• Home
  • »
  • News
  • »
  • lifestyle
  • »
  • GET A JOB IN INDIAN COAST GUARD WITHOUT EXAM KNOW HOW TO APPLY GH RUP AS

Indian Coast Guard 'ਚ ਬਿਨਾਂ ਪ੍ਰੀਖਿਆ ਪਾਓ ਨੌਕਰੀ, ਜਾਣੋ ਕਿਵੇਂ ਕਰਨਾ ਹੈ ਅਪਲਾਈ

Indian Coast Guard Recruitment 2022: ਭਾਰਤੀ ਕੋਸਟ ਗਾਰਡ (Indian Coast Guard) ਵਿੱਚ ਅਫਸਰ ਬਣਨ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਲਈ ਇੱਕ ਚੰਗਾ ਮੌਕਾ ਹੈ। ਇਸਦੇ ਲਈ ਕੋਸਟ ਗਾਰਡ ਦੀ ਭਰਤੀ (Indian Coast Guard Recruitment 2022) ਵਿੱਚ ਫੋਰਮੈਨ ਆਫ ਸਟੋਰ, ਜਨਰਲ ਸੈਂਟਰਲ ਸਰਵਿਸ, ਗਰੁੱਪ 'ਬੀ' ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

Indian Coast Guard 'ਚ ਬਿਨਾਂ ਪ੍ਰੀਖਿਆ ਪਾਓ ਨੌਕਰੀ, ਜਾਣੋ ਕਿਵੇਂ ਕਰਨਾ ਹੈ ਅਪਲਾਈ (ਫਾਈਲ ਫੋਟੋ)

  • Share this:
    Indian Coast Guard Recruitment 2022: ਭਾਰਤੀ ਕੋਸਟ ਗਾਰਡ (Indian Coast Guard) ਵਿੱਚ ਅਫਸਰ ਬਣਨ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਲਈ ਇੱਕ ਚੰਗਾ ਮੌਕਾ ਹੈ। ਇਸਦੇ ਲਈ ਕੋਸਟ ਗਾਰਡ ਦੀ ਭਰਤੀ (Indian Coast Guard Recruitment 2022) ਵਿੱਚ ਫੋਰਮੈਨ ਆਫ ਸਟੋਰ, ਜਨਰਲ ਸੈਂਟਰਲ ਸਰਵਿਸ, ਗਰੁੱਪ 'ਬੀ' ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਇੰਡੀਅਨ ਕੋਸਟ ਗਾਰਡ ਦੀ ਅਧਿਕਾਰਤ ਵੈੱਬਸਾਈਟ, indiancoastguard.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਨੂੰ ਅਪਲਾਈ ਕਰਨ ਦੀ ਆਖ਼ਰੀ ਮਿਤੀ 14 ਮਾਰਚ ਹੈ।

    ਇਸ ਤੋਂ ਇਲਾਵਾ, ਉਮੀਦਵਾਰ ਇਹਨਾਂ ਅਸਾਮੀਆਂ ਲਈ ਸਿੱਧੇ ਇਸ ਲਿੰਕ https://indiancoastguard.gov.in/ ਰਾਹੀਂ ਵੀ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਇਸ ਲਿੰਕ 'ਤੇ ਕਲਿੱਕ ਕਰਕੇ https://indiancoastguard.gov.in/WriteReadData/Orders/202202110 ਉਮੀਦਵਾਰ ਇਸ ਭਰਤੀ ਸੰਬੰਧੀਅਧਿਕਾਰਤ ਨੋਟੀਫਿਕੇਸ਼ਨ ਦੀ ਜਾਂਚ ਵੀ ਕਰ ਸਕਦੇ ਹਨ। ਇਸ ਭਰਤੀ ਸੰਬੰਧੀ ਨਿੱਕਲੀਆਂ ਅਸਾਮੀਆਂ ਲਈ ਅਪਲਾਈ ਕਰਨਾ 12 ਫਰਵਰੀ 2022 ਤੋਂ ਸ਼ੁਰੂ ਹੋ ਗਿਆ ਹੈ। ਚਾਹਵਾਨ ਉਮੀਦਲਾਰ 14 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।

    ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਭਰਤੀ ਲਈ ਕੁਲ 11 ਅਸਾਮੀਆਂ ਭਰੀਆਂ ਜਾਣੀਆਂ ਹਨ। ਜਿੰਨ੍ਹਾਂ ਵਿੱਚੋਂ ਯੂਆਰ – 3, EWS – 1, ਓਬੀਸੀ – 3, SC – 3, ST- 1 ਲਈ ਰਾਖਵੀਆਂ ਰੱਖੀਆਂ ਗਈਆ ਹਨ। ਇਸਦੇ ਨਾਲ ਹੀ ਭਰਤੀ ਲਈ ਉਮਰ ਸੀਮਾ 30 ਸਾਲ ਰੱਖੀ ਗਈ ਹੈ। ਇਸ ਭਰਤੀ ਵਿੱਚ ਉਮੀਦਵਾਰਾਂ ਨੂੰ ਤਨਖਾਹ 35400 ਰੁਪਏ ਤੋਂ ਲੈ ਕੇ 112400 ਰੁਪਏ ਤੱਕ ਦਿੱਤੀ ਜਾਵੇਗੀ।
    ਜ਼ਿਕਰਯੋਗ ਹੈ ਕਿ ਇਸ ਭਰਤੀ ਦੀ ਪ੍ਰਕਿਰਿਆ ਤਹਿਤ ਪਹਿਲਾਂ ਅਰਜ਼ੀਆਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਅਤੇ ਫਿਰ ਲਿਖਤੀ ਪ੍ਰੀਖਿਆ ਲਈ ਜਾਵੇਗੀ।

    ਭਰਤੀ ਲਈ ਲੋੜੀਂਦੀ ਯੋਗਤਾ
    ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਅਰਥ ਸ਼ਾਸਤਰ, ਵਣਜ, ਅੰਕੜੇ, ਪ੍ਰੋਫੈਸ਼ਨਲ ਸਟੱਡੀਜ਼, ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ 1 ਸਾਲ ਦਾ ਤਜਰਬਾ ਜਾਂ ਫਿਰ ਅਰਥ ਸ਼ਾਸਤਰ, ਵਣਜ, ਅੰਕੜਾ, ਪ੍ਰੋਫੈਸ਼ਨਲ ਸਟੱਡੀਜ਼, ਪਬਲਿਕ ਐਡਮਿਨਿਸਟ੍ਰੇਸ਼ਨ ਵਿਸ਼ੇ ਵਿੱਚ ਗ੍ਰੈਜੂਏਟ ਜਾਂ ਮੈਟੀਰੀਅਲ ਮੈਨੇਜਮੈਂਟ, ਵੇਅਰਹਾਊਸਿੰਗ ਮੈਨੇਜਮੈਂਟ, ਕਿਸੇ ਯੂਨੀਵਰਸਿਟੀ ਜਾਂ ਸੰਸਥਾ ਤੋਂ ਮਾਨਤਾ ਪ੍ਰਾਪਤ ਲੌਜਿਸਟਿਕ ਪਬਲਿਕ ਪ੍ਰੋਕਿਉਰਮੈਂਟ ਦਾ ਡਿਪਲੋਮਾ ਹੋਣ ਦੇ ਨਾਲ-ਨਾਲ 2 ਸਾਲਾਂ ਦੇ ਤਜ਼ਰਬਾ ਹੋਣਾ ਚਾਹੀਦਾ ਹੈ।
    Published by:rupinderkaursab
    First published: