HOME » NEWS » Life

FD ਤੋਂ ਵਧੇਰੇ ਗ਼ੈਰੰਟਿਡ ਰਿਟਰਨ ਪ੍ਰਾਪਤ ਕਰਨ ਲਈ ਅਪਣਾਓ ਇਹ ਟਿਪਸ, ਜੀਵਨ ਬੀਮਾ ਦੇ ਨਾਲ-ਨਾਲ ਟੈਕਸ ਵਿੱਚ ਛੋਟ ਵੀ ਪਾਓ...

News18 Punjabi | News18 Punjab
Updated: February 16, 2021, 2:45 PM IST
share image
FD ਤੋਂ ਵਧੇਰੇ ਗ਼ੈਰੰਟਿਡ ਰਿਟਰਨ ਪ੍ਰਾਪਤ ਕਰਨ ਲਈ ਅਪਣਾਓ ਇਹ ਟਿਪਸ, ਜੀਵਨ ਬੀਮਾ ਦੇ ਨਾਲ-ਨਾਲ ਟੈਕਸ ਵਿੱਚ ਛੋਟ ਵੀ ਪਾਓ...
FD ਤੋਂ ਵਧੇਰੇ ਗ਼ੈਰੰਟਿਡ ਰਿਟਰਨ ਪ੍ਰਾਪਤ ਕਰਨ ਲਈ ਅਪਣਾਓ ਇਹ ਟਿਪਸ, ਜੀਵਨ ਬੀਮਾ ਦੇ ਨਾਲ-ਨਾਲ ਟੈਕਸ ਵਿੱਚ ਛੋਟ ਵੀ ਪਾਓ...

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ - ਬੈਂਕ ਫਿਕਸਡ ਡਿਪੋਜ਼ਿਟ (FD) ਕਦੀ ਨਿਵੇਸ਼ ਲਈ ਸੱਭ ਤੋਂ ਸੁਰੱਖਿਅਤ, ਸੌਖਾ ਅਤੇ ਵਧੀਆ ਰਿਟਰਨ ਦੇ ਕਾਰਨ ਲੋਕਾਂ ਦਾ ਪਸੰਦੀਦਾ ਨਿਵੇਸ਼ ਵਿਕਲਪ (Investment Option) ਰਿਹਾ ਹੈ। ਹੁਣ ਘੱਟਦੀ ਜਾ ਰਹੀ ਵਿਆਜ ਦਰ (Low Interest Rates) ਦੇ ਕਾਰਨ ਇਹ ਆਕਰਸ਼ਕ ਰਿਟਰਨ ਨਹੀਂ ਦੇ ਪਾ ਰਿਹਾ ਹੈ। ਖ਼ਾਸਕਰ ਮਹਿੰਗਾਈ ਦਰ (Inflation) ਦੇ ਮਾਮਲੇ 'ਚ ਜੇਕਰ ਇਸ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਸ ਦਾ ਰਿਟਰਨ ਜ਼ੀਰੋ ਦੇ ਨੇੜੇ ਪਹੁੰਚ ਰਿਹਾ ਹੈ। ਅਜਿਹੀ ਸਥਿਤੀ ਵਿੱਚ ਨਿਵੇਸ਼ ਦੇ ਅਜਿਹੇ ਸਾਧਨਾਂ ਨੂੰ ਅਪਣਾਉਣ/ਚੁਣਨ ਦਾ ਸਮਾਂ ਆ ਗਿਆ ਹੈ ਜੋ ਗਰੰਟੀਸ਼ੁਦਾ ਵਾਪਸੀ ((Guaranteed Return) ਦਾ ਵਾਅਦਾ ਕਰਦੇ ਹਨ।

ਮਿਉਚੁਅਲ ਫੰਡ (MF), ਬਾਂਡ (Bonds), ਪੀ.ਪੀ.ਐੱਫ. (PPF) ਸਮੇਤ ਬਹੁਤ ਸਾਰੇ ਨਿਵੇਸ਼ ਵਿਕਲਪ ਮੌਜੂਦ ਹਨ ਪਰ ਨਿਵੇਸ਼ਕ ਇੱਕ ਅਜਿਹੀ ਐਸਟ ਕਲਾਸ ਦੀ ਭਾਲ ਕਰ ਰਹੇ ਹਨ ਜੋ ਲੰਬੇ ਸਮੇਂ ਲਈ (Long Term) ਯਾਨੀ ਘੱਟੋ-ਘੱਟ 20-25 ਸਾਲਾਂ ਤੱਕ ਬਿਹਤਰ ਰਿਟਰਨ ਦੀ ਪੇਸ਼ਕਸ਼ ਕਰ ਸਕੇ। ਨਿਵੇਸ਼ ਸਲਾਹਕਾਰ ਅਤੇ ਸੀ.ਏ. ਹਰੀਗੋਪਾਲ ਪਾਟੀਦਾਰ ਦਾ ਕਹਿਣਾ ਹੈ ਕਿ ਇਸ ਲਿਹਾਜ਼ ਨਾਲ ਗਾਰੰਟੀਸ਼ੁਦਾ ਵਾਪਸੀ ਦੀਆਂ ਯੋਜਨਾਵਾਂ (Guaranteed Return Plans) ਨਿਵੇਸ਼ ਲਈ ਬਿਹਤਰ ਹੋ ਸਕਦੀਆਂ ਹਨ। ਇਸ ਵਿੱਚ ਰਿਟਰਨ FD ਨਾਲੋਂ ਵਧੀਆ ਮਿਲਦਾ ਹੀ ਹੈ ਅਤੇ ਨਾਲ ਹੀ ਇਹ ਪੂਰੀ ਤਰ੍ਹਾਂ ਟੈਕਸ ਫ੍ਰੀ ਵੀ ਹੁੰਦਾ ਹੈ ਤੇ ਇਸ ਦੇ ਨਾਲ ਜੀਵਨ ਬੀਮਾ ਵੀ ਉਪਲੱਬਧ ਹੁੰਦਾ ਹੈ। ਆਓ ਜਾਣਦੇ ਹਾਂ ਗਰੰਟੀਸ਼ੁਦਾ ਰਿਟਰਨ ਯੋਜਨਾਵਾਂ ਦੇ ਫਾਇਦਿਆਂ ਬਾਰੇ...

ਬੀਮਾ ਧਨ ਦਾ 10 ਗੁਣਾ ਤੱਕ ਰਿਸਕ ਕਵਰ -
ਗਾਰੰਟੀਸ਼ੁਦਾ ਰਿਟਰਨ ਯੋਜਨਾਵਾਂ ਵਿੱਚ ਨਿਵੇਸ਼ ਕਰਨ ਵਾਲੇ ਵਿਅਕਤੀ ਨੂੰ ਸਾਲਾਨਾ ਪ੍ਰੀਮੀਅਮ ਦਾ 10 ਗੁਣਾ ਰਿਸਕ ਕਵਰ ਵੀ ਮਿਲਦਾ ਹੈ। ਉਦਾਹਰਣ ਵਜੋਂ ਜੇਕਰ ਕੋਈ ਵਿਅਕਤੀ ਸਾਲਾਨਾ 2 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ ਅਤੇ ਕਿਸੀ ਕਾਰਨ ਉਸ ਦੀ ਮੌਤ ਹੋ ਗਈ ਹੈ ਤਾਂ ਮ੍ਰਿਤਕ 'ਤੇ ਨਿਰਭਰ ਵਿਅਕਤੀਆਂ ਨੂੰ 20 ਲੱਖ ਰੁਪਏ ਪ੍ਰਾਪਤ ਹੋਣਗੇ।

ਨਾ ਪਹਿਲਾਂ ਟੈਕਸ ਅਤੇ ਨਾ ਹੀ ਮੈਚਯੋਰਿਟੀ 'ਤੇ -

ਗਾਰੰਟੀਸ਼ੁਦਾ ਵਾਪਸੀ ਦੀਆਂ ਯੋਜਨਾਵਾਂ ਪੂਰੀ ਤਰ੍ਹਾਂ ਨਾਲ ਟੈਕਸ ਤੋਂ ਛੋਟ ਵਾਲੇ ਲਾਭਾਂ ਨਾਲ ਆਉਂਦੀਆਂ ਹਨ ਯਾਨੀ ਨਿਵੇਸ਼ ਕੀਤੇ ਗਏ ਧਨ/ਪੈਸੇ ਅਤੇ ਪਰਿਪੱਕਤਾ/ਮੈਚਯੋਰਿਟੀ ਦੀ ਰਕਮ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਇਨਵੈੱਸਟਮੈਂਟ ਪ੍ਰੋਡਕਟ ਬੈਂਕ ਐੱਫ.ਡੀ. ਦੇ ਪੋਸਟ-ਟੈਕਸ ਰਿਟਰਨ ਦੇ ਮੁਕਾਬਲੇ ਬਿਹਤਰ ਸਾਬਿਤ ਹੁੰਦੇ ਹਨ।

ਇਨਕਮ ਟੈਕਸ ਦੇ ਅਨੁਸਾਰ ਤੈਅ ਕਰੋ ਨਿਵੇਸ਼ ਪਲੈਨ/ਯੋਜਨਾ -

ਜ਼ਿਆਦਾਤਰ ਸਰਕਾਰੀ ਬੈਂਕਾਂ ਦੁਆਰਾ ਪੇਸ਼ ਕੀਤੀ ਜਾ ਰਹੀ ਲੰਬੇ ਸਮੇਂ ਦੀ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ 5.4 ਪ੍ਰਤੀਸ਼ਤ ਹੈ। ਅਜਿਹੀ ਸਥਿਤੀ 'ਚ 30 ਪ੍ਰਤੀਸ਼ਤ ਟੈਕਸ ਬਰੈਕਟ ਵਿੱਚ ਆਉਣ ਵਾਲੇ ਨਿਵੇਸ਼ਕਾਂ ਲਈ ਨਿਵੇਸ਼ ਕੀਤੇ ਗਏ ਪੈਸੇ 'ਤੇ ਟੈਕਸ ਰਿਟਰਨ 4 ਪ੍ਰਤੀਸ਼ਤ ਤੋਂ ਵੀ ਘੱਟ ਹੋਵੇਗਾ।

ਰਿਟਾਇਰਮੈਂਟ ਫੰਡ ਵੀ ਤਿਆਰ ਕਰ ਸਕਦੇ ਹੋ -

ਮਾਰਕਿਟ ਵਿੱਚ ਕੁੱਝ ਗਰੰਟੀਸ਼ੁਦਾ ਵਾਪਸੀ/ਰਿਟਰਨ ਦੀਆਂ ਯੋਜਨਾਵਾਂ ਅਜਿਹੀਆਂ ਵੀ ਹਨ ਜਿਸ ਵਿੱਚ ਜੇਕਰ ਕੋਈ 30 ਸਾਲਾ ਵਿਅਕਤੀ, 30 ਸਾਲ ਦੀ ਪੋਲਿਸੀ ਦੀ ਮਿਆਦ ਦੇ ਨਾਲ ਰਿਟਾਇਰਮੈਂਟ ਫੰਡ ਲਈ ਹਰ ਮਹੀਨੇ 5,000 ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਮੈਚਯੋਰਿਟੀ/ਪਰਿਪੱਕਤਾ 'ਤੇ ਕਰੀਬ 50 ਲੱਖ ਰੁਪਏ ਦੀ ਰਕਮ ਇਕੱਠੀ ਪ੍ਰਾਪਤ ਹੋ ਸਕਦੀ ਹੈ।

ਪੀ.ਪੀ.ਐੱਫ. (PPF) ਅਤੇ ਐੱਫ.ਡੀ. (FD) ਵਿੱਚ ਇਸ ਤਰ੍ਹਾਂ ਘੱਟ ਹੋਈਆਂ ਵਿਆਜ ਦਰਾਂ -

ਪੀ.ਪੀ.ਐੱਫ. (PPF) ਵਿੱਚ 20 ਸਾਲ ਪਹਿਲਾਂ ਸਾਲਾਨਾ 11-12 ਪ੍ਰਤੀਸ਼ਤ ਵਿਆਜ ਮਿਲਦਾ ਸੀ। ਹੁਣ ਇਹ ਸਿਰਫ਼ 7.1 ਪ੍ਰਤੀਸ਼ਤ ਵਿਆਜ ਦੇ ਰਿਹਾ ਹੈ। ਇਸੀ ਤਰ੍ਹਾਂ ਸਾਲ 2014 ਵਿੱਚ ਬੈਂਕ ਐੱਫ.ਡੀ. (FD) ਉੱਤੇ ਵਿਆਜ ਦਰ 8.5 ਪ੍ਰਤੀਸ਼ਤ ਸੀ। ਇਹ 2020 ਤੱਕ ਘੱਟ ਕੇ 5.4 ਪ੍ਰਤੀਸ਼ਤ ਰਹਿ ਗਈ ਹੈ। ਸਮੱਸਿਆ ਇੱਥੇ ਹੀ ਖ਼ਤਮ ਨਹੀਂ ਹੁੰਦੀ। ਅਗਲੇ ਕੁੱਝ ਸਾਲਾਂ ਵਿੱਚ ਇਨ੍ਹਾਂ ਵਿਆਜ ਦਰਾਂ 'ਚ 3-5 ਪ੍ਰਤੀਸ਼ਤ ਤੱਕ ਗਿਰਾਵਟ ਆਉਣ ਦੀ ਉਮੀਦ ਹੈ ਕਿਉਂਕਿ ਦੇਸ਼ ਇੱਕ ਵਿਕਸਿਤ ਅਰਥਵਿਵਸਥਾ ਬਣਨ ਦੀ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
Published by: Anuradha Shukla
First published: February 16, 2021, 2:45 PM IST
ਹੋਰ ਪੜ੍ਹੋ
ਅਗਲੀ ਖ਼ਬਰ