ਏਵੀਏਸ਼ਨ ਖੇਤਰ ਦੇ ਚੰਗੇ ਦਿਨ ਦੁਬਾਰਾ ਵਾਪਸ ਆ ਰਹੇ ਹਨ ਅਤੇ ਲੋਕਾਂ ਨੂੰ ਇਨ੍ਹਾਂ ਚੰਗੇ ਦਿਨਾਂ ਦਾ ਲਾਭ ਮਿਲੇਗਾ। ਏਅਰਲਾਈਨ ਕੰਪਨੀਆਂ ਨੇ ਸਭ ਕੁਝ ਆਮ ਹੋਣ ਤੋਂ ਬਾਅਦ ਆਫਰਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਨਿੱਜੀ ਏਅਰਲਾਈਨ ਗੋ ਫਸਟ (GoFirst) ਨੇ ਬੈਂਗਲੁਰੂ ਤੋਂ ਕੁੱਝ ਚੋਣਵੀਆਂ ਉਡਾਣਾਂ 'ਤੇ 'ਮੁਫਤ ਸੀਟਾਂ ਅਤੇ ਖਾਣੇ' (free seats & meals) ਦੀ ਪੇਸ਼ਕਸ਼ ਕੀਤੀ ਹੈ। ਜੇ ਤੁਸੀਂ ਬੈਂਗਲੁਰੂ (Bengaluru) ਵਿੱਚ ਰਹਿੰਦੇ ਹੋ ਅਤੇ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ Go First ਏਅਰਲਾਈਨ ਤੁਹਾਡੇ ਲਈ ਇੱਕ ਵਧੀਆ ਪੇਸ਼ਕਸ਼ ਲੈ ਕੇ ਆਈ ਹੈ। ਗੋ ਫਸਟ (GoFirst) ਦੀ ਅਧਿਕਾਰਤ ਵੈੱਬਸਾਈਟ ਤੋਂ ਮੁਫ਼ਤ ਸੀਟਾਂ ਅਤੇ ਮੁਫ਼ਤ ਖਾਣਿਆਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Go First ਨੇ ਇਸ ਆਫਰ ਬਾਰੇ ਟਵੀਟ ਕੀਤਾ। ਕੰਪਨੀ ਨੇ ਲਿਖਿਆ ਹੈ- ਇਸ ਤੋਂ ਵਧੀਆ ਕੀ ਹੈ? ਇੱਕ ਸ਼ਾਨਦਾਰ ਯਾਤਰਾ ਜਾਂ ਮੁਫਤ ਸੀਟਾਂ ਅਤੇ ਭੋਜਨ? ਠੀਕ ਹੈ, ਦੋਵੇਂ! #Bengaluru ਤੋਂ ਚੋਣਵੀਆਂ ਉਡਾਣਾਂ 'ਤੇ ਆਕਰਸ਼ਕ ਪੇਸ਼ਕਸ਼ਾਂ।
Go Firstਟ ਏਅਰਲਾਈਨ ਨੇ ਲਿਖਿਆ ਹੈ ਕਿ ਉਹ ਬੈਂਗਲੁਰੂ ਤੋਂ ਦੇਸ਼ ਭਰ ਦੀਆਂ ਵੱਖ-ਵੱਖ ਮੰਜ਼ਿਲਾਂ ਲਈ ਉਡਾਣ ਭਰਨ ਵਾਲੇ ਯਾਤਰੀਆਂ ਲਈ ਵਿਸ਼ੇਸ਼ ਆਫਰਾਂ ਦੀ ਪੇਸ਼ਕਸ਼ ਕਰ ਰਹੀ ਹੈ। ਹੁਣ ਬੈਂਗਲੁਰੂ ਤੋਂ ਉਡਾਣ ਭਰਦੇ ਸਮੇਂ ਇੱਕ ਵਧੀਆ ਯਾਤਰਾ ਦਾ ਅਨੁਭਵ ਕਰੋ। ਕੰਪਨੀ ਨੇ ਬੈਂਗਲੁਰੂ ਤੋਂ ਮੁੰਬਈ, ਦਿੱਲੀ, ਰਾਂਚੀ, ਵਾਰਾਣਸੀ, ਕੋਲਕਾਤਾ, ਲਖਨਊ ਅਤੇ ਪੁਣੇ ਲਈ ਉਡਾਣ ਭਰਨ ਵਾਲੇ ਯਾਤਰੀਆਂ ਲਈ ਮੁਫਤ ਸੀਟਾਂ ਅਤੇ ਮੁਫਤ ਖਾਣੇ ਦੀ ਪੇਸ਼ਕਸ਼ ਕੀਤੀ ਹੈ।
ਸਸਤੀਆਂ ਉਡਾਣਾਂ ਪ੍ਰਦਾਨ ਕਰਨ ਵਾਲੀ ਏਅਰਲਾਈਨ ਗੋ ਫਸਟ ਨੇ ਆਪਣੀ ਵੈੱਬਸਾਈਟ www.flygofirst.com 'ਤੇ ਮੁਫਤ ਸੀਟਾਂ ਅਤੇ ਮੁਫਤ ਭੋਜਨ ਪੇਸ਼ਕਸ਼ਾਂ ਦੇ ਵੇਰਵੇ ਸਾਂਝੇ ਕੀਤੇ ਹਨ। ਇਹ ਪੇਸ਼ਕਸ਼ ਕੇਵਲ 16 ਦਸੰਬਰ ਤੋਂ 10 ਜਨਵਰੀ, 2022 ਤੱਕ ਉਪਲਬਧ ਹੈ।
ਗੋ ਫਸਟ ਏਅਰਲਾਈਨ ਬੈਂਗਲੁਰੂ ਉਡਾਣਾਂ ਦੇ ਪ੍ਰਮੋਸ਼ਨ (Bengaluru Flights promotion ) ਕਰਨ ਲਈ ਇਹ ਪੇਸ਼ਕਸ਼ ਕਰ ਰਹੀ ਹੈ ।
ਕੰਪਨੀ ਦਾ ਕਹਿਣਾ ਹੈ ਕਿ ਇਹ ਪੇਸ਼ਕਸ਼ non-transferable ਹੋਵੇਗਾ। ਯਾਨੀ ਇਸ ਆਫਰ ਦੇ ਤਹਿਤ ਬੁੱਕ ਕੀਤੀ ਟਿਕਟ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ। ਇਸ ਟਿਕਟ ਨੂੰ ਨਾਂ ਤੇ ਟ੍ਰਾਂਸਫਰ ਕੀਤਾ ਜਾ ਸਕਦਾ ਅਤੇ ਨਾ ਹੀ ਟਿਕਟ ਰੱਦ ਕਰਨ 'ਤੇ ਰਿਫੰਡ ਦਿੱਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।