ਕਿਸੇ ਵੀ ਬਚਤ ਯੋਜਨਾ ਖਾਤੇ ਦੇ ਮਾਮਲੇ ਵਿੱਚ ਨਾਮੀਨੇਸ਼ਨ (Nomination) ਜ਼ਰੂਰੀ ਹੈ। ਇਸ ਨਾਲ ਖਾਤਾਧਾਰਕ ਦੀ ਮੌਤ ਤੋਂ ਬਾਅਦ ਪੈਸਾ ਉਸ ਵਿਅਕਤੀ ਨੂੰ ਜਾਂਦਾ ਹੈ, ਜਿਸ ਨੂੰ ਖਾਤਾਧਾਰਕ ਦੇਣਾ ਚਾਹੁੰਦਾ ਹੈ।ਸਰਕਾਰ ਨੇ ਹੁਣ PF ਲਈ ਵੀ ਈ-ਨਾਮੀਨੇਸ਼ਨ (E-Nomination) ਲਾਜ਼ਮੀ ਕਰ ਦਿੱਤੀ ਹੈ। PF ਖਾਤਾ ਧਾਰਕ ਹੁਣ ਤੱਕ ਬਿਨਾਂ ਈ-ਨਾਮੀਨੇਸ਼ਨ (E-Nomination) ਦੇ ਵੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਵੈੱਬਸਾਈਟ 'ਤੇ ਜਾ ਕੇ ਪੀਐੱਫ ਬੈਲੇਂਸ ਅਤੇ ਪਾਸਬੁੱਕ ਨੂੰ ਆਸਾਨੀ ਨਾਲ ਦੇਖ ਸਕਦੇ ਸਨ, ਪਰ ਹੁਣ ਉਹ ਬਿਨਾਂ ਈ-ਨੋਮੀਨੇਸ਼ਨ ਦੇ ਅਜਿਹਾ ਨਹੀਂ ਕਰ ਸਕਦੇ ਹਨ।
ਈ-ਨਾਮਜ਼ਦਗੀ (E-Nomination) PF ਖਾਤਾ ਧਾਰਕ ਅਤੇ ਉਸਦੇ ਪਰਿਵਾਰ ਨੂੰ PF ਲਾਭ ਪ੍ਰਾਪਤ ਕਰਨ ਵਿੱਚ ਬਹੁਤ ਮਦਦਗਾਰ ਹੈ। ਕਿਸੇ ਮੈਂਬਰ ਦੀ ਮੌਤ ਦੀ ਸਥਿਤੀ ਵਿੱਚ, ਪ੍ਰੋਵੀਡੈਂਟ ਫੰਡ, ਪੈਨਸ਼ਨ, ਬੀਮਾ ਲਾਭਾਂ ਦਾ ਔਨਲਾਈਨ ਦਾਅਵਾ ਅਤੇ ਨਿਪਟਾਰਾ ਤਾਂ ਹੀ ਸੰਭਵ ਹੈ ਜਦੋਂ ਈ-ਨਾਮਜ਼ਦਗੀ (E-Nomination) ਕੀਤੀ ਜਾਂਦੀ ਹੈ।
ਈ-ਨਾਮਜ਼ਦਗੀ (E-Nomination) ਲਈ, ਖਾਤਾ ਧਾਰਕ ਲਈ ਇੱਕ ਐਕਟਿਵ UAN ਅਤੇ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਹੋਣਾ ਜ਼ਰੂਰੀ ਹੈ।
ਕਿਸ ਨੂੰ ਨਾਮਜ਼ਦ (Nominate) ਕੀਤਾ ਜਾ ਸਕਦਾ ਹੈ?
ਪੀਐਫ ਖਾਤਾ ਧਾਰਕ ਸਿਰਫ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਮਜ਼ਦ (Nominate) ਕਰ ਸਕਦਾ ਹੈ। ਜੇਕਰ ਕੋਈ ਪਰਿਵਾਰ ਨਹੀਂ ਹੈ, ਤਾਂ ਦੂਜੇ ਵਿਅਕਤੀ ਨੂੰ ਨਾਮਜ਼ਦ (Nominate) ਕਰਨ ਲਈ ਵੀ ਸੁਤੰਤਰ ਹੈ, ਪਰ ਪਰਿਵਾਰ ਦਾ ਪਤਾ ਲਗਾਉਣ 'ਤੇ, ਗੈਰ-ਪਰਿਵਾਰਕ ਮੈਂਬਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਜਾਂਦੀ ਹੈ।
ਜੇਕਰ ਕਰਮਚਾਰੀ ਦੁਆਰਾ ਨਾਮਜ਼ਦ (Nominate) ਵਿਅਕਤੀ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਹੈ, ਤਾਂ ਕਰਮਚਾਰੀ ਦੀ ਮੌਤ ਤੋਂ ਬਾਅਦ, ਉਸ ਦੇ ਵਾਰਿਸ ਨੂੰ ਪੀ.ਐੱਫ ਦੀ ਰਿਹਾਈ ਲਈ ਉਤਰਾਧਿਕਾਰੀ ਸਰਟੀਫਿਕੇਟ ਲੈਣ ਲਈ ਸਿਵਲ ਕੋਰਟ ਜਾਣਾ ਪੈਂਦਾ ਹੈ।
ਇੱਕ ਤੋਂ ਵੱਧ ਨਾਮਜ਼ਦ (Nominee)
ਪੀਐਫ ਖਾਤਾ ਧਾਰਕ ਇੱਕ ਤੋਂ ਵੱਧ ਨਾਮਜ਼ਦ (Nominee) ਵੀ ਬਣਾ ਸਕਦੇ ਹਨ। ਕਿਸ ਨੂੰ ਦਿੱਤੀ ਜਾਣ ਵਾਲੀ ਰਕਮ ਲਈ ਨਾਮਜ਼ਦਗੀ ਦਾ ਵੇਰਵਾ ਦੇਣਾ ਹੋਵੇਗਾ।
ਈ-ਨੋਮੀਨੇਸ਼ਨ (E-Nomination) ਕਿਵੇਂ ਕਰੀਏ
1. ਸਭ ਤੋਂ ਪਹਿਲਾਂ EPFO ਦੀ ਅਧਿਕਾਰਤ ਵੈੱਬਸਾਈਟ epfindia.gov.in 'ਤੇ ਲੌਗ ਇਨ ਕਰੋ।
2. 'Services' ਟੈਬ ਵਿੱਚ, ਡ੍ਰੌਪ-ਡਾਊਨ ਮੀਨੂ ਤੋਂ 'For Employees' ਟੈਬ 'ਤੇ ਕਲਿੱਕ ਕਰੋ।
3. ਹੁਣ ਆਪਣੇ UAN ਨਾਲ ਲੌਗਇਨ ਕਰੋ।
4. ਮੈਨੇਜ ਟੈਬ ਦਿਖਾਈ ਦੇਵੇਗੀ। ਇਸ ਵਿੱਚ ਈ-ਨੋਮੀਨੇਸ਼ਨ ਦੀ ਚੋਣ ਕਰੋ।
5. ਹੁਣ ਆਪਣਾ ਪਰਮਨੈਂਟ ਅਤੇ ਕਰੰਟ ਪਤਾ ਭਰੋ।
6. ਫੈਮਿਲੀ ਡਿਕਲੇਰੇਸ਼ਨ ਨੂੰ ਬਦਲਣ ਲਈ, ਹਾਂ ਚੁਣੋ।
7. ਨਾਮਜ਼ਦ ਵੇਰਵੇ ਦਰਜ ਕਰੋ ਅਤੇ ਸੇਵ 'ਤੇ ਕਲਿੱਕ ਕਰੋ।
8. ਹੁਣ ਈ-ਸਾਈਨ ਆਈਕਨ 'ਤੇ ਕਲਿੱਕ ਕਰਕੇ ਅੱਗੇ ਵਧੋ।
9. ਆਪਣਾ ਆਧਾਰ ਨੰਬਰ ਦਰਜ ਕਰੋ ਅਤੇ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP ਵੀ ਭਰੋ।
10. ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਹੁਣ ਤੁਹਾਡੀ ਨਾਮਜ਼ਦਗੀ ਨੂੰ ਅਪਡੇਟ ਕੀਤਾ ਜਾਵੇਗਾ
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Epfo, Nomination, Online, PF