Home /News /lifestyle /

Parenting Tips : ਬੱਚਿਆਂ ਨੂੰ ਦਿਓ ਮੇਵੇ ਵਾਲਾ ਦੁੱਧ, ਮਿਲਣਗੇ ਬਹੁਤ ਸਾਰੇ ਪੌਸ਼ਟਿਕ ਤੱਤ

Parenting Tips : ਬੱਚਿਆਂ ਨੂੰ ਦਿਓ ਮੇਵੇ ਵਾਲਾ ਦੁੱਧ, ਮਿਲਣਗੇ ਬਹੁਤ ਸਾਰੇ ਪੌਸ਼ਟਿਕ ਤੱਤ

Parenting Tips : ਬੱਚਿਆਂ ਨੂੰ ਦਿਓ ਮੇਵੇ ਵਾਲਾ ਦੁੱਧ, ਮਿਲਣਗੇ ਬਹੁਤ ਸਾਰੇ ਪੌਸ਼ਟਿਕ ਤੱਤ

Parenting Tips : ਬੱਚਿਆਂ ਨੂੰ ਦਿਓ ਮੇਵੇ ਵਾਲਾ ਦੁੱਧ, ਮਿਲਣਗੇ ਬਹੁਤ ਸਾਰੇ ਪੌਸ਼ਟਿਕ ਤੱਤ

ਬੱਚਿਆਂ ਨੂੰ ਬਾਲਗਾਂ ਨਾਲੋਂ ਵੱਧ ਪੋਸ਼ਣ ਦੀ ਲੋੜ ਹੁੰਦੀ ਹੈ। ਜੋ ਬੱਚੇ ਖਾਣ ਪੀਣ ਵਿੱਚ ਨੱਖਰੇ ਦਿਖਾਉਂਦੇ ਹਨ ਉਨ੍ਹਾਂ ਨੂੰ ਖਾਸ ਤੌਰ ਉੱਤੇ ਪੋਸ਼ਣ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਬੱਚੇ ਹਰੀਆਂ ਸਬਜ਼ੀਆਂ, ਫਲ ਅਤੇ ਦੁੱਧ ਨਾ ਪੀਣ ਦੇ ਬਹਾਨੇ ਲੱਭਦੇ ਰਹਿੰਦੇ ਹਨ। ਪਰ ਇਹ ਉਨ੍ਹਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ। ਅੱਜ-ਕੱਲ੍ਹ ਬੱਚੇ ਚਾਕਲੇਟ ਫਲੇਵਰਡ ਮਿਲਕ ਪਾਊਡਰ ਜ਼ਿਆਦਾ ਪਸੰਦ ਕਰਦੇ ਹਨ ਪਰ ਅਸਲੀਅਤ ਇਹ ਹੈ ਕਿ ਬਾਜ਼ਾਰ 'ਚ ਮਿਲਣ ਵਾਲੇ ਇਹ ਮਿਲਕ ਪਾਊਡਰ ਟੇਸਟ 'ਚ ਭਾਵੇਂ ਚੰਗੇ ਲੱਗਦੇ ਹੋਣ ਪਰ ਇਨ੍ਹਾਂ 'ਚ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ। ਤਾਂ ਕਿਉਂ ਨਾ ਬੱਚਿਆਂ ਲਈ ਸਵਾਦਿਸ਼ਟ ਅਤੇ ਪੌਸ਼ਟਿਕ ਦੁੱਧ ਘਰ ਵਿਚ ਹੀ ਤਿਆਰ ਕੀਤਾ ਜਾਵੇ, ਜਿਸ ਨਾਲ ਬੱਚੇ ਦੀ ਸਿਹਤ ਵਿਚ ਸੁਧਾਰ ਹੋ ਸਕੇ।

ਹੋਰ ਪੜ੍ਹੋ ...
 • Share this:

  ਬੱਚਿਆਂ ਨੂੰ ਬਾਲਗਾਂ ਨਾਲੋਂ ਵੱਧ ਪੋਸ਼ਣ ਦੀ ਲੋੜ ਹੁੰਦੀ ਹੈ। ਜੋ ਬੱਚੇ ਖਾਣ ਪੀਣ ਵਿੱਚ ਨੱਖਰੇ ਦਿਖਾਉਂਦੇ ਹਨ ਉਨ੍ਹਾਂ ਨੂੰ ਖਾਸ ਤੌਰ ਉੱਤੇ ਪੋਸ਼ਣ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਬੱਚੇ ਹਰੀਆਂ ਸਬਜ਼ੀਆਂ, ਫਲ ਅਤੇ ਦੁੱਧ ਨਾ ਪੀਣ ਦੇ ਬਹਾਨੇ ਲੱਭਦੇ ਰਹਿੰਦੇ ਹਨ। ਪਰ ਇਹ ਉਨ੍ਹਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ। ਅੱਜ-ਕੱਲ੍ਹ ਬੱਚੇ ਚਾਕਲੇਟ ਫਲੇਵਰਡ ਮਿਲਕ ਪਾਊਡਰ ਜ਼ਿਆਦਾ ਪਸੰਦ ਕਰਦੇ ਹਨ ਪਰ ਅਸਲੀਅਤ ਇਹ ਹੈ ਕਿ ਬਾਜ਼ਾਰ 'ਚ ਮਿਲਣ ਵਾਲੇ ਇਹ ਮਿਲਕ ਪਾਊਡਰ ਟੇਸਟ 'ਚ ਭਾਵੇਂ ਚੰਗੇ ਲੱਗਦੇ ਹੋਣ ਪਰ ਇਨ੍ਹਾਂ 'ਚ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ। ਤਾਂ ਕਿਉਂ ਨਾ ਬੱਚਿਆਂ ਲਈ ਸਵਾਦਿਸ਼ਟ ਅਤੇ ਪੌਸ਼ਟਿਕ ਦੁੱਧ ਘਰ ਵਿਚ ਹੀ ਤਿਆਰ ਕੀਤਾ ਜਾਵੇ, ਜਿਸ ਨਾਲ ਬੱਚੇ ਦੀ ਸਿਹਤ ਵਿਚ ਸੁਧਾਰ ਹੋ ਸਕੇ। ਆਓ ਜਾਣਦੇ ਹਾਂ ਬੱਚਿਆਂ ਲਈ ਘਰ 'ਚ ਮੇਵੇ ਵਾਲਾ ਦੁੱਧ ਕਿਵੇਂ ਬਣਾਇਆ ਜਾ ਸਕਦਾ ਹੈ। ਬੱਚਿਆਂ ਨੂੰ ਮੇਵੇ ਵਾਲਾ ਦੁੱਧ ਪਸੰਦ ਨਹੀਂ ਆਉਂਦਾ, ਇਸ ਲਈ ਇਸ ਨੂੰ ਸਵਾਦਿਸ਼ਟ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਵਿੱਚ ਨਟਸ ਦੇ ਨਾਲ ਬੱਚਿਆਂ ਦਾ ਮਨਪਸੰਦ ਫਲੇਵਰ ਵੀ ਪਾਇਆ ਜਾ ਸਕਦਾ ਹੈ। ਨਟਸ ਜਾਂ ਮੇਵੇ ਵਾਲਾ ਦੁੱਧ 8 ਤੋਂ 10 ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ਇਹ ਪੌਸ਼ਟਿਕ ਦੁੱਧ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਇਹ ਭਾਰ ਵਧਾਉਣ 'ਚ ਵੀ ਮਦਦਗਾਰ ਭੂਮਿਕਾ ਨਿਭਾਉਂਦਾ ਹੈ।

  ਤੁਹਾਨੂੰ ਦਸ ਦੇਈਏ ਕਿ ਮੇਵੇ ਵਾਲਾ ਦੁੱਧ ਭਾਰ ਵਧਾਉਣ 'ਚ ਮਦਦਗਾਰ ਹੈ। ਇਸ ਘੱਟ ਕਾਰਬੋਹਾਈਡਰੇਟ ਹੁੰਦੇ ਹਨ। ਵਿਟਾਮਿਨ, ਖਣਿਜ ਅਤੇ ਕੈਲਸ਼ੀਅਮ ਦੀ ਮਾਤਰਾ ਇਸ ਵਿੱਚ ਭਰਪੂਰ ਹੁੰਦੀ ਹੈ। ਪੋਟਾਸ਼ੀਅਮ ਦੀ ਕਮੀ ਨੂੰ ਮੇਵੇ ਵਾਲਾ ਦੁੱਧ ਦੂਰ ਕਰਦਾ ਹੈ। ਇਹ ਸਕਿਨ ਲਈ ਵੀ ਫਾਇਦੇਮੰਦ ਹੈ। ਇਹ ਦਿਲ ਦੀ ਸਿਹਤ ਨੂੰ ਵੀ ਚੰਗਾ ਰੱਖਦਾ ਹੈ।

  ਇਸ ਨੂੰ ਬਣਾਉਣ ਲਈ ਪਹਿਲਾਂ ਬਦਾਮ, ਪਿਸਤਾ ਅਤੇ ਕਾਜੂ ਨੂੰ ਸੁੱਕਾ ਭੁੰਨ ਲਓ ਅਤੇ ਉਨ੍ਹਾਂ ਨੂੰ ਬਾਰੀਕ ਪੀਸ ਲਓ। ਹੁਣ ਇਕ ਪੈਨ ਵਿਚ ਦੁੱਧ ਅਤੇ ਕੇਸਰ ਨੂੰ ਉਬਾਲਣ ਤੱਕ ਗਰਮ ਕਰੋ। ਦੁੱਧ ਨੂੰ ਅੱਗ ਤੋਂ ਹਟਾਓ ਅਤੇ ਜੈਫਲ ਪਾਊਡਰ ਅਤੇ ਹਲਦੀ ਨੂੰ ਮਿਲਾਓ। ਫਿਰ ਇਸ ਵਿਚ ਇਕ ਚੱਮਚ ਤਿਆਰ ਡਰਾਈ ਫਰੂਟ ਪਾਊਡਰ ਮਿਲਾਓ। ਬੱਚਿਆਂ ਦੀ ਪਸੰਦੀਦਾ ਚਾਕਲੇਟ ਪਾਊਡਰ ਵੀ ਪਾਓ। ਦੁੱਧ ਨੂੰ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਮੇਵੇ ਵਾਲਾ ਦੁੱਧ ਤਿਆਰ ਹੈ। ਬਾਕੀ ਬਚੇ ਹੋਏ ਸੁੱਕੇ ਮੇਵੇ ਪਾਊਡਰ ਨੂੰ ਏਅਰਟਾਈਟ ਕੰਟੇਨਰ ਵਿੱਚ ਭਰ ਕੇ ਸਟੋਰ ਕਰੋ।

  Published by:Sarafraz Singh
  First published:

  Tags: Child care, Healthy lifestyle, Parenting Tips