Home /News /lifestyle /

Sexual Wellness: ਕੀ ਤੁਸੀਂ ਆਪਣੀ ਲਿੰਗਕ ਪਹਿਚਾਣ ਨੂੰ ਆਪਣੇ ਮਾਪਿਆਂ ਤੋਂ ਲੁਕਾ ਰੱਖਿਆ ਹੈ...

Sexual Wellness: ਕੀ ਤੁਸੀਂ ਆਪਣੀ ਲਿੰਗਕ ਪਹਿਚਾਣ ਨੂੰ ਆਪਣੇ ਮਾਪਿਆਂ ਤੋਂ ਲੁਕਾ ਰੱਖਿਆ ਹੈ...

  • Share this:
ਮੈਂ ਆਪਣੇ ਰੂੜ੍ਹੀਵਾਦੀ ਭਾਰਤੀ ਮਾਪਿਆਂ ਨੂੰ ਇਹ ਕਿਵੇਂ ਦੱਸਾਂ ਕਿ ਉਹ ਜਿਸ ਲੜਕੇ ਨੂੰ ਮੇਰਾ ਦੋਸਤ ਮੰਨਦੇ ਹਨ ਉਹ ਅਸਲ ਵਿੱਚ ਮੇਰਾ ਬੁਆਏਫ੍ਰੈਂਡ ਹੈ ਅਤੇ ਮੈਂ ਸਮਲਿੰਗੀ ਹਾਂ?

ਆਪਣੇ ਮਾਪਿਆਂ ਨੂੰ ਇਹ ਕਹਿਣ ਤੋਂ ਪਹਿਲਾਂ, ਤੁਹਾਨੂੰ ਵਿੱਤੀ ਤੌਰ 'ਤੇ ਸਵੈ-ਨਿਰਭਰ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਵਿੱਤੀ ਰੂਪ ਨਾਲ ਉਨ੍ਹਾਂ 'ਤੇ ਨਿਰਭਰ ਕਰਦੇ ਹੋ ਤਾਂ ਇਹ ਮੁਸ਼ਕਿਲ ਹੈ। ਪਰ ਹੁਣ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਸਮਲਿੰਗਕਤਾ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਭਾਰਤੀ ਪਰਿਵਾਰਾਂ 'ਚ ਸਮਲਿੰਗਕਤਾ ਨੂੰ ਮਾਨਤਾ ਮਿਲਣ ਦੀ ਗੱਲ ਦਾ ਸਾਧਾਰਣ ਹੋਣਾ ਅਜੇ ਵੀ ਆਮ ਨਾਲੋਂ ਬਹੁਤ ਦੂਰ ਹੈ।

ਦੂਜਾ, ਅਜਿਹਾ ਕਹਿਣ ਦਾ ਕੋਈ ਸੁਰੱਖਿਅਤ ਤਰੀਕਾ ਨਹੀਂ ਹੈ। ਇਹ ਤੁਹਾਡੇ ਮਾਪਿਆਂ ਨੂੰ ਹੈਰਾਨ ਕਰ ਸਕਦਾ ਹੈ ਭਾਵੇਂ ਤੁਸੀਂ ਇਸ ਨੂੰ ਲੈ ਕੇ ਕਿੰਨੀ ਵੀ ਸਾਵਧਾਨੀ ਕਿਉਂ ਨਾ ਵਰਤੋ ਜਾਂ ਜਿੰਨੀ ਮਰਜ਼ੀ ਮਿਠਾਸ ਨਾਲ ਇਹ ਗੱਲ ਕਿਉਂ ਨਾ ਕਹੋ। ਤੁਹਾਨੂੰ ਮਾਨਸਿਕ ਤੌਰ 'ਤੇ ਇਸ ਦੇ ਤੁਹਾਡੀ ਜ਼ਿੰਦਗੀ 'ਤੇ ਹੋਣ ਵਾਲੇ ਦੂਰਗਾਮੀ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ ਹੈ ਅਤੇ ਕੋਈ ਵੀ ਹੁਣ ਤੁਹਾਨੂੰ ਸਮਲਿੰਗੀ ਹੋਣ ਲਈ ਸ਼ਰਮਿੰਦਾ ਨਹੀਂ ਕਰ ਸਕਦਾ। ਤੁਹਾਡੇ ਮਾਪੇ ਤੁਹਾਡੇ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਣਗੇ, ਉਹ ਤੁਹਾਡੇ ਸਾਹਮਣੇ ਹੰਝੂ ਵਹਾਉਣਗੇ ਅਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਆਸ਼ੰਕਾਵਾਂ ਹਨ। ਇਸ ਲਈ ਤੁਸੀਂ ਆਪਣੇ ਆਪ ਨੂੰ ਪੁੱਛੋ, "ਕੀ ਮੇਰੇ ਵਿੱਚ ਇਹ ਤਾਕਤ ਹੈ ਕਿ ਜੋ ਵੀ ਮੁਸ਼ਕਲਾਂ ਮੇਰੇ ਹਿੱਸੇ ਆਉਣਗੀਆਂ ਉਸ ਨੂੰ ਮੈਂ ਸਹਿਣ ਕਰ ਲਵਾਂਗਾ?" ਤੁਹਾਡੇ ਮਾਪੇ ਤੁਹਾਡੇ ਉਸ ਦੋਸਤ ਨਾਲ ਨਫ਼ਰਤ ਕਰਨ ਲੱਗ ਪੈਣਗੇ ਜਿਸ ਨੂੰ ਉਹ ਤੁਹਾਡਾ ਦੋਸਤ ਮੰਨਦੇ ਹਨ ਅਤੇ ਉਹ ਉਸ ਨੂੰ ਕਦੀ ਵੀ ਆਪਣੇ ਘਰ ਨਹੀਂ ਆਉਣ ਦੇਣਗੇ।

ਹਕੀਕਤ ਤਾਂ ਇਹ ਹੈ ਕਿ ਜੇਕਰ ਤੁਸੀਂ ਇਸ ਰਾਜ਼ ਨੂੰ ਖੋਲ੍ਹ ਦਿੱਤਾ ਹੈ ਤਾਂ ਤੁਹਾਡੇ ਘਰ ਵਿੱਚ ਬਹੁਤ ਵੱਡਾ ਨਾਟਕ/ਡ੍ਰਾਮਾ ਹੋ ਸਕਦਾ ਹੈ। ਤੁਹਾਡੇ ਇਸ ਬਾਰੇ ਬੋਲਣ ਕਾਰਨ ਇੱਕ ਬਹੁਤ ਵੱਡਾ ਨਾਟਕ ਹੋ ਸਕਦਾ ਹੈ। ਤੁਸੀਂ ਆਪਣੇ ਨੇੜਲੇ ਦੋਸਤਾਂ ਨੂੰ ਇਸ ਦੌਰਾਨ ਆਪਣੇ ਨਾਲ ਰਹਿਣ ਲਈ ਕਹੋ ਤਾਂ ਜੋ ਉਹ ਤੁਹਾਨੂੰ ਮਾਨਸਿਕ ਸਮਰਥਨ ਦੇ ਸਕਣ। ਜਦੋਂ ਲੋਕ ਇਸ ਝਟਕੇ ਤੋਂ ਉਭਰ ਜਾਣ ਤਾਂ ਤੁਸੀਂ ਆਪਣੇ ਮਾਪਿਆਂ ਨੂੰ ਇਸ ਗੱਲ ਨੂੰ ਸਵੀਕਾਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਸੱਭ ਬਹੁਤ ਬਾਅਦ ਵਿੱਚ ਹੋਵੇਗਾ। ਇਸ ਕਾਰਨ ਘਰ ਵਿੱਚ ਤਣਾਅ ਦਾ ਮਾਹੌਲ ਰਹੇਗਾ। ਤੁਹਾਨੂੰ ਆਪਣੀ ਸੁਰੱਖਿਆ ਅਤੇ ਆਜ਼ਾਦੀ ਦਾ ਖਿਆਲ ਰੱਖਣਾ ਹੋਵਗਾ।

ਤੁਸੀਂ ਇਸ ਗੱਲ ਦੀ ਜਾਣਕਾਰੀ ਸੱਭ ਤੋਂ ਪਹਿਲਾਂ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਦੇ ਸਕਦੇ ਹੋ ਜਾਂ ਫਿਰ ਕਿਸੀ ਨਜ਼ਦੀਕੀ ਪਰਿਵਾਰਿਕ ਮੈਂਬਰ ਜਾਂ ਆਪਣੇ ਭੈਣ-ਭਰਾ ਨੂੰ ਦੇ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ ਕਿ ਉਹ ਉਦਾਰਵਾਦੀ ਸੋਚ ਰੱਖਦੇ ਹਨ ਅਤੇ ਤੁਹਾਡੀਆਂ ਗੱਲਾਂ ਨੂੰ ਸਮਝਣਗੇ ਪਰ ਆਪਣੇ ਮਾਤਾ-ਪਿਤਾ ਦੋਵਾਂ ਨੂੰ ਇੱਕੋ ਸਮੇਂ ਇਸ ਬਾਰੇ ਜਾਣਕਾਰੀ ਨਾ ਦਿਓ। ਤੁਹਾਨੂੰ ਕੁੱਝ ਸਮਾਂ ਲੰਘਣ ਦੇਣਾ ਚਾਹੀਦਾ ਹੈ ਅਤੇ ਫਿਰ ਆਪਣੀ ਮਾਂ ਜਾਂ ਆਪਣੇ ਪਿਤਾ ਜਿਸ ਨੂੰ ਤੁਸੀਂ ਪਹਿਲਾਂ ਹੀ ਇਸ ਬਾਰੇ ਦੱਸ ਚੁੱਕੇ ਹੋ, ਉਨ੍ਹਾਂ ਨੂੰ ਦੂਜਿਆਂ ਨੂੰ ਵੀ ਇਹ ਗੱਲ ਦੱਸਣ ਬਾਰੇ ਕਹੋ ਤਾਂ ਜੋ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗੇ ਤਾਂ ਉਹ ਨਿਸ਼ਬਦ (Speechless) ਨਹੀਂ ਹੋ ਜਾਣਗੇ। ਇਹੀ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਸਥਿਤੀ 'ਤੇ ਕੁੱਝ ਨਿਯੰਤਰਣ ਕਰ ਸਕਦੇ ਹੋ। ਮੈਨੂੰ ਉਮੀਦ ਹੈ ਕਿ ਇਹ ਤੁਹਾਨੂੰ ਇਸ ਸਥਿਤੀ ਨਾਲ ਨਜਿੱਠਣ ਦੀ ਹਿੰਮਤ ਦੇਵੇਗਾ।
Published by:Anuradha Shukla
First published:

Tags: Gay, Relationship, Sex

ਅਗਲੀ ਖਬਰ