Woman Lost Job Due To TikTok: ਸੋਸ਼ਲ ਮੀਡੀਆ ਨੇ ਕਈਆਂ ਦੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ। ਕਈ ਤਰ੍ਹਾਂ ਦੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਸੋਸ਼ਲ ਮੀਡੀਆ ਤੋਂ ਮਿਲ ਜਾਂਦੀਆਂ ਹਨ। ਪਰ ਇਸੇ ਸੋਸ਼ਲ ਮੀਡੀਆ 'ਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਜਾਂ ਸੂਚਨਾ ਵਾਇਰਲ ਹੁੰਦੀ ਹੈ ਜੋ ਦੂਜਿਆਂ ਨੂੰ ਹਾਨੀ ਪਹੁੰਚਾ ਸਕਦੀ ਹੈ। ਕਈ ਵਾਰ ਤਾਂ ਅਜਿਹਾ ਕੁਝ ਖੁੱਦ ਲਈ ਵੀ ਮੁਸ਼ਕਿਲ ਖੜੀ ਕਰ ਸਕਦਾ ਹੈ। ਵੈਸੇ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਬਾਰੇ ਕਾਫੀ ਕੁਝ ਸੋਸ਼ਲ ਮੀਡੀਆ 'ਤੇ ਪਾਉਂਦੇ ਰਹਿੰਦੇ ਹਨ।
ਕਿਸੇ ਗੱਲੋਂ ਜਾਂ ਕਿਸੇ ਤੋਂ ਖਫਾ ਲੋਕ ਵੀ ਆਪਣੀ ਭੜਾਸ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਕੇ ਕੱਢ ਦਿੰਦੇ ਹਨ। ਪਰ ਅਜਿਹੇ ਵਿੱਚ ਉਸ ਦੇ ਪੈਰੋਕਾਰ ਉਸ ਦੇ ਇਸ ਕੰਮ ਤੋਂ ਪ੍ਰਭਾਵਿਤ ਹੋ ਸਕਦੇ ਹਨ ਤੇ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਟਿਕਟੋਕ 'ਤੇ ਆਪਣੀ ਤਨਖਾਹ ਦੀ ਚਰਚਾ ਕਰਨ ਤੋਂ ਕੁਝ ਦਿਨਾਂ ਬਾਅਦ ਇੱਕ ਔਰਤ ਬੇਰੁਜ਼ਗਾਰ ਹੋ ਗਈ ਸੀ।
ਆਮ ਤੌਰ 'ਤੇ ਲੋਕ ਆਪਣੀ ਨੌਕਰੀ ਅਤੇ ਤਨਖ਼ਾਹ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੇ ਹਨ, ਪਰ ਲੈਕਸੀ ਲੋਰਸਨ ਨਾਮ ਦੀ ਇਸ ਔਰਤ ਨੇ ਆਪਣੀ ਨਵੀਂ ਨੌਕਰੀ ਬਾਰੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਲੋਕਾਂ ਨੂੰ ਉੱਚੀ ਤਨਖ਼ਾਹ ਅਤੇ ਨੌਕਰੀ ਦੀਆਂ ਸਹੂਲਤਾਂ ਬਾਰੇ ਦੱਸਿਆ ਹੈ। ਲੈਕਸੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਵੀਡੀਓ ਉਸ ਲਈ ਕਿੰਨਾ ਖਤਰਨਾਕ ਸਾਬਤ ਹੋਣ ਵਾਲਾ ਹੈ।
Tiktok 'ਤੇ ਲੋਕਾਂ ਨੂੰ ਦਿੱਤੀ ਜਾਂਦੀ ਤਨਖਾਹ
ਜੂਨ ਵਿੱਚ, ਲੈਕਸੀ ਨੇ ਆਪਣੀ ਨਵੀਂ ਨੌਕਰੀ ਬਾਰੇ ਇੱਕ ਵੀਡੀਓ ਸਾਂਝੀ ਕੀਤੀ ਸੀ। ਉਸ ਨੇ ਦੱਸਿਆ ਕਿ ਮਾਰਕੀਟਿੰਗ ਏਜੰਸੀ ਵਿੱਚ ਉਸ ਦੀ ਤਨਖਾਹ 56 ਲੱਖ ਰੁਪਏ ਦੇ ਕਰੀਬ ਸੀ। ਜਦੋਂ ਉਸ ਨੇ ਤਕਨੀਕੀ ਉਦਯੋਗ ਵਿੱਚ ਨਵੀਂ ਨੌਕਰੀ ਲਈ ਕੋਸ਼ਿਸ਼ ਕੀਤੀ ਤਾਂ ਉਸ ਨੂੰ ਲਗਭਗ 16 ਲੱਖ ਦਾ ਵਾਧਾ ਮਿਲਿਆ ਅਤੇ ਹੁਣ ਉਸ ਨੂੰ 72 ਲੱਖ ਰੁਪਏ ਸਾਲਾਨਾ ਦੇ ਪੈਕੇਜ 'ਤੇ ਨੌਕਰੀ 'ਤੇ ਰੱਖਿਆ ਗਿਆ ਹੈ।
ਲੈਕਸੀ, ਯੂਐਸਏ ਤੋਂ ਹੈ ਅਤੇ ਉਹ ਖਰਚ ਕਰਨ ਦੀਆਂ ਆਦਤਾਂ ਬਾਰੇ ਗੱਲ ਕਰ ਰਹੀ ਸੀ। ਉਸ ਦਾ ਮਾਮਲਾ ਉਦੋਂ ਵਿਗੜਨਾ ਸ਼ੁਰੂ ਹੋ ਗਿਆ ਜਦੋਂ ਕੰਪਨੀ ਨੂੰ ਉਸ ਦਾ ਇਹ ਟਿਕਟੋਕ ਵੀਡੀਓ ਮਿਲਿਆ। ਹਾਲਾਂਕਿ ਲੈਕਸੀ ਨੇ ਇਸ ਨੂੰ ਡਿਲੀਟ ਵੀ ਕਰ ਦਿੱਤਾ ਸੀ ਪਰ ਉਦੋਂ ਤੱਕ ਹਾਲਾਤ ਵਿਗੜ ਚੁੱਕੇ ਸਨ।
ਕੰਪਨੀ ਨੇ ਦਿਖਾਇਆ ਬਾਹਰ ਦਾ ਰਸਤਾ
ਯੂਐਸਏ ਟੂਡੇ (USA Today) ਦੇ ਅਨੁਸਾਰ, ਲੈਕਸੀ ਨੇ ਖੁਦ ਇੱਕ ਵੀਡੀਓ ਵਿੱਚ ਦੱਸਿਆ ਕਿ ਉਸ ਦੀ ਕੰਪਨੀ ਨੂੰ ਸੋਸ਼ਲ ਮੀਡੀਆ 'ਤੇ ਤਨਖਾਹ ਬਾਰੇ ਚਰਚਾ ਕਰਨਾ ਪਸੰਦ ਨਹੀਂ ਸੀ ਅਤੇ ਉਨ੍ਹਾਂ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਹਾਲਾਂਕਿ ਕੰਪਨੀ ਦੀ ਤਰਫੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਕਿਸੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ, ਪਰ ਉਹ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੇ ਹਨ। 2 ਹਫਤਿਆਂ ਬਾਅਦ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਉਸ ਨੂੰ ਇੱਕ ਵਾਰ ਫਿਰ ਪੁਰਾਣੀ ਨੌਕਰੀ 'ਤੇ ਬਹਾਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਖੁਦ ਲੈਕਸੀ ਨੇ ਵੀਡੀਓ ਰਾਹੀਂ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।