Home /News /lifestyle /

ਬਿਨਾਂ ਪ੍ਰੀਖਿਆ ਦੇ ਹਾਸਿਲ ਕਰੋ ਸਰਕਾਰੀ ਨੌਕਰੀ, EIL ਵੱਲੋਂ ਖੋਲੀ ਗਈ ਭਰਤੀ

ਬਿਨਾਂ ਪ੍ਰੀਖਿਆ ਦੇ ਹਾਸਿਲ ਕਰੋ ਸਰਕਾਰੀ ਨੌਕਰੀ, EIL ਵੱਲੋਂ ਖੋਲੀ ਗਈ ਭਰਤੀ

ਬਿਨਾਂ ਪ੍ਰੀਖਿਆ ਦੇ ਹਾਸਿਲ ਕਰੋ ਸਰਕਾਰੀ ਨੌਕਰੀ, EIL ਵੱਲੋਂ ਖੋਲੀ ਗਈ ਭਰਤੀ (File Photo)

ਬਿਨਾਂ ਪ੍ਰੀਖਿਆ ਦੇ ਹਾਸਿਲ ਕਰੋ ਸਰਕਾਰੀ ਨੌਕਰੀ, EIL ਵੱਲੋਂ ਖੋਲੀ ਗਈ ਭਰਤੀ (File Photo)

ਇੰਜੀਨੀਅਰਜ਼ ਇੰਡੀਆ ਲਿਮਟਿਡ (EIL), ਦਿੱਲੀ ਵਿੱਚ ਨੌਕਰੀ ਕਰਨ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਲਈ ਇੱਕ ਚੰਗਾ ਮੌਕਾ ਹੈ। ਇਸ ਦੇ ਲਈ ਇੰਜੀਨੀਅਰਜ਼ ਇੰਡੀਆ ਲਿਮਟਿਡ (EIL) ਵਿੱਚ ਮੈਨੇਜਮੈਂਟ ਟਰੇਨੀ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ EIL ਦੀ ਅਧਿਕਾਰਤ ਵੈੱਬਸਾਈਟ engineersindia.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 22 ਫਰਵਰੀ ਤੋਂ ਸ਼ੁਰੂ ਹੋਵੇਗੀ।

ਹੋਰ ਪੜ੍ਹੋ ...
  • Share this:
    ਇੰਜੀਨੀਅਰਜ਼ ਇੰਡੀਆ ਲਿਮਟਿਡ (EIL), ਦਿੱਲੀ ਵਿੱਚ ਨੌਕਰੀ ਕਰਨ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਲਈ ਇੱਕ ਚੰਗਾ ਮੌਕਾ ਹੈ। ਇਸ ਦੇ ਲਈ ਇੰਜੀਨੀਅਰਜ਼ ਇੰਡੀਆ ਲਿਮਟਿਡ (EIL) ਵਿੱਚ ਮੈਨੇਜਮੈਂਟ ਟਰੇਨੀ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ EIL ਦੀ ਅਧਿਕਾਰਤ ਵੈੱਬਸਾਈਟ engineersindia.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 22 ਫਰਵਰੀ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਉਮੀਦਵਾਰ ਇਸ ਲਿੰਕ https://engineersindia.com/ 'ਤੇ ਕਲਿੱਕ ਕਰ ਕੇ ਇਨ੍ਹਾਂ ਅਸਾਮੀਆਂ ਲਈ ਸਿੱਧੇ ਤੌਰ 'ਤੇ ਵੀ ਅਪਲਾਈ ਕਰ ਸਕਦੇ ਹਨ। ਨਾਲ ਹੀ ਉਮੀਦਵਾਰ https://images.news18.com/ibnkhabar/uploads/2022/02/EIL-Recruitment-2022.pdf ਇਸ ਲਿੰਕ ਰਾਹੀਂ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 75 ਅਸਾਮੀਆਂ ਭਰੀਆਂ ਜਾਣਗੀਆਂ।

    EIL ਭਰਤੀ 2022 ਲਈ ਮਹੱਤਵਪੂਰਨ ਤਾਰੀਖਾਂ
    ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 22 ਫਰਵਰੀ 2022
    ਅਪਲਾਈ ਕਰਨ ਦੀ ਆਖਰੀ ਮਿਤੀ - 14 ਮਾਰਚ 2022

    EIL ਭਰਤੀ 2022 ਲਈ ਅਸਾਮੀਆਂ ਦੇ ਵੇਰਵੇ

    ਕੁੱਲ ਅਸਾਮੀਆਂ – 75

    ਰਸਾਇਣਕ - 06
    ਮਕੈਨੀਕਲ - 35
    ਸਿਵਲ - 12
    ਇਲੈਕਟ੍ਰੀਕਲ - 13
    ਇੰਸਟਰੂਮੈਂਟੇਸ਼ਨ - 09

    EIL ਭਰਤੀ 2022 ਲਈ ਯੋਗਤਾ ਮਾਪਦੰਡ :
    ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਖੇਤਰ ਵਿੱਚ ਬੀ.ਈ./ਬੀ.ਟੈਕ ਹੋਣਾ ਚਾਹੀਦਾ ਹੈ। ਨਾਲ ਹੀ ਉਮੀਦਵਾਰ ਨੇ ਉਪਰੋਕਤ ਦੱਸੇ ਗਏ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿੱਚ GATE 2022 ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਉਮਰ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਓਬੀਸੀ (ਨਾਨ-ਕ੍ਰੀਮੀ ਲੇਅਰ) ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ 28 ਸਾਲ ਹੈ। SC/ST ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਸੀਮਾ 30 ਸਾਲ ਹੈ। ਪੀਡਬਲਯੂਡੀ (ਜਨਰਲ) ਲਈ ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਹੈ। PWD (OBC-NCL) ਲਈ ਵੱਧ ਤੋਂ ਵੱਧ ਉਮਰ ਸੀਮਾ 38 ਸਾਲ ਹੈ ਅਤੇ PWD (SC/ST) ਲਈ ਵੱਧ ਤੋਂ ਵੱਧ ਉਮਰ ਸੀਮਾ 40 ਸਾਲ ਹੈ।

    EIL ਭਰਤੀ ਲਈ ਇੰਝ ਕਰੋ ਅਪਲਾਈ :
    -ਉਮੀਦਵਾਰ ਅਧਿਕਾਰਤ ਸਾਈਟ engineersindia.com 'ਤੇ ਜਾਣ ।
    -ਹੁਣ 'ਕਰੀਅਰ' ਸੈਕਸ਼ਨ 'ਤੇ ਕਲਿੱਕ ਕਰੋ।
    -ਫਿਰ 'Apply Now' ਲਿੰਕ 'ਤੇ ਕਲਿੱਕ ਕਰੋ।
    -ਹੁਣ ਅਰਜ਼ੀ ਫਾਰਮ ਭਰੋ।
    -ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰ ਕੇ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰੋ।
    Published by:rupinderkaursab
    First published:

    Tags: Central government, Jobs, Recruitment

    ਅਗਲੀ ਖਬਰ