Home /News /lifestyle /

International Women’s Day 2022: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖ਼ਾਸ 'ਮਹਿਲਾ' ਨੂੰ ਦਿਓ ਇਹ ਤੋਹਫ਼ੇ

International Women’s Day 2022: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖ਼ਾਸ 'ਮਹਿਲਾ' ਨੂੰ ਦਿਓ ਇਹ ਤੋਹਫ਼ੇ

International Women’s Day 2022: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖ਼ਾਸ 'ਮਹਿਲਾ' ਨੂੰ ਦਿਓ ਇਹ ਤੋਹਫ਼ੇ (ਸੰਕੇਤਕ ਫੋਟੋ)

International Women’s Day 2022: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖ਼ਾਸ 'ਮਹਿਲਾ' ਨੂੰ ਦਿਓ ਇਹ ਤੋਹਫ਼ੇ (ਸੰਕੇਤਕ ਫੋਟੋ)

International Women’s Day 2022 Gifts: ਔਰਤਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਲਈ ਇੱਕ ਥੀਮ ਰੱਖੀ ਜਾਂਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ 'Gender equality today for a sustainable tomorrow' ਥੀਮ ਰੱਖੀ ਗਈ ਹੈ। ਇਸ ਵਿਸ਼ੇਸ਼ ਮੌਕੇ 'ਤੇ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ।

ਹੋਰ ਪੜ੍ਹੋ ...
  • Share this:

International Women’s Day 2022 Gifts: ਔਰਤਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਲਈ ਇੱਕ ਥੀਮ ਰੱਖੀ ਜਾਂਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ 'Gender equality today for a sustainable tomorrow' ਥੀਮ ਰੱਖੀ ਗਈ ਹੈ। ਇਸ ਵਿਸ਼ੇਸ਼ ਮੌਕੇ 'ਤੇ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਔਰਤਾਂ ਦੀ ਜ਼ਿੰਦਗੀ 'ਚ ਮਹੱਤਤਾ ਨੂੰ ਸਮਝਦੇ ਹੋਏ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ ਜਾਂਦੀ ਹੈ। ਤੁਸੀਂ ਇਸ ਦਿਨ ਤੁਹਾਡੀ ਜ਼ਿੰਦਗੀ ਵਿਚ ਮੌਜੂਦ ਖਾਸ ਔਰਤਾਂ ਜਿਵੇਂ ਕਿ ਤੁਹਾਡੀ ਮਾਂ, ਭੈਣ, ਦੋਸਤ, ਪਤਨੀ ਜਾਂ ਸਹਿ-ਕਰਮਚਾਰੀ ਨੂੰ ਧੰਨਵਾਦ ਕਹਿ ਕੇ ਤੋਹਫ਼ਾ ਦੇ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਇਸ ਮੌਕੇ ਉੱਤੇ ਕਿਹੜਾ-ਕਿਹੜਾ ਤੋਹਫ਼ਾ ਦੇ ਸਕਦੇ ਹੋ।


• ਇਸ ਖਾਸ ਮੌਕੇ 'ਤੇ, ਤੁਸੀਂ ਹੱਥ ਨਾਲ ਬਣੇ ਗ੍ਰੀਟਿੰਗ ਕਾਰਡ ਜਾਂ ਬਾਜ਼ਾਰ ਤੋਂ ਖਰੀਦ ਕੇ ਕਾਰਡ ਜਾਂ ਪੋਸਟਰ ਦੇ ਸਕਦੇ ਹੋ ਜਿਸ ਵਿੱਚ ਮਹਿਲਾ ਦਿਵਸ ਦੀ ਵਧਾਈ ਹੋਵੇ।

• ਜੇ ਤੁਸੀਂ ਚਾਹੋ, ਤਾਂ ਤੁਸੀਂ ਇੱਕ ਪਿਆਰਾ ਪਰਸ ਗਿਫਟ ਕਰ ਸਕਦੇ ਹੋ।

• ਇਸ ਦਿਨ ਡਾਇਰੀ ਅਤੇ ਪੈੱਨ ਵੀ ਦਿੱਤਾ ਜਾ ਸਕਦਾ ਹੈ।

• ਜੇਕਰ ਤੁਹਾਨੂੰ ਉਨ੍ਹਾਂ ਦੀ ਪਸੰਦ ਜਾਣਦੇ ਹੋ, ਤਾਂ ਤੁਸੀਂ ਵੀ ਕੋਈ ਡਰੈੱਸ ਗਿਫਟ ਕਰ ਸਕਦੇ ਹੋ।

• ਜੋ ਔਰਤਾਂ ਪੜ੍ਹਾਈ ਦੀਆਂ ਸ਼ੌਕੀਨ ਹਨ, ਉਨ੍ਹਾਂ ਲਈ ਕਿਤਾਬਾਂ ਤੋਂ ਵਧੀਆ ਕੋਈ ਵਿਕਲਪ ਨਹੀਂ ਹੋ ਸਕਦਾ।

• ਤੁਸੀਂ ਉਨ੍ਹਾਂ ਦੀਆਂ ਤਸਵੀਰਾਂ ਦਾ ਕੋਲਾਜ ਬਣਾ ਸਕਦੇ ਹੋ ਅਤੇ ਉਨ੍ਹਾਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਨੋਟ ਲਿਖ ਸਕਦੇ ਹੋ।

• ਤੁਸੀਂ ਉਨ੍ਹਾਂ ਲਈ ਉਨ੍ਹਾਂ ਦੀ ਪਸੰਦੀਦਾ ਡਿਸ਼ ਆਰਡਰ ਕਰ ਸਕਦੇ ਹੋ।

• ਜੇਕਰ ਤੁਸੀਂ ਤੋਹਫ਼ਾ ਨਹੀਂ ਖਰੀਦ ਸਕਦੇ ਹੋ, ਤਾਂ ਤੁਸੀਂ ਇੱਕ ਔਨਲਾਈਨ ਵੀਡੀਓ ਬਣਾ ਕੇ ਉਹਨਾਂ ਦੀ ਪ੍ਰਸ਼ੰਸਾ ਕਰ ਸਕਦੇ ਹੋ।

• ਜੇਕਰ ਉਹ ਫਿਟਨੈੱਸ ਫ੍ਰੀਕ ਹੈ, ਤਾਂ ਤੁਸੀਂ ਉਸ ਨੂੰ ਨਵੀਂ ਯੋਗਾ ਮੈਟ, ਹੈਲਥ ਬੈਂਡ ਆਦਿ ਵੀ ਗਿਫਟ ਕਰ ਸਕਦੇ ਹੋ।

• ਜੇਕਰ ਉਨ੍ਹਾਂ ਨੂੰ ਖਾਣਾ ਬਣਾਉਣ ਦਾ ਸ਼ੌਕ ਹੈ, ਤਾਂ ਤੁਸੀਂ ਉਨ੍ਹਾਂ ਨੂੰ ਰਸੋਈ ਨਾਲ ਸਬੰਧਤ ਕੰਮ ਦੀਆਂ ਚੀਜ਼ਾਂ ਵੀ ਗਿਫਟ ਕਰ ਸਕਦੇ ਹੋ।

• ਜੇਕਰ ਉਹ ਕੁਦਰਤ ਪ੍ਰੇਮੀ ਹਨ ਤਾਂ ਤੁਹਾਨੂੰ ਉਨ੍ਹਾਂ ਨੂੰ ਕੁਝ ਪੌਦੇ ਤੋਹਫ਼ੇ ਵਜੋਂ ਦਿੱਤੇ ਜਾ ਸਕਦੇ ਹਨ।

Published by:rupinderkaursab
First published:

Tags: Gift, International Women's Day, Partner, Woman