HOME » NEWS » Life

ਜੇ ਬੱਚੇ ਦੀ ਸਕੂਲ ਫੀਸ ਭਰਨ ਲਈ ਚਾਹੀਦੇ ਨੇ ਪੈਸੇ ਤਾਂ Payed ਕਰੇਗੀ ਤੁਹਾਡੀ ਮਦਦ

News18 Punjab
Updated: November 24, 2019, 12:53 PM IST
share image
ਜੇ ਬੱਚੇ ਦੀ ਸਕੂਲ ਫੀਸ ਭਰਨ ਲਈ ਚਾਹੀਦੇ ਨੇ ਪੈਸੇ ਤਾਂ Payed ਕਰੇਗੀ ਤੁਹਾਡੀ ਮਦਦ
ਜੇ ਬੱਚੇ ਦੀ ਸਕੂਲ ਫੀਸ ਭਰਨ ਲਈ ਚਾਹੀਦੇ ਨੇ ਪੈਸੇ ਤਾਂ Payed ਕਰੇਗੀ ਤੁਹਾਡੀ ਮਦਦ

Payed ਪੜ੍ਹਾਈ ਦੀ ਵਧਦੀ ਫੀਸ ਤੋਂ ਪਰੇਸ਼ਾਨ ਮਾਪਿਆਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। Payed ਦੇ ਫਾਊਂਡਰ ਐਨ.ਵੀ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਸਿੱਖਿਆ ਬਹੁਤ ਹੀ ਮਹੱਤਵਪੂਰਨ ਹੈ। ਮਾਪਿਆਂ ਉਤੇ ਬੱਚਿਆਂ ਦੀਆਂ ਫੀਸਾਂ ਭਰਨ ਲਈ ਕੋਈ ਦਬਾਅ ਨਾ ਹੋਵੇ, ਇਸ ਲਈ Payed ਦੀ ਸ਼ੁਰੂਆਤ ਕੀਤੀ ਗਈ ਹੈ।

  • Share this:
  • Facebook share img
  • Twitter share img
  • Linkedin share img
ਬੱਚੇ ਸਕੂਲ ਵਿਚ ਹੋਣ ਜਾਂ ਕਾਲਜ ਵਿਚ, ਮਾਪਿਆਂ ਉਤੇ ਫੀਸਾਂ ਲਈ ਦਬਾਅ ਬਣਿਆ ਰਹਿੰਦਾ ਹੈ। ਅਜਿਹੇ ਵਿਚ ਕਈ ਵਾਰ ਮਾਪੇ ਇਸ ਲਈ ਕਰਜ਼ ਲੈਣ ਲਈ ਮਜਬੂਰ ਹੁੰਦੇ ਹਨ। ਮਾਪਿਆਂ ਦੀਆਂ ਇਨ੍ਹਾਂ ਛੋਟੀਆਂ ਛੋਟੀਆਂ ਪਰ ਬੇਹੱਦ ਜ਼ਰੂਰੀ ਲੋੜਾਂ ਨੂੰ ਐਨ.ਵੀ ਸੁਬਰਾਮਨੀਅਮ ਨੇ ਸਮਝਿਆ ਤੇ ਮਈ 2019 ਵਿਚ Payed ਰਾਹੀਂ ਬਿਜਨੈਸ ਮਾਡਲ ਵਿਚ ਬਦਲਿਆ।

Payed ਪੜ੍ਹਾਈ ਦੀ ਵਧਦੀ ਫੀਸ ਤੋਂ ਪਰੇਸ਼ਾਨ ਮਾਪਿਆਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। Payed ਦੇ ਫਾਊਂਡਰ ਐਨ.ਵੀ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਸਿੱਖਿਆ ਬਹੁਤ ਹੀ ਮਹੱਤਵਪੂਰਨ ਹੈ। ਮਾਪਿਆਂ ਉਤੇ ਬੱਚਿਆਂ ਦੀਆਂ ਫੀਸਾਂ ਭਰਨ ਲਈ ਕੋਈ ਦਬਾਅ ਨਾ ਹੋਵੇ, ਇਸ ਲਈ Payed ਦੀ ਸ਼ੁਰੂਆਤ ਕੀਤੀ ਗਈ ਹੈ। Payed ਦਾ ਟਾਰਗਿਟ ਆਡੀਐਂਸ ਮਿਡਲ ਕਲਾਸ ਪੇਰੈਂਟਸ ਹਨ। Payed ਮਾਪਿਆਂ ਨੂੰ ਬੱਚੇ ਦੇ ਸਕੂਲ, ਕਾਲਜ ਜਾਂ ਕੋਚਿੰਗ ਫੀਸ ਚੁਕਾਉਣ ਲਈ ਲੋਨ ਮੁਹੱਈਆ ਕਰਵਾਉਂਦਾ ਹੈ। Payed ਦੀ ਸਭ ਤੋਂ ਵੱਡੀ USP ਹੈ, ਉਸ ਦੇ ਨਾਮਾਤਰ ਚਾਰਜ। ਇਹ ਲੋਨ ਨਾਮਾਤਰ ਵਿਆਜ਼ ਉਤੇ ਦਿੱਤਾ ਜਾਂਦਾ ਹੈ।

ਇਸ ਤਰ੍ਹਾਂ ਕਰੋ ਅਪਲਾਈ- ਐਪ ਜਾਂ ਵੈਬਸਾਇਟ ਰਾਹੀਂ ਵੀ ਮਾਪੇ Payed ਤੋਂ ਅਸਾਨੀ ਨਾਲ ਲੋਨ ਲੈ ਸਕਦੇ ਹਨ। ਨਾ ਤਾਂ ਬੈਂਕ ਜਾਣ ਦੀ ਲੋੜ ਹੈ, ਨਾ ਕੈਸ਼ ਜਾਂ ਕੋਲੈਟਰਲ ਜ਼ਮ੍ਹਾਂ ਕਰਵਾਉਣ ਦੀ ਲੋੜ ਹੈ। ਬੱਸ, ਬਿਨਾਕਰਤਾ ਨੂੰ ਹਲਕੀ ਜਹੀ ਖਾਨਾਪੂਰਤੀ ਕਰਨੀ ਪੈਂਦੀ ਹੈ। Payed ਨੂੰ ਕ੍ਰੈਡਿਟ ਲਾਇਨ ਦੇ ਤੌਰ ਉਤੇ  RBL ਤੋਂ 100 ਕਰੋੜ ਰੁਪਏ ਮਿਲੇ ਹਨ। ਉਥੇ ਹੀ ਐਨ.ਵੀ ਸੁਬਰਾਮਨੀਅਮ ਨੇ ਬਤੌਰ ਫਾਊਂਡਰ 40 ਲੱਖ ਰੁਪਏ ਨਿਵੇਸ਼ ਕੀਤਾ ਹੈ। ਕੰਪਨੀ ਦਾ ਫੋਕਸ ਤੇਜੀ ਨਾਲ ਕਸਟਮਰ ਵਧਾਉਣ ਉਤੇ ਹੈ।
First published: November 24, 2019, 12:53 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading