ਹਰ ਕੋਈ ਇੱਕ ਚੰਗਾ ਜੀਵਨ ਸਾਥੀ ਚਾਹੁੰਦਾ ਹੈ, ਜੋ ਜ਼ਿੰਦਗੀ ਦੇ ਹਰੇਕ ਕਦਮ ਵਿੱਚ ਉਸਦੇ ਨਾਲ ਤੁਰ ਸਕੇ। ਪਰ ਅੱਜਕਲ ਦੀ ਜੀਵਨ ਸ਼ੈਲੀ ਵਿੱਚ ਜ਼ਿਆਦਾਤਰ ਲੋਕਾਂ ਦੇ ਰਿਸ਼ਤੇ ਸਫ਼ਲ ਨਹੀਂ ਹੁੰਦੇ। ਕਈ ਵਾਰ ਲੋਕ ਉਮੀਦ ਕਰਦੇ ਹਨ ਕਿ ਉਨ੍ਹਾਂ ਦਾ ਪਾਰਟਨਰ ਉਨ੍ਹਾਂ ਲਈ ਬਦਲੇਗਾ, ਜਦਕਿ ਉਹ ਆਪਣੇ ਵਿਵਹਾਰ ਜਾਂ ਆਦਤਾਂ ਨੂੰ ਬਦਲਣ ਲਈ ਤਿਆਰ ਨਹੀਂ ਹੁੰਦੇ। ਜਦੋਂ ਉਹ ਆਪਣੇ ਜੀਵਨ ਸਾਥੀ ਨੂੰ ਆਪਣੇ ਲਈ ਬਦਲਣਾ ਚਾਹੁੰਦੇ ਹਨ ਤਾਂ ਰਿਸ਼ਤਾ ਖ਼ਰਾਬ ਹੁੰਦਾ ਹੈ।
ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਗੱਲਾਂ ਰਿਸ਼ਤੇ 'ਚ ਬੇਭਰੋਸਗੀ ਪੈਦਾ ਕਰਦੀਆਂ ਹਨ। ਬੇਭਰੋਸਗੀ ਕਰਕੇ ਰਿਸ਼ਤਿਆਂ ਵਿੱਚ ਦਰਾੜਾਂ ਪੈ ਜਾਂਦੀਆਂ ਹਨ। ਹੋਲਿਸਟਿਕ ਮਨੋਵਿਗਿਆਨੀ ਡਾ. ਨਿਕੋਲ ਲੇਪੇਰਾ ਨੇ ਸ਼ੋਸਲ ਮੀਡੀਆਂ ਪੋਸਟ ਰਾਹੀਂ ਰਿਸ਼ਤਿਆਂ ਨੂੰ ਚੰਗਾ ਬਣਾਈ ਰੱਖਣ ਲਈ ਅਹਿਮ ਸੁਝਾਅ ਦਿੱਤੇ ਹਨ। ਡਾ. ਨਿਕੋਲ ਦੁਆਰਾ ਰਿਸ਼ਤਿਆ ਬਾਰੇ ਦਿੱਤੇ ਗਏ ਟਿਪਸ ਤੁਹਾਡੇ ਲਈ ਬਹੁਤ ਚੰਗੇ ਸਾਬਿਤ ਹੋ ਸਕਦੇ ਹਨ। ਉਨ੍ਹਾਂ ਨੇ ਆਪਣੇ ਸੁਝਾਅ ਦਿੰਦਿਆਂ ਦੱਸਿਆ ਹੈ ਕਿ ਕਿਸੇ ਨੂੰ ਆਪਣੇ ਸਾਥੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਆਓ ਜਾਣਦੇ ਹਾਂ ਇਨ੍ਹਾਂ ਟਿਪਸ ਬਾਰੇ-
ਖੁੱਲ੍ਹ ਕੇ ਗੱਲ ਕਰਨੀ ਹੈ ਕਿਉਂ ਜ਼ਰੂਰੀ?
ਡਾ. ਲੈਪੇਰਾ ਦੇ ਅਨੁਸਾਰ ਲੋਕ ਇਹ ਭੁੱਲ ਗਏ ਹਨ ਕਿ ਪਰਿਪੱਕ ਪਿਆਰ ਕੀ ਹੁੰਦਾ ਹੈ। ਅੱਜਕੱਲ੍ਹ ਪਿਆਰ ਵਿੱਚ ਅਸੀਂ ਬਦਲੇ ਦੇ ਵਿੱਚ ਕੁਝ ਨਾ ਕੁਝ ਪਾਉਣ ਦੀ ਉਮੀਦ ਕਰਦੇ ਹਾਂ, ਪਰ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਪਿਆਰ ਬਿਨ੍ਹਾਂ ਕਿ ਸਵਾਰਥ ਤੋਂ ਹੋਣਾ ਚਾਹੀਦਾ ਹੈ ਅਤੇ ਰਿਸ਼ਤੇ ਵਿੱਚ ਆ ਰਹੀ ਕਿਸੇ ਵੀ ਸਮੱਸਿਆ ਬਾਬਤ ਸਾਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਰਿਸ਼ਤਾ ਹੋਰ ਚੰਗਾ ਹੁੰਦਾ ਹੈ।
ਮਤਲਬ ਦਾ ਪਿਆਰ
ਡਾ. ਨਿਕੋਲ ਲੇਪੇਰਾ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਲੋਕ ਸ਼ਰਤੀਆ, ਲੈਣ-ਦੇਣ ਵਾਲਾ ਪਿਆਰ ਕਰਦੇ ਹਨ। ਪਰ ਮਚਿਓਰ ਪਿਆਰ ਅੱਗੇ ਵਧਣ ਅਤੇ ਸੱਚਾਈ ਨਾਲ ਖੁਦ ਨੂੰ ਜਾਣਨ ਵਿਚ ਮਦਦ ਕਰਦਾ ਹੈ। ਮਚਿਓਰ ਪਿਆਰ ਉਦੋਂ ਹੁੰਦਾ ਹੈ ਜਦੋਂ ਅਸੀਂ ਸੁਚੇਤ ਹੁੰਦੇ ਹਾਂ, ਆਪਣੇ ਆਪ ਦਾ ਸਾਹਮਣਾ ਕਰਦੇ ਹਾਂ ਅਤੇ ਭਵਿੱਖ ਬਣਾਉਣ ਲਈ ਆਪਣੇ ਅਤੀਤ ਨੂੰ ਠੀਕ ਕਰਦੇ ਹਾਂ।
ਆਪਣੀ ਇੱਛਾ ਦਾ ਖੁੱਲ੍ਹ ਕੇ ਕਰੋ ਇਜਹਾਰ
ਉਨ੍ਹਾਂ ਦੱਸਿਆ ਕਿ ਕਿਸੇ ਨੂੰ ਆਪਣੇ ਸਾਥੀ ਤੋਂ ਉਨ੍ਹਾਂ ਦੇ ਮਨ ਨੂੰ ਪੜ੍ਹਨ ਦੀ ਉਮੀਦ ਕਰਨ ਦੀ ਬਜਾਏ ਆਪਣੇ ਮਨ ਦੀ ਚਾਹਤ ਨੂੰ ਖੁੱਲ੍ਹ ਕੇ ਪ੍ਰਗਟ ਕਰਨਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਲੋਕ ਜਾਣਬੁੱਝ ਕੇ ਹੱਸਣ, ਖੇਡਣ ਅਤੇ ਮੂਰਖ ਹੋਣ ਦਾ ਮਾਹੌਲ ਬਣਾਉਂਦੇ ਹਨ, ਕਿਉਂਕਿ ਰਿਸ਼ਤਿਆਂ ਨੂੰ ਬਹੁਤ ਸਮਾਂ ਚਾਹੀਦਾ ਹੈ ਅਤੇ ਕਦੇ-ਕਦਾਈਂ ਤੁਸੀਂ ਬਹੁਤ ਟਰਿੱਗਰ ਹੋ ਸਕਦਾ ਹੈ।
ਸਾਥੀ ਨਾਲ ਕਰਦੇ ਰਹੋ ਸੰਵਾਦ
ਗੱਲਬਾਤ ਕਰਨਾ ਰਿਸ਼ਤੇ ਨੂੰ ਚੰਗਾ ਬਣਾਉਂਦਾ ਹੈ। ਇਸਦੇ ਲਈ ਨਾਰਾਜ਼ਗੀ ਤੋਂ ਬਚਣ ਲਈ, ਆਪਣੇ ਸਾਥੀ ਨਾਲ ਗੱਲ ਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਆਪਣੇ ਸਾਥੀ ਨੂੰ ਆਪਣੇ ਆਪ ਨੂੰ ਸਾਬਤ ਕਰਨ ਦੀ ਆਜ਼ਾਦੀ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਰਿਸ਼ਤੇ ਵਿੱਚ ਪਿਆਰ ਬਣਿਆ ਰਹੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Live-in relationship, Relationships