Home /News /lifestyle /

ਦਮਦਾਰ ਫੀਚਰਸ ਨਾਲ ਜਲਦ ਲਾਂਚ ਹੋਵੇਗਾ Asus Zenfone 9 ਫਲੈਗਸ਼ਿਪ ਸਮਾਰਟਫੋਨ

ਦਮਦਾਰ ਫੀਚਰਸ ਨਾਲ ਜਲਦ ਲਾਂਚ ਹੋਵੇਗਾ Asus Zenfone 9 ਫਲੈਗਸ਼ਿਪ ਸਮਾਰਟਫੋਨ

ਦਮਦਾਰ ਫੀਚਰਸ ਨਾਲ ਜਲਦ ਲਾਂਚ ਹੋਵੇਗਾ Asus Zenfone 9 ਫਲੈਗਸ਼ਿਪ ਸਮਾਰਟਫੋਨ

ਦਮਦਾਰ ਫੀਚਰਸ ਨਾਲ ਜਲਦ ਲਾਂਚ ਹੋਵੇਗਾ Asus Zenfone 9 ਫਲੈਗਸ਼ਿਪ ਸਮਾਰਟਫੋਨ

Asus 28 ਜੁਲਾਈ ਨੂੰ ਆਪਣਾ ਨਵਾਂ ਸਮਾਰਟਫੋਨ Zenfone 9 ਲਾਂਚ ਕਰੇਗਾ। ਇਹ ਸਮਾਰਟਫੋਨ ਮਈ 2021 ਵਿੱਚ ਲਾਂਚ ਹੋਏ Asus Zenfone 8 ਦਾ ਉੱਤਰਾਧਿਕਾਰੀ (successor) ਹੈ। ਹਾਲ ਹੀ ਵਿੱਚ, ਹੈਂਡਸੈੱਟ ਦਾ ਇੱਕ ਪ੍ਰੋਮੋ ਵੀਡੀਓ ਆਨਲਾਈਨ ਪੋਸਟ ਕੀਤਾ ਗਿਆ ਸੀ, ਜਿਸ ਵਿੱਚ ਫੋਨ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਗਿਆ ਸੀ। ਹਾਲਾਂਕਿ ਕੰਪਨੀ ਨੇ ਅਜੇ ਇਸ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।

ਹੋਰ ਪੜ੍ਹੋ ...
  • Share this:

Asus ਨੇ ਆਪਣੀ ਵੈੱਬਸਾਈਟ ਦੇ ਜ਼ਰੀਏ ਐਲਾਨ ਕੀਤਾ ਹੈ ਕਿ ਉਸਦਾ ਨਵਾਂ ਸਮਾਰਟਫੋਨ Zenfone 9 ਇਸ ਮਹੀਨੇ ਦੀ 28 ਤਰੀਕ ਨੂੰ ਲਾਂਚ ਹੋਵੇਗਾ। ਇਵੈਂਟ ਨਿਊਯਾਰਕ (New York) ਵਿੱਚ ਸਵੇਰੇ 9 ਵਜੇ, ਬਰਲਿਨ (Berlin) ਵਿੱਚ ਦੁਪਹਿਰ 3 ਵਜੇ ਅਤੇ ਤਾਈਪੇ (Taipei) ਵਿੱਚ ਸ਼ਾਮ 9 ਵਜੇ (ਆਈਐਸਟੀ 6.30 ਵਜੇ) ਤੋਂ ਸ਼ੁਰੂ ਹੋਵੇਗਾ। ਲਾਂਚ ਈਵੈਂਟ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਅਜੇ ਭਾਰਤ 'ਚ ਲਾਂਚਿੰਗ ਟਾਈਮਲਾਈਨ ਦਾ ਐਲਾਨ ਨਹੀਂ ਕੀਤਾ ਹੈ।

Asus Zenfone 9 ਸੰਭਾਵਿਤ ਵਿਸ਼ੇਸ਼ਤਾਵਾਂ
Asus Zenfone 9 ਵਿੱਚ ਇੱਕ 5.9-ਇੰਚ ਫੁੱਲ HD + Samsung AMOLED ਡਿਸਪਲੇਅ ਮਿਲੇਗਾ, ਇਹ ਡਿਸਪਲੇ 120Hz ਰਿਫਰੈਸ਼ ਰੇਟ ਨਾਲ ਆਉਣ ਦੀ ਉਮੀਦ ਹੈ।

ਸਮਾਰਟਫੋਨ 'ਚ Qualcomm Snapdragon 8+ Gen 1 ਪ੍ਰੋਸੈਸਰ ਹੋਵੇਗਾ। ਫੋਨ 16GB ਰੈਮ (16GB RAM) 512GB ਸਟੋਰੇਜ ਨਾਲ ਆਉਣ ਦੀ ਸੰਭਾਵਨਾ ਹੈ। ਹੈਂਡਸੈੱਟ ਵਿੱਚ ਇੱਕ 50MP ਪ੍ਰਾਇਮਰੀ ਸੈਂਸਰ (Primary Sensor) ਅਤੇ 12MP ਸੈਲਫੀ ਕੈਮਰਾ (Selfie Camera) ਪਾਇਆ ਜਾ ਸਕਦਾ ਹੈ।

4300mAh ਦੀ ਬੈਟਰੀ
ਇਹ ਡਿਵਾਈਸ ਆਊਟ-ਆਫ-ਦ-ਬਾਕਸ ਕਸਟਮ ਯੂਜ਼ਰ ਇੰਟਰਫੇਸ ਐਂਡਰਾਇਡ ਓਪਰੇਟਿੰਗ ਸਿਸਟਮ (User Interface Android Operating System) 'ਤੇ ਚੱਲੇਗਾ। ਸਮਾਰਟਫੋਨ 'ਚ 4300mAh ਦੀ ਬੈਟਰੀ ਮਿਲੇਗੀ, ਜੋ 30W ਫਾਸਟ ਚਾਰਜਰ ਨੂੰ ਸਪੋਰਟ ਕਰੇਗੀ। ਫੋਨ 'ਚ ਡਿਊਲ ਸਟੀਰੀਓ ਸਪੀਕਰ (Dual Stereo Speakers) ਅਤੇ 3.5mm ਹੈੱਡਫੋਨ ਜੈਕ ਵੀ ਮਿਲ ਸਕਦਾ ਹੈ। Zenfone 9 ਕੋਲ ਵਾਟਰ ਅਤੇ ਦਸਟ ਰੇਸਿਸਟੈਂਸ ਲਈ IP68 ਰੇਟਿੰਗ ਹੈ।
Published by:Drishti Gupta
First published:

Tags: Lifestyle, Mobile phone

ਅਗਲੀ ਖਬਰ