Home /News /lifestyle /

Device Tracking: ਡਿਵਾਇਸ ਟ੍ਰੈਕਿੰਗ ਤੋਂ ਆਸਾਨੀ ਨਾਲ ਛੁਡਵਾਓ ਪਿੱਛਾ, ਜਾਣੋ ਗੂਗਲ ਕਰੋਮ ਦੇ ਅਨੋਖੇ ਫੀਚਰ ਬਾਰੇ

Device Tracking: ਡਿਵਾਇਸ ਟ੍ਰੈਕਿੰਗ ਤੋਂ ਆਸਾਨੀ ਨਾਲ ਛੁਡਵਾਓ ਪਿੱਛਾ, ਜਾਣੋ ਗੂਗਲ ਕਰੋਮ ਦੇ ਅਨੋਖੇ ਫੀਚਰ ਬਾਰੇ

ਡਿਵਾਇਸ ਟ੍ਰੈਕਿੰਗ ਤੋਂ ਛੁਡਵਾਓ ਪਿੱਛਾ, ਜਾਣੋ ਗੂਗਲ ਕਰੋਮ ਦੇ ਅਨੋਖੇ ਫੀਚਰ ਬਾਰੇ

ਡਿਵਾਇਸ ਟ੍ਰੈਕਿੰਗ ਤੋਂ ਛੁਡਵਾਓ ਪਿੱਛਾ, ਜਾਣੋ ਗੂਗਲ ਕਰੋਮ ਦੇ ਅਨੋਖੇ ਫੀਚਰ ਬਾਰੇ

Get Rid of Device Tracking Easily: ਅੱਜ ਦਾ ਸਮਾਂ ਇੰਟਰਨੈੱਟ ਦਾ ਸਮਾਂ ਹੈ। ਦੁਨੀਆਂ ਦਾ ਲਗਭਗ ਹਰੇਕ ਵਿਅਕਤੀ ਇੰਟਰਨੈੱਟ ਦੀ ਇਸ ਦੁਨੀਆਂ ਨਾਲ ਜੁੜਿਆ ਹੋਇਆ ਹੈ। ਇੰਟਰਨੈੱਟ ਦੀ ਦੁਨੀਆਂ ਵਿੱਚ ਅੱਜ ਕੱਲ੍ਹ ਡਿਵਾਈਸ ਟ੍ਰੈਕਿੰਗ ਪ੍ਰਮੁੱਖ ਤੇ ਆਮ ਵਰਤਾਰਾ ਹੈ। ਇੰਟਰਨੈੱਟ ਦੇ ਵਰਤੋਂਕਾਰ ਜਦੋਂ ਕਿਸੇ ਜਾਣਕਾਰੀ ਲਈ ਕਿਸੇ ਵੈੱਬਸਾਈਟ ਦੀ ਵਰਤੋਂ ਕਰਦੇ ਹਨ। ਇਸ ਦੌਰਾਨ ਵੈੱਬਸਾਈਟਾਂ ਦੁਆਰਾ ਡਿਵਾਇਸ ਟ੍ਰੈਕਿੰਗ ਦੀ ਮਦਦ ਨਾਲ ਵਰਤੋਂਕਾਰਾਂ ਦਾ ਸੰਵੇਦਨਸ਼ੀਲ ਡੇਟਾ ਇਕੱਠਾ ਕਰ ਲਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

Get Rid of Device Tracking Easily: ਅੱਜ ਦਾ ਸਮਾਂ ਇੰਟਰਨੈੱਟ ਦਾ ਸਮਾਂ ਹੈ। ਦੁਨੀਆਂ ਦਾ ਲਗਭਗ ਹਰੇਕ ਵਿਅਕਤੀ ਇੰਟਰਨੈੱਟ ਦੀ ਇਸ ਦੁਨੀਆਂ ਨਾਲ ਜੁੜਿਆ ਹੋਇਆ ਹੈ। ਇੰਟਰਨੈੱਟ ਦੀ ਦੁਨੀਆਂ ਵਿੱਚ ਅੱਜ ਕੱਲ੍ਹ ਡਿਵਾਈਸ ਟ੍ਰੈਕਿੰਗ ਪ੍ਰਮੁੱਖ ਤੇ ਆਮ ਵਰਤਾਰਾ ਹੈ। ਇੰਟਰਨੈੱਟ ਦੇ ਵਰਤੋਂਕਾਰ ਜਦੋਂ ਕਿਸੇ ਜਾਣਕਾਰੀ ਲਈ ਕਿਸੇ ਵੈੱਬਸਾਈਟ ਦੀ ਵਰਤੋਂ ਕਰਦੇ ਹਨ। ਇਸ ਦੌਰਾਨ ਵੈੱਬਸਾਈਟਾਂ ਦੁਆਰਾ ਡਿਵਾਇਸ ਟ੍ਰੈਕਿੰਗ ਦੀ ਮਦਦ ਨਾਲ ਵਰਤੋਂਕਾਰਾਂ ਦਾ ਸੰਵੇਦਨਸ਼ੀਲ ਡੇਟਾ ਇਕੱਠਾ ਕਰ ਲਿਆ ਜਾਂਦਾ ਹੈ। ਇਸਦੇ ਰਾਹੀਂ ਤੁਹਾਡੀਆਂ ਦੀਆਂ ਰੁਚੀਆਂ ਦਾ ਵੀ ਪਤਾ ਲਗਾਇਆ ਜਾਂਦਾ ਹੈ ਅਤੇ ਫਿਰ ਇਸਦੇ ਅਨੁਸਾਰ ਤੁਹਾਨੂੰ ਸਮੱਗਰੀ ਅਤੇ ਵਿਗਿਆਪਨ ਦਿਖਾਏ ਜਾਂਦੇ ਹਨ। ਅਜਿਹਾ ਕਰਨ ਨਾਲ ਵਰਤੋਂ ਕੀਤੀ ਜਾਣ ਵਾਲੀ ਵੈੱਬਸਾਈਟ ਦੀ ਉਪਯੋਗਤਾ ਵਧ ਜਾਂਦੀ ਹੈ।

ਅੱਜ ਦੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਵੈੱਬਸਾਈਟ ਨੂੰ ਖੋਲਣ ਲਈ ਜਾਂ ਫਿਰ ਕੋਈ ਜਾਣਕਾਰੀ ਪ੍ਰਾਪਤ ਕਰਨ ਲਈ ਉਪਭੋਗਤਾ ਜ਼ਿਆਦਾਤਰ ਗੂਗਲ ਕਰੋਮ (Google Chrome) ਦੀ ਵਰਤੋਂ ਕਰਦੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ, ਕੀ ਇਸ ਡਿਵਾਇਸ ਟ੍ਰੈਕਿੰਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਦੱਸ ਦੇਈਏ ਕਿ ਗੂਗਲ ਕਰੋਮ ਤੁਹਾਨੂੰ ਡਿਵਾਇਸ ਟ੍ਰੈਕਿੰਗ ਤੋਂ ਬਚਣ ਦੀ ਸੁਵਿਧਾ ਦਿੰਦਾ ਹੈ। ਆਓ ਜਾਣਦੇ ਹਾਂ ਗੂਗਲ ਕਰੋਮ (Google Chrome) ਦੇ ਇਸ ਫੀਚਰ ਬਾਰੇ-

ਡਿਵਾਇਸ ਟ੍ਰੈਕਿੰਗ ਨੂੰ ਰੋਕਣ ਦਾ ਤਰੀਕਾ

ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਈਏ ਕਿ ਤੁਸੀਂ ਡਿਵਾਇਸ ਟ੍ਰੈਕਿੰਗ ਤੋਂ ਬਚਣ ਲਈ ਗੂਗਲ ਕਰੋਮ (Google Chrome) ਨੂੰ ਡੌਟ ਟ੍ਰੈਕ ਦੀ ਬੇਨਤੀ ਕਰ ਸਕਦੇ ਹੋ। ਟ੍ਰੈਕ ਨਾ ਕਰਨ ਦੀ ਬੇਨਤੀ ਭੇਜਣ ਦੇ ਲਈ ਤੁਹਾਨੂੰ ਗੂਗਲ ਕਰੋਮ ਦੀ ਸੈਟਿੰਗ ਦੇ ਵਿੱਚ ਜਾਣਾ ਪਵੇਗਾ। ਆਓ ਜਾਣਦੇ ਹਾਂ ਕਿ ਗੂਗਲ ਕਰੋਮ ਨੂੰ ਡੌਟ ਟ੍ਰੈਕ ਦੀ ਬੇਨਤੀ ਭੇਜਣ ਦੇ ਕੀ ਸਟੈੱਪ ਹਨ-


  1. ਟ੍ਰੈਕ ਨਾ ਕਰਨ ਦੀ ਬੇਨਤੀ ਭੇਜਣ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਜਾਂ ਲੈਪਟਾਪ ਵਿੱਚ ਗੂਗਲ ਕਰੋਮ ਖੋਲ੍ਹੋ। ਗੂਗਲ ਕਰੋਮ ਦੀ ਸੈਟਿੰਗ ਵਿੱਚ ਜਾਣ ਲਈ ਸੱਜੇ ਪਾਸੇ ਦਿਖਾਈ ਦੇ ਰਹੇ ਤਿੰਨ ਬਿੰਦੀਆਂ ਦੇ ਨਿਸ਼ਾਨ ਉੱਤੇ ਕਲਿੱਕ ਕਰੋ।

  2. ਇਸ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੀ ਸਕਰੀਨ ਉੱਤੇ ਖੱਬੇ ਪਾਸੇ ਕਈ ਤਰ੍ਹਾਂ ਦੇ ਵਿਕਲਪ ਦਿਖਾਈ ਦੇਣਗੇ। ਇੱਥੇ ਗੋਪਨੀਯਤਾ ਅਤੇ ਸੁਰੱਖਿਆ ਟੈਬ 'ਤੇ ਕਲਿੱਕ ਕਰੋ।

  3. ਇਸ ਤੋਂ ਬਾਅਦ ਕੂਕੀਜ਼ ਅਤੇ ਹੋਰ ਸਾਈਟ ਡੇਟਾ ਦੇ ਭਾਗ 'ਤੇ ਕਲਿੱਕ ਕਰੋ। ਆਪਣੇ ਬ੍ਰਾਊਜ਼ਿੰਗ ਟ੍ਰੈਫਿਕ ਨਾਲ ਸੇਂਡ ਏ ਡੌਟ ਟ੍ਰੈਕ ਬੇਨਤੀ ਦੇ ਟੌਗਲ 'ਤੇ ਕਲਿੱਕ ਕਰੋ।

Published by:Rupinder Kaur Sabherwal
First published:

Tags: Google, Google Chrome, Tech News, Tech updates, Technology