।

-ਹੁਣ ਇਕ ਬਰਤਨ ਵਿਚ ਪਾਣੀ ਪਾਓ, ਨਮਕ ਪਾਓ ਅਤੇ ਗਰਮ ਕਰਨ ਲਈ ਰੱਖ ਦਿਓ। ਇਸ 'ਚ ਆਲੂ ਦੇ ਟੁਕੜੇ ਪਾ ਕੇ 15 ਤੋਂ 18 ਮਿੰਟ ਤੱਕ ਉਬਾਲ ਲਓ।

-ਇਸ ਤੋਂ ਬਾਅਦ ਆਲੂਆਂ ਨੂੰ ਪਾਣੀ 'ਚੋਂ ਕੱਢ ਕੇ ਇਕ ਕਟੋਰੀ 'ਚ ਪਾ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ।

-ਇਸ ਤੋਂ ਬਾਅਦ ਹਰਾ ਧਨੀਆ, ਮੋਜ਼ਰੇਲਾ ਚੀਜ਼, ਸੁੱਕਾ ਅਦਰਕ, ਲਾਲ ਮਿਰਚ ਪਾਊਡਰ ਅਤੇ ਕੌਰਨ ਸਟਾਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ।

-ਹੁਣ ਇੱਕ ਚੌਪਿੰਗ ਬੋਰਡ ਲਓ ਅਤੇ ਇਸ 'ਤੇ ਥੋੜ੍ਹਾ ਜਿਹਾ ਆਟਾ ਫੈਲਾਓ।

-ਇਸ ਵਿੱਚ ਤਿਆਰ ਕੀਤੇ ਮਿਸ਼ਰਣ ਨੂੰ ਪਾਓ ਅਤੇ ਫਿਰ ਇਸ ਨੂੰ ਰੋਲ ਕਰੋ ਅਤੇ ਇਸ ਨੂੰ ਸਟਿਕਸ ਦੇ ਆਕਾਰ ਵਿੱਚ ਕੱਟੋ।

-ਹੁਣ ਕੜਾਹੀ 'ਚ ਤੇਲ ਪਾ ਕੇ ਤੇਜ਼ ਅੱਗ 'ਤੇ ਗਰਮ ਕਰੋ। ਇਸ ਵਿਚ ਤਿਆਰ ਆਲੂ ਦੀਆਂ ਸਟਿਕਸ ਪਾਓ ਅਤੇ ਉਨ੍ਹਾਂ ਨੂੰ ਸੁਨਹਿਰੀ ਹੋਣ ਤੱਕ ਡੀਪ ਫ੍ਰਾਈ ਕਰੋ।

-ਸਵਾਦਿਸ਼ਟ ਗਾਰਲਿਕ ਆਲੂ ਸਟਿਕਸ ਤਿਆਰ ਹਨ। ਵੈਸੇ ਜੇ ਤੁਸੀਂ ਡੀਪ ਫ੍ਰਾਈ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਓਵਨ ਵਿੱਚ ਬੇਕ ਵੀ ਕਰ ਸਕਦੇ ਹੋ।

Published by:Tanya Chaudhary
First published:

Tags: Food, Lifestyle, Recipe