5G Smartphone: ਇਸ ਸਮੇਂ ਦੇਸ਼ ਵਿੱਚ 5ਜੀ ਸੇਵਾ ਸ਼ੁਰੂ ਹੋ ਚੁੱਕੀ ਹੈ ਤੇ ਲੋਕਾਂ ਵਿੱਚ 5ਜੀ ਅਨੇਬਲ ਫੋਨ ਲੈਣ ਦੀ ਹੋੜ ਲੱਗੀ ਹੋਈ ਹੈ। ਵੈਸੇ ਤਾਂ 5ਜੀ ਫੋਨ ਕਾਫੀ ਮਹਿੰਗੇ ਹਨ ਤੇ ਮਿਡ ਰੇਂਜ ਵਿੱਚ ਇਨ੍ਹਾਂ ਦੇ ਆਪਸ਼ਨ ਘੱਟ ਹਨ ਪਰ ਇਸ ਵੇਲੇ ਦੇਸ਼ ਵਿੱਚ ਅਜਿਹੇ ਕਈ ਸਮਾਰਟਫੋਨ ਨਿਰਮਾਤਾ ਹਨ ਜੋ ਕਾਫੀ ਘੱਟ ਕੀਮਤ ਵਿੱਚ 5ਜੀ ਸਮਾਰਟਫੋਨ ਮੁਹੱਈਆ ਕਰਵਾ ਰਹੇ ਹਨ। ਇਨ੍ਹਾਂ ਵਿੱਚ ਲਾਵਾ, ਰੀਅਲਮੀ, ਸ਼ਾਓਮੀ ਤੇ ਸੈਮਸੰਗ ਵਰਗੇ ਫੋਨ ਸ਼ਾਮਲ ਹਨ। ਅੱਜ ਅਸੀਂ ਤੁਹਾਡੇ ਲਈ ਅਜਿਹੇ ਸਮਾਰਟਫੋਨ ਲੈ ਕੇ ਆਏ ਹਾਂ ਜਿਨ੍ਹਾਂ ਦੀ ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ ਹੈ ਪਰ ਇਹ ਵਧੀਆ ਪ੍ਰੋਸੈਸਰ ਦੇ ਨਾਲ 5ਜੀ ਸਰਵਿਸ ਮੁਹੱਈਆ ਕਰਵਾ ਰਹੇ ਹਨ।
ਲਾਵਾ ਬਲੇਜ਼ 5ਜੀ : ਓਕਟਾਕੋਰ ਪ੍ਰੋਸੈਸਰ ਵਾਲਾ ਇਹ ਫੋਨ ਸਾਡੀ ਲਿਸਟ ਦਾ ਸਭ ਤੋਂ ਸਸਤਾ 5ਜੀ ਫੋਨ ਹੈ। ਫੋਨ ਵਿੱਚ ਤੁਹਾਨੂੰ 4ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਮਿਲ ਜਾਵੇਗੀ। ਇਸ ਦਾ ਰਿਅਰ ਕੈਮਰਾ 50 MP ਦਾ ਹੈ। ਇਸ ਦਾ ਫਰੰਟ ਕੈਮਰਾ 8 MP ਦਾ ਹੈ। ਫੋਨ ਦੀ ਬੈਟਰੀ 5000 mAh ਦੀ ਹੈ। ਇਸ 'ਚ USB ਟਾਈਪ-ਸੀ ਪੋਰਟ ਮੌਜੂਦ ਹੈ। ਇਸ ਦੀ ਕੀਮਤ 11,000 ਰੁਪਏ ਹੈ।
Realme 9 5G: ਇਸ ਫੋਨ 'ਚ 4 ਜੀਬੀ ਰੈਮ ਅਤੇ ਆਕਟਾਕੋਰ ਪ੍ਰੋਸੈਸਰ ਦੇ ਨਾਲ 64 GB ਇੰਟਰਨਲ ਸਟੋਰੇਜ ਹੈ। ਇਸ ਫੋਨ 'ਚ ਤੁਹਾਨੂੰ 3 ਰੀਅਰ ਕੈਮਰੇ ਮਿਲਦੇ ਹਨ। ਇੱਕ ਕੈਮਰਾ 48 MP ਦਾ ਹੈ ਅਤੇ ਦੂਜਾ 2-2 MP ਦਾ ਹੈ। ਫਰੰਟ ਕੈਮਰਾ 16 MP ਦਾ ਹੈ। ਇਸ ਦੀ ਬੈਟਰੀ 5000 mAh ਹੈ ਅਤੇ ਫੋਨ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ਫੋਨ ਦੀ ਕੀਮਤ 14775 ਰੁਪਏ ਹੈ
Xiaomi Redmi Note 10T : ਆਕਟਾਕੋਰ ਪ੍ਰੋਸੈਸਰ ਅਤੇ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ਦੀ ਕੀਮਤ ਕਰੀਬ 12,000 ਰੁਪਏ ਹੈ। ਤੁਹਾਨੂੰ ਇਸ 'ਚ 6.5-ਇੰਚ ਦੀ ਸਕਰੀਨ ਮਿਲਦੀ ਹੈ, ਜਿਸ ਦੀ ਰਿਫ੍ਰੈਸ਼ ਰੇਟ 90Hz ਹੈ। ਇਸ ਫੋਨ ਵਿੱਚ ਤੁਹਾਨੂੰ ਇੱਕ 48 MP ਅਤੇ 2-2 MP ਦੇ 2 ਹੋਰ ਕੈਮਰੇ ਮਿਲਣਗੇ। ਸੈਲਫੀ ਕੈਮਰਾ 8 MP ਦਾ ਹੈ। ਇਸ ਦੀ ਬੈਟਰੀ 5000 mAh ਦੀ ਹੈ ਤੇ ਇਹ ਫੋਨ ਵੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
iQOO Z6 Lite 5G : iQOO Z6 Lite 5G 'ਚ ਤੁਹਾਨੂੰ ਆਕਟਾਕੋਰ ਪ੍ਰੋਸੈਸਰ ਮਿਲਦਾ ਹੈ। 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਪੇਸ ਵਾਲੇ ਇਸ ਫੋਨ ਦੀ ਕੀਮਤ ਕਰੀਬ 14,000 ਰੁਪਏ ਹੈ। ਇਸ 'ਚ ਤੁਹਾਨੂੰ 6.58 ਇੰਚ ਦੀ ਸਕਰੀਨ ਮਿਲਦੀ ਹੈ ਜਿਸ ਦੀ ਰਿਫ੍ਰੈਸ਼ ਰੇਟ 120 Hz ਹੈ। ਇਸ ਵਿੱਚ 50 MP ਅਤੇ 2 MP ਰੀਅਰ ਕੈਮਰੇ ਹਨ। ਇਸ ਦਾ ਫਰੰਟ ਕੈਮਰਾ 8 MP ਦਾ ਹੈ। ਇਸ ਦੀ ਬੈਟਰੀ 5,000 mAh ਦੀ ਹੈ।
Samsung Galaxy M13 5G : ਇਹ ਫੋਨ 6.5 ਇੰਚ ਦੀ ਡਿਸਪਲੇ ਨਾਲ ਆਉਂਦਾ ਹੈ। ਇਸਦਾ ਰਿਫਰੈਸ਼ ਰੇਟ 90 Hz ਹੈ। ਇਹ 4 ਜੀਬੀ ਰੈਮ ਤੇ 64 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ 'ਚ 2.2 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਹੈ। ਇਸ ਦੀ ਬੈਟਰੀ 5000 mAh ਦੀ ਹੈ। ਇਹ ਫੋਨ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ 'ਚ ਤੁਹਾਨੂੰ ਰਿਅਰ 'ਚ 50 MP ਅਤੇ 2 MP ਕੈਮਰਾ ਮਿਲੇਗਾ। ਇਸ ਦੀ ਕੀਮਤ ਕਰੀਬ 14000 ਰੁਪਏ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Android Phone, Smartphone, Tech News, Tech updates, Technology