• Home
  • »
  • News
  • »
  • lifestyle
  • »
  • GAS STOVE CLEANING TIPS IN 10 MINUTES FOLLOW THESE EASY STEPS GH AP

ਗੰਦੇ ਗੈਸ ਸਟੋਵ ਨੂੰ ਬਣਾਓ 10 ਮਿੰਟਾਂ ਵਿੱਚ ਚਮਕਦਾਰ, ਬੱਸ ਇਹ ਆਸਾਨ ਟਿਪਸ ਅਪਣਾਓ

Gas Stove Cleaning Tips: ਗੰਦੇ ਗੈਸ ਸਟੋਵ ਨੂੰ ਬਣਾਓ 10 ਮਿੰਟਾਂ ਵਿੱਚ ਚਮਕਦਾਰ, ਬੱਸ ਇਹ ਆਸਾਨ ਟਿਪਸ ਅਪਣਾਓ

  • Share this:
ਸਾਡੇ ਘਰਾਂ ਵਿੱਚ ਖਾਣਾ ਬਣਾਉਂਦੇ ਹੋਏ ਗੈਸ ਸਟੋਵ ਬਹੁਤ ਜਲਦੀ ਗੰਦਾ ਹੋ ਜਾਂਦਾ ਹੈ। ਅਸੀਂ ਦਿਨ ਵਿੱਚ ਕਿੰਨੀ ਵਾਰ ਗੈਸ ਸਟੋਵ ਦੀ ਵਰਤੋਂ ਕਰਦੇ ਹਾਂ। ਇਸ ਦੌਰਾਨ ਗੈਸ ਸਟੋਵ 'ਤੇ ਕੁੱਝ ਨਾ ਕੁੱਝ ਡਿੱਗਣ ਨਾਲ ਅਜਿਹੇ ਦਾਗ ਪੈ ਜਾਂਦੇ ਹਨ ਜਿਨ੍ਹਾਂ ਨੂੰ ਸਾਫ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਤੁਸੀਂ ਗੈਸ ਨੂੰ ਠੀਕ ਤਰ੍ਹਾਂ ਨਾਲ ਸਾਫ ਨਹੀਂ ਕਰਦੇ ਤਾਂ ਇਸ 'ਚ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ।

ਨਾਲ ਹੀ, ਗੈਸ ਚੁੱਲ੍ਹਾ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ। ਇਸ ਲਈ ਗੈਸ ਚੁੱਲ੍ਹੇ ਨੂੰ ਸਮੇਂ-ਸਮੇਂ 'ਤੇ ਸਾਫ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰ ਗੈਸ ਚੁੱਲ੍ਹੇ ਕਾਲੇ ਹੋ ਜਾਂਦੇ ਹਨ, ਜੋ ਕਾਫ਼ੀ ਗੰਦੇ ਦਿਖਾਈ ਦਿੰਦੇ ਹਨ। ਅਸੀਂ ਤੁਹਾਨੂੰ ਗੈਸ ਚੁੱਲ੍ਹੇ ਨੂੰ ਸਾਫ਼ ਕਰਨ ਦੇ ਕੁਝ ਆਸਾਨ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ, ਜਿਸ ਦੀ ਮਦਦ ਨਾਲ ਸਿਰਫ 10 ਮਿੰਟਾਂ ਵਿੱਚ ਤੁਹਾਡਾ ਗੈਸ ਚੁੱਲ੍ਹਾ ਚਮਕਣਾ ਸ਼ੁਰੂ ਹੋ ਜਾਵੇਗਾ।

ਲੂਣ ਅਤੇ ਬੇਕਿੰਗ ਸੋਡਾ ਹੈ ਅਲਟੀਮੇਟ ਕਲੀਨਰ : ਗੈਸ ਚੁੱਲ੍ਹੇ ਨੂੰ ਸਾਫ਼ ਕਰਨ ਲਈ ਤੁਸੀਂ ਨਮਕ ਅਤੇ ਬੇਕਿੰਗ ਸੋਡਾ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ 1 ਚਮਚ ਪਾਣੀ, 1 ਚਮਚ ਬੇਕਿੰਗ ਸੋਡਾ ਅਤੇ 1 ਚਮਚ ਨਮਕ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਕੱਪੜੇ ਜਾਂ ਸਪੰਜ ਨਾਲ ਗੈਸ ਚੁੱਲ੍ਹੇ 'ਤੇ ਰਗੜੋ ਦਿਓ। ਇਸ ਨਾਲ ਗੈਸ ਚੁੱਲ੍ਹੇ 'ਤੇ ਲੱਗੇ ਦਾਗ ਆਸਾਨੀ ਨਾਲ ਦੂਰ ਹੋ ਜਾਂਦੇ ਹਨ।

ਸਫਾਈ ਵਿੱਚ ਵੀ ਕੰਮ ਆਉਂਦਾ ਹੈ ਸਿਰਕਾ : ਸਿਰਕਾ ਘਰ ਦੀ ਸਫਾਈ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਫਰਸ਼ ਨੂੰ ਚਿੱਟੇ ਸਿਰਕੇ ਨਾਲ ਸਾਫ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨਾਲ ਗੈਸ ਚੁੱਲ੍ਹੇ ਨੂੰ ਵੀ ਸਾਫ਼ ਕਰ ਸਕਦੇ ਹੋ। ਇਸ ਲਈ ਇੱਕ ਸਪ੍ਰੇਅ ਬੋਤਲ ਵਿੱਚ ਇੱਕ ਤਿਹਾਈ ਸਿਰਕਾ ਤੇ ਦੋ ਤਿਹਾਈ ਪਾਣੀ ਨੂੰ ਮਿਲਾਓ। ਹੁਣ ਜਦੋਂ ਵੀ ਖਾਣਾ ਪਕਾਉਣ ਤੋਂ ਬਾਅਦ ਗੈਸ ਸਾਫ਼ ਕਰੋ ਤਾਂ ਇਸ ਘੋਲ ਨੂੰ ਗੈਸ ਚੁੱਲ੍ਹੇ 'ਤੇ ਛਿੜਕ ਦਿਓ। 5 ਮਿੰਟ ਬਾਅਦ ਸਟੋਵ ਨੂੰ ਸਪੰਜ ਜਾਂ ਕਿਸੇ ਵੀ ਕੱਪੜੇ ਨਾਲ ਪੂੰਝੋ। ਗੈਸ ਚੁੱਲ੍ਹਾ ਬਿਲਕੁਲ ਨਵੇਂ ਵਾਂਗ ਚਮਕੇਗਾ।

ਡਿਸ਼ਵਾਸ਼ਰ ਤੇ ਬੇਕਿੰਗ ਸੋਡਾ : ਜ਼ਿਆਦਾਤਰ ਲੋਕ ਗੈਸ ਚੁੱਲ੍ਹੇ ਨੂੰ ਸਾਫ ਕਰਨ ਲਈ ਸਿਰਫ ਡਿਸ਼ ਵਾਸ਼ਰ ਦੀ ਵਰਤੋਂ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਲਿਕਵਿਡ ਸਾਬਣ 'ਚ ਬੇਕਿੰਗ ਸੋਡਾ ਮਿਲਾ ਕੇ ਗੈਸ ਸਟੋਵ ਨੂੰ ਸਾਫ ਕਰਨ ਲਈ ਇਸ ਦੀ ਵਰਤੋਂ ਕਰਦੇ ਹੋ ਤਾਂ ਇਹ ਸਟੋਵ ਨੂੰ ਨਵੇਂ ਵਾਂਗ ਚਮਕਦਾਰ ਬਣਾ ਦੇਵੇਗਾ। ਇਸ ਲਈ ਇੱਕ ਕਟੋਰੀ ਵਿੱਚ ਡਿਸ਼ ਵਾਸ਼ਰ ਤੇ ਬੇਕਿੰਗ ਸੋਡਾ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ। ਹੁਣ ਇਸ ਨੂੰ ਸਪੰਜ ਜਾਂ ਕੱਪੜੇ ਨਾਲ ਸਟੋਵ 'ਤੇ ਲਗਾਓ। 5 ਮਿੰਟ ਬਾਅਦ ਇਸ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ।

ਹਾਈਡ੍ਰੋਜਨ ਪਰਆਕਸਾਈਡ ਅਤੇ ਬੇਕਿੰਗ ਸੋਡਾ : ਗੈਸ ਸਟੋਵ ਦੀ ਡੂੰਘੀ ਸਫਾਈ ਲਈ ਤੁਸੀਂ ਹਾਈਡ੍ਰੋਜਨ ਪਰਆਕਸਾਈਡ ਅਤੇ ਬੇਕਿੰਗ ਸੋਡਾ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਗੈਸ 'ਤੇ ਜਮ੍ਹਾ ਗੰਦਗੀ ਆਸਾਨੀ ਨਾਲ ਦੂਰ ਹੋ ਜਾਂਦੀ ਹੈ। ਇਸ ਲਈ ਸਭ ਤੋਂ ਪਹਿਲਾਂ ਗੈਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਤੋਂ ਬਾਅਦ ਬੇਕਿੰਗ ਸੋਡਾ ਛਿੜਕ ਕੇ ਇਸ 'ਤੇ ਹਾਈਡ੍ਰੋਜਨ ਪਰਆਕਸਾਈਡ ਪਾ ਦਿਓ। ਇਸ ਨੂੰ ਘੱਟੋ-ਘੱਟ 1 ਘੰਟੇ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਹੁਣ ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ। ਧਿਆਨ ਰਹੇ ਕਿ ਇਸ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਸਟੋਵ ਪੂਰੀ ਤਰ੍ਹਾਂ ਸੁੱਕ ਜਾਣ 'ਤੇ ਹੀ ਵਰਤੋਂ ਕਰੋ।

ਅਮੋਨੀਆ : ਤੁਸੀਂ ਅਮੋਨੀਆ ਦੀ ਮਦਦ ਨਾਲ ਗੈਸ ਸਟੋਵ ਦੇ ਬਰਨਰ ਨੂੰ ਵੀ ਸਾਫ਼ ਕਰ ਸਕਦੇ ਹੋ। ਇਸ ਦੇ ਲਈ ਸਟੋਵ ਦੇ ਬਰਨਰ ਨੂੰ ਹਟਾਓ ਅਤੇ ਬਰਨਰ ਨੂੰ ਜ਼ਿਪ ਬੈਗ ਵਿਚ ਰੱਖੋ। ਹੁਣ ਇਸ ਬੈਗ 'ਚ ਅਮੋਨੀਆ ਪਾ ਦਿਓ। ਉਨ੍ਹਾਂ ਨੂੰ ਸਾਰੀ ਰਾਤ ਉਸੇ ਜ਼ਿਪ ਬੈਗ ਵਿੱਚ ਛੱਡ ਦਿਓ। ਅਗਲੇ ਦਿਨ ਬਰਨਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।

(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ 'ਤੇ ਆਧਾਰਿਤ ਹੈ। ਨਿਊਜ਼18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸੰਪਰਕ ਕਰੋ)
Published by:Amelia Punjabi
First published:
Advertisement
Advertisement