• Home
  • »
  • News
  • »
  • lifestyle
  • »
  • GENERAL KNOWLEDGE TOP 10 GK QUESTIONS FOR SSC UPSC RAILWAY AND OTHER GOVT JOBS EXAMS GH AP AS

ਪ੍ਰਤੀਯੋਗੀ ਪ੍ਰੀਖਿਆਵਾਂ ਸੰਬੰਧੀ GK ਦੇ 10 ਬਹੁਤ ਹੀ ਅਹਿਮ ਪ੍ਰਸ਼ਨ ਉੱਤਰ, ਕੀ ਤੁਹਾਨੂੰ ਪਤਾ ਹਨ ਜਵਾਬ?

ਸਰਕਾਰੀ ਨੌਕਰੀਆਂ ਵਿੱਚ ਸਫਲਤਾ ਯਕੀਨੀ ਬਣਾਉਣ ਲਈ ਇਸਦੀ ਤਿਆਰੀ ਜ਼ਰੂਰੀ ਹੈ। ਅਸੀਂ ਇਤਿਹਾਸ, ਕਲਾ ਅਤੇ ਸੱਭਿਆਚਾਰ, ਵਾਤਾਵਰਣ, ਰਾਜਨੀਤੀ ਆਦਿ ਵਿਸ਼ਿਆਂ ਨਾਲ ਸਬੰਧਤ ਜੀ.ਕੇ ਦੇ 10 ਅਜਿਹੇ ਬਾਹਰਮੁਖੀ ਪ੍ਰਸ਼ਨ ਲੈ ਕੇ ਆਏ ਹਾਂ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

  • Share this:
ਸਮੇਂ ਸਮੇਂ ਤੇ ਸਰਕਾਰੀ ਅਦਾਰਿਆਂ ਵਿਚ, ਚਾਹੇ ਉਹ ਕਿਸੇ ਰਾਜ ਸਰਕਾਰ ਦੇ ਅਧੀਨ ਹੋਣ ਜਾਂ ਭਾਰਤ ਸਰਕਾਰ ਦੇ, ਨੌਕਰੀਆਂ ਲਈ ਅਸਾਮੀਆਂ ਨਿਕਲਦੀਆਂ ਰਹਿੰਦੀਆਂ ਹਨ। ਅੱਜ ਕੱਲ੍ਹ ਇਹਨਾਂ ਅਸਾਮੀਆਂ ਦੇ ਗਰੇਡ ਅਨੁਸਾਰੀ ਵਿਦਿਅਕ ਯੋਗਤਾ ਦੇ ਨਾਲੋਂ ਨਾਲ ਪ੍ਰਤੀਯੋਗੀ ਪ੍ਰੀਖਿਆਵਾਂ ਲੈਣ ਦਾ ਵੀ ਰੁਝਾਨ ਹੈ। ਕਈ ਅਜਿਹੇ ਅਦਾਰੇ ਹਨ ਜੋ ਸਰਕਾਰੀ ਨੌਕਰੀਆਂ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਲੈਂਦੇ ਹਨ। ਇਹਨਾਂ ਪ੍ਰੀਖਿਆਵਾਂ ਵਿਚ ਗਿਆਨ ਦੇ ਵਿਭਿੰਨ ਖੇਤਰਾਂ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਹਨ। GK ਯਾਨੀ ਜਨਰਲ ਨਾਲਜ ਇਹਨਾਂ ਖੇਤਰ ਵਿਚੋਂ ਅਹਿਮ ਹੈ।


ਬੈਂਕ, SSC, ਰੇਲਵੇ, ਸਿਵਲ ਸੇਵਾਵਾਂ ਆਦਿ ਵਰਗੀਆਂ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਆਮ ਗਿਆਨ (GK) ਸਵਾਲ ਯਕੀਨੀ ਤੌਰ 'ਤੇ ਪੁੱਛੇ ਜਾਂਦੇ ਹਨ। ਇਸ ਲਈ ਸਰਕਾਰੀ ਨੌਕਰੀਆਂ ਵਿੱਚ ਸਫਲਤਾ ਯਕੀਨੀ ਬਣਾਉਣ ਲਈ ਇਸਦੀ ਤਿਆਰੀ ਜ਼ਰੂਰੀ ਹੈ। ਅਸੀਂ ਇਤਿਹਾਸ, ਕਲਾ ਅਤੇ ਸੱਭਿਆਚਾਰ, ਵਾਤਾਵਰਣ, ਰਾਜਨੀਤੀ ਆਦਿ ਵਿਸ਼ਿਆਂ ਨਾਲ ਸਬੰਧਤ ਜੀ.ਕੇ ਦੇ 10 ਅਜਿਹੇ ਬਾਹਰਮੁਖੀ ਪ੍ਰਸ਼ਨ ਲੈ ਕੇ ਆਏ ਹਾਂ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।


1. ਕਲਿੰਗ ਯੁੱਧ ਤੋਂ ਬਾਅਦ ਸਮਰਾਟ ਅਸ਼ੋਕ ਨੇ ਕਿਹੜਾ ਧਰਮ ਅਪਣਾਇਆ ਸੀ?

I. ਬੁੱਧ ਧਰਮ

II. ਜੈਨ ਧਰਮ

III. ਈਸਾਈ ਧਰਮ

IV. ਯਹੂਦੀ ਧਰਮ

ਉੱਤਰ (I) ਬੁੱਧ ਧਰਮ


2. ਮਹਲਬੀਪੁਰਮ ਦੇ ਮੋਨੋਲੀਥਿਕ ਰਾਕ ਮੰਦਰਾਂ ਦਾ ਪ੍ਰਸਿੱਧ ਨਾਮ ਕੀ ਹੈ?

I. ਪ੍ਰਸਾਦ

II. ਰਥ

III. ਮਾਥਿਕਾ

IV. ਗੰਧਾਕੁਟੀ

ਉੱਤਰ- (II) ਰਥ


3. ਲਗਭਗ 712 ਵਿੱਚ ਸਿੰਧ ਨੂੰ ਕਿਸਨੇ ਜਿੱਤਿਆ?

I. ਮੰਗੋਲ

II. ਫਰਾਂਸੀਸੀ

III. ਯੂਨਾਨੀ

IV. ਅਰਬ

ਉੱਤਰ- (IV) ਅਰਬ

 

4. ਖੁਜਰਾਹੋ ਦਾ ਸਮਾਰਕ ਕਿਸ ਰਾਜਵੰਸ਼ ਨਾਲ ਸਬੰਧਤ ਹੈ?

I. ਮੁਗਲ

II. ਚੰਦੇਲ

III. ਮੌਰਿਆ

IV. ਸ਼ੁੰਗਾ

ਉੱਤਰ- (II) ਚੰਦੇਲ


5. ਐਲੀਫੈਂਟਾ ਗੁਫਾਵਾਂ ਕਿਸ ਸ਼ਹਿਰ ਵਿੱਚ ਸਥਿਤ ਹਨ?

I. ਕੋਲਹਾਪੁਰ

II. ਨਾਸਿਕ

III. ਪੁਣੇ

IV. ਮੁੰਬਈ

ਉੱਤਰ- (IV) ਮੁੰਬਈ


6. ਪਾਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ?

I. ਵਿਵਯਨਾਥਨ

II. ਗੋਪਾਲ

III. ਧਰਮਪਾਲ

IV. ਭਾਸਕਰਨ

ਉੱਤਰ- (II) ਗੋਪਾਲ


7. ਭਾਰਤ ਵਿੱਚ ਸਭ ਤੋਂ ਛੋਟਾ ਦਿਨ ਕਦੋਂ ਹੁੰਦਾ ਹੈ?

I. 21 ਮਾਰਚ

II. 21 ਦਸੰਬਰ

III. 22 ਜੂਨ

IV. 23 ਸਤੰਬਰ

ਉੱਤਰ- (II) 22 ਦਸੰਬਰ


8. ਗੋਆ ਦੇ ਚਰਚ ਅਤੇ ਕਾਨਵੈਂਟ ਕਿਸਨੇ ਬਣਾਏ?

I. ਡੱਚ

II. ਅੰਗਰੇਜ਼ੀ

III. ਪੁਰਤਗਾਲੀ

IV. ਮੁਗਲ

ਉੱਤਰ - (III) ਪੁਰਤਗਾਲੀ


9. ਗਾਂਧੀ ਨੇ ਭਾਰਤ ਵਿੱਚ ਪਹਿਲਾ ਸੱਤਿਆਗ੍ਰਹਿ ਕਿੱਥੇ ਕੀਤਾ ਸੀ?

I. ਅਹਿਮਦਾਬਾਦ

II. ਚੰਪਾਰਣ

III. ਖੇੜਾ

IV. ਇਲਾਹਾਬਾਦ

ਉੱਤਰ- (II) ਚੰਪਾਰਣ


10. ਸੁਭਾਸ਼ ਚੰਦਰ ਬੋਸ ਦੁਆਰਾ ਕਿਹੜੀ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ?

I. ਆਜ਼ਾਦ ਹਿੰਦ ਸੈਨਾ

II. ਅਭਿਨਵ ਭਾਰਤ

III. ਇਨਕਲਾਬੀ ਫੌਜ

IV. ਫਾਰਵਰਡ ਬਲਾਕ

ਉੱਤਰ- (IV) ਫਾਰਵਰਡ ਬਲਾਕ
Published by:Amelia Punjabi
First published: