Home /News /lifestyle /

LIC ਪਾਲਿਸੀ 'ਤੇ ਬਹੁਤ ਆਸਾਨੀ ਨਾਲ ਮਿਲ ਸਕਦਾ ਹੈ ਪਰਸਨਲ ਲੋਨ, ਵਿਆਜ ਵੀ ਲੱਗੇਗਾ ਘੱਟ

LIC ਪਾਲਿਸੀ 'ਤੇ ਬਹੁਤ ਆਸਾਨੀ ਨਾਲ ਮਿਲ ਸਕਦਾ ਹੈ ਪਰਸਨਲ ਲੋਨ, ਵਿਆਜ ਵੀ ਲੱਗੇਗਾ ਘੱਟ

  • Share this:
ਕੋਰੋਨਾ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਵਿੱਤੀ ਸੰਕਟ ਪੈਦਾ ਕਰ ਦਿੱਤਾ ਹੈ। ਲੋਕਾਂ ਨੂੰ ਮਹੱਤਵਪੂਰਨ ਖਰਚਿਆਂ ਜਾਂ ਕਾਰੋਬਾਰ ਲਈ ਪੈਸੇ ਦੀ ਲੋੜ ਹੁੰਦੀ ਹੈ। ਅਜਿਹੇ 'ਚ LIC ਪਾਲਿਸੀ 'ਤੇ ਪਰਸਨਲ ਲੋਨ ਇਕ ਬਿਹਤਰ ਵਿਕਲਪ ਹੋ ਸਕਦਾ ਹੈ। LIC ਪਾਲਿਸੀ 'ਤੇ ਲੋਨ ਲੈਣ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ 'ਤੇ ਵਿਆਜ ਵੀ ਘੱਟ ਹੈ ਅਤੇ ਲੋਨ ਲੈਣ ਵਿੱਚ ਘੱਟ ਪਰੇਸ਼ਾਨੀ ਹੁੰਦੀ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਪ੍ਰਕਿਰਿਆ ਨੂੰ ਆਨਲਾਈਨ ਵੀ ਪੂਰਾ ਕਰ ਸਕਦੇ ਹੋ। ਇੱਥੇ ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਸੀਂ LIC ਤੋਂ ਕੇਵਲ ਇੱਕ ਐਂਡੋਮੈਂਟ ਪਾਲਿਸੀ ਉੱਤੇ ਨਿੱਜੀ ਕਰਜ਼ਾ ਲੈ ਸਕਦੇ ਹੋ।

ਪ੍ਰੀਮੀਅਮ ਦੀ ਰਕਮ ਉੱਤੇ ਕਰਜ਼ਾ : LIC ਆਪਣੇ ਮੌਜੂਦਾ ਗਾਹਕਾਂ ਨੂੰ ਪਰਸਨਲ ਲੋਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਜੇਕਰ ਤੁਸੀਂ ਇੱਕ ਬੀਮਾ ਪਾਲਿਸੀ ਵੀ ਖਰੀਦੀ ਹੈ, ਤਾਂ ਤੁਸੀਂ ਪ੍ਰੀਮੀਅਮ ਦੀ ਰਕਮ 'ਤੇ ਕਰਜ਼ਾ ਲੈ ਸਕਦੇ ਹੋ। ਆਮ ਤੌਰ 'ਤੇ ਲੋਕ ਸੋਚਦੇ ਹਨ ਕਿ LIC ਤੋਂ ਲੋਨ ਲੈਣ ਲਈ ਬ੍ਰਾਂਚ 'ਚ ਜਾਣਾ ਪੈਂਦਾ ਹੈ, ਪਰ ਅਜਿਹਾ ਨਹੀਂ ਹੈ। ਤੁਸੀਂ ਘਰ ਬੈਠੇ ਆਨਲਾਈਨ ਅਪਲਾਈ ਕਰ ਕੇ ਇਹ ਲੋਨ ਲੈ ਸਕਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਕਰਜ਼ੇ ਦੀ ਅਦਾਇਗੀ ਕਰਨ ਦੀ ਲੋੜ ਨਹੀਂ ਪਵੇਗੀ। ਕਿਉਂਕਿ, ਪਾਲਿਸੀ ਦੀ ਮਿਆਦ ਪੂਰੀ ਹੋਣ 'ਤੇ, ਕੰਪਨੀ ਲੋਨ ਦੀ ਰਕਮ ਕੱਟ ਲਵੇਗੀ ਅਤੇ ਬਾਕੀ ਪੈਸੇ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ। ਇਸ ਨਾਲ ਇਹ ਫਾਇਦਾ ਹੋਵੇਗਾ ਕਿ ਤੁਹਾਨੂੰ ਸਿਰਫ ਲੋਨ ਦਾ ਵਿਆਜ ਹੀ ਦੇਣਾ ਹੋਵੇਗਾ।

ਹਰ ਕੋਈ ਨਹੀਂ ਲੈ ਸਕਦਾ ਇਹ ਲੋਨ: LIC ਪਾਲਿਸੀ ਦੇ ਬਦਲੇ ਕਰਜ਼ਾ ਲੈਣ ਲਈ, ਇੱਕ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਸੀਂ LIC ਪਾਲਿਸੀ ਖਰੀਦੀ ਹੈ। ਲੋਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ ਘੱਟੋ-ਘੱਟ ਤਿੰਨ ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ ਹੈ। ਤੁਹਾਡੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਤੁਸੀਂ ਪਾਲਿਸੀ ਦੀ ਸਰੈਂਡਰ ਵਾਲਿਊ ਦਾ ਵੱਧ ਤੋਂ ਵੱਧ 90% ਤੱਕ ਕਰਜ਼ਾ ਲੈ ਸਕਦੇ ਹੋ। ਜੇਕਰ ਤੁਹਾਡੀ LIC ਪਾਲਿਸੀ ਦਾ ਭੁਗਤਾਨ ਕੀਤਾ ਜਾਂਦਾ ਹੈ, ਤਾਂ ਤੁਸੀਂ ਸਰੈਂਡਰ ਵਾਲਿਊ ਦੇ ਸਿਰਫ 85% ਤੱਕ ਹੀ ਕਰਜ਼ਾ ਲੈ ਸਕਦੇ ਹੋ। LIC ਪਾਲਿਸੀ 'ਤੇ ਲੋਨ ਘੱਟੋ-ਘੱਟ 6 ਮਹੀਨਿਆਂ ਲਈ ਉਪਲਬਧ ਹੁੰਦਾ ਹੈ।

ਲੋਨ ਲਈ ਇੰਝ ਕੀਤਾ ਜਾ ਸਕਦਾ ਹੈ ਅਪਲਾਈ: ਐਲਆਈਸੀ ਆਪਣੀ ਵੈੱਬਸਾਈਟ 'ਤੇ ਇਹ ਸਹੂਲਤ ਦਿੰਦੀ ਹੈ। ਜੇਕਰ ਕੋਈ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦਾ ਹੈ, ਤਾਂ ਉਹ https://www.licindia.in/home/policyloanoptions 'ਤੇ ਜਾ ਕੇ ਅਪਲਾਈ ਕਰ ਸਕਦਾ ਹੈ। ਇਸ ਲਿੰਕ 'ਤੇ ਜਾਣ ਤੋਂ ਬਾਅਦ, ਤੁਹਾਨੂੰ ਲੋਨ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਮਿਲਦੀ ਹੈ। ਇੱਥੇ ਕਲਿੱਕ ਕਰ ਕੇ, ਮੰਗੀ ਗਈ ਜਾਣਕਾਰੀ ਨੂੰ ਭਰਨਾ ਹੋਵੇਗਾ। ਇਸ ਤੋਂ ਬਾਅਦ ਇੱਕ ਫਾਰਮ ਡਾਊਨਲੋਡ ਕਰਨਾ ਹੋਵੇਗਾ। ਇਹ ਉਹੀ ਫਾਰਮ ਹੈ ਜੋ ਤੁਸੀਂ ਆਨਲਾਈਨ ਭਰਿਆ ਹੈ। ਡਾਉਨਲੋਡ ਕਰਨ ਤੋਂ ਬਾਅਦ ਇਹ ਫਾਰਮ ਪੂਰੀ ਤਰ੍ਹਾਂ ਭਰਿਆ ਜਾਂਦਾ ਹੈ ਅਤੇ ਦਸਤਖਤ ਕਰਨ ਤੋਂ ਬਾਅਦ ਹੀ ਇਸ ਨੂੰ ਸਕੈਨ ਕਰ ਕੇ ਐਲਆਈਸੀ ਦੀ ਵੈੱਬਸਾਈਟ 'ਤੇ ਰੀਲੋਡ ਕਰਨਾ ਪੈਂਦਾ ਹੈ। ਅਜਿਹਾ ਕਰਨ ਨਾਲ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ LIC ਤੁਹਾਨੂੰ ਲੋਨ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ। LIC ਇਸ ਲੋਨ ਦੇ ਪੈਸੇ ਨੂੰ ਤੁਹਾਡੇ ਬੈਂਕ ਵਿੱਚ ਬਹੁਤ ਜਲਦੀ ਟ੍ਰਾਂਸਫਰ ਕਰ ਦੇਵੇਗਾ।
Published by:Anuradha Shukla
First published:

Tags: Life Insurance Corporation of India (LIC), Loan

ਅਗਲੀ ਖਬਰ