SBI YONO: ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਨਿੱਜੀ ਲੋਨ (Loan) ਦੇਣ ਲਈ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਹੈ। ਰੀਅਲ ਟਾਈਮ ਐਕਸਪ੍ਰੈਸ ਕ੍ਰੈਡਿਟ ਨਾਮ ਦੀ ਇਹ ਸਹੂਲਤ SBI ਦੇ YONO ਐਪ 'ਤੇ ਉਪਲਬਧ ਕਰਵਾਈ ਗਈ ਹੈ। ਇਸ ਦੀ ਮਦਦ ਨਾਲ ਬੈਂਕ ਦੇ ਗਾਹਕ ਘਰ ਬੈਠੇ ਹੀ 35 ਲੱਖ ਰੁਪਏ ਤੱਕ ਦਾ ਪਰਸਨਲ ਲੋਨ ਲੈ ਸਕਣਗੇ ਅਤੇ ਉਨ੍ਹਾਂ ਨੂੰ ਬੈਂਕ ਆਉਣ ਦੀ ਜ਼ਰੂਰਤ ਨਹੀਂ ਪਵੇਗੀ।
ਸਾਰੇ ਗਾਹਕਾਂ ਨੂੰ ਰੀਅਲ ਟਾਈਮ ਐਕਸਪ੍ਰੈਸ ਕ੍ਰੈਡਿਟ ਸਹੂਲਤ ਦਾ ਲਾਭ ਨਹੀਂ ਮਿਲੇਗਾ। ਸਿਰਫ਼ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀ ਅਤੇ ਰੱਖਿਆ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਲੋਕ ਹੀ ਇਸ ਦਾ ਲਾਭ ਲੈ ਸਕਣਗੇ। YONO ਐਪ ਦੀ ਮਦਦ ਨਾਲ ਕ੍ਰੈਡਿਟ ਜਾਂਚ, ਯੋਗਤਾ ਅਤੇ ਹੋਰ ਦਸਤਾਵੇਜ਼ ਤਸਦੀਕ ਕਰਨ ਵਰਗੇ ਕੰਮ ਘਰ ਬੈਠੇ ਹੀ ਕੀਤੇ ਜਾ ਸਕਦੇ ਹਨ।
ਪੂਰੀ ਪ੍ਰਕਿਰਿਆ ਪੇਪਰਲੈੱਸ ਹੋਵੇਗਾ : ਸਟੇਟ ਬੈਂਕ ਆਫ ਇੰਡੀਆ ਦਾ ਕਹਿਣਾ ਹੈ ਕਿ ਪਰਸਨਲ ਲੋਨ ਬੈਂਕ ਦੀ ਖਾਸ ਸੁਵਿਧਾ ਹੈ। ਬੈਂਕ ਦਾ ਵੱਡਾ ਗਾਹਕ ਵਰਗ ਇਸ ਦਾ ਫਾਇਦਾ ਉਠਾ ਰਿਹਾ ਹੈ। ਹੁਣ ਬੈਂਕ ਨੇ ਕੁਝ ਗਾਹਕਾਂ ਲਈ ਰੀਅਲ ਟਾਈਮ ਐਕਸਪ੍ਰੈਸ ਕ੍ਰੈਡਿਟ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਦਾ ਉਦੇਸ਼ ਤਨਖਾਹਦਾਰ ਗਾਹਕਾਂ ਨੂੰ ਡਿਜੀਟਲ ਤਰੀਕੇ ਨਾਲ ਨਿੱਜੀ ਕਰਜ਼ਾ (Personal Loan) ਪ੍ਰਦਾਨ ਕਰਨਾ ਹੈ। ਗਾਹਕ YONO ਐਪ ਰਾਹੀਂ ਇਸ ਦਾ ਫਾਇਦਾ ਲੈ ਸਕਦੇ ਹਨ। ਬੈਂਕ ਨੇ ਕਿਹਾ ਕਿ ਇਹ 100% ਪੇਪਰ ਰਹਿਤ (paperless) ਪ੍ਰਕਿਰਿਆ ਹੋਵੇਗੀ।
ਤੁਸੀਂ 35 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ : ਡਿਜ਼ੀਟਲ ਤੌਰ 'ਤੇ, 35 ਲੱਖ ਰੁਪਏ ਤੱਕ ਦਾ ਨਿੱਜੀ ਲੋਨ ਲੈਣ ਲਈ ਗਾਹਕ 8 Steps ਵਿੱਚ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਯੋਗ ਹੋਣਗੇ। ਇਹ ਸਾਰੀ ਪ੍ਰਕਿਰਿਆ ਆਨਲਾਈਨ ਪੂਰੀ ਕੀਤੀ ਜਾਵੇਗੀ ਅਤੇ ਇਸ ਲਈ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਅਤੇ ਰੱਖਿਆ ਸੇਵਾਵਾਂ ਦੇ ਤਨਖਾਹਦਾਰ ਕਰਮਚਾਰੀਆਂ ਨੂੰ ਬੈਂਕ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਕ੍ਰੈਡਿਟ ਇਨਕੁਆਰੀ, ਲੋਨ ਯੋਗਤਾ, ਲੋਨ ਮਨਜ਼ੂਰੀ ਅਤੇ ਦਸਤਾਵੇਜ਼ ਜਮ੍ਹਾ ਕਰਵਾਉਣ ਵਰਗੇ ਸਾਰੇ ਕੰਮ ਆਨਲਾਈਨ ਕੀਤੇ ਜਾਣਗੇ।
SBI ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ YONO 'ਤੇ ਆਪਣੇ ਯੋਗ ਤਨਖਾਹਦਾਰ ਗਾਹਕਾਂ ਲਈ ਰੀਅਲ ਟਾਈਮ ਐਕਸਪ੍ਰੈਸ ਕ੍ਰੈਡਿਟ ਲੋਨ ਸਹੂਲਤ ਦੀ ਸ਼ੁਰੂਆਤ ਨਾਲ ਗਾਹਕਾਂ ਨੂੰ ਬਹੁਤ ਫਾਇਦਾ ਹੋਵੇਗਾ। ਐਕਸਪ੍ਰੈਸ ਕ੍ਰੈਡਿਟ ਉਤਪਾਦ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਡਿਜੀਟਲ ਤਰੀਕੇ ਨਾਲ ਲੋਨ ਲੈਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ SBI ਬੈਂਕਿੰਗ ਨੂੰ ਆਸਾਨ ਬਣਾਉਣ ਲਈ ਗਾਹਕਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਬੈਂਕਿੰਗ ਸੁਵਿਧਾਵਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Business, Businessman, Investment, Loan, MONEY, SBI