ਆਧਾਰ ਕਾਰਡ (Aadhar Card) ਅਤੇ ਪੈਨ ਕਾਰਡ (Pan Card) ਅੱਜ ਦੇ ਸਮੇਂ ਬਹੁਤ ਜ਼ਰੂਰੀ ਦਸਤਾਵੇਜ਼ ਹਨ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਦਾ ਆਪਸ ਵਿਚ ਲਿੰਕਡ (ਜੁੜੇ) ਹੋਣਾ ਲਾਜ਼ਮੀ ਹੈ। ਜੇਕਰ ਤੁਸੀਂ ਅਜੇ ਤੱਕ ਆਪਣਾ ਆਧਾਰ ਕਾਰਡ ਪੈਨ ਕਾਰਡ ਨਾਲ ਨਹੀਂ ਲਿੰਕ ਕੀਤਾ ਹੈ ਤਾਂ ਅੱਜ ਹੀ ਇਹ ਕੰਮ ਕਰ ਲਵੋ। ਕਿਉਂਕਿ ਘੱਟ ਜੁਰਮਾਨੇ ਦੇ ਨਾਲ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ 2022 ਹੈ।
ਇਨਕਮ ਟੈਕਸ ਵਿਭਾਗ ਨੇ 31 ਮਾਰਚ ਤੋਂ 30 ਜੂਨ 2022 ਤੱਕ ਆਧਾਰ ਨੂੰ ਪੈਨ ਨਾਲ ਲਿੰਕ ਕਰਨ 'ਤੇ 500 ਰੁਪਏ ਦਾ ਜੁਰਮਾਨਾ ਤੈਅ ਕੀਤਾ ਸੀ। ਜੇਕਰ ਤੁਸੀਂ 30 ਜੂਨ ਤੋਂ ਬਾਅਦ ਆਪਣਾ ਪੈਨ-ਆਧਾਰ ਲਿੰਕ ਕਰਦੇ ਹੋ, ਤਾਂ ਤੁਹਾਨੂੰ 1,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਿਵੇਂ ਕਰਨਾ ਹੈ
- 1) ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਨਵੀਂ ਵੈੱਬਸਾਈਟ https://www.incometax.gov.in/iec/portal 'ਤੇ ਜਾਓ। ਹੇਠਾਂ ਲਿੰਕ ਆਧਾਰ ਦੀ ਆਪਸ਼ਨ 'ਤੇ ਕਲਿੱਕ ਕਰੋ।
- 2) ਆਪਣੀ ਸਥਿਤੀ ਦੇਖਣ ਲਈ ਇੱਥੇ ਕਲਿੱਕ ਕਰੋ। ਇੱਥੇ ਤੁਹਾਨੂੰ ਆਧਾਰ ਅਤੇ ਪੈਨ ਦਾ ਵੇਰਵਾ ਦਰਜ ਕਰਨਾ ਹੋਵੇਗਾ।
- 3) ਜੇਕਰ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਹੈ ਤਾਂ ਤੁਹਾਡਾ PAN ਆਧਾਰ ਨੰਬਰ ਨਾਲ ਲਿੰਕ ਕੀਤਾ ਹੋਇਆ ਦਿਖਾਈ ਦੇਵੇਗਾ।
- 4) ਜੇਕਰ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ ਤਾਂ ਤੁਹਾਨੂੰ https://www.incometaxindiaefiling.gov.in/home 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਲਿੰਕ ਆਧਾਰ 'ਤੇ ਕਲਿੱਕ ਕਰੋ।
- 5) ਇਸ ਤੋਂ ਬਾਅਦ ਵੇਰਵੇ ਭਰੋ। ਇਸ ਤਰ੍ਹਾਂ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।
ਜੁਰਮਾਨਾ ਭਰਨ ਦੀ ਤਰੀਕਾ
ਕਦਮ 1: ਪੈਨ-ਆਧਾਰ ਲਿੰਕ ਕਰਨ ਲਈ, ਪੋਰਟਲ 'ਤੇ ਜਾਓ।
https://onlineservices.tin.egov-nsdl.com/etaxnew/tdsnontds.jsp
ਕਦਮ 2: ਪੈਨ-ਆਧਾਰ ਲਿੰਕ ਕਰਨ ਦੀ ਬੇਨਤੀ ਲਈ CHALLAN NO./ITNS 280 'ਤੇ ਕਲਿੱਕ ਕਰੋ।
ਕਦਮ 3: Tax Applicable ਆਪਸ਼ਨ ਚੁਣੋ।
ਕਦਮ 4: ਕਿਰਪਾ ਕਰਕੇ ਯਕੀਨੀ ਬਣਾਓ ਕਿ ਫ਼ੀਸ ਦਾ ਭੁਗਤਾਨ ਮਾਈਨਰ ਹੈਡ 500 (ਫ਼ੀਸ) ਅਤੇ ਮੇਜਰ ਹੈੱਡ 0021 (ਕੰਪਨੀਆਂ ਤੋਂ ਇਲਾਵਾ ਇਨਕਮ ਟੈਕਸ) ਦੇ ਤਹਿਤ ਸਿੰਗਲ ਚਲਾਨ ਵਿੱਚ ਕੀਤਾ ਜਾਣਾ ਹੈ।
ਕਦਮ 5: ਨੈੱਟਬੈਂਕਿੰਗ ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਦਾ ਢੰਗ ਚੁਣੋ।
ਕਦਮ 6: ਪੈਨ ਨੰਬਰ ਦਰਜ ਕਰੋ, ਮੁਲਾਂਕਣ ਸਾਲ ਚੁਣੋ ਅਤੇ ਪਤਾ ਦਰਜ ਕਰੋ।
ਕਦਮ 7: ਕੈਪਚਾ ਦਰਜ ਕਰੋ ਅਤੇ ਪ੍ਰੌਸੀਡ ਟੈਬ 'ਤੇ ਕਲਿੱਕ ਕਰੋ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।