ਅਦਰਕ ਵਾਲੀ ਚਾਹ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ


Updated: January 6, 2019, 11:32 AM IST
ਅਦਰਕ ਵਾਲੀ ਚਾਹ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ

Updated: January 6, 2019, 11:32 AM IST
ਸਰਦੀਆਂ ਆ ਗਈਆਂ ਹਨ ਅਤੇ ਨਾਲ ਹੀ ਅਸੀਂ ਅਦਰਕ ਵਾਲੀ ਚਾਹ ਵੀ ਪੀਣਾ ਸ਼ੁਰੂ ਕਰ ਦਿੰਦੇ ਹਨ ਇਸ ਮੌਸਮ ‘ਚ ਅਦਰਕ ਖਾਣ ਜਾਂ ਇਸਦੀ ਚਾਹ ਪੀਣ ਨਾਲ ਸਰਦੀ-ਖਾਂਸੀ,ਜ਼ੁਕਾਮ, ਬਲਗਮ ਵਰਗੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ, ਪ੍ਰੋਟੀਨ, ਕਾਰਬੋਹਾਈਡ੍ਰੇਟ, ਆਇਰਨ, ਕੈਲਸ਼ੀਅਮ ਵਰਗੇ ਪੋਸ਼ਕ ਤੱਤ ਕੈਂਸਰ, ਮਾਈਗ੍ਰੇਨ ਅਤੇ ਦਿਲ ਦੇ ਰੋਗਾਂ ਤੋਂ ਵੀ ਬਚਾਅ ਕਰਦੇ ਹਨ। ਅਦਰਕ ਸਰੀਰ ਨੂੰ ਗਰਮ ਰੱਖਦੀ ਹੈ ਠੰਡ ਦੇ ਮੌਸਮ ‘ਚ ਅਦਰਕ ਖਾਣ ਨਾਲ ਖੰਘ- ਜੁਕਾਮ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾਂ ਸਕਦਾ ਹੈ।

ਮੌਸਮ ਬਦਲ ਰਿਹਾ ਹੈ।ਇਸ ਮੌਸਮ ‘ਚ ਸਰਦੀ-ਜੁਕਾਮ ਜਾਂ ਫਲੂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਅਜਿਹੇ ‘ਚ ਅਦਰਕ ਦਾ ਸੇਵਨ ਤੁਹਾਨੂੰ ਇਨ੍ਹਾਂ ਤੋਂ ਬਚਾ ਸਕਦਾ ਹੈ। ਇਹ ਸਰੀਰ ਨੂੰ ਗਰਮ ਰੱਖਦਾ ਹੈ ਜਿਸਦੇ ਨਾਲ ਮੁੜ੍ਹਕਾ ਜਿਆਦਾ ਆਉਂਦਾ ਹੈ ਅਤੇ ਸਰੀਰ ਗਰਮ ਬਣਿਆ ਰਹਿੰਦਾ ਹੈ। ਹਰ ਕਿਸੇ ਦੇ ਮਾਸਿ‍ਕ ਧਰਮ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ। ਕੁੱਝ ਔਰਤਾਂ ਨੂੰ ਇਸ ਦੌਰਾਨ ਬਹੁਤ ਦਰਦ ਹੁੰਦਾ ਹੈ। ਅਜਿਹੇ ਵਿੱਚ ਅਦਰਕ ਦੀ ਚਾਹ ਕਾਫ਼ੀ ਫਾਇਦਾ ਪਹੁੰਚਾਂਦੀ ਹੈ। ਦਿਨ ‘ਚ 2 ਵਾਰ ਅਦਰਕ ਦੀ ਚਾਹ ਪੀਣ ਨਾਲ ਦਰਦ ਘੱਟ ਹੋ ਜਾਵੇਗਾ।

ਜੇਕਰ ਖਰਾਬ ਡਾਈਜੇਸ਼ਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਅਦਰਕ ਦਾ ਸੇਵਨ ਕਰੋ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਵੇਗਾ ਅਤੇ ਕਬਜ਼, ਐਸੀਡਿਟੀ, ਗੈਸਟਿਕ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ। ਅਦਰਕ ‘ਚ ਐਂਟੀ-ਇੰਫਲੀਮੇਟਰੀ ਪ੍ਰਾਪਟੀਜ਼ ਹੁੰਦਾ ਹੈ ਜੋ ਜੋੜਾਂ ਦੇ ਦਰਦ ਨੂੰ ਖਤਮ ਕਰਨ ‘ਚ ਸਹਾਈ ਹੈ ਅਤੇ ਨਾਲ ਹੀ ਅਦਰਕ ਨੂੰ ਖਾਣ ਨਾਲ ਜਾਂ ਇਸ ਦਾ ਲੇਪ ਲਗਾਉਣ ਨਾਲ ਮਾਸਪੇਸ਼ੀਆਂ ਜਾਂ ਸਰੀਰ ਦੇ ਹੋਰ ਦਰਦਾਂ ਤੋਂ ਵੀ ਰਾਹਤ ਮਿਲਦੀ ਹੈ।
First published: January 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ