Home /News /lifestyle /

Beauty Tips : ਸਕਿਨ ਇਨਫੈਕਸ਼ਨ ਕਾਰਨ ਪੈਣ ਵਾਲੇ ਦਾਗ ਧੱਬੇ ਇਨ੍ਹਾਂ ਤਰੀਕਿਆਂ ਨਾਲ ਕਰੋ ਦੂਰ

Beauty Tips : ਸਕਿਨ ਇਨਫੈਕਸ਼ਨ ਕਾਰਨ ਪੈਣ ਵਾਲੇ ਦਾਗ ਧੱਬੇ ਇਨ੍ਹਾਂ ਤਰੀਕਿਆਂ ਨਾਲ ਕਰੋ ਦੂਰ

ਸਕਿਨ ਇਨਫੈਕਸ਼ਨ ਕਾਰਨ ਪੈਣ ਵਾਲੇ ਦਾਗ ਧੱਬੇ ਇਨ੍ਹਾਂ ਤਰੀਕਿਆਂ ਨਾਲ ਕਰੋ ਦੂਰ 
(image - canva)

ਸਕਿਨ ਇਨਫੈਕਸ਼ਨ ਕਾਰਨ ਪੈਣ ਵਾਲੇ ਦਾਗ ਧੱਬੇ ਇਨ੍ਹਾਂ ਤਰੀਕਿਆਂ ਨਾਲ ਕਰੋ ਦੂਰ (image - canva)

ਕੁਝ ਲੋਕ ਇਹ ਦਾਗ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਇਹ ਦਾਗ ਕਦੇ ਵੀ ਪੂਰੀ ਤਰ੍ਹਾਂ ਨਹੀਂ ਜਾਂਦੇ। ਜੇਕਰ ਤੁਸੀਂ ਕਿਸੇ ਕੁਦਰਤੀ ਤਰੀਕੇ ਨਾਲ ਇਨ੍ਹਾਂ ਧੱਬਿਆਂ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਸੰਭਵ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਕਾਲੇ ਧੱਬਿਆਂ ਨੂੰ ਘੱਟ ਕਰਨ ਲਈ ਤੁਸੀਂ ਕੀ ਤਰੀਕੇ ਅਪਣਾ ਸਕਦੇ ਹੋ।

ਹੋਰ ਪੜ੍ਹੋ ...
  • Share this:

Beauty Tips : ਸਕਿਨ ਇਨਫੈਕਸ਼ਨ ਕਾਰਨ ਕਈ ਵਾਰ ਸਾਡੇ ਚਿਹਰੇ ਉੱਤੇ ਅਜਿਹੇ ਦਾਗ ਧੱਬੇ ਆ ਜਾਂਦੇ ਹਨ ਜੋ ਕਿ ਮਿਟਣ ਦਾ ਨਾਂ ਨਹੀਂ ਲੈਂਦੇ। ਅਜਿਹੇ ਦਾਗ ਇੰਨੇ ਡੂੰਘੇ ਹੁੰਦੇ ਹਨ ਕਿ ਮੇਕਅੱਪ ਕਰਨ ਤੋਂ ਬਾਅਦ ਵੀ ਲੁਕਦੇ ਨਹੀਂ ਹਨ। ਹਾਲਾਂਕਿ, ਇਸ ਦਾ ਇਲਾਜ ਕਾਸਮੈਟਿਕ ਸਰਜਰੀ ਆਦਿ ਨਾਲ ਕੀਤਾ ਜਾ ਸਕਦਾ ਹੈ। ਕੁਝ ਲੋਕ ਇਹ ਦਾਗ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਇਹ ਦਾਗ ਕਦੇ ਵੀ ਪੂਰੀ ਤਰ੍ਹਾਂ ਨਹੀਂ ਜਾਂਦੇ।

ਜੇਕਰ ਤੁਸੀਂ ਕਿਸੇ ਕੁਦਰਤੀ ਤਰੀਕੇ ਨਾਲ ਇਨ੍ਹਾਂ ਧੱਬਿਆਂ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਸੰਭਵ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਕਾਲੇ ਧੱਬਿਆਂ ਨੂੰ ਘੱਟ ਕਰਨ ਲਈ ਤੁਸੀਂ ਕੀ ਤਰੀਕੇ ਅਪਣਾ ਸਕਦੇ ਹੋ।

ਚਿਹਰੇ ਦੀ ਮਸਾਜ ਕਰੋ : ਚਿਹਰੇ 'ਤੇ ਦਾਗ-ਧੱਬੇ ਘੱਟ ਕਰਨ ਲਈ ਤੁਸੀਂ ਚਿਹਰੇ ਦੀ ਮਾਲਿਸ਼ ਕਰ ਸਕਦੇ ਹੋ। ਨਿਯਮਤ ਮਾਲਿਸ਼ ਨਾਲ ਸਕਿਨ ਦਾ ਖੂਨ ਸੰਚਾਰ ਠੀਕ ਰਹਿੰਦਾ ਹੈ, ਇੱਥੋਂ ਦੀਆਂ ਕੋਸ਼ਿਕਾਵਾਂ ਐਕਟਿਵ ਰਹਿੰਦੀਆਂ ਹਨ ਤੇ ਸਕਿਨ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਾਜ਼ਾਰ 'ਚ ਕਈ ਅਜਿਹੇ ਉਤਪਾਦ ਹਨ, ਜਿਨ੍ਹਾਂ ਦੀ ਮਦਦ ਨਾਲ ਸਕਿਨ ਨੂੰ ਜੀਪ ਹਾਈਡ੍ਰੇਸ਼ਨ ਦੇ ਕੇ ਠੀਕ ਕੀਤਾ ਜਾ ਸਕਦਾ ਹੈ।

ਇਹ ਉਤਪਾਦ ਜੈੱਲ-ਅਧਾਰਿਤ ਸ਼ੀਟਮਾਸਕ, ਕਰੀਮ ਦੇ ਰੂਪ ਵਿੱਚ ਵੀ ਉਪਲਬਧ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਅਜਿਹੇ ਕਾਲੇ ਧੱਬਿਆਂ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜੋਜੋਬਾ ਆਇਲ, ਕੋਕੋਆ ਬਟਰ, ਜੈਤੂਨ ਦਾ ਤੇਲ, ਗੁਲਾਬ ਸੀਡ ਆਇਲ, ਹੈਪਸੀਡ ਆਇਲ, ਸ਼ੀਆ ਬਟਰ ਦੀ ਵਰਤੋਂ ਕਰ ਸਕਦੇ ਹੋ।

ਲੈਵੇਂਡਰ ਆਇਲ ਐਸੇਂਸ਼ਿਅਲ ਆਇਲ ਹੈ, ਜੋ ਸਕਿਨ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਕੋਲੇਜਨ ਦਾ ਉਤਪਾਦਨ ਤੇਜ਼ ਹੁੰਦਾ ਹੈ ਅਤੇ ਹੌਲੀ-ਹੌਲੀ ਕਾਲੇ ਧੱਬੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਤੁਸੀਂ ਦਾਗ ਵਾਲੀ ਥਾਂ 'ਤੇ ਰੋਜ਼ਾਨਾ ਐਲੋਵੇਰਾ ਜੈੱਲ ਲਗਾਉਂਦੇ ਹੋ, ਤਾਂ ਵੀ ਇਹ ਸਕਿਨ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ, ਜਿਸ ਨਾਲ ਡੂੰਘੇ ਦਾਗ ਹੌਲੀ-ਹੌਲੀ ਘੱਟ ਹੋ ਸਕਦੇ ਹਨ।

Published by:Tanya Chaudhary
First published:

Tags: Beauty tips, Lifestyle, Skin care tips