'ਨੀਲ ਰਣੌਤ', ਪੱਤੇ ਅਤੇ ਫੁੱਲਾਂ ਨਾਲ ਤਿਆਰ ਕਰਦਾ ਹੈ 'celebrities' ਵਰਗੀ ਡ੍ਰੈਸ

'ਨੀਲ ਰਣੌਤ', ਪੱਤੇ ਅਤੇ ਫੁੱਲਾਂ ਨਾਲ ਤਿਆਰ ਕਰਦਾ ਹੈ 'celebrities' ਵਰਗੀ ਡ੍ਰੈਸ

'ਨੀਲ ਰਣੌਤ', ਪੱਤੇ ਅਤੇ ਫੁੱਲਾਂ ਨਾਲ ਤਿਆਰ ਕਰਦਾ ਹੈ 'celebrities' ਵਰਗੀ ਡ੍ਰੈਸ

  • Share this:
    ਉੱਤਰ-ਪੂਰਬ ਭਾਰਤ ਦੇ ਤ੍ਰਿਪੁਰਾ ਦੇ ਇਕ ਛੋਟੇ ਜਿਹੇ ਪਿੰਡ ਵਿਚ ਰਹਿਣ ਵਾਲਾ, 26-ਸਾਲਾ ਨੀਲ ਰਣੌਤ ਇਸ ਸਮੇਂ ਸੁੱਰਖਿਆਂ ਵਿਚ ਬਣਿਆ ਹੋਇਆ ਹੈ। ਨੀਲ ਹਰ ਰੋਜ਼ ਪੱਤੇ, ਡੰਡੇ, ਪੱਥਰ, ਫੁੱਲ ਆਦਿ ਦੀ ਵਰਤੋਂ ਕਰਕੇ ਡ੍ਰੈਸ ਤਿਆਰ ਕਰਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਉਹ ਬਿਲਕੁਲ ਉਨ੍ਹਾਂ ਡ੍ਰੈਸਾਂ ਨੂੰ ਰਿਕ੍ਰਿਏਟ ਕਰਦਾ ਹੈ ਜੋ ਕਈ ਬਾੱਲੀਵੁੱਡ ਸਿਤਾਰੇ ਇਸਤੇਮਾਲ ਕਰ ਚੁੱਕੇ ਹਨ।

    ਆਪਣੀ ਬਾਇਓ ਵਿਚ, ਉਹ ਆਪਣੇ ਆਪ ਨੂੰ 'ਵਿਲੇੱਜ ਫੈਸ਼ਨ ਪ੍ਰਭਾਵਕ' (village fashion influencer) ਕਹਿੰਦਾ ਹੈ। ਉਹ ਲਿਖਦਾ ਹੈ, “ਮੈਨੂੰ ਆਪਣੇ ਤੇ ਮਾਣ ਹੈ ਅਤੇ ਮੈਂ ਇਸ ਬਾਰੇ ਪਰਵਾਹ ਨਹੀਂ ਕਰਦਾ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ।” ਉਸ ਦੀਆਂ ਕੁਝ ਪੋਸਟਾਂ ਦੇ ਵਾਇਰਲ ਹੋਣ ਤੋਂ ਬਾਅਦ


    ਇੰੰਡੀਅਨ ਐਕਸਪ੍ਰੈਸ ਵੱਲੋਂ ਹਾਲ  ਹੀ ਵਿੱਚ ਰਣੌਤ ਦਾ ਇਕ ਇੰਟਰਵਿਉ ਲਿਆ ਸੀ, ਜੋ ਕਿ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇੰਟਰਵਿਉ ਵਿਚ ਗੱਲ ਕਰਦਿਆਂ ਨੀਲ ਕਹਿੰਦਾ ਹੈ, “ਮੈਨੂੰ ਸ਼ੁਰੂ ਵਿਚ ਫੈਸ਼ਨ ਦੀ ਬਿਲਕੁਲ ਸਮਝ ਨਹੀਂ ਸੀ ਅਤੇ ਮੈਨੂੰ ਇਸ ਕੰਮ ਨਾਲ ਸ਼ੁਰੂ ਵਿਚ ਪਿਆਰ ਨਹੀਂ ਸੀ। ਸ਼ੁਰੂ ਵਿਚ ਮੇਰੇ ਕੋਲ ਵੀ ਗਿਆਨ ਦੀ ਘਾਟ ਸੀ। 2018 ਵਿੱਚ, ਮੈਂ ਟਿੱਕਟੋਕ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਸੀ, ਫਿਰ ਮੈਂ ਇੰਸਟਾਗ੍ਰਾਮ 'ਤੇ ਇਕ ਅਕਾਉਂਟ ਵੀ ਬਣਾਇਆ ਸੀ।”

    Neil Ranaut, makes dresses like 'celebrities' with leaves and flowers
    ਨੀਲ ਰਣੌਤ, ਪੱਤੇ ਅਤੇ ਫੁੱਲਾਂ ਨਾਲ ਤਿਆਰ ਕਰਦਾ ਹੈ 'celebrities' ਵਰਗੀ ਡ੍ਰੈਸ


    ਉਹ ਹਰ ਦਿਨ ਇੰਸਟਾਗ੍ਰਾਮ 'ਤੇ ਇਕ ਨਵੀਂ ਪੋਸਟ ਸ਼ੇਅਰ ਕਰਦਾ ਹੈ, ਜਿਸ ਵਿਚ ਉਹ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਫੈਸ਼ਨ ਵਿਚ ਸਥਿਰਤਾ ਦਾ ਕੀ ਮਤਲਬ ਹੈ।

    ਅੱਗੇ ਬੋਲਦੇ ਹੋਏ ਉਸਨੇ ਕਿਹਾ, "ਫਿਰ ਇਕ ਦਿਨ, ਅਭਿਨੇਤ੍ਰੀ ਦੀਪਿਕਾ ਪਾਦੁਕੋਣ ਆਪਣੀ ਹਰੀ ਡ੍ਰੈਸ ਦੇ ਚਲਦੇ ਖ਼ਬਰਾਂ ਵਿਚ ਟ੍ਰੇਂਡ ਕਰਨ ਲਗ ਪਈ, ਅਤੇ ਲੋਕ ਇਹ ਫੈਸਲਾ ਨਹੀਂ ਕਰ ਸਕੇ ਕਿ ਉਹ ਉਸ ਦੇ ਹਰੇ ਰੰਗ ਦੇ ਪਹਿਰਾਵੇ ਨੂੰ ਪਿਆਰ ਕਰਨ ਜਾਂ ਨਫ਼ਰਤ, ਇਹ ਡ੍ਰੈਸ ਉਸਨੇ ਸਾਲ 2019 ਵਿਚ ਇਕ ਅਵਾਰਡ ਸਮਾਰੋਹ ਵਿਚ ਪਾਇਆ ਸੀ।"


    ਰਣੌਤ ਨੇ ਅੱਗੇ ਦੱਸਿਆ, "ਜਦੋਂ ਮੈਂ ਦੇਖਿਆ ਕਿ ਉਸ ਨੂੰ ਆਨਲਾਈਨ ਟ੍ਰੋਲ ਕੀਤਾ ਜਾ ਰਿਹਾ ਸੀ, ਤਾਂ ਮੈਂ ਕੇਲੇ ਦੇ ਪੱਤਿਆਂ ਨਾਲ ਬਿਲਕੁਲ ਉਸੇ ਤਰ੍ਹਾਂ ਦੇ ਪਹਿਰਾਵੇ ਦਾ ਆਪਣਾ ਵਰਜ਼ਨ ਬਣਾਉਣ ਦਾ ਫੈਸਲਾ ਕੀਤਾ। ਮੈਂ ਕੁਝ ਤਸਵੀਰਾਂ ਕਲਿਕ ਕੀਤੀਆਂ ਅਤੇ ਫਿਰ ਉਨ੍ਹਾਂ ਨੂੰ ਅਸਾਨੀ ਨਾਲ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਅਪਲੋਡ ਕੀਤਾ। ਇਸ ਵੱਲ ਬਹੁਤ ਸਾਰਾ ਧਿਆਨ ਗਿਆ। ਪਰ ਮੈਂ ਇਸ ਬਾਰੇ ਬਹੁਤਾ ਨਹੀਂ ਸੋਚਿਆ।"

    Published by:Krishan Sharma
    First published: