Garud Puran: ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਜੀਵਨ ਖੁਸ਼ੀਆਂ ਅਤੇ ਸਹੂਲਤਾਂ ਨਾਲ ਭਰਪੂਰ ਹੋਵੇ। ਜਿਸ ਲਈ ਉਹ ਦਿਨ ਰਾਤ ਮਿਹਨਤ ਵੀ ਕਰਦਾ ਹੈ। ਪਰ ਕਈ ਵਾਰ ਜਦੋਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਫਲਤਾ ਨਹੀਂ ਮਿਲਦੀ ਤਾਂ ਇਸ ਨੂੰ ਕਿਸਮਤ ਦਾ ਕਸੂਰ ਮੰਨਿਆ ਜਾਂਦਾ ਹੈ। ਪਰ ਸਾਡੇ ਧਾਰਮਿਕ ਗ੍ਰੰਥਾਂ 'ਚ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾਉਣ ਨਾਲ ਕਿਸਮਤ ਦਾ ਸਾਥ ਮਿਲਦਾ ਹੈ।
ਜਿਸ ਕਾਰਨ ਕੀਤੇ ਗਏ ਯਤਨਾਂ ਦੇ ਸਹੀ ਨਤੀਜੇ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਗਰੁੜ ਪੁਰਾਣ ਦੇ ਅਨੁਸਾਰ ਕੁੱਝ ਅਜਿਹੇ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਆਪਣੀ ਜੀਵਨਸ਼ੈਲੀ ਵਿੱਚ ਅਪਣਾਉਣ ਨਾਲ ਧਨ ਦੌਲਤ ਤੇ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਹੈ ਜ਼ਰੂਰੀ : ਹਰ ਵਿਅਕਤੀ ਨੂੰ ਦਾਨ ਪੁੰਨ ਕਰਨ, ਰਮਾਇਣ, ਗੀਤਾ ਆਦਿ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਚਾਹੀਦਾ ਹੈ। ਹਰ ਵਿਅਕਤੀ ਨੂੰ ਜੀਵਨ ਵਿੱਚ ਧਾਰਮਿਕ ਕੰਮ ਕਰਨੇ ਚਾਹੀਦੇ ਹਨ, ਇਹ ਜ਼ਰੂਰੀ ਹਨ ਕਿਉਂਕਿ ਇਸ ਨਾਲ ਜੀਵਨ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਤੇ ਮਨੁੱਖ ਇਸ ਨਾਲ ਹੀ ਮੁਕਤੀ ਪ੍ਰਾਪਤ ਕਰਦਾ ਹੈ। ਇਸੇ ਕਾਰਨ ਜੀਵਨ ਵਿਚ ਧਨ-ਦੌਲਤ ਵੀ ਬਣੀ ਰਹਿੰਦੀ ਹੈ।
ਇਸ਼ਵਰ ਦੀ ਪੂਜਾ ਕਰਦੇ ਰਹੋ: ਗਰੁੜ ਪੁਰਾਣ ਅਨੁਸਾਰ ਭੋਜਨ ਲੈਣ ਤੋਂ ਪਹਿਲਾਂ ਭਗਵਾਨ ਨੂੰ ਭੋਗ ਲਵਾਉਣਾ ਚਾਹੀਦਾ ਹੈ। ਇਸ ਨਾਲ ਦੇਵੀ-ਦੇਵਤੇ ਪ੍ਰਸੰਨ ਹੁੰਦੇ ਹਨ ਅਤੇ ਉਨ੍ਹਾਂ ਦੀ ਕਿਰਪਾ ਨਾਲ ਜੀਵਨ ਵਿੱਚ ਬੇਅੰਤ ਖੁਸ਼ੀਆਂ ਅਤੇ ਦੌਲਤ ਪ੍ਰਾਪਤ ਹੁੰਦੀ ਹੈ। ਮਨੁੱਖ ਨੂੰ ਨਿਯਮਿਤ ਤੌਰ 'ਤੇ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਚਾਹੀਦਾ ਹੈ।
ਰਸੋਈ ਦੀ ਪੂਜਾ ਕਰੋ : ਗਰੁੜ ਪੁਰਾਣ ਵਿੱਚ ਰਸੋਈ ਦੀ ਪੂਜਾ ਦਾ ਮਹੱਤਵ ਦੱਸਿਆ ਗਿਆ ਹੈ। ਘਰ ਦੀ ਰਸੋਈ ਘਰ ਦੇ ਸਭ ਤੋਂ ਮਹੱਤਵਪੂਰਨ ਅਤੇ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਪਰਿਵਾਰ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ। ਰਸੋਈ ਵਿੱਚ ਚੁੱਲ੍ਹੇ ਨੂੰ ਖਾਣਾ ਬਣਾਉਣ ਸਮੇਂ ਭੋਗ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਮਾਂ ਅੰਨਪੂਰਨਾ ਖੁਸ਼ ਰਹਿੰਦੀ ਹੈ ਅਤੇ ਘਰ 'ਚ ਕਦੇ ਵੀ ਭੋਜਨ ਅਤੇ ਧਨ ਦੀ ਕਮੀ ਨਹੀਂ ਹੁੰਦੀ ਹੈ।
ਉਧਾਰ ਲਏ ਪੈਸੇ ਵਾਪਸ ਕਰੋ: ਗਰੁੜ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਵਿਅਕਤੀ ਨੂੰ ਕਦੇ ਵੀ ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਕਈ ਵਾਰ ਤੁਸੀਂ ਹਾਲਾਤ ਤੋਂ ਮਜਬੂਰ ਹੋ ਕੇ ਕਿਸੇ ਤੋਂ ਪੈਸੇ ਉਧਾਰ ਲੈਂਦੇ ਹੋ ਤਾਂ ਇਹ ਯਾਦ ਰੱਖੋ ਕਿ ਤੁਹਾਨੂੰ ਪੂਰਾ ਪੈਸਾ ਵਾਪਸ ਵੀ ਕਰਨਾ ਚਾਹੀਦਾ ਹੈ। ਜੇਕਰ ਕਿਸੇ ਦਾ ਪੈਸਾ ਨਹੀਂ ਮੋੜਿਆ ਜਾਂਦਾ ਹੈ ਤਾਂ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਅਤੇ ਉਸ ਘਰ ਵਿੱਚ ਮਾਂ ਲਕਸ਼ਮੀ ਜੀ ਦਾ ਆਸ਼ੀਰਵਾਦ ਖਤਮ ਹੋ ਜਾਂਦਾ ਹੈ। ਇਸ ਕਾਰਨ ਦੌਲਤ ਅਤੇ ਜਾਇਦਾਦ ਵਿੱਚ ਕਮੀ ਆਉਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Culture, Dharma Aastha