Home /News /lifestyle /

ਸਿਰਫ਼ 70 ਹਜ਼ਾਰ ਰੁਪਏ 'ਚ 25 ਸਾਲ ਤਕ ਪਾਓ ਮੁਫਤ ਬਿਜਲੀ, ਨਾਲ ਹੀ ਕਮਾਓ ਪੈਸਾ - ਸਰਕਾਰ ਤੋਂ ਵੀ ਮਿਲੇਗੀ ਸਬਸਿਡੀ

ਸਿਰਫ਼ 70 ਹਜ਼ਾਰ ਰੁਪਏ 'ਚ 25 ਸਾਲ ਤਕ ਪਾਓ ਮੁਫਤ ਬਿਜਲੀ, ਨਾਲ ਹੀ ਕਮਾਓ ਪੈਸਾ - ਸਰਕਾਰ ਤੋਂ ਵੀ ਮਿਲੇਗੀ ਸਬਸਿਡੀ

  • Share this:

ਬਿਜਲੀ ਲਗਾਤਾਰ ਮਹਿੰਗੀ ਹੋ ਰਹੀ ਹੈ। ਜਿਸ ਦਾ ਸਿੱਧਾ ਅਸਰ ਲੋਕਾਂ ਦੇ ਘਰੇਲੂ ਬਜਟ 'ਤੇ ਪੈ ਰਿਹਾ ਹੈ. ਹਾਲਾਂਕਿ ਬਿਜਲੀ ਬਿੱਲ ਨੂੰ ਘਟਾਉਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ। ਇਸ ਲਈ ਤੁਹਾਨੂੰ ਆਪਣੀ ਛੱਤ 'ਤੇ ਸੋਲਰ ਪੈਨਲ ਲਗਾਉਣਾ ਪਵੇਗਾ। ਸੋਲਰ ਪੈਨਲ ਨੂੰ ਕੀਤੇ ਵੀ ਇਨਸਟਾਲ ਕਰਾ ਸਕਦੇ ਹਾਂ। ਜੇਕਰ ਤੁਸੀਂ ਚਾਹੋ ਤਾਂ ਛੱਤ 'ਤੇ ਸੋਲਰ ਪੈਨਲ ਲਾ ਕੇ ਬਿਜਲੀ ਬਣਾ ਕੇ ਗ੍ਰਿਡ 'ਚ ਸਪਲਾਈ ਕਰ ਸਕਦੇ ਹੋ। ਸੋਲਰ ਪੈਨਲ ਲਾਉਣ ਵਾਲਿਆਂ ਨੂੰ ਕੇਂਦਰ ਸਰਕਾਰ ਦਾ ਨਿਊ ਐਂਡ ਰਿਨਊਏਬਲ ਏਜੰਸੀ ਮੰਤਰਾਲਾ ਰੂਫਟੌਪ ਸੋਲਰ ਪਲਾਂਟ 'ਤੇ 30 ਫੀਸਦੀ ਸਬਸਿਡੀ ਦਿੰਦਾ ਹੈ। ਬਿਨਾਂ ਸਬਸਿਡੀ ਦੇ ਰੂਫਟੌਪ ਸੋਲਰ ਪੈਨਲ ਲਾਉਣ 'ਤੇ ਕਰੀਬ 1 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ।

ਇਕ ਸੋਲਰ ਪੈਨਲ ਦੀ ਕੀਮਤ ਤਕਰੀਬਨ ਇਕ ਲੱਖ ਰੁਪਏ ਹੈ। ਹਰ ਸੂਬੇ ਦੇ ਹਿਸਾਬ ਨਾਲ ਇਹ ਖ਼ਰਚ ਵੱਖ-ਵੱਖ ਹਨ ਪਰ ਸਰਕਾਰ ਤੋਂ ਮਿਲਣ ਵਾਲੀ ਸਬਸਿਡੀ ਤੋਂ ਬਾਅਦ ਇਕ ਕਿਲੋਵਾਟ ਦਾ ਸੋਲਰ ਪਲਾਂਟ ਸਿਰਫ਼ 60 ਤੋਂ 70 ਹਜ਼ਾਰ ਰੁਪਏ 'ਚ ਇੰਸਟਾਲ ਹੋ ਜਾਂਦਾ ਹੈ। ਦੱਸਣਯੋਗ ਹੈ ਕਿ ਕੁਝ ਸੂਬੇ ਇਸ ਲਈ ਅਲੱਗ ਤੋਂ ਸਬਸਿਡੀ ਵੀ ਦਿੰਦੀ ਹਨ। ਸੋਲਰ ਪਾਵਰ ਪਲਾਂਟ ਲਾਉਣ ਲਈ ਜੇਕਰ ਤੁਹਾਡੇ ਕੋਲ 60 ਹਜ਼ਾਰ ਰੁਪਏ ਨਹੀਂ ਹਨ ਤਾਂ ਤੁਸੀਂ ਕਿਸੇ ਵੀ ਬੈਂਕ ਤੋਂ ਹੋਮ ਲੋਨ ਵੀ ਲੈ ਸਕਦੇ ਹੋ। ਵਿੱਤ ਮੰਤਰਾਲੇ ਨੇ ਸਾਰੇ ਬੈਕਾਂ ਨੂੰ ਹੋਂਮ ਲੋਨ ਦੇਣ ਨੂੰ ਕਿਹਾ ਹੈ।

ਜੇਕਰ ਅਸੀਂ ਇਸ ਦੇ ਲਾਭ ਦੀ ਗੱਲ ਕਰੀਏ ਤਾਂ ਸੋਲਰ ਪੈਨਲਾਂ ਦੀ ਉਮਰ 25 ਸਾਲ ਦੀ ਹੁੰਦੀ ਹੈ। ਇਸ ਪੈਨਲ ਨੂੰ ਤੁਸੀਂ ਛੱਤ 'ਤੇ ਆਸਾਨੀ ਨਾਲ ਇੰਸਟਾਲ ਕਰਾ ਸਕਦੇ ਹੋ ਤੇ ਪੈਨਲ ਤੋਂ ਪ੍ਰਾਪਤ ਹੋਣ ਵਾਲੀ ਬਿਜਲੀ ਬਿਨਾ ਫੀਸ ਵਾਲੀ ਹੋਵੇਗੀ ਨਾਲ ਹੀ ਬੱਚੀ ਹੋਈ ਬਿਜਲੀ ਨੂੰ ਗ੍ਰਿਡ ਰਾਹੀਂ ਸਰਕਾਰ ਜਾਂ ਕੰਪਨੀ ਨੂੰ ਵੇਚ ਵੀ ਸਕਦੇ ਹੋ ਭਾਵ ਮੁਫਤ ਦੇ ਨਾਲ-ਨਾਲ ਕਮਾਈ ਵੀ ਕਰਦੇ ਹੋ। ਜੇਕਰ ਤੁਸੀਂ ਆਪਣੇ ਘਰ ਦੀ ਛੱਤ 'ਤੇ ਕਿਲੋਵਾਟ ਦਾ ਸੋਲਰ ਪੈਨਲ ਇੰਸਟਾਲ ਕਰਦੇ ਹੋ ਤਾਂ ਦਿਨ ਦੇ 10 ਘੰਟਿਆਂ ਕਰ ਧੁੱਪ ਨਿਕਲਣ ਦੀ ਸਥਿਤੀ 'ਚ ਇਸ ਤੋਂ ਕਰੀਬ 10 ਯੂਨਿਟ ਬਿਜਲੀ ਬਣੇਗੀ। ਜੇਕਰ ਮਹੀਨੇ ਦਾ ਹਿਸਾਬ ਲਾਇਆ ਜਾਵੇ ਤਾਂ ਦੋ ਕਿਲੋਵਾਟ ਦਾ ਸੋਲਰ ਪੈਨਲ ਕਰੀਬ 300 ਯੂਨਿਟ ਬਣਾਏਗਾ।

Published by:Abhishek Bhardwaj
First published:

Tags: Electricity Bill, Solar power