Indian Navy Recruitment 2022: ਜੋ ਭਾਰਤੀ ਜਲ ਸੈਨਾ (Indian Navy) ਵਿੱਚ ਨੌਕਰੀ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਲਈ ਭਾਰੀਤ ਜਨ ਸੈਨਾ ਵਿੱਚ ਅਫ਼ਸਰ ਬਣਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਨੇਵੀ ਭਰਤੀ 2022 ਲਈ ਭਾਰਤੀ ਜਲ ਸੈਨਾ ਨੇ ਸ਼ਾਰਟ ਸਰਵਿਸ ਕਮਿਸ਼ਨ ਦੇ ਤਹਿਤ ਜਨਰਲ ਸਰਵਿਸ, ਨੇਵਲ ਇੰਸਪੈਕਟੋਰੇਟ ਕੇਡਰ, ਏਅਰ ਟ੍ਰੈਫਿਕ ਕੰਟਰੋਲਰ, ਆਬਜ਼ਰਵਰ, ਪਾਇਲਟ, ਲੌਜਿਸਟਿਕਸ, ਐਜੂਕੇਸ਼ਨ ਅਤੇ ਇੰਜੀਨੀਅਰਿੰਗ ਬ੍ਰਾਂਚ ਵਿੱਚ ਅਫਸਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ joinindiannavy.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਕੱਲ੍ਹ ਯਾਨੀ 25 ਫਰਵਰੀ ਤੋਂ ਸ਼ੁਰੂ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਉਮੀਦਵਾਰ ਇਸ ਲਿੰਕ https://www.joinindiannavy.gov.in/ 'ਤੇ ਕਲਿੱਕ ਕਰਕੇ ਇੰਡੀਅਨ ਨੇਵੀ ਦੀ ਇਸ ਭਰਤੀ ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਇਸ ਲਿੰਕ http://www.davp.nic.in/WriteReadData/ADS/eng_10701_20_2122b.pdf ਰਾਹੀਂ ਉਮੀਦਵਾਰ ਇਸ ਭਰਤੀ ਸੰਬੰਧੀ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਪ੍ਰਕਿਰਿਆ ਦੇ ਤਹਿਤ, ਕੁੱਲ 155 ਅਸਾਮੀਆਂ ਭਰੀਆਂ ਜਾਣਗੀਆਂ। ਜਿੰਨ੍ਹਾਂ ਵਿੱਚ ਜਨਰਲ ਸੇਵਾਵਾਂ ਹਾਈਡਰੋ ਕਾਡਰ – 40, ਨੇਵਲ ਇੰਸਪੈਕਟੋਰੇਟ ਕੇਡਰ (NAIC) – 6, ਏਅਰ ਟ੍ਰੈਫਿਕ ਕੰਟਰੋਲਰ (ATC) – 6, ਨਿਰੀਖਕ – 8, ਪਾਇਲਟ – 15, ਲੌਜਿਸਟਿਕਸ – 18, ਸਿੱਖਿਆ – 17,ਇੰਜੀਨੀਅਰਿੰਗ ਸ਼ਾਖਾ (GS) – 45 ਦੀਆਂ ਪੋਸਟਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹਨਾਂ ਪੋਸਟਾਂ ਨੂੰ ਭਰਨ ਦੀ ਆਖ਼ਰੀ ਮਿਤੀ 12 ਮਾਰਚ 2022 ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਭਰਤੀ ਲਈ ਚੋਣ ਇਹਨਾਂ ਦੇ ਆਧਾਰ ਮਿੱਥੇ ਗਏ ਹਨ। ਇਸ ਭਰਤੀ ਦੀ ਚੋਣ ਪ੍ਰਕਿਰਿਆ ਤਹਿਤ ਪਹਿਲਾਂ ਅਰਜ਼ੀਆਂ ਦੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਬਾਅਦ SSB ਇੰਟਰਵਿਊ ਹੋਵੇਗੀ। ਇੰਟਰਵਿਊ ਵਿੱਚੋਂ ਚੁਣੇ ਜਾਣ ਵਾਲੇ ਉਮੀਦਵਾਰਾਂ ਦਾ ਮੈਡੀਕਲ ਟੈਸਟ ਲਿਆ ਜਾਵੇਗਾ। ਇਸ ਤੋਂ ਬਾਅਦ ਫਾਈਨਲ ਮੈਰਿਟ ਸੂਚੀ ਦਿੱਤੀ ਜਾਵੇਗੀ।
ਭਰਤੀ ਲਈ ਲੋੜੀਂਦੀ ਯੋਗਤਾ
ਜਨਰਲ ਸੇਵਾਵਾਂ ਹਾਈਡਰੋ ਕਾਡਰ- 60% ਅੰਕਾਂ ਨਾਲ ਬੀਟੈਕ। ਨੇਵਲ ਇੰਸਪੈਕਟੋਰੇਟ ਕਾਡਰ (NAIC) - ਉਮੀਦਵਾਰਾਂ ਨੂੰ ਅੰਗਰੇਜ਼ੀ ਵਿੱਚ 60% ਅੰਕਾਂ ਨਾਲ 10ਵੀਂ ਅਤੇ 12ਵੀਂ ਜਮਾਤ ਪਾਸ ਕਰਨੀ ਚਾਹੀਦੀ ਹੈ। ਆਟੋਮੇਸ਼ਨ ਦੇ ਨਾਲ ਮਕੈਨੀਕਲ / ਇਲੈਕਟ੍ਰੀਕਲ / ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ / ਇਲੈਕਟ੍ਰਾਨਿਕਸ / ਮਾਈਕ੍ਰੋ ਇਲੈਕਟ੍ਰਾਨਿਕਸ / ਇੰਸਟਰੂਮੈਂਟੇਸ਼ਨ / ਇਲੈਕਟ੍ਰਾਨਿਕਸ ਅਤੇ ਸੰਚਾਰ / ਇਲੈਕਟ੍ਰਾਨਿਕਸ ਅਤੇ ਦੂਰਸੰਚਾਰ / ਇੰਸਟਰੂਮੈਂਟੇਸ਼ਨ ਅਤੇ ਕੰਟਰੋਲ / ਕੰਟਰੋਲ ਇੰਜੀਨੀਅਰਿੰਗ / ਉਤਪਾਦਨ / ਉਦਯੋਗਿਕ ਉਤਪਾਦਨ ਵਿੱਚ ਘੱਟੋ ਘੱਟ 60% ਮਾਰਕ ਦੇ ਨਾਲ BE/B.Tech ਕੀਤੀ ਹੋਣੀ ਚਾਹੀਦੀ ਹੈ।
ਏਅਰ ਟ੍ਰੈਫਿਕ ਕੰਟਰੋਲਰ - ਘੱਟੋ-ਘੱਟ 60% ਅੰਕਾਂ ਦੇ ਨਾਲ ਕਿਸੇ ਵੀ ਅਨੁਸ਼ਾਸਨ ਵਿੱਚ BE/B.Tech। ਨਾਲ ਹੀ, ਤੁਹਾਨੂੰ ਅੰਗਰੇਜ਼ੀ ਵਿੱਚ 60% ਅੰਕਾਂ ਨਾਲ 10ਵੀਂ ਅਤੇ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।
ਆਬਜ਼ਰਵਰ - ਘੱਟੋ-ਘੱਟ 60% ਅੰਕਾਂ ਦੇ ਨਾਲ ਕਿਸੇ ਵੀ ਅਨੁਸ਼ਾਸਨ ਵਿੱਚ ਬੀ.ਈ./ਬੀ.ਟੈਕ. ਨਾਲ ਹੀ, ਤੁਹਾਨੂੰ ਅੰਗਰੇਜ਼ੀ ਵਿੱਚ 60% ਅੰਕਾਂ ਨਾਲ 10ਵੀਂ ਅਤੇ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।
ਪਾਇਲਟ- ਘੱਟੋ-ਘੱਟ 60% ਅੰਕਾਂ ਦੇ ਨਾਲ ਕਿਸੇ ਵੀ ਅਨੁਸ਼ਾਸਨ ਵਿੱਚ ਬੀ.ਈ./ਬੀ.ਟੈਕ. ਨਾਲ ਹੀ, ਤੁਹਾਨੂੰ ਅੰਗਰੇਜ਼ੀ ਵਿੱਚ 60% ਅੰਕਾਂ ਨਾਲ 10ਵੀਂ ਅਤੇ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।
ਲੌਜਿਸਟਿਕਸ- ਉਮੀਦਵਾਰਾਂ ਕੋਲ B.Tech, MBA ਅਤੇ B.Sc/B.Com/B.Sc IT ਡਿਗਰੀ ਹੋਣੀ ਚਾਹੀਦੀ ਹੈ।
ਸਿੱਖਿਆ- 60% ਅੰਕਾਂ ਨਾਲ ਐਮ.ਟੈਕ.
ਇੰਜੀਨੀਅਰਿੰਗ ਸ਼ਾਖਾ (GS) - ਮਕੈਨੀਕਲ (ii) ਸਮੁੰਦਰੀ (iii) ਇੰਸਟਰੂਮੈਂਟੇਸ਼ਨ (iv) ਉਤਪਾਦਨ (v) ਏਅਰੋਨਾਟਿਕਲ (vi) ਉਦਯੋਗਿਕ ਇੰਜੀਨੀਅਰਿੰਗ ਅਤੇ ਪ੍ਰਬੰਧਨ (vii) ਕੰਟਰੋਲ ਇੰਜੀਨੀਅਰਿੰਗ (viii) ਘੱਟੋ-ਘੱਟ 60% ਅੰਕਾਂ ਦੇ ਨਾਲ ਆਟੋਮੇਸ਼ਨ (ix) ਆਟੋਮੋਬਾਈਲ (x) ਧਾਤੂ ਵਿਗਿਆਨ (xi) ਮੇਕੈਟ੍ਰੋਨਿਕਸ (xii) ਇੰਸਟਰੂਮੈਂਟੇਸ਼ਨ ਅਤੇ ਕੰਟਰੋਲ ਵਿੱਚ BE/B.Tech ਦੀ ਡਿਗਰੀ ਹੋਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Navy, Jobs, Recruitment