Home /News /lifestyle /

JEE Main 2022: JEE Main ਦੀਆਂ ਪ੍ਰੀਖਿਆਵਾਂ ਦੀ ਬਦਲੀ ਤਰੀਕ, ਜਾਣੋ ਨਵਾਂ ਸਮਾਂ-ਸਾਰਣੀ

JEE Main 2022: ਜੇਈਈ ਮੇਨ 2022 ਦੀਆਂ ਪ੍ਰੀਖਿਆਵਾਂ ਦੀ ਤਰੀਕ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸੈਸ਼ਨ-1 ਤੇ ਸੈਸ਼ਨ-2 ਦੀਆਂ ਦੋਵੇਂ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਹੈ। ਇਸਦੇ ਨਾਲ ਹੀ ਏਜੰਸੀ ਵੱਲੋਂ ਅਧਿਕਾਰਤ ਵੈੱਬਸਾਈਟ 'ਤੇ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇੱਥੇ ਜਾਣੋ ਕਿ

ਹੋਰ ਪੜ੍ਹੋ ...
 • Share this:

  JEE Main 2022: ਵਿਦਿਆਰਥੀਆਂ ਦੀ ਮੰਗ 'ਤੇ ਬਦਲੀ ਗਈ ਸਮਾਂ-ਸੂਚੀ

  ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਮੰਗ ਦੇ ਚੱਲਦੇ ਜੇਈਈ ਮੇਨ 2022 ਦੇ ਸੈਸ਼ਨ ਇੱਕ ਤੇ ਸੈਸ਼ਨ ਦੋ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ।

  JEE Main 2022: ਜਾਣੋ ਕਿਨ੍ਹਾਂ ਤਰੀਕਾਂ ਵਿੱਚ ਹੋਇਆ ਬਦਲਾਅ

  ਜੇਈਈ ਮੇਨ 2022 (JEE Main 2022) ਸੈਸ਼ਨ-1

  ਪਿਛਲੀਆਂ ਤਾਰੀਕਾਂ - 21, 24, 25, 29 ਅਪ੍ਰੈਲ ਤੇ 4 ਮਈ, 2022

  ਨਵੀਆਂ ਤਾਰੀਕਾਂ (New Dates)- 20, 21, 22, 23, 24, 25, 26, 27, 28 ਅਤੇ 29 ਜੂਨ 2022

  ਜੇਈਈ ਮੇਨ 2022 ਸੈਸ਼ਨ-2

  ਪਿਛਲੀਆਂ ਮਿਤੀਆਂ- 24, 25, 26, 27, 28 ਅਤੇ 29 ਮਈ, 2022

  ਨਵੀਆਂ ਤਾਰੀਕਾਂ - 21, 22, 23, 24, 25, 26, 27, 28, 29 ਅਤੇ 30 ਜੁਲਾਈ 2022

  ਇਸਦੇ ਨਾਲ ਹੀ NTA ਨੇ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਨੋਟਿਸ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਈਈ ਮੇਨ ਸੈਸ਼ਨ-1 ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੁਣ ਖਤਮ ਹੋ ਗਈ ਹੈ। ਸੈਸ਼ਨ-2 ਲਈ ਅਰਜ਼ੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਵਿਦਿਆਰਥੀ ਕਿਸੀ ਵੀ ਜ਼ਰੂਰੀ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜਾ ਕੇ ਇਸ ਦੀ ਜਾਂਚ ਕਰ ਸਕਦੇ ਹਨ।

  JEE Main 2022: ਟੋਲ ਫ੍ਰੀ ਨੰਬਰ ਕੀਤਾ ਜਾਰੀ

  NTA ਨੇ ਆਪਣੇ ਨੋਟਿਸ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਟੋਲ-ਫ੍ਰੀ ਨੰਬਰ ਵੀ ਜਾਰੀ ਕੀਤਾ ਹੈ। ਕਿਸੇ ਵੀ ਜਾਣਕਾਰੀ ਲਈ ਵਿਦਿਆਰਥੀ ਇਸ ਤੇ ਸੰਪਰਕ ਕਰ ਸਕਦੇ ਹਨ। 40759000/011-69227700 ਜਾਂ jeemain@nta.ac.in.'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
  Published by:rupinderkaursab
  First published:

  Tags: Education, Examination, Exams

  ਅਗਲੀ ਖਬਰ